ਨੀਤੀ ਆਯੋਗ
ਨੀਤੀ ਆਯੋਗ ‘ਭਾਰਤ ਵਿੱਚ ਸ਼ਹਿਰੀ ਯੋਜਨਾਬੰਦੀ ਸਮਰੱਥਾ ਵਿੱਚ ਸੁਧਾਰ’ ‘ਤੇ ਰਿਪੋਰਟ ਲਾਂਚ ਕਰੇਗਾ
Posted On:
15 SEP 2021 1:45PM by PIB Chandigarh
ਨੀਤੀ ਆਯੋਗ ਕੱਲ੍ਹ, 16 ਸਤੰਬਰ ਨੂੰ ਭਾਰਤ ਵਿੱਚ ਸ਼ਹਿਰੀ ਯੋਜਨਾਬੰਦੀ ਸਮਰੱਥਾ ਵਿੱਚ ਸੁਧਾਰ’ ‘ਤੇ ਇੱਕ ਰਿਪੋਰਟ ਜਾਰੀ ਕਰੇਗਾ।
ਨੀਤੀ ਆਯੋਗ ਦੇ ਚੇਅਰਮੈਨ ਡਾ. ਰਾਜੀਵ ਕੁਮਾਰ ਅਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੁਆਰਾ ਇਹ ਰਿਪੋਰਟ ਜਾਰੀ ਕੀਤੀ ਜਾਏਗੀ। ਇਸ ਮੌਕੇ ‘ਤੇ ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਅਤੇ ਵਿਸ਼ੇਸ਼ ਸਕੱਤਰ ਡਾ. ਕੇ ਰਾਜੇਸ਼ਵਰ ਰਾਵ ਅਤੇ ਸੰਬੰਧਿਤ ਮੰਤਰਾਲੇ ਦੇ ਸਕੱਤਰ ਵੀ ਉਪਸਥਿਤ ਰਹਿਣਗੇ।
ਨੀਤੀ ਆਯੋਗ ਨੇ ਅਕਤੂਬਰ, 2020 ਵਿੱਚ ‘ਭਾਰਤ ਵਿੱਚ ਸ਼ਹਿਰੀ ਯੋਜਨਾਬੰਦੀ ਸਿੱਖਿਆ ਵਿੱਚ ਸੁਧਾਰ’ ‘ਤੇ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਇਸ ਰਿਪੋਰਟ ਨੂੰ ਪੇਸ਼ ਕਰਨ ਦੇ ਨਾਲ ਆਪਣੇ ਕਰਤੱਵ ਨੂੰ ਪੂਰਾ ਕੀਤਾ ਹੈ।
ਰਿਪੋਰਟ ਵਿੱਚ ਸ਼ਹਿਰੀ ਯੋਜਨਾਬੰਦੀ ਦੇ ਵੱਖ-ਵੱਖ ਆਯਾਮਾਂ ‘ਤੇ ਸਿਫਾਰਿਸ਼ਾਂ ਦਿੱਤੀਆਂ ਗਈਆਂ ਹਨ- ਜਿਵੇਂ ਸਿਹਤਮੰਦ ਸ਼ਹਿਰਾਂ ਦੀ ਯੋਜਨਾ ਬਣਾਉਣ ਲਈ ਕੁਝ ਬਦਲਾਅ ਅਤੇ ਨਵੀਨਤਾਕਾਰੀ ਕਾਰਜ, ਸ਼ਹਿਰੀ ਭੂਮੀ ਦਾ ਅਧਿਕਤਮ ਉਪਯੋਗ, ਮਾਨਵ-ਸੰਸਾਧਨ ਸਮਰੱਥ ਨੂੰ ਵਧਾਉਣਾ ਸ਼ਹਿਰੀ ਸ਼ਾਸਨ ਨੂੰ ਮਜ਼ਬੂਤ ਕਰਨਾ, ਸਥਾਨਿਕ ਅਗਵਾਈ ਦਾ ਨਿਰਮਾਣ, ਨਿਜੀ ਖੇਤਰ ਦੀ ਭੂਮਿਕਾ ਨੂੰ ਵਿਸਤਾਰ ਦੇਣਾ ਅਤੇ ਸ਼ਹਿਰੀ ਯੋਜਨਾਬੰਦੀ ਸਿੱਖਿਆ ਪ੍ਰਣਾਲੀ ਨੂੰ ਅੱਗੇ ਵਧਾਉਣਾ ਆਦਿ।
************
ਡੀਐੱਸ/ਏਕੇਜੇ/ਏਕੇ
(Release ID: 1755159)