ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਮੈਡਲ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ
ਪੈਰਾਲੰਪਿਕ ਖੇਡਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ; ਸਰਕਾਰੀ ਸਹਾਇਤਾ ਦਾ ਟੀਚਾ 2024 ਅਤੇ 2028 ਵਿੱਚ ਪੋਡੀਅਮ ਫਿਨਿਸ਼ ਦਾ ਹੋਵੇਗਾ: ਸ਼੍ਰੀ ਅਨੁਰਾਗ ਠਾਕੁਰ
ਪੈਰਾ-ਐਥਲੀਟਾਂ ਦੇ ਅਸਾਧਾਰਨ ਪ੍ਰਦਰਸ਼ਨ ਨੇ ਦੇਸ਼ ਵਿੱਚ ਖੇਡ ਦੇ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ:ਖੇਡ ਮੰਤਰੀ
Posted On:
08 SEP 2021 5:50PM by PIB Chandigarh
ਮੁੱਖ ਬਿੰਦੂ :
• ਕੇਂਦਰੀ ਕਾਨੂੰਨ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ।
ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ 5 ਗੋਲਡ ਅਤੇ 8 ਸਿਲਵਰ ਸਹਿਤ ਕੁੱਲ 19 ਮੈਡਲ ਜਿੱਤ ਕੇ ਇਤਹਾਸ ਰਚਣ ਵਾਲੇ ਭਾਰਤ ਦੇ ਪੈਰਾ-ਐਥਲੀਟਾਂ ਨੂੰ ਸਨਮਾਨਿਤ ਕੀਤਾ। ਕੇਂਦਰੀ ਕਾਨੂੰਨ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਅਤੇ ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ , ਯੁਵਾ ਪ੍ਰੋਗਰਾਮ ਵਿਭਾਗ ਦੀ ਸਕੱਤਰ ਸ਼੍ਰੀਮਤੀ ਊਸ਼ਾ ਸ਼ਰਮਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਨੁਰਾਗ ਠਾਕੁਰ ਨੇ ਸਾਰੇ ਪੈਰਾ ਐਥਲੀਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ । ਸ਼੍ਰੀ ਠਾਕੁਰ ਨੇ ਕਿਹਾ, ਮੈਨੂੰ ਯਾਦ ਹੈ 2016 ਦੇ ਪੈਰਾਲੰਪਿਕ ਵਿੱਚ, ਭਾਰਤੀ ਦਲ ਦੇ 19 ਪੈਰਾ-ਐਥਲੀਟਾਂ ਨੇ ਭਾਗ ਲਿਆ ਸੀ, ਜਦੋਂ ਕਿ ਇਸ ਸਾਲ ਦੇਸ਼ ਨੇ 19 ਮੈਡਲ ਜਿੱਤੇ ਹਨ! ਤੁਸੀਂ ਸਾਨੂੰ ਦਿਖਾਇਆ ਕਿ ਮਾਨਵੀ ਭਾਵਨਾ ਸਭ ਤੋਂ ਸ਼ਕਤੀਸ਼ਾਲੀ ਹੈ! ਸਾਡੀ ਮੈਡਲ ਤਾਲਿਕਾ ਵਿੱਚ ਲਗਭਗ ਪੰਜ ਗੁਣਾ ਵਾਧਾ ਹੋਇਆ ਹੈ। ਪਹਿਲੀ ਵਾਰ ਅਸੀਂ ਟੇਬਲ ਟੇਨਿਸ ਵਿੱਚ ਮੈਡਲ ਜਿੱਤੇ ਹਨ, ਤੀਰੰਦਾਜੀ ਵਿੱਚ ਕਈ ਮੈਡਲ ਜਿੱਤੇ ਹਨ, ਕੈਨੋਇੰਗ ਅਤੇ ਪਾਵਰਲਿਫਟਿੰਗ ਵਿੱਚ ਪਹਿਲੀ ਵਾਰ ਮੁਕਾਬਲਾ ਕੀਤਾ ਹੈ । ਅਸੀਂ ਦੋ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਅਸੀਂ ਹੋਰ ਵੀ ਕਈ ਰਿਕਾਰਡ ਤੋੜੇ ਹਨ। ਭਾਰਤ ਦੇ ਪੈਰਾ-ਐਥਲੀਟਾਂ ਨੇ ਇੱਕ ਆਦਰਸ਼ ਪੋਡੀਅਮ ਫਿਨਿਸ਼ ਦਿੱਤਾ।”
ਸ਼੍ਰੀ ਠਾਕੁਰ ਨੇ ਕਿਹਾ, ਅੰਤਰਰਾਸ਼ਟਰੀ ਮੁਕਾਬਲਿਆਂ ਲਈ ਐਥਲੀਟਸ ਨੂੰ ਸਹਾਇਤਾ ਦੇਣ ਵਿੱਚ ਸਰਕਾਰ ਦੇ ਦ੍ਰਿਸ਼ਟੀਕੋਣ ਵਿੱਚ ਇੱਕ ਪਰਿਵਰਤਨਕਾਰੀ ਬਦਲਾਅ ਆਇਆ ਹੈ। ਸਰਕਾਰ ਸਹੂਲਤਾਂ ਅਤੇ ਵਿੱਤ ਪੋਸ਼ਣ ਦੇ ਨਾਲ ਭਾਰਤ ਦੇ ਪੈਰਾਲੰਪੀਅਨਸ ਦੀ ਸਹਾਇਤਾ ਕਰਨਾ ਜਾਰੀ ਰੱਖੇਗੀ ਤਾਕਿ ਉਹ ਅੰਤਰਰਾਸ਼ਟਰੀ ਪੱਧਰ ‘ਤੇ ਉਤਕ੍ਰਿਸ਼ਟਤਾ ਪ੍ਰਾਪਤ ਕਰ ਸਕਣ । ਅਸੀਂ , ਸਾਡੇ ਪੈਰਾਲੰਪੀਅਨਸ ਨੂੰ ਖੇਤਰੀ ਅਤੇ ਰਾਸ਼ਟਰੀ ਟੂਰਨਾਮੈਂਟ ਲਈ ਹੋਰ ਅਧਿਕ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਾਂ ਤਾਕਿ ਉਹ ਨਿਯਮਿਤ ਰੂਪ ਨਾਲ ਮੁਕਾਬਲੇ ਕਰ ਸਕਣ ਅਤੇ ਅਪਣੇ ਹੁਨਰ ਨੂੰ ਨਿਖਾਰ ਸਕਣ।” ਉਨ੍ਹਾਂ ਨੇ ਅੱਗੇ ਕਿਹਾ, “ਸਰਕਾਰ ਭਾਰਤ ਦੇ ਪੈਰਾਲੰਪੀਅਨਸ ਨੂੰ ਸਹੂਲਤਾਂ ਅਤੇ ਵਿੱਤ ਪੋਸ਼ਣ ਦੇ ਨਾਲ ਮਦਦ ਦੇਣਾ ਜਾਰੀ ਰੱਖੇਗੀ ਤਾਕਿ ਪੈਰਾ-ਐਥਲੀਟ 2024 ਅਤੇ 2028 ਓਲੰਪਿਕ ਵਿੱਚ ਹੋਰ ਵੀ ਅਧਿਕ ਮੈਡਲ ਹਾਸਲ ਕਰ ਸਕਣ । ਸਾਰੇ ਪੈਰਾ-ਐਥਲੀਟ ਟੀਚਾ ਓਲੰਪਿਕ ਪੋਡੀਅਮ ਯੋਜਨਾ (ਟੋਪਸ) ਦਾ ਹਿੱਸਾ ਹਾਂ ਅਤੇ ਇਸ ਯੋਜਨਾ ਦੇ ਤਹਿਤ ਐਥਲੀਟਸ ਨੂੰ ਅਧਿਕ ਤੋਂ ਅਧਿਕ ਸਹਾਇਤਾ ਦੇਣ ਲਈ ਯੋਜਨਾ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਮਜ਼ਬੂਤ ਕੀਤਾ ਜਾਵੇਗਾ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਮਾਵੇਸ਼ੀ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਸਾਡੀ ਪ੍ਰਤਿਬੱਧਤਾ ਦਾ ਵੀ ਇੱਕ ਹਿੱਸਾ ਹੈ ।
ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਐਥਲੀਟਾਂ ਦੇ ਸਾਧਾਰਨ ਪ੍ਰਦਰਸ਼ਨ ਨੇ ਦੇਸ਼ ਵਿੱਚ ਪੈਰਾ-ਸਪੋਰਟਸ ਦੇ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਸਰਕਾਰ ਨੇ ਵਿਸ਼ਵ ਪੱਧਰ ਸੁਵਿਧਾਵਾਂ ਸੁਨਿਸ਼ਚਿਤ ਕੀਤੀਆਂ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਖੁਦ ਖਿਡਾਰੀਆਂ ਨਾਲ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਦੇ ਹਨ । ਅਸਲ ਵਿੱਚ ਪਿਛਲੀ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਜੀ ਨੇ ਪੈਰਾ- ਐਥਲੀਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਭਗ ਦੋ ਘੰਟੇ ਬਤੀਤ ਕੀਤੇ। ਇਸ ਦਾ ਸਮਾਜ ਦੇ ਹਰ ਵਰਗ ‘ਤੇ ਪ੍ਰਭਾਵ ਪੈਂਦਾ ਹੈ , ਚਾਹੇ ਉਹ ਵਿਅਕਤੀਗਤ, ਕਾਰਪੋਰੇਟ , ਖੇਡ ਸੰਘ ਜਾਂ ਕੋਈ ਹੋਰ ਸੰਗਠਨ ਹੋਵੇ।
ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਿਜਿਜੂ ਨੇ ਸਾਰੇ ਮੈਡਲ ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਭਾਰਤ ਨੂੰ ਗੌਰਵਾਂਵਿਤ ਕੀਤਾ ਹੈ। ਸ਼੍ਰੀ ਰਿਜਿਜੂ ਨੇ ਕਿਹਾ, ਟੋਕੀਓ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੇ ਸਾਰੇ ਪੈਰਾ-ਐਥਲੀਟ ਸਾਡੇ ਹੀਰੋ ਹਨ। ਤੁਸੀਂ ਸਭ ਹਰ ਇੱਕ ਲਈ ਪ੍ਰੇਰਨਾ ਹੋ । ਤੁਸੀਂ ਦਿਖਾਇਆ ਹੈ ਕਿ ਜੇਕਰ ਤੁਸੀਂ ਸੁਪਨੇ ਦੇਖਣ ਦੀ ਹਿੰਮਤ ਕਰਦੇ ਹੋ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ।” ਸ਼੍ਰੀ ਰਿਜਿਜੂ ਨੇ ਕਿਹਾ ਕਿ ਹਰ ਖਿਡਾਰੀ ਦੀ ਕਹਾਣੀ ਪ੍ਰੇਰਨਾ ਦਿੰਦੀ ਹੈ। ਦੇਸ਼ ਵਿੱਚ ਖੇਡ ਸੱਭਿਆਚਾਰ ਉਦੋਂ ਸਥਾਪਿਤ ਹੁੰਦਾ ਹੈ ਜਦੋਂ ਖਿਡਾਰੀਆਂ ਨੂੰ ਹੀਰੋ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਖੇਡ ਸੱਭਿਆਚਾਰ ਹੁਣ ਭਾਰਤ ਵਿੱਚ ਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਇਸ ਪਰਿਵਰਤਨਕਾਰੀ ਬਦਲਾਅ ਦੀ ਅਗਵਾਈ ਕੀਤੀ ਹੈ ।
