ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੋਆ ਦੇ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ


ਬਾਲਗ਼ ਆਬਾਦੀ ਨੂੰ ਪਹਿਲੀ ਖ਼ੁਰਾਕ ਦੀ ਸ਼ਤ–ਪ੍ਰਤੀਸ਼ਤ ਕਵਰੇਜ ਦੇ ਲਈ ਗੋਆ ਸਰਕਾਰ ਦੀ ਸ਼ਲਾਘਾ ਕੀਤੀਇਸ ਮੌਕੇ ਸ਼੍ਰੀ ਮਨੋਹਰ ਪਰਿਕਰ ਦੀ ਸੇਵਾਵਾਂ ਨੂੰ ਯਾਦ ਕੀਤਾਗੋਆ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੀ ਇੱਕ ਸ਼ਾਨਦਾਰ ਮਿਸਾਲ ਪੇਸ਼ ਕੀਤੀ ਹੈ: ਪ੍ਰਧਾਨ ਮੰਤਰੀਜਨਮ ਦਿਨ ਤਾਂ ਬਹੁਤ ਆਏ ਤੇ ਮੈਂ ਸਦਾ ਇਨ੍ਹਾਂ ਚੀਜ਼ਾਂ ਤੋਂ ਦੂਰ ਰਿਹਾ ਹਾਂ ਪਰ ਮੇਰੀ ਇੰਨੀ ਉਮਰ ’ਚ ਕੱਲ੍ਹ ਦੇ ਦਿਨ ਨੇ ਮੈਨੂੰ ਕਾਫ਼ੀ ਭਾਵੁਕ ਕਰ ਦਿੱਤਾ ਕਿਉਂਕਿ 2.5 ਕਰੋੜ ਲੋਕਾਂ ਨੂੰ ਟੀਕੇ ਲਾਏ ਗਏ: ਪ੍ਰਧਾਨ ਮੰਤਰੀਕੱਲ੍ਹ ਹਰ ਘੰਟੇ 15 ਲੱਖ ਤੋਂ ਵੱਧ ਖ਼ੁਰਾਕਾਂ, ਹਰ ਮਿੰਟ 26 ਹਜ਼ਾਰ ਤੋਂ ਵੱਧ ਖ਼ੁਰਾਕਾਂ ਤੇ ਹਰ ਸੈਕੰਡ 425 ਤੋਂ ਵੱਧ ਖ਼ੁਰਾਕਾਂ ਦਿੱਤੀਆਂ ਗਈਆਂ: ਪ੍ਰਧਾਨ ਮੰਤਰੀ‘ਏਕ ਭਾਰਤ–ਸ਼੍ਰੇਸ਼ਠ ਭਾਰਤ’ ਦੀ ਧਾਰਨਾ ਦੇ ਪ੍ਰਤੀਕ ਗੋਆ ਦੀ ਹਰ ਉਪਲਬਧੀ ਮੈਨੂੰ ਅਥਾਹ ਖ਼ੁਸ਼ੀਆਂ ਨਾਲ ਭਰ ਦਿੰਦੀ ਹੈ: ਪ੍ਰਧਾਨ ਮੰਤਰੀਗੋਆ ਸਿਰਫ਼ ਇਸ ਦੇਸ਼ ਦਾ ਕੇਵਲ ਇੱਕ ਰਾਜ ਨਹੀਂ ਹੈ, ਸਗੋਂ ਇਹ ਬ੍ਰਾਂਡ ਇੰਡੀਆ ਦੀ ਇੱਕ ਮਜ਼ਬੂਤ ਨਿਸ਼ਾਨੀ ਵੀ ਹੈ: ਪ੍ਰਧਾਨ ਮੰਤਰੀ

Posted On: 18 SEP 2021 12:40PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੋਆ ਚ ਬਾਲਗ਼ ਆਬਾਦੀ ਨੂੰ ਪਹਿਲੀ ਖ਼ੁਰਾਕ ਦੀ ਸ਼ਤਪ੍ਰਤੀਸ਼ਤ ਕਵਰੇਜ ਲਈ ਇੱਕ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਗੋਆ ਦੇ ਹੈਲਥਕੇਅਰ ਵਰਕਰਾਂ ਅਤੇ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਹੈਲਥਕੇਅਰ ਵਰਕਰਾਂ ਤੇ ਲਾਭਾਰਥੀਆਂ ਨਾਲ ਗੱਲਬਾਤ

ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਗੋਆ ਮੈਡੀਕਲ ਕਾਲਜ ਦੇ ਲੈਕਚਰਾਰ ਡਾ. ਨਿਤਿਨ ਧੂਪਦਲੇ ਤੋਂ ਪੁੱਛਿਆ ਕਿ ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਦੇ ਟੀਕੇ ਲੈਣ ਲਈ ਕਿਵੇਂ ਰਾਜ਼ੀ ਕੀਤਾ। ਉਨ੍ਹਾਂ ਕੋਵਿਡ ਟੀਕਾਕਰਣ ਮੁਹਿੰਮ ਤੇ ਪਹਿਲਾਂ ਦੀ ਮੁਹਿੰਮ ਵਿਚਲੇ ਫ਼ਰਕ ਬਾਰੇ ਵੀ ਚਰਚਾ ਕੀਤੀ। ਡਾ. ਧੂਪਦਲੇ ਨੇ ਇਸ ਖ਼ਾਸ ਮੁਹਿੰਮ ਦੀ ਇੱਕ ਮਿਸ਼ਨ ਮੋਡ ਮੁਹਿੰਮ ਹੋਣ ਦੀ ਸ਼ਲਾਘਾ ਕੀਤੀ। ਵਿਰੋਧੀ ਧਿਰ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਕਿ 2.5 ਕਰੋੜ ਲੋਕਾਂ ਨੂੰ ਟੀਕਾ ਲਾਉਣ ਤੋਂ ਬਾਅਦ ਟੀਕਾ ਲੈਣ ਵਾਲੇ ਲੋਕਾਂ ਦੀ ਥਾਂ ਵਿਰੋਧੀ ਪਾਰਟੀ ਵੱਲੋਂ ਪ੍ਰਤੀਕਿਰਿਆ ਕਿਵੇਂ ਆਈ। ਪ੍ਰਧਾਨ ਮੰਤਰੀ ਨੇ ਗੋਆ ਚ ਬਾਲਗ਼ ਆਬਾਦੀ ਨੂੰ ਪਹਿਲੀ ਖ਼ੁਰਾਕ ਦੀ ਸ਼ਤਪ੍ਰਤੀਸ਼ਤ ਕਵਰਜੇ ਨੂੰ ਮੁਕੰਮਲ ਕਰਨ ਲਈ ਡਾਕਟਰਾਂ ਤੇ ਹੋਰ ਕੋਰੋਨਾ ਜੋਧਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਵਿਸ਼ਵ ਲਈ ਇੱਕ ਪ੍ਰੇਰਨਾ ਹੈ।

