ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਰਲਾ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ


ਕੇਂਦਰ ਨੇ ਜਨਤਕ ਸਿਹਤ ਉਪਾਵਾਂ ਵਿੱਚ ਰਾਜ ਦੀ ਸਹਾਇਤਾ ਕਰਨ ਲਈ ਟੀਮ ਨੂੰ ਕੇਰਲਾ ਭੇਜਿਆ

Posted On: 05 SEP 2021 8:00AM by PIB Chandigarh

ਕੇਰਲਾ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ

ਕੇਰਲ ਦੇ ਕੋਝੀਕੋਡ ਜ਼ਿਲੇ ਤੋਂ 3 ਸਤੰਬਰ, 2021 ਨੂੰ ਐਨਸੇਫਲਾਈਟਿਸ ਅਤੇ ਮਾਇਓਕਾਰਡੀਟਿਸ ਦੇ ਲੱਛਣਾਂ ਵਾਲੇ 12 ਸਾਲ ਦੇ ਮੁੰਡੇ ਵਿੱਚ ਨਿਪਹ ਦਾ ਇੱਕ ਸ਼ੱਕੀ ਮਾਮਲਾ  ਰਿਪੋਰਟ ਕੀਤਾ ਗਿਆ ਸੀ। 

ਇਹ ਵਾਇਰਸ ਚਮਗਾਦੜਾਂ ਦੀ ਲਾਰ ਰਾਹੀਂ ਫੈਲਦਾ ਹੈ। ਮੁੰਡੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਸਵੇਰੇ ਉਸਦੀ ਮੌਤ ਹੋ ਗਈ

ਕੇਂਦਰ ਸਰਕਾਰ ਨੇ ਐਨਸੀਡੀਸੀ ਦੀ ਇੱਕ ਟੀਮ ਰਾਜ ਨੂੰ ਰਵਾਨਾ ਕੀਤੀ ਹੈਜੋ ਅੱਜ ਪਹੁੰਚ ਰਹੀ ਹੈ। ਇਹ ਟੀਮ ਰਾਜ ਨੂੰ ਟੈਕਨੀਕਲ ਸਹਾਇਤਾ ਪ੍ਰਦਾਨ ਕਰੇਗੀ

 

ਕੇਂਦਰ ਵੱਲੋਂ ਹੇਠ ਲਿਖੇ ਤੁਰੰਤ ਜਨਤਕ ਸਿਹਤ ਉਪਾਵਾਂ ਦੀ  ਸਲਾਹ ਦਿੱਤੀ ਗਈ ਹੈ:

 

1.    ਪਰਿਵਾਰਪਰਿਵਾਰਾਂਪਿੰਡ ਅਤੇ ਸਮਾਨ ਭੂਗੋਲਿਕ (ਖਾਸ ਕਰਕੇ ਮਲੱਪੁਰਮਵਾਲੇ ਖੇਤਰਾਂ ਵਿੱਚ ਸਰਗਰਮ ਮਾਮਲੇ ਦੀ ਖੋਜ। 

2.   ਪਿਛਲੇ 12 ਦਿਨਾਂ ਦੇ ਦੌਰਾਨ ਸਰਗਰਮੀ ਨਾਲ ਸੰਪਰਕ ਟਰੇਸਿੰਗ  (ਕਿਸੇ ਵੀ ਸੰਪਰਕ  ਲਈ)

3.   ਸੰਪਰਕ ਵਿੱਚ ਆਉਣ ਵਾਲੇ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਸਖਤੀ ਨਾਲ ਅੱਲਗ ਥੱਲਗ ਕਰਨਾ। 


4.     ਲੈਬ ਟੈਸਟਿੰਗ ਲਈ ਨਮੂਨਿਆਂ ਦੀ ਕੁਲੈਕਸ਼ਨ ਤੇ ਟਰਾਂਸਪੋਰਟੇਸ਼ਨ। 

 

ਜ਼ਿਕਰਯੋਗ ਹੈ ਕਿ 2018 ਵਿੱਚ ਵੀ ਕੇਰਲਾ ਦੇ ਕੋਝੀਕੋਡ ਅਤੇ ਮਲੱਪੁਰਮ ਜ਼ਿਲ੍ਹਿਆਂ ਵਿੱਚ ਨਿਪਾਹ ਫੈਲਿਆ ਸੀ

----------- 

ਐੱਮ ਵੀ (Release ID: 1752416) Visitor Counter : 212