ਸੱਭਿਆਚਾਰ ਮੰਤਰਾਲਾ

ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫੈਂਸਰ ਭਵਾਨੀ ਦੇਵੀ ਦੀ ਤਲਵਾਰ ਹੁਣ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਵਿੱਚ


'ਨੀਲਾਮੀ ਤੋਂ ਮਿਲਣ ਵਾਲੀ ਰਕਮ ਨਮਾਮੀ ਗੰਗੇ ਕੋਸ਼' ਵਿੱਚ ਜਾਏਗੀ

Posted On: 28 SEP 2021 2:17PM by PIB Chandigarh

ਇਹ ਭਵਾਨੀ ਦੇਵੀ ਲਈ ਇੱਕ ਯਾਦਗਾਰੀ ਦਿਨ ਸੀ ਜਦੋਂ ਉਹ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫੈਂਸਰ ਬਣੇ ਸਨ । ਉਨ੍ਹਾਂ ਨੇ ਟੋਕੀਓ ਓਲੰਪਿਕਸ ਵਿੱਚ ਆਪਣਾ ਪਹਿਲਾ ਮੈਚ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਸੀ ਕਿਉਂਕਿ ਕੋਈ ਵੀ ਭਾਰਤੀ ਮਹਿਲਾ ਫੈਂਸਰ ਉਸ ਪੱਧਰ ਤੱਕ ਨਹੀਂ ਪਹੁੰਚੀ ਸੀ। ਹਾਲਾਂਕਿ ਉਹ ਅਗਲੇ ਮੈਚ ਵਿੱਚ ਮੈਡਲ ਦੀ ਦੌੜ ਤੋਂ ਬਾਹਰ ਹੋ ਗਏਪਰ ਇਹ ਭਾਰਤ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਉੱਚਾ ਚੁੱਕਣ ਲਈ ਕਾਫੀ ਸੀ। 

 

 

ਭਵਾਨੀ ਦੇਵੀਜੋ ਤਾਮਿਲਨਾਡੂ ਦੀ ਰਹਿਣ ਵਾਲੀ ਹੈਦਾ ਪੂਰਾ ਨਾਂ ਚਡਲਵਦਾ ਆਨੰਦ ਸੁੰਦਰਰਾਮਨ ਭਵਾਨੀ ਦੇਵੀ ਹੈ। ਉਨ੍ਹਾਂ ਆਪਣਾ ਖੇਡ ਕਰੀਅਰ 2003 ਵਿੱਚ ਸ਼ੁਰੂ ਕੀਤਾ ਸੀਪਰ ਉਨ੍ਹਾਂ ਨੂੰ ਤਲਵਾਰਬਾਜ਼ੀ ਵਿੱਚ ਕੋਈ ਦਿਲਚਸਪੀ ਨਹੀਂ ਸੀ।  ਭਵਾਨੀ ਦੇਵੀ ਦੀ ਤਲਵਾਰਬਾਜ਼ੀ ਦੀ ਚੋਣ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ। ਜਦੋਂ ਉਨ੍ਹਾਂ ਨੇ ਸਕੂਲ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਹਰ ਕਲਾਸ ਵਿੱਚੋਂ ਸਿਰਫ ਛੇ ਬੱਚਿਆਂ ਨੂੰ ਖੇਡਾਂ ਲਈ ਚੁਣਿਆ ਜਾਵੇਗਾ।  ਜਦੋਂ ਤੱਕ ਭਵਾਨੀ ਦੀ ਵਾਰੀ ਆਈਬੱਚਿਆਂ ਨੂੰ ਸਾਰੀਆਂ ਖੇਡਾਂ ਵਿੱਚ ਚੁਣ ਲਿਆ ਗਿਆ ਸੀ। ਜਿਵੇਂ ਕਿ ਕਿਸਮਤ ਵਿੱਚ ਇਹ ਹੋਵੇਗਾਕਿਸੇ ਵੀ ਬੱਚੇ ਨੇ ਤਲਵਾਰਬਾਜ਼ੀ ਲਈ ਦਾਖਲਾ ਨਹੀਂ ਲਿਆ ਸੀ। ਪਲਕਾਂ ਨਾਲ ਲੜਨ ਤੋਂ ਬਗੈਰਉਨ੍ਹਾਂ ਨੇ ਆਪਣੇ ਆਪ ਨੂੰ ਬਿਲਕੁਲ ਨਵੀਂ ਇਸ ਖੇਡ ਵਿੱਚ ਦਾਖਲ ਕਰਵਾਇਆ ਅਤੇ ਸਿਖਲਾਈ ਸ਼ੁਰੂ ਕੀਤੀ। ਅਤੇ ਬਾਅਦ ਵਿੱਚ ਇਸੇ ਹੀ ਖੇਡ ਤੇ ਆਪਣਾ ਧਿਆਨ ਕੇਂਦਰਤ ਕਰ ਲਿਆ।  

