ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਅਮਰੀਕਾ ਦੁਵੱਲੀ ਬੈਠਕ ਵਿੱਚ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 25 SEP 2021 4:36AM by PIB Chandigarh

ਰਾਸ਼ਟਰਪਤੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਮੈਤ੍ਰੀਪੂਰਨ ਅਤੇ ਗਰਮਜੋਸ਼ੀ ਭਰਿਆ ਸਾਡਾ ਸਭ ਦਾ ਭਾਰਤੀ delegation ਦਾ ਸੁਆਗਤ ਕਰਨ ਦੇ ਲਈ ਮੈਂ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ 2016 ਵਿੱਚ, ਅਤੇ 2014 ਵਿੱਚ ਵੀ ਮੈਨੂੰ ਤੁਹਾਡੇ ਨਾਲ ਵਿਸਤਾਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ ਅਤੇ ਉਸ ਸਮੇਂ ਤੁਸੀਂ ਭਾਰਤ-ਅਮਰੀਕਾ ਦੇ ਸਬੰਧਾਂ ਦਾ ਤੁਹਾਡਾ ਜੋ ਵਿਜ਼ਨ ਹੈ, ਜਿਸ ਨੂੰ ਤੁਸੀਂ ਸ਼ਬਦਬੱਧ ਕੀਤਾ ਸੀ ਉਹ ਵਾਕਈ ਬਹੁਤ ਹੀ ਪ੍ਰੇਰਕ ਸੀ ਅਤੇ ਅੱਜ ਤੁਸੀਂ ਰਾਸ਼ਟਰਪਤੀ ਦੇ ਰੂਪ ਵਿੱਚ ਉਸ ਵਿਜ਼ਨ ਨੂੰ ਅੱਗੇ ਵਧਾਉਣ ਦੇ ਲਈ ਜੋ ਪੁਰੁਸ਼ਾਰਥ (ਮਿਹਨਤ) ਕਰ ਰਹੇ ਹੋ, ਪ੍ਰਯਤਨ ਕਰ ਰਹੇ ਹੋ,  initiative ਲੈ ਰਹੇ ਹੋ, ਇਸ ਦਾ ਮੈਂ ਸੁਆਗਤ ਕਰਦਾ ਹਾਂ

ਤੁਸੀਂ ਭਾਰਤ ਵਿੱਚ ਬਾਇਡਨ surname ਦੇ ਲੋਕਾਂ ਦੇ ਸਬੰਧ ਵਿੱਚ ਤੁਸੀਂ detail ਵਿੱਚ ਜ਼ਿਕਰ ਕੀਤਾ  ਤੁਸੀਂ ਮੇਰੇ ਨਾਲ ਵੀ ਇਸ ਗੱਲ ਦਾ ਉਲੇਖ ਕੀਤਾ ਸੀ ਬਾਅਦ ਵਿੱਚ ਮੈਂ ਕਾਫ਼ੀ ਕੁਝ ਕਾਗਜ਼ਾਤ ਖੋਜਣ ਦੀ ਕੋਸ਼ਿਸ਼ ਕੀਤੀ ਹੈ। ਕਾਗਜ਼ਾਤ ਮੈਂ ਲੈ ਕੇ ਵੀ ਆਇਆ ਹਾਂ ਹੋ ਸਕਦਾ ਹੈ ਸ਼ਾਇਦ ਉਸ ਵਿੱਚੋਂ ਕੁਝ ਅੱਗੇ ਦਾ ਨਿਕਲ ਆਏ, ਤੁਹਾਡੇ ਕੁਝ ਕੰਮ ਆਵੇ

Excellency!

ਅੱਜ ਦੀ ਸਾਡੀ ਜੋ bilateral summit, ਲੇਕਿਨ ਮੈਂ ਦੇਖ ਰਿਹਾ ਹਾਂ ਕਿ ਇਹ ਦਹਾਕਾ 21ਵੀਂ ਸ਼ਤਾਬਦੀ  ਦੇ ਤੀਸਰੇ ਦਹਾਕੇ ਦਾ ਇਹ ਪਹਿਲਾ ਸਾਲ, ਮੈਂ ਪੂਰੇ ਪੂਰੇ ਦਹਾਕੇ ਦੀ ਤਰਫ਼ ਦੇਖ ਰਿਹਾ ਹਾਂ ਕਿ ਤੁਹਾਡੀ ਅਗਵਾਈ ਵਿੱਚ ਜੋ ਬੀਜ ਅਸੀਂ ਬੀਜਾਂਗੇ ਇਹ ਪੂਰਾ ਦਹਾਕਾ ਸਾਡੀ ਦ੍ਰਿਸ਼ਟੀ ਤੋਂ ਬਹੁਤ ਹੀ ਭਾਰਤ ਅਤੇ ਅਮਰੀਕਾ ਦੇ ਸਬੰਧ ਵਿੱਚ ਵਿਸ਼ਵ ਦੇ ਲੋਕਤਾਂਤਰਿਕ ਦੇਸ਼ਾਂ ਦੇ ਲਈ ਇੱਕ ਬਹੁਤ ਹੀ transformative ਇਹ ਕਾਲ-ਖੰਡ ਰਹੇਗਾ ਐਸਾ ਮੇਰਾ ਵਿਸ਼ਵਾਸ ਹੈ।

ਜਦੋਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਵਿੱਚ transformative ਦੇਖ ਰਿਹਾ ਹਾਂ, ਤਦ ਮੈਂ ਦੇਖ ਰਿਹਾ ਹਾਂ ਕਿ tradition, ਲੋਕਤਾਂਤਰਿਕ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਲੈ ਕੇ ਜੋ ਅਸੀਂ ਜੀ ਰਹੇ ਹਾਂ ਅਤੇ ਜਿਸ ਦੇ ਪ੍ਰਤੀ ਅਸੀਂ ਸਮਰਪਿਤ ਹਾਂ, ਅਸੀਂ committed ਹਾਂ  ਉਹ tradition ਦਾ ਆਪਣਾ ਇੱਕ ਮਹੱਤਵ ਹੈ ,  ਅਤੇ ਅਧਿਕ ਵਧੇਗਾ

ਉਸੇ ਤਰ੍ਹਾਂ ਨਾਲ ਤੁਸੀਂ ਉਲੇਖ ਕੀਤਾ ਕਿ 4 million ਤੋਂ ਅਧਿਕ ਲੋਕ ਭਾਰਤ ਦੇ ਇੱਥੇ ਅਮਰੀਕਾ ਦੀ ਵਿਕਾਸ ਯਾਤਰਾ ਵਿੱਚ ਸਹਿਭਾਗੀ ਹਨ ਇਸ ਦਹਾਕੇ ਵਿੱਚ talent ਦਾ ਆਪਣਾ ਇੱਕ ਮਹੱਤਵ ਹੈ।  People to people ਇਹ talent ਇਸ ਦਹਾਕੇ ਵਿੱਚ ਬਹੁਤ ਹੀ ਪ੍ਰਭਾਵੀ ਭੂਮਿਕਾ ਅਦਾ ਕਰੇਗਾ ਅਤੇ ਭਾਰਤੀ talent ਅਮਰੀਕਾ ਦੀ ਵਿਕਾਸ ਯਾਤਰਾ ਵਿੱਚ ਪੂਰੀ ਤਰ੍ਹਾਂ ਸਹਿਭਾਗੀ ਹੁੰਦੀ ਚਲੀ ਜਾਵੇ ਉਸ ਵਿੱਚ ਤੁਹਾਡਾ ਯੋਗਦਾਨ ਬਹੁਤ ਮਹੱਤਵਪੂਰਨ ਹੈ।

ਉਸੇ ਤਰ੍ਹਾਂ ਨਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ driving force ਬਣ ਰਹੀ ਹੈ technology। ਇਸ ਦਹਾਕੇ ਵਿੱਚ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ technology ਅਤੇ ਉਹ ਵੀ ਪੂਰੀ ਮਾਨਵਤਾ ਦੇ ਲਈ ਉਪਯੋਗੀ ਹੋਵੇ ਉਸ ਦਿਸ਼ਾ ਵਿੱਚ ਅਮਰੀਕਾ technology ਦੇ ਮਾਧਿਅਮ ਨਾਲ ਬਹੁਤ ਬੜੀ ਸੇਵਾ ਕਰ ਸਕਦਾ ਹੈ ਅਤੇ ਇੱਕ ਬੜਾ ਅਵਸਰ ਸਾਨੂੰ ਉਪਲਬਧ ਹੋਵੇਗਾ

ਉਸੇ ਤਰ੍ਹਾਂ, ਭਾਰਤ ਅਤੇ ਅਮਰੀਕਾ ਦੇ ਦਰਮਿਆਨ trade ਦਾ ਆਪਣਾ ਮਹੱਤਵ ਹੈ ਅਤੇ ਇਸ ਦਹਾਕੇ ਵਿੱਚ trade ਦੇ ਖੇਤਰ ਵਿੱਚ ਵੀ ਅਸੀਂ ਇੱਕ ਦੂਸਰੇ ਦੇ ਕਾਫ਼ੀ ਪੂਰਕ ਹੋ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਮਰੀਕਾ ਦੇ ਪਾਸ ਹਨ ਉਹ ਭਾਰਤ ਨੂੰ ਜ਼ਰੂਰਤ ਹੈ। ਬਹੁਤ ਸਾਰੀਆਂ ਚੀਜ਼ਾਂ ਭਾਰਤ ਦੇ ਪਾਸ ਹਨ ਜੋ ਅਮਰੀਕਾ ਦੇ ਕੰਮ ਆ ਸਕਦੀਆਂ ਹਨ। ਤਾਂ trade ਵੀ ਇਸ ਦਹਾਕੇ ਦਾ ਇੱਕ ਬਹੁਤ ਬੜਾ ਖੇਤਰ ਰਹੇਗਾ

