ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੋਵਿਡ-19 ਅਤੇ ਟੀਕਾਕਰਣ ਨਾਲ ਸਬੰਧਿਤ ਹਾਲਾਤ ਦੀ ਸਮੀਖਿਆ ਦੇ ਲਈ ਉੱਚ ਪੱਧਰੀ ਬੈਠਕ ਕੀਤੀ

ਪ੍ਰਧਾਨ ਮੰਤਰੀ ਨੂੰ ਸਿਹਤ ਸਬੰਧੀ ਬੁਨਿਆਦੀ ਢਾਂਚੇ ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ ਗਈਰਾਜਾਂ ਨੂੰ ਹਰ ਜ਼ਿਲ੍ਹੇ ਵਿੱਚ ਦਵਾਈਆਂ ਦਾ ਬਫ਼ਰ ਸਟੌਕ ਰੱਖਣ ਨੂੰ ਕਿਹਾ ਗਿਆ ਹੈਪ੍ਰਧਾਨ ਮੰਤਰੀ ਨੇ ਅਗਲੇ ਕੁਝ ਮਹੀਨਿਆਂ ਦੇ ਲਈ ਟੀਕਿਆਂ ਦੇ ਉਤਪਾਦਨ ਅਤੇ ਸਪਲਾਈ ਦੀ ਸਮੀਖਿਆ ਕੀਤੀਪ੍ਰਧਾਨ ਮੰਤਰੀ ਨੇ ਵਾਇਰਸ ਦੇ ਸਰੂਪ ਦੇ ਉਭਰਣ ਦੀ ਨਿਗਰਾਨੀ ਦੇ ਲਈ ਲਗਾਤਾਰ ਜੀਨੋਮ ਸੀਕਿਉਐਂਸਿੰਗ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ

Posted On: 10 SEP 2021 8:38PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਉੱਚ ਪੱਧਰੀ ਬੈਠਕ ਕਰਕੇ ਕੋਵਿਡ-19 ਨਾਲ  ਸਬੰਧਿਤ ਹਾਲਾਤ ਦੀ ਸਮੀਖਿਆ ਕੀਤੀ ਇਸ ਦੌਰਾਨ ਦੇਸ਼ ਵਿੱਚ ਇਸ ਗੱਲ ਦੀ ਵੀ ਚਰਚਾ ਹੋਈ ਕਿ ਦੁਨੀਆ ਭਰ ਵਿੱਚ ਕਈ ਅਜਿਹੇ ਦੇਸ਼ ਹਨ ਜਿੱਥੇ ਕੋਵਿਡ ਦੇ ਇਲਾਜ ਅਧੀਨ ਮਾਮਲਿਆਂ ਦੀ ਸੰਖਿਆ ਅਧਿਕ ਬਣੀ ਹੋਈ ਹੈ। 

 

ਭਾਰਤ ਵਿੱਚ ਵੀ, ਮਹਾਰਾਸ਼ਟਰ ਅਤੇ ਕੇਰਲ ਜਿਹੇ ਰਾਜਾਂ ਦੇ ਅੰਕੜੇ ਦੱਸਦੇ ਹਨ ਕਿ ਅਲਗਰਜ਼ੀ ਦੇ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ ਹੈ। ਹਾਲਾਂਕਿ, ਲਗਾਤਾਰ 10ਵੇਂ ਹਫ਼ਤੇ ਸਪਤਾਹਿਕ ਸੰਕ੍ਰਮਣ ਦਰ 3 ਪ੍ਰਤੀਸ਼ਤ ਤੋਂ ਘੱਟ ਰਹੀ ਹੈ

 

ਪ੍ਰਧਾਨ ਮੰਤਰੀ ਨੂੰ ਕੁਝ ਭੂਗੋਲਿਕ ਖੇਤਰਾਂ ਵਿੱਚ ਸੰਕ੍ਰਮਣ ਦੇ ਪ੍ਰਸਾਰ, ਜ਼ਿਆਦਾ ਸੰਕ੍ਰਮਣ ਵਾਲੇ ਜ਼ਿਲ੍ਹਿਆਂ ਅਤੇ ਦੇਸ਼ ਵਿੱਚ ਸਪਤਾਹ ਦਰ ਸਪਤਾਹ ਸੰਕ੍ਰਮਣ ਦਰ ਬਾਰੇ ਜਾਣਕਾਰੀ ਦਿੱਤੀ ਗਈ ਕੋਵਿਡ-19 ਦੇ  ਹਾਲਾਤ, ਪ੍ਰਤੀਕਿਰਿਆ ਦੇ ਲਈ ਸਿਹਤ ਪ੍ਰਣਾਲੀਆਂ ਦੀ ਤਿਆਰੀ, ਚਿਕਿਤਸਾ ਆਕਸੀਜਨ ਦੀ ਉਪਲਬਧਤਾ ਅਤੇ ਕੋਵਿਡ-19 ਟੀਕੇ ਦੇ ਉਤਪਾਦਨ, ਸਪਲਾਈ ਅਤੇ ਵੰਡ ਨਾਲ ਸਬੰਧਿਤ ਵਿਸ਼ਿਆਂ ’ਤੇ ਚਰਚਾ ਕੀਤੀ ਗਈ