ਉਹ ਤਲਵਾਰਬਾਜ਼ੀ ਵਿੱਚ ਅੱਠ ਵਾਰ ਦੀ ਰਾਸ਼ਟਰੀ ਚੈਂਪੀਅਨ ਰਹੇ ਹਨ। ਓਲੰਪਿਕ ਵਿੱਚ ਆਪਣਾ ਪਹਿਲਾ ਮੈਚ ਜਿੱਤ ਕੇ ਇਤਿਹਾਸ ਰਚਣ ਵਾਲੀ ਭਵਾਨੀ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੋ ਗਈ ਸੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਉਹੀ ਤਲਵਾਰ  ਭੇਟ ਕੀਤੀ। 

ਇਤਿਹਾਸਕ ਤਲਵਾਰ ਜੋ ਹੁਣ ਦੇਸ਼ ਦਾ ਮਾਣ ਹੈਤੁਹਾਡਾ ਹੋ ਸਕਦੀ ਹੈ ਅਤੇ ਤੁਸੀਂ ਉਸ ਯਾਦਗਾਰੀ ਪਲ ਨੂੰ ਸਦਾ ਲਈ ਮਾਣ ਸਕਦੇ ਹੋ। ਇਸ ਤਲਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਮਿਲੇ ਤੋਹਫ਼ਿਆਂ ਅਤੇ ਯਾਦਗਾਰੀ ਚਿੰਨ੍ਹਾਂ ਦੀ ਈ-ਨਿਲਾਮੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜੇ ਤੁਸੀਂ ਇਸ ਤਲਵਾਰ ਨੂੰ ਲੈਣਾ ਚਾਹੁੰਦੇ ਹੋ ਤਾਂ 17 ਸਤੰਬਰ ਤੋਂ ਅਕਤੂਬਰ 2021 ਤੱਕ pmmementos.gov.in/ 'ਤੇ ਈ-ਨਿਲਾਮੀ ਵਿੱਚ ਹਿੱਸਾ ਲਓ। 

ਮੰਤਰੀ ਵੱਲੋਂ ਪ੍ਰਾਪਤ ਤੋਹਫ਼ਿਆਂ ਦੀ ਨਿਲਾਮੀ ਕੀਤੀ ਜਾ ਚੁੱਕੀ ਹੈ। ਪਿਛਲੀ ਵਾਰ ਅਜਿਹੀ ਨਿਲਾਮੀ  2019 ਵਿੱਚ ਹੋਈ ਸੀ। ਉਸ ਨਿਲਾਮੀ ਵਿੱਚ ਸਰਕਾਰ ਨੇ 15.13 ਕਰੋੜ ਰੁਪਏ ਕਮਾਏ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠਗੰਗਾ ਨੂੰ ਸਾਫ਼ ਅਤੇ ਸ਼ੁੱਧ ਬਣਾਉਣ ਲਈ ਸਾਰੀ ਰਕਮ 'ਨਮਾਮੀ ਗੰਗੇ ਕੋਸ਼ਵਿੱਚ ਜਮ੍ਹਾਂ ਕਰਵਾਈ ਗਈ ਸੀ। ਇਸ ਵਾਰ ਵੀ ਨਿਲਾਮੀ ਦੀ ਕਮਾਈ            'ਨਮਾਮੀ ਗੰਗੇ ਕੋਸ਼ਵਿੱਚ ਜਾਵੇਗੀ। 

https://youtu.be/Vq4sQR94MF0

 

--------------------------- 

ਐੱਨ ਬੀ/ਯੂ ਡੀ 



(Release ID: 1758988) Visitor Counter : 154