ਪ੍ਰਧਾਨ ਮੰਤਰੀ ਨੇ ਕੋਵਿਡ ਲਾਭਾਰਥੀ ਅਤੇ ਕਾਰਕੁੰਨ ਸ਼੍ਰੀ ਨਜ਼ੀਰ ਸ਼ੇਖ਼ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਦੂਜਿਆਂ ਨੂੰ ਵੈਕਸੀਨ ਲੈਣ ਲਈ ਪ੍ਰੇਰਿਤ ਕਰਨ ਦਾ ਫ਼ੈਸਲਾ ਕਿਵੇਂ ਲਿਆ। ਉਨ੍ਹਾਂ ਸ਼੍ਰੀ ਨਜ਼ੀਰ ਸ਼ੇਖ਼ ਨਾਲ ਲੋਕਾਂ ਨੂੰ ਟੀਕਾਕਰਣ ਕੇਂਦਰਾਂ ਤੱਕ ਲਿਜਾਣ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਪੁੱਛਿਆ। ਉਨ੍ਹਾਂ ਸ਼੍ਰੀ ਨਜ਼ੀਰ ਨੂੰ ਟੀਕਾਕਰਣ ਮੁਹਿੰਮ ਚ ਉਨ੍ਹਾਂ ਦੇ ਅਨੁਭਵ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਨਜ਼ੀਰ ਸ਼ੇਖ ਦੀ ਕੋਸ਼ਿਸ਼ ਵਾਂਗ ਸਬਕਾ ਪ੍ਰਯਾਸ’ ਨੂੰ ਸਮਾਵੇਸ਼ਿਤ ਕਰਨਾਇਸ ਬੇਹੱਦ ਅਹਿਮ ਮੁਹਿੰਮ ਵਿੱਚ ਨਤੀਜਾ ਹਾਸਲ ਕਰਨ ਦਾ ਇੱਕ ਵੱਡਾ ਕਾਰਣ ਹੈ। ਪ੍ਰਧਾਨ ਮੰਤਰੀ ਨੇ ਸਮੁੱਚੇ ਦੇਸ਼ ਵਿੱਚ ਸਮਾਜਕ ਤੌਰ ਤੇ ਜਾਗਰੁਕ ਕਾਰਕੁੰਨਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਸੁਸ਼੍ਰੀ ਸੀਮਾ ਫ਼ਰਨਾਂਡੇਜ਼ ਨਾਲ ਗੱਲਬਾਤ ਕਰਦੇ ਹੋਏ ਪੁੱਛਿਆ ਕਿ ਜਦੋਂ ਲੋਕ ਟੀਕਾਕਰਣ ਲਈ ਉਨ੍ਹਾਂ ਕੋਲ ਆਏਤਾਂ ਉਨ੍ਹਾਂ ਕੀ ਪੁੱਛਿਆ। ਉਨ੍ਹਾਂ ਇਹ ਵੀ ਦੱਸਿਆ ਕਿ ਵੈਕਸੀਨਾਂ ਲਈ ਕਿਸ ਤਰ੍ਹਾਂ ਕੋਲਡਚੇਨ ਦਾ ਰੱਖਰਖਾਅ ਕੀਤਾ ਗਿਆ। ਉਨ੍ਹਾਂ ਵੈਕਸੀਨਾਂ ਦੀ ਸਿਫ਼ਰ ਬਰਬਾਦੀ ਹਾਸਲ ਕਰਨ ਲਈ ਉਨ੍ਹਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਵੀ ਪੁੱਛਿਆ। ਪ੍ਰਧਾਨ ਮੰਤਰੀ ਨੇ ਰਵਾਇਤੀ ਪ੍ਰਤੀਬੱਧਤਾਵਾਂ ਦੇ ਬਾਵਜੂਦ ਆਪਣੇ ਫ਼ਰਜ਼ ਨਿਭਾਉਣ ਲਈ ਉਨ੍ਹਾ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਸਾਰੇ ਕੋਰੋਨਾ ਜੋਧਿਆਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਸ਼੍ਰੀ ਸ਼ਸ਼ੀਕਾਂਤ ਭਗਤ ਨਾਲ ਗੱਲਬਾਤ ਕਰਦੇ ਹੋਏ ਯਾਦ ਕੀਤਾ ਕਿ ਕਿਵੇਂ ਉਨ੍ਹਾਂ ਨੇ ਕੱਲ੍ਹ ਉਨ੍ਹਾਂ ਦੇ ਜਨਮਦਿਨ ਤੇ ਇੱਕ ਪੁਰਾਣੇ ਜਾਣਕਾਰ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਉਮਰ ਬਾਰੇ ਪੁੱਛਿਆ ਗਿਆ ਤਾਂ ਪ੍ਰਧਾਨ ਮੰਤਰੀ ਨੇ ਕਿਹਾ,“ਇੱਥੇ 30 ਬਚੇ ਹਨ।” ਸ਼੍ਰੀ ਮੋਦੀ ਨੇ 25 ਸਾਲਾ ਸ਼੍ਰੀ ਭਗਤ ਨੂੰ 75 ਸਾਲਾਂ ਤੇ ਧਿਆਨ ਨਾ ਦੇਣ ਦਾ ਸੁਝਾਅ ਦਿੱਤਾ, ਬਲਕਿ ਅਗਲੇ 25 ਸਾਲਾਂ ਉੱਤੇ ਫ਼ੋਕਸ ਕਰਨ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਟੀਕਾਕਰਣ ਦੌਰਾਨ ਆਉਣ ਵਾਲੀ ਕਿਸੇ ਵੀ ਮੁਸ਼ਕਲ ਬਾਰੇ ਪੁੱਛਿਆ। ਸ਼੍ਰੀ ਭਗਤ ਨੇ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਪ੍ਰਾਥਮਿਕਤਾ 'ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ। ਉਨ੍ਹਾਂ ਨੇ ਟੀਕੇ ਦੇ ਮਾੜੇ ਪ੍ਰਭਾਵਾਂ ਦੀ ਚਿੰਤਾ ਨੂੰ ਵੀ ਦੂਰ ਕੀਤਾਕਿਉਂਕਿ ਉਹ ਸ਼ੂਗਰ ਦੇ ਮਰੀਜ਼ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਮਾੜੇ ਪ੍ਰਭਾਵਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਇੱਕ ਸੇਵਾਮੁਕਤ ਸੇਲ ਟੈਕਸ ਅਫ਼ਸਰਸ਼੍ਰੀ ਭਗਤ ਦੀ ਸਮਾਜ ਸੇਵਾ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਰਕਾਰ ਟੈਕਸਾਂ ਦੇ ਖੇਤਰ ਸਮੇਤ ਜੀਵਨ ਵਿੱਚ ਅਸਾਨੀ ਵਧਾਉਣ ਲਈ ਵਚਨਬੱਧ ਹੈ।

ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਸਵੀਟੀ ਐੱਸਐੱਮ ਵੇਂਗੁਰਲੇਕਰ ਨੂੰ ਪੁੱਛਿਆ ਕਿ ਉਨ੍ਹਾਂ ਦੂਰਦੁਰਾਡੇ ਦੇ ਇਲਾਕਿਆਂ ਵਿੱਚ ਟੀਕਾ ਉਤਸਵ ਕਿਵੇਂ ਆਯੋਜਿਤ ਕੀਤਾਉਨ੍ਹਾਂ ਨੇ ਮੇਲੇ ਦੇ ਆਯੋਜਨ ਲਈ ਬਣਾਈ ਗਈ ਯੋਜਨਾ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਹਾਮਾਰੀ ਦੌਰਾਨ ਇਸ ਨੂੰ ਜਿੰਨਾ ਸੰਭਵ ਹੋ ਸਕੇ ਸੌਖਾ ਬਣਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਅਜਿਹੇ ਵਿਆਪਕ ਪ੍ਰਯੋਗ ਵਿੱਚ ਸ਼ਾਮਲ ਲੌਜਿਸਟਿਕਸ ਦੇ ਸਹੀ ਦਸਤਾਵੇਜ਼ਾਂ ਅਤੇ ਪਸਾਰ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਸੁਮੇਰਾ ਖਾਨਇੱਕ ਨੇਤਰਹੀਣ ਲਾਭਾਰਥੀਨੂੰ ਉਨ੍ਹਾਂ ਦੇ ਟੀਕਾਕਰਣ ਦੇ ਅਨੁਭਵ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਖਾਨ ਦੀ ਸਿੱਖਿਆ ਵਿੱਚ ਪ੍ਰਾਪਤੀਆਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀ ਆਈਏਐੱਸ ਅਫ਼ਸਰ ਬਣਨ ਦੀ ਇੱਛਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਦੇਸ਼ ਦੇ ਵੱਖਰੇ-ਵੱਖਰੇ ਲੋਕਾਂ ਨੂੰ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਦੀ ਉਹ ਅਗਵਾਈ ਕਰ ਰਹੇ ਹਨ।