 

ਪ੍ਰਧਾਨ ਮੰਤਰੀ ਨੇ ਵਾਇਰਸ ਦੇ ਸਰੂਪ ਦੇ ਉੱਭਰਣ ਦੀ ਨਿਗਰਾਨੀ ਦੇ ਲਈ ਲਗਾਤਾਰ ਜੀਨੋਮ ਸੀਕਿਉਐਂਸਿੰਗ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਆਈਐੱਨਐੱਸਏਸੀਓਜੀ (INSACOG) ਦੇ ਤਹਿਤ ਹੁਣ ਦੇਸ਼ ਭਰ ਵਿੱਚ 28 ਪ੍ਰਯੋਗਸ਼ਾਲਾਵਾਂ ਹਨ ਕਲੀਨਿਕਲ ਸਬੰਧ ਦੇ ਲਈ ਲੈਬ ਨੈੱਟਵਰਕ ਨੂੰ ਹਸਪਤਾਲ ਨੈੱਟਵਰਕ ਨਾਲ ਵੀ ਜੋੜਿਆ ਗਿਆ ਹੈ।  ਜੀਨੋਮਿਕ ਸਰਵੀਲੈਂਸ ਦੇ ਲਈ ਸੀਵੇਜ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਰਸ ਕੋਵ2 ਦੇ ਪਾਜ਼ਿਟਿਵ ਸੈਂਪਲ ਆਈਐੱਨਐੱਸਏਸੀਓਜੀ ਦੇ ਨਾਲ ਨਿਯਮਿਤ ਰੂਪ ਨਾਲ ਸਾਂਝਾ ਕਰਨ

 

ਪ੍ਰਧਾਨ ਮੰਤਰੀ ਨੇ ‘ਕੋਵਿਡ ਐਮਰਜੈਂਸੀ ਰਿਸਪਾਂਸ ਪੈਕੇਜ II’ ਦੇ ਤਹਿਤ ਬਾਲ ਚਿਕਿਤਸਾ ਦੇਖਭਾਲ਼ ਅਤੇ ਹੋਰ ਸੁਵਿਧਾਵਾਂ ਜੇ ਲਈ ਬਿਸਤਰਿਆਂ ਦੀ ਸਮਰੱਥਾ ਵਿੱਚ ਵਾਧੇ ਦੀ ਸਥਿਤੀ ਦੀ ਸਮੀਖਿਆ ਕੀਤੀ ਇਸ ’ਤੇ ਵੀ ਚਰਚਾ ਕੀਤੀ ਗਈ ਕਿ ਗ੍ਰਾਮੀਣ ਖੇਤਰਾਂ ਵਿੱਚ ਹਾਲਾਤ ਨਾਲ ਨਜਿੱਠਣ ਦੇ ਲਈ ਰਾਜਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਪ੍ਰਾਥਮਿਕ ਦੇਖਭਾਲ਼ ਅਤੇ ਬਲਾਕ ਪੱਧਰ ਦੇ ਸਿਹਤ ਬੁਨਿਆਦੀ ਢਾਂਚੇ ਨੂੰ ਫਿਰ ਤੋਂ ਡਿਜ਼ਾਈਨ ਅਤੇ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਰਾਜਾਂ ਨੂੰ ਕੋਵਿਡ-19, ਮਿਊਕਰਮਾਇਕੋਸਿਸ, ਐੱਮਆਈਐੱਸ-  ਸੀ (ਬੱਚਿਆਂ ਦਾ ਗੰਭੀਰ ਰੋਗ) ਦੇ ਪ੍ਰਬੰਧਨ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦਾ ਬਫ਼ਰ ਸਟੌਕ ਜ਼ਿਲ੍ਹਾ ਪੱਧਰ ’ਤੇ ਬਣਾਏ ਰੱਖਣ ਦੇ ਲਈ ਕਿਹਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੂੰ ਆਈਸੋਲੇਸ਼ਨ ਬੈੱਡ, ਆਕਸੀਜਨ ਬੈੱਡ, ਆਈਸੀਯੂ ਬੈੱਡ ਅਤੇ ਬੱਚਿਆਂ ਦੇ ਲਈ ਆਈਸੀਯੂ ਅਤੇ ਵੈਂਟੀਲੇਟਰ ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ ਗਈ ਆਉਣ ਵਾਲੇ ਮਹੀਨਿਆਂ ਵਿੱਚ ਵੱਡੀ ਸੰਖਿਆ ਵਿੱਚ ਆਈਸੀਯੂ ਬੈੱਡ ਅਤੇ ਆਕਸੀਜਨ ਬੈੱਡ ਹੋਰ ਵਧਾਏ ਜਾਣਗੇ