ਯੁਵਾ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਜ਼ਿਆਦਾਤਰ ਐਥਲੀਟਾਂ ਨੇ ਕਿਹਾ ਹੈ ਕਿ ਉਹ ਪਿਛਲੇ ਪੈਰਾਲੰਪਿਕ ਖੇਡਾਂ ਵਿੱਚ ਸਰਕਾਰ ਦੀ ਮਦਦ ਤੋਂ ਪ੍ਰੇਰਿਤ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵੀਡੀਓ ਕਾਨਫਰੰਸ ਦੇ ਜ਼ਰੀਏ ਗੱਲਬਾਤ ਅਤੇ ਮੈਡਲ ਜਿੱਤਣ ਲਈ ਹਰ ਇੱਕ ਐਥਲੀਟ ਦੇ ਸੱਦੇ ਨੇ ਅਸਲ ਵਿੱਚ ਪੈਰਾ-ਐਥਲੀਟਾਂ ਨੂੰ ਪ੍ਰੋਤਸਾਹਿਤ ਕੀਤਾ ।
ਭਾਰਤੀ ਪੈਰਾਲੰਪਿਕ ਕਮੇਟੀ ਦੀ ਪ੍ਰਧਾਨ ਸ਼੍ਰੀ ਦੀਪਾ ਮਲਿਕ ਨੇ ਦਿੱਵਿਯਾਂਗ ਖਿਡਾਰੀਆਂ ਨੂੰ ਸਮਾਜ ਵਿੱਚ ਸਮਾਵੇਸ਼ੀ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਯਤਨਾਂ ਅਤੇ ਸਰਕਾਰ ਦੀਆਂ ਪਹਿਲਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟੌਪਸ ਦੇ ਤਹਿਤ ਪੈਰਾ-ਐਥਲੀਟਾਂ ਨੂੰ ਦਿੱਤੀ ਗਈ ਸਹਾਇਤਾ ਨੇ ਇਤਿਹਾਸ ਰਚਿਆ ਹੈ ਅਤੇ ਅੱਜ ਹਰ ਕੋਈ ਪੈਰਾ-ਐਥਲੀਟਾਂ ਦੀ ਸਫਲਤਾ ਦੀ ਚਰਚਾ ਕਰ ਰਿਹਾ ਹੈ। ਸ਼੍ਰੀ ਦੀਪਾ ਨੇ ਵਿਸ਼ੇਸ਼ ਰੂਪ ਨਾਲ ਮਹਿਲਾ ਐਥਲੀਟਾਂ ਦੇ ਪ੍ਰਤੀਨਿਧੀਤਵ ਵਿੱਚ ਮਹੱਤਵਪੂਰਣ ਵਾਧਾ ਅਤੇ ਟੋਕੀਓ ਓਲੰਪਿਕ ਵਿੱਚ ਮੈਡਲ ਜਿੱਤਣ ਦੇ ਨਾਲ ਉਨ੍ਹਾਂ ਦੀ ਸਫਲਤਾ ‘ਤੇ ਚਾਨਣਾ ਪਾਇਆ ।
ਟੋਕੀਓ 2020 ਵਿੱਚ, ਭਾਰਤ ਨੇ 19 ਮੈਡਲ ਜਿੱਤੇ ਹਨ ਅਤੇ ਇਸ ਤਰ੍ਹਾਂ ਨਾਲ ਭਾਰਤ ਟੋਕੀਓ 2020 ਵਿੱਚ ਮੁਕਾਬਲੇ ਕਰਨ ਵਾਲੇ 162 ਦੇਸ਼ਾਂ ਦੇ ਵਿੱਚ ਮੈਡਲ ਤਾਲਿਕਾ ਵਿੱਚ 24ਵੇਂ ਸਥਾਨ ‘ਤੇ ਰਿਹਾ ਅਤੇ ਜਿੱਤੇ ਗਏ ਕੁੱਲ ਮੈਡਲਾਂ ਦੇ ਅਧਾਰ ‘ਤੇ ਸਾਡੇ ਦੇਸ਼ ਦੀ 20ਵੀਂ ਰੈਂਕਿੰਗ ਰਹੀ । ਭਾਰਤ ਨੇ 1968 ਵਿੱਚ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ 2016 ਤੱਕ ਪੈਰਾਲੰਪਿਕ ਖੇਡਾਂ ਵਿੱਚ ਕੇਵਲ 12 ਮੈਡਲ ਜਿੱਤੇ ਸਨ।
*******
ਐੱਨਬੀ/ਓਏ
(Release ID: 1753702)
Visitor Counter : 185
Read this release in:
Urdu
,
English
,
Marathi
,
Hindi
,
Bengali
,
Gujarati
,
Odia
,
Tamil
,
Telugu
,
Kannada
,
Malayalam