ਪ੍ਰਧਾਨ ਮੰਤਰੀ ਦਾ ਭਾਸ਼ਣ

ਇਕੱਠ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਸ਼ੁਭ ਗਣੇਸ਼ ਉਤਸਵ ਸੀਜ਼ਨ ਦੌਰਾਨ ਅਨੰਤ ਸੂਤਰ (ਸੁਰੱਖਿਆ) ਪ੍ਰਾਪਤ ਕਰਨ ਲਈ ਗੋਆ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗੋਆ ਦੇ ਸਾਰੇ ਯੋਗ ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, “ਕੋਰੋਨਾ ਵਿਰੁੱਧ ਲੜਾਈ ਵਿੱਚ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਏਕ ਭਾਰਤ - ਸ਼੍ਰੇਸ਼ਠ ਭਾਰਤ ਦੀ ਧਾਰਨਾ ਦਾ ਪ੍ਰਤੀਕਗੋਆ ਦੀ ਹਰ ਪ੍ਰਾਪਤੀ ਮੈਨੂੰ ਖੁਸ਼ੀ ਨਾਲ ਭਰ ਦਿੰਦੀ ਹੈ। 

ਪ੍ਰਧਾਨ ਮੰਤਰੀ ਨੇ ਮੁੱਖ ਪ੍ਰਾਪਤੀਆਂ ਦੇ ਇਸ ਦਿਨ ਸ਼੍ਰੀ ਮਨੋਹਰ ਪਰਿਕਰ ਦੀਆਂ ਸੇਵਾਵਾਂ ਨੂੰ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਗੋਆ ਨੇ ਭਾਰੀ ਮੀਂਹਚੱਕਰਵਾਤਹੜ੍ਹ ਜਿਹੀਆਂ ਕੁਦਰਤੀ ਆਫ਼ਤਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਕੁਦਰਤੀ ਆਫ਼ਤਾਂ ਦੌਰਾਨ ਕੋਰੋਨਾ ਟੀਕਾਕਰਣ ਦੀ ਗਤੀ ਨੂੰ ਬਣਾਈ ਰੱਖਣ ਲਈ ਕੋਰੋਨਾ ਜੋਧਿਆਂਹੈਲਥਕੇਅਰ ਵਰਕਰਾਂ ਅਤੇ ਟੀਮ ਗੋਆ ਦਾ ਅਭਿਨੰਦਨ ਕੀਤਾ।

ਪ੍ਰਧਾਨ ਮੰਤਰੀ ਨੇ ਸਮਾਜਿਕ ਅਤੇ ਭੂਗੋਲਿਕ ਚੁਣੌਤੀਆਂ ਨਾਲ ਨਜਿੱਠਣ ਵਿੱਚ ਗੋਆ ਵੱਲੋਂ ਦਿਖਾਏ ਗਏ ਤਾਲਮੇਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾਕੇਨਾਕੋਨਾ ਸਬ-ਡਿਵੀਜ਼ਨ ਵਿੱਚ ਤੇਜ਼ੀ ਨਾਲ ਟੀਕਾਕਰਣਜੋ ਕਿ ਰਾਜ ਦੇ ਦੂਰ-ਦੁਰਾਡੇ ਹਿੱਸੇ ਵਿੱਚ ਸਥਿਤ ਹੈਨੇ ਬਾਕੀ ਰਾਜਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ, 'ਗੋਆ ਨੇ 'ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸਦੇ ਚੰਗੇ ਨਤੀਜੇ ਦਿਖਾਏ ਹਨ।