Mr. President ,ਤੁਸੀਂ ਹੁਣੇ ਦੋ ਅਕਤੂਬਰ ਮਹਾਤਮਾ ਗਾਂਧੀ ਦੀ ਜਨਮ ਜਯੰਤੀ ਦਾ ਉਲੇਖ ਕੀਤਾ  ਮਹਾਤਮਾ ਗਾਂਧੀ  trusteeship ਦੀ ਗੱਲ ਕਰਦੇ ਸਨ ਇਹ ਦਹਾਕਾ ਉਸ trusteeship ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਮਹਾਤਮਾ ਗਾਂਧੀ  ਹਮੇਸ਼ਾ ਇਸ ਗੱਲ ਦੀ ਵਕਾਲਤ ਕਰਦੇ ਸਨ ਦੀ planet  ਦੇ ਅਸੀਂ trustee ਹਾਂ ਅਤੇ ਅਸੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ trustee ਦੇ ਰੂਪ ਵਿੱਚ ਇਹ planet ਨੂੰ ਅਸੀਂ ਸੁਪੁਰਦ ਕਰਨਾ ਹੋਵੇਗਾ ਅਤੇ ਇਹ trusteeship ਦੀ ਭਾਵਨਾ ਹੀ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਦੇ ਸਬੰਧਾਂ ਵਿੱਚ ਇੱਕ ਬਹੁਤ ਅਹਿਮੀਅਤ ਰੱਖੇਗਾ ਅਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਪੂਰਤੀ ਦੇ ਲਈ ਇਹ trusteeship ਦਾ ਸਿਧਾਂਤ ਜੋ planet ਦੇ ਲਈ, ਹਰ ਨਾਗਰਿਕ ਦੀ ਜ਼ਿੰਮੇਵਾਰੀ ਵਿਸ਼ਵ ਦੇ ਲਈ ਬਣਦੀ ਜਾ ਰਹੀ ਹੈ।

ਅਤੇ ਰਾਸ਼ਟਰਪਤੀ ਜੀ ਜਿਵੇਂ ਕੁਝ ਵਿਸ਼ਿਆਂ ਦਾ ਤੁਸੀਂ ਉਲੇਖ ਕੀਤਾ ਇਹ ਸਾਰੇ ਵਿਸ਼ੇ ਬਹੁਤ ਹੀ ਮਹੱਤਵਪੂਰਨ ਹਨ ਭਾਰਤ ਦੇ ਲਈ ਵੀ ਮਹੱਤਵਪੂਰਨ ਹਨ ਅਤੇ ਤੁਸੀਂ ਚਾਰਜ ਸੰਭਾਲਣ ਦੇ ਬਾਅਦ ਚਾਹੇ COVID ਹੋਵੇ, climate ਹੋਵੇ ਜਾਂ Quad ਹੋਵੇ, ਹਰ ਇੱਕ ਵਿੱਚ ਇੱਕ ਬਹੁਤ ਹੀ unique initiative ਲਿਆ ਹੈ ਅਤੇ ਮੈਂ ਸਮਝਦਾ ਹਾਂ ਇਹ ਜੋ ਤੁਹਾਡਾ initiative ਹੈ, ਆਉਣ ਵਾਲੇ ਦਿਨਾਂ ਵਿੱਚ ਬਹੁਤ ਬੜਾ ਪ੍ਰਭਾਵ ਪੈਦਾ ਕਰੇਗਾ ਅਤੇ ਮੈਨੂੰ ਵਿਸ਼ਵਾਸ ਹੈ ਕੀ ਅੱਜ ਦੀ ਸਾਡੀ ਗੱਲਬਾਤ ਵਿੱਚ ਵੀ ਇਨਾਂ ਸਾਰੇ ਵਿਸ਼ਿਆਂ ਨੂੰ ਅਸੀਂ ਵਿਸਤਾਰ ਨਾਲ ਵਿਚਾਰ-ਵਿਮਰਸ਼ ਕਰਕੇ ਅਸੀਂ ਕਿਵੇਂ ਨਾਲ ਚਲ ਸਕਦੇ ਹਾਂ ਅਸੀਂ ਇੱਕ ਦੂਸਰੇ ਦੇ  ਲਈ ਵੀ ਅਤੇ ਦੋਵੇਂ ਮਿਲ ਕੇ ਦੁਨੀਆ ਲਈ ਵੀ ਕੀ ਕੁਝ positive ਕਰ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਵਿੱਚ ਅੱਜ ਦੀ ਚਰਚਾ ਬਹੁਤ ਸਾਰਥਕ ਰਹੇਗੀ

ਰਾਸ਼ਟਰਪਤੀ ਜੀ, ਮੈਂ ਫਿਰ ਤੋਂ ਇੱਕ ਵਾਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਇਸ ਗਰਮਜੋਸ਼ੀ ਭਰੇ ਸੁਆਗਤ ਦੇ ਲਈ।

Thank you!

 

 

 **********

ਡੀਐੱਸ/ਐੱਸਐੱਚ


(Release ID: 1758009) Visitor Counter : 271