ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਦਾ ਸੁਪਨਾ 2025 ਤੱਕ ਭਾਰਤ ਟੀ ਬੀ ਮੁਕਤ


ਸ਼੍ਰੀ ਮਨਸੁਖ ਮਾਂਡਵੀਯਾ ਨੇ ਸਾਰੇ ਸੂਬਿਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਟੀ ਬੀ ਖਿਲਾਫ ਜਨਤਕ ਸਿਹਤ ਲਾਭਾਂ ਦਾ ਜਾਇਜ਼ਾ ਲਿਆ

ਆਓ ਟੀ ਬੀ ਖਿਲਾਫ ਲੜਾਈ ਲੋਕ ਪਹਿਲਕਦਮੀ ਤੇ ਲੋਕ ਮੁਹਿੰਮ ਬਣਾਈਏ : ਸ਼੍ਰੀ ਮਨਸੁਖ ਮਾਂਡਵੀਯਾ

"ਤਾਲਮੇਲ ਅਤੇ ਮਿਲਜੁਲ ਕੇ ਕੀਤੇ ਯਤਨ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਮਜ਼ਬੂਤ ਯੋਗਦਾਨ ਪਾਉਣਗੇ"

Posted On: 02 SEP 2021 2:47PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੂਬਾ ਸਿਹਤ ਮੰਤਰੀਆਂ ਅਤੇ ਪ੍ਰਿੰਸੀਪਲ ਸਕੱਤਰਾਂ / ਵਧੀਕ ਮੁੱਖ ਸਕੱਤਰਾਂ ਨਾਲ ਕੇਂਦਰੀ ਰਾਜ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਦੀ ਹਾਜ਼ਰੀ ਵਿੱਚ ਗੱਲਬਾਤ ਕੀਤੀ ।

https://ci3.googleusercontent.com/proxy/-1yGDrR6v5CziZUenYkuyt5d5Repn61bWnM9b1S592ZuV3g9TwO3kHXemqa_A4TnYl1WuTr7MLU7E8_edlvaWcPGIHwTSKpyiQ--0LrOX6JncKTp6QtWSND-Qg=s0-d-e1-ft#https://static.pib.gov.in/WriteReadData/userfiles/image/image001HGCB.jpg

ਮੀਟਿੰਗ ਵਿੱਚ ਸੂਬਿਆਂ ਤਰਫੋਂ ਸਿ਼ਰਕਤ ਕਰਨ ਵਾਲੇ ਸਿਹਤ ਮੰਤਰੀ ਸਨ — ਸ਼੍ਰੀ ਟੀ ਐੱਸ ਸਿੰਘ ਦਿਓ , ਸਿਹਤ ਮੰਤਰੀ (ਛੱਤੀਸਗੜ੍ਹ) , ਸ਼੍ਰੀ ਮੰਗਲ ਪਾਂਡੇ , ਸਿਹਤ ਮੰਤਰੀ (ਬਿਹਾਰ) , ਸ਼੍ਰੀ ਅਨਿਲ ਵਿਜ , ਸਿਹਤ ਮੰਤਰੀ (ਹਰਿਆਣਾ) , ਸ਼੍ਰੀ ਸਤੇਂਦਰ ਕੁਮਾਰ ਜੈਨ , ਸਿਹਤ ਮੰਤਰੀ (ਦਿੱਲੀ) , ਸ਼੍ਰੀ ਰਾਜੇਸ਼ ਟੋਪੇ , ਸਿਹਤ ਮੰਤਰੀ (ਮਹਾਰਾਸ਼ਟਰ) , ਸ਼੍ਰੀ ਨਾਬਾ ਕਿਸ਼ੋਰ ਦਾਸ , ਸਿਹਤ ਮੰਤਰੀ (ਓਡੀਸ਼ਾ) , ਸ਼੍ਰੀ ਰਾਜੀਵ ਸੈਜ਼ਲ , ਸਿਹਤ ਮੰਤਰੀ (ਹਿਮਾਚਲ ਪ੍ਰਦੇਸ਼) , ਸ਼੍ਰੀ ਬਾਨਾ ਗੁਪਤਾ , ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ (ਝਾਰਖੰਡ) , ਡਾਕਟਰ ਕੇ ਸੁਧਾਕਰ , ਮੈਡੀਕਲ ਸਿੱਖਿਆ ਮੰਤਰੀ (ਕਰਨਾਟਕ) , ਸ਼ੀਮਤੀ ਵੀਨਾ ਜੌਰਜ , ਸਿਹ ਤ ਮੰਤਰੀ (ਕੇਰਲ) ਅਤੇ ਸ਼੍ਰੀ ਰਘੁ ਸ਼ਰਮਾ , ਸਿਹਤ ਮੰਤਰੀ (ਰਾਜਸਥਾਨ) ।

https://ci6.googleusercontent.com/proxy/5qIkF9zIfMKdbSot0ZfdKUmf880QApTQmBt1D8VbKGNdI0HcqALdylNIB6GN7C4jTA4kDwn9gTezQVLi_RVwb68s2PbqLHsTzA3hclDoKP7Mf0U79XKFz_CirA=s0-d-e1-ft#https://static.pib.gov.in/WriteReadData/userfiles/image/image002SKWG.jpg  https://ci3.googleusercontent.com/proxy/nuqX5Nf6WCOpHYlajqQPdLnOP0A9iC38LA-IRyyzThBNBv5uHDOj0YrpDJZMr2w2yQZ0OLLsyp3KZkemx8RApAXC2JmlGpG_vJaw1ujlYaF7DvIN5UGJ5dEoVw=s0-d-e1-ft#https://static.pib.gov.in/WriteReadData/userfiles/image/image003450M.jpg