ਪ੍ਰਧਾਨ ਮੰਤਰੀ ਇਸ ਮੌਕੇ 'ਤੇ ਥੋੜ੍ਹਾ ਭਾਵੁਕ ਵੀ ਹੋ ਗਏ ਅਤੇ ਕਿਹਾ,"ਮੈਂ ਬਹੁਤ ਸਾਰੇ ਜਨਮ ਦਿਨ ਵੇਖੇ ਹਨ ਅਤੇ ਮੈਂ ਹਮੇਸ਼ਾਂ ਇਨ੍ਹਾਂ ਚੀਜ਼ਾਂ ਤੋਂ ਅਲੱਗ ਹੀ ਰਿਹਾ ਹਾਂਇਨ੍ਹਾਂ ਚੀਜ਼ਾਂ ਤੋਂ ਦੂਰ ਰਿਹਾ ਹਾਂ ਪਰ ਕੱਲ੍ਹ ਮੇਰੀ ਜ਼ਿੰਦਗੀ ਦਾ ਬਹੁਤ ਭਾਵੁਕ ਦਿਨ ਸੀ। ਦੇਸ਼ ਅਤੇ ਕੋਰੋਨਾ ਜੋਧਿਆਂ ਦੇ ਯਤਨਾਂ ਨੇ ਕੱਲ੍ਹ ਦੇ ਮੌਕੇ ਨੂੰ ਵਧੇਰੇ ਖਾਸ ਬਣਾ ਦਿੱਤਾ ਸੀ। ਉਨ੍ਹਾਂ 2.5 ਕਰੋੜ ਲੋਕਾਂ ਦੇ ਟੀਕਾਕਰਣ ਲਈ ਟੀਮ ਅਤੇ ਲੋਕਾਂ ਦੁਆਰਾ ਦਿਖਾਈ ਗਈ ਦਇਆਸੇਵਾ ਅਤੇ ਫ਼ਰਜ਼ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ,“ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾਲੋਕਾਂ ਨੇ ਇਸ ਨੂੰ ਸੇਵਾ ਨਾਲ ਜੋੜਿਆ। ਇਹ ਉਨ੍ਹਾਂ ਦੀ ਦਯਾ ਅਤੇ ਫਰਜ਼ ਸੀ ਜਿਸ ਨੇ ਇੱਕ ਦਿਨ ਵਿੱਚ 2.5 ਕਰੋੜ ਲੋਕਾਂ ਦਾ ਟੀਕਾਕਰਣ ਕਰਨਾ ਸੰਭਵ ਬਣਾਇਆ।