 

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਉਚਿਤ ਜਾਂਚ ਸੁਨਿਸ਼ਚਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ  ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪਬਲਿਕ ਹੈਲਥ ਸੈਂਟਰਾਂ ਵਿੱਚ ਆਰਟੀ-ਪੀਸੀਆਰ ਪ੍ਰਯੋਗਸ਼ਾਲਾ ਸਥਾਪਿਤ ਕਰਨ ਦੇ ਲਈ 433 ਜ਼ਿਲ੍ਹਿਆਂ ਨੂੰ ਸਹਿਯੋਗ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਕਸੀਜਨ ਕੰਸੰਟ੍ਰੇਟਰ, ਸਿਲੰਡਰ ਅਤੇ ਪੀਐੱਸਏ ਪਲਾਂਟਾਂ ਸਹਿਤ ਆਕਸੀਜਨ ਦੀ ਉਪਲਬਧਤਾ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੇ ਲਈ ਇਸ ਨਾਲ ਜੁੜੇ ਸਮੁੱਚੇ ਤੰਤਰ ਨੂੰ ਤੇਜ਼ੀ ਨਾਲ ਵਧਾਉਣ ਦੀ ਜ਼ਰੂਰਤ ਹੈ। ਹਰੇਕ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਪੀਐੱਸਏ ਪਲਾਂਟ ਲਗਾਉਣ ਦੇ ਉਦੇਸ਼ ਦੇ ਨਾਲ 961 ਤਰਲ ਮੈਡੀਕਲ ਆਕਸੀਜਨ ਸਟੋਰੇਜ ਟੈਂਕ ਅਤੇ 1,450 ਮੈਡੀਕਲ ਗੈਸ ਪਾਇਪਲਾਈਨ ਸਿਸਟਮ ਸਥਾਪਿਤ ਕਰਨ ਦਾ ਵੀ ਪ੍ਰਯਤਨ ਕੀਤਾ ਜਾ ਰਿਹਾ ਹੈ। ਹਰ ਇੱਕ ਬਲਾਕ ਵਿੱਚ ਘੱਟ ਤੋਂ ਘੱਟ ਇੱਕ ਐਂਬੂਲੈਂਸ ਦੀ ਵਿਵਸਥਾ ਸੁਨਿਸ਼ਚਿਤ ਕਰਨ ਲਈ ਐਂਬੂਲੈਂਸ ਨੈੱਟਵਰਕ ਨੂੰ ਵੀ ਵਧਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਲਗਣ ਵਾਲੇ ਪੀਐੱਸਏ ਆਕਸੀਜਨ ਪਲਾਂਟਾਂ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ

 

ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਰਾਜਾਂ ਨੂੰ ਲਗਭਗ 1 ਲੱਖ ਆਕਸੀਜਨ ਕੰਸੰਟ੍ਰੇਟਰ ਅਤੇ 3 ਲੱਖ ਆਕਸੀਜਨ ਸਿਲੰਡਰ ਵੰਡੇ ਗਏ ਹਨ ਟੀਕੇ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਭਾਰਤ ਦੀ ਲਗਭਗ 58% ਬਾਲਗ਼ ਆਬਾਦੀ ਨੂੰ ਪਹਿਲੀ ਖੁਰਾਕ ਮਿਲ ਗਈ ਹੈ ਅਤੇ ਭਾਰਤ ਦੀ ਕਰੀਬ 18% ਬਾਲਗ਼ ਆਬਾਦੀ ਨੂੰ ਦੂਸਰੀ ਖੁਰਾਕ ਮਿਲ ਚੁੱਕੀ ਹੈ। ਪ੍ਰਧਾਨ ਮੰਤਰੀ ਨੂੰ ਆਗਾਮੀ ਟੀਕਿਆਂ ਅਤੇ ਟੀਕਿਆਂ ਦੀ ਸਪਲਾਈ ਵਧਾਉਣ ਬਾਰੇ ਵੀ ਜਾਣਕਾਰੀ  ਦਿੱਤੀ ਗਈ

 

ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਿਨਟ ਸਕੱਤਰ, ਪ੍ਰਮੁੱਖ ਵਿਗਿਆਨਕ ਸਲਾਹਕਾਰ,  ਸਿਹਤ ਸਕੱਤਰ, ਮੈਂਬਰ (ਸਿਹਤ) ਨੀਤੀ ਆਯੋਗ ਸਮੇਤ ਕਈ ਮਹੱਤਵਪੂਰਨ ਅਧਿਕਾਰੀ ਮੌਜੂਦ ਸਨ।

 

 

***** 

ਡੀਐੱਸ/ਏਕੇ(Release ID: 1754231) Visitor Counter : 70