ਪ੍ਰਧਾਨ ਮੰਤਰੀ ਦਫਤਰ

ਕਵਾਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 25 SEP 2021 4:46AM by PIB Chandigarh

ਰਾਸ਼ਟਰਪਤੀ ਬਾਇਡਨ!

ਪ੍ਰਧਾਨ ਮੰਤਰੀ ਮੌਰਿਸਨ!

ਪ੍ਰਧਾਨ ਮੰਤਰੀ ਸੁਗਾ!

ਪਹਿਲੀ Physical QUAD Summit ਦੀ ਇਤਿਹਾਸਿਕ ਪਹਿਲ ਦੇ ਲਈ ਰਾਸ਼ਟਰਪਤੀ ਬਾਇਡਨ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਚਾਰ ਦੇਸ਼ ਪਹਿਲੀ ਵਾਰ 2004 ਦੀ ਸੁਨਾਮੀ ਦੇ ਬਾਅਦ Indo-Pacific ਖੇਤਰ ਦੀ ਮਦਦ ਦੇ ਲਈ ਇਕੱਠੇ ਹੋਏ ਸਨ। ਅੱਜ ਜਦੋਂ ਵਿਸ਼ਵ Covid-19 Pandemic ਨਾਲ ਮੁਕਾਬਲਾ ਕਰ ਰਿਹਾ ਹੈ ਤਾਂ QUAD ਦੇ ਰੂਪ ਵਿੱਚ ਅਸੀਂ ਇੱਕ ਵਾਰ ਫਿਰ ਮਿਲ ਕੇ ਮਾਨਵਤਾ ਦੇ ਹਿਤ ਵਿੱਚ ਜੁਟੇ ਹਾਂ।

ਸਾਡਾ QUAD vaccine initiative Indo-Pacific ਦੇਸ਼ਾਂ ਦੀ ਬੜੀ ਮਦਦ ਕਰੇਗਾ। ਆਪਣੀਆਂ ਸਾਂਝੀਆਂ democratic values ਦੇ ਅਧਾਰ ਤੇ QUAD ਨੇ Positive ਸੋਚ, Positive approach ਦੇ ਨਾਲ ਅੱਗੇ ਵਧਣ ਦਾ ਨਿਰਣਾ ਲਿਆ ਹੈ।

Supply chain ਹੋਵੇਜਾਂ ਆਲਮੀ ਸੁਰੱਖਿਆ ਹੋਵੇ, Climate action ਹੋਵੇਜਾਂ Covid-19 response, ਜਾਂ ਫਿਰ technology ਵਿੱਚ ਸਹਿਯੋਗਇਨ੍ਹਾਂ ਸਭ ਵਿਸ਼ਿਆਂ 'ਤੇ ਮੈਨੂੰ ਆਪਣੇ ਸਾਥੀਆਂ ਨਾਲ ਚਰਚਾ ਕਰਕੇ ਬਹੁਤ ਖੁਸ਼ੀ ਹੋਵੇਗੀ।  

ਸਾਡਾ QUAD ਇੱਕ ਤਰ੍ਹਾਂ ਨਾਲ "force for global good" ਦੀ ਭੂਮਿਕਾ ਵਿੱਚ ਕੰਮ ਕਰੇਗਾ। ਮੈਨੂੰ ਵਿਸ਼ਵਾਸ ਹੈ QUAD ਵਿੱਚ ਸਾਡਾ ਸਹਿਯੋਗ Indo-Pacific ਵਿੱਚ, ਅਤੇ ਵਿਸ਼ਵ ਵਿੱਚ ਸ਼ਾਂਤੀ ਅਤੇ ਸ੍ਰਮਿੱਧੀ ਸੁਨਿਸ਼ਚਿਤ ਕਰੇਗਾ।

ਧੰਨਵਾਦ!

*********

 

ਡੀਐੱਸ/ਏਕੇ



(Release ID: 1758437) Visitor Counter : 127