ਪ੍ਰਧਾਨ ਮੰਤਰੀ ਨੇ ਮੈਡੀਕਲ ਖੇਤਰ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀਜੋ ਪਿਛਲੇ ਦੋ ਸਾਲਾਂ ਤੋਂ ਕੰਮ ਕਰ ਰਹੇ ਹਨਉਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕੋਰੋਨਾ ਨਾਲ ਲੜਨ ਵਿੱਚ ਦੇਸ਼ ਵਾਸੀਆਂ ਦੀ ਮਦਦ ਕੀਤੀ। ਉਨ੍ਹਾਂ ਕਿਹਾ,“ਉਨ੍ਹਾਂ ਨੇ ਕੱਲ੍ਹ ਜਿਸ ਤਰ੍ਹਾਂ ਟੀਕਾਕਰਣ ਦਾ ਰਿਕਾਰਡ ਦਿਖਾਇਆ ਹੈਇਹ ਬਹੁਤ ਵੱਡੀ ਗੱਲ ਹੈ। ਲੋਕਾਂ ਨੇ ਇਸਨੂੰ ਸੇਵਾ ਨਾਲ ਜੋੜਿਆ ਹੈ। ਇਹ ਉਨ੍ਹਾਂ ਦੀ ਦਯਾ ਅਤੇ ਫ਼ਰਜ਼ ਹੀ ਸੀ ਜਿਸ ਨੇ ਇੱਕ ਦਿਨ ਵਿੱਚ 2.5 ਕਰੋੜ ਲੋਕਾਂ ਦਾ ਟੀਕਾਕਰਣ ਕਰਨਾ ਸੰਭਵ ਬਣਾਇਆ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹਿਮਾਚਲਗੋਆਚੰਡੀਗੜ੍ਹ ਅਤੇ ਲਕਸ਼ਦੀਪ ਨੇ ਯੋਗ ਆਬਾਦੀ ਨੂੰ ਪਹਿਲੀ ਖੁਰਾਕ ਦੇਣ ਦਾ ਕੰਮ ਪੂਰਾ ਕਰ ਲਿਆ ਹੈ। ਸਿੱਕਿਮਅੰਡੇਮਾਨ ਅਤੇ ਨਿਕੋਬਾਰਕੇਰਲਲੱਦਾਖਉੱਤਰਾਖੰਡ ਅਤੇ ਦਾਦਰਾ ਨਗਰ ਹਵੇਲੀ ਵੀ ਪਿੱਛੇ ਨਹੀਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣੇ ਟੀਕਾਕਰਣ ਦੇ ਯਤਨਾਂ ਵਿੱਚ ਟੂਰਿਜ਼ਮ ਦੇ ਸਥਾਨਾਂ ਨੂੰ ਪ੍ਰਾਥਮਿਕਤਾ ਦਿੱਤੀ ਹੈਹਾਲਾਂਕਿ ਇਸ ਬਾਰੇ ਹਾਲੇ ਚਰਚਾ ਨਹੀਂ ਹੋਈ ਸੀ। ਸੈਲਾਨੀ ਸਥਾਨਾਂ ਨੂੰ ਖੋਲ੍ਹਣ ਲਈ ਇਹ ਜ਼ਰੂਰੀ ਸੀ। ਕੇਂਦਰ ਸਰਕਾਰ ਨੇ ਵਿਦੇਸ਼ੀ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਕਈ ਕਦਮ ਵੀ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਉਣ ਵਾਲੇ 5 ਲੱਖ ਸੈਲਾਨੀਆਂ ਨੂੰ ਮੁਫਤ ਵੀਜ਼ਾਟੂਰਿਜ਼ਮ ਖੇਤਰ ਨਾਲ ਜੁੜੇ ਹਿੱਸੇਦਾਰਾਂ ਨੂੰ ਸਰਕਾਰੀ ਗਾਰੰਟੀ ਦੇ ਨਾਲ 10 ਲੱਖ ਰੁਪਏ ਤੱਕ ਦੇ ਕਰਜ਼ੇ ਅਤੇ ਰਜਿਸਟਰਡ ਟੂਰਿਜ਼ਮ ਗਾਈਡਾਂ ਲਈ 1 ਲੱਖ ਰੁਪਏ ਤਕ ਦਾ ਕਰਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਕੀ ਸਰਕਾਰ’ ਗੋਆ ਦੇ ਟੂਰਿਜ਼ਮ ਦੇ ਖੇਤਰ ਨੂੰ ਆਕਰਸ਼ਕ ਬਣਾਉਣ ਅਤੇ ਰਾਜ ਦੇ ਕਿਸਾਨਾਂ ਅਤੇ ਮਛੇਰਿਆਂ ਨੂੰ ਵਧੇਰੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਯਤਨਾਂ ਨੂੰ ਮਜ਼ਬੂਤ ਕਰ ਰਹੀ ਹੈ। ਮੋਪਾ ਗ੍ਰੀਨਫੀਲਡ ਹਵਾ ਅੱਡੀ ਅਤੇ 6 ਲੇਨ ਹਾਈਵੇ ਲਈ 12,000 ਕਰੋੜ ਰੁਪਏ ਦੀ ਅਲਾਟਮੈਂਟ ਦੇ ਨਾਲਅਗਲੇ ਕੁਝ ਮਹੀਨਿਆਂ ਵਿੱਚ ਉੱਤਰੀ ਅਤੇ ਦੱਖਣੀ ਗੋਆ ਨੂੰ ਜੋੜਨ ਵਾਲੇ ਜੁਆਰੀ ਸੇਤੂ ਦੇ ਉਦਘਾਟਨ ਨਾਲ ਰਾਜ ਵਿੱਚ ਸੰਪਰਕ ਵਿੱਚ ਸੁਧਾਰ ਹੋਵੇਗਾ।

ਸ਼੍ਰੀ ਮੋਦੀ ਨੇ ਕਿਹਾ ਕਿ ਗੋਆ ਨੇ ਅੰਮ੍ਰਿਤ ਕਾਲ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਲਈ ਖ਼ੁਦ ਸੰਪੂਰਨ ਗੋਆ ਦਾ ਸੰਕਲਪ ਲਿਆ ਹੈ ਅਤੇ 50 ਤੋਂ ਵੱਧ ਕੰਪੋਨੈਂਟਸ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਟਾਇਲਟ ਕਵਰੇਜ, 100% ਬਿਜਲੀਕਰਣ ਅਤੇ 'ਹਰ ਘਰ ਜਲਮੁਹਿੰਮ ਲਈ ਕੀਤੇ ਗਏ ਯਤਨਾਂ ਵਿੱਚ ਗੋਆ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਦੋ ਸਾਲਾਂ ਅੰਦਰਦੇਸ਼ ਦੇ 5 ਕਰੋੜ ਘਰਾਂ ਨੂੰ ਟੂਟੀ ਦੇ ਪਾਣੀ ਨਾਲ ਜੋੜਿਆ ਗਿਆ ਹੈ ਅਤੇ ਇਸ ਦਿਸ਼ਾ ਵਿੱਚ ਗੋਆ ਦੇ ਯਤਨ ਸੁਸ਼ਾਸਨ ਅਤੇ ਸੌਖੇ ਰਹਿਣ ਲਈ ਰਾਜ ਦੀ ਸਪਸ਼ਟ ਪ੍ਰਾਥਮਿਕਤਾ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਗ਼ਰੀਬ ਪਰਿਵਾਰਾਂ ਨੂੰ ਰਾਸ਼ਨਮੁਫਤ ਗੈਸ ਸਿਲੰਡਰਪੀਐੱਮ ਕਿਸਾਨ ਸਨਮਾਨ ਨਿਧੀ ਦੀ ਵੰਡਮਹਾਮਾਰੀ ਦੌਰਾਨ ਇੱਕ ਮਿਸ਼ਨ ਦੇ ਰੂਪ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਾ ਵਿਸਤਾਰ ਕਰਨ ਅਤੇ ਰੇਹੜੀਪਟੜੀ ਵਾਲਿਆਂ ਨੂੰ ਸਵਨਿਧੀ ਸਕੀਮ ਦੇ ਲਾਭ ਦੇਣ ਵਿੱਚ ਗੋਆ ਦੀਆਂ ਕੋਸ਼ਿਸ਼ਾਂ ਨੂੰ ਵੀ ਗਿਣਵਾਇਆ। ਗੋਆ ਨੂੰ ਅਥਾਹ ਸੰਭਾਵਨਾਵਾਂ ਵਾਲਾ ਰਾਜ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,"ਗੋਆ ਸਿਰਫ਼ ਦੇਸ਼ ਦਾ ਇੱਕ ਰਾਜ ਨਹੀਂ ਹੈਬਲਕਿ ਬ੍ਰਾਂਡ ਇੰਡੀਆ ਦਾ ਇੱਕ ਮਜ਼ਬੂਤ ਨਿਰਮਾਤਾ ਵੀ ਹੈ।"

 

 

 

 

 *********

ਡੀਐੱਸ/ਏਕੇ(Release ID: 1756167) Visitor Counter : 190