ਕੇਂਦਰੀ ਸਿਹਤ ਮੰਤਰੀ ਨੇ ਟੀ ਬੀ ਨੂੰ ਖ਼ਤਮ ਕਰਨ ਲਈ ਮਿਲ ਕੇ ਕੇਂਦਰਿਤ ਕਰਨ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਲਗਾਤਾਰ ਗੱਲਬਾਤ ਜਾਰੀ ਰੱਖਣ ਦੀ ਸਲਾਹ ਦਿੱਤੀ ਤਾਂ ਜੋ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਧੀਆ ਅਭਿਆਸਾਂ ਤੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ । ਇਹ ਆਮ ਨੀਤੀਆਂ ਨੂੰ ਲਾਗੂ ਕਰਨ ਲਈ ਪ੍ਰਭਾਵੀ ਹੋਣਗੇ ਅਤੇ ਮਜ਼ਬੂਤੀ ਨਾਲ ਕੇਂਦਰਿਤ ਕਰਨ ਲਈ ਯੋਗਦਾਨ ਪਾਉਣਗੇ ਤਾਂ ਜੋ ਮਿਲ ਕੇ ਇਹਨਾਂ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕੇ । ਕੇਂਦਰੀ ਸਿਹਤ ਮੰਤਰੀ ਨੇ ਕਿਹਾ ,"ਤਾਲਮੇਲ ਅਤੇ ਮਿਲਜੁਲ ਕੇ ਕੀਤੇ ਯਤਨ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਮਜ਼ਬੂਤ ਯੋਗਦਾਨ ਪਾਉਣਗੇ"।
ਉਹਨਾਂ ਨੇ ਨੋਟ ਕੀਤਾ ਕਿ ,"ਸਾਨੂੰ ਟੀ ਬੀ ਖਾਤਮੇ ਦੇ ਇਸ ਮਿਸ਼ਨ ਲਈ ਆਮ ਲੋਕਾਂ ਨੂੰ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ । ਇਹ ਲੋਕ ਪਹਿਲਕਦਮੀ ਬਣਨੀ ਚਾਹੀਦੀ ਹੈ"। ਸ਼੍ਰੀ ਮਾਂਡਵੀਯਾ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ 2025 ਤੱਕ ਭਾਰਤ ਨੂੰ ਟੀ ਬੀ ਮੁਕਤ ਕਰਨ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਟੀ ਬੀ ਦੇ ਇਸ ਮਿਸ਼ਨ ਲਈ ਸਾਰੇ ਸੁਝਾਵਾਂ ਨੂੰ ਜੀ ਆਇਆਂ ਆਖਦੀ ਹੈ । ਉਹਨਾਂ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰੀ ਸਿਹਤ ਮੰਤਰਾਲੇ ਦੀਆਂ ਪਹਿਲਕਦਮੀਆਂ ਅਤੇ ਹੋਰ ਪ੍ਰੋਗਰਾਮਾਂ ਤੇ ਕੋਵਿਡ ਜਨਤਕ ਸਿਹਤ ਪ੍ਰਬੰਧਨ ਲਈ ਸੁਝਾਅ ਮੁਹੱਈਆ ਕਰਨ ਲਈ ਵੀ ਉਤਸ਼ਾਹਿਤ ਕੀਤਾ ।
ਕੋਵਿਡ 19 ਕਾਰਨ ਟੀ ਬੀ ਖਿਲਾਫ ਪ੍ਰਾਪਤ ਕੀਤੇ ਲਾਭਾਂ ਨੂੰ ਖੱਤਰਿਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ  ਕੋਵਿਡ ਟੀਕਾਕਰਣ ਨੂੰ ਵਧਾਉਣਾ ਚਾਹੀਦਾ ਹੈ । ਸ਼੍ਰੀ ਮਾਂਡਵੀਯਾ ਨੇ 05 ਸਤੰਬਰ ਤੱਕ ਸਾਰੇ ਅਧਿਆਪਕਾਂ ਦੇ ਟੀਕਾਕਰਣ ਦੇ ਮਹੱਤਵ ਨੂੰ  ਉਜਾਗਰ ਕੀਤਾ , ਕਿਉਂਕਿ ਇਸ ਲਈ ਸੂਬਿਆਂ ਨੂੰ ਵਧੀਕ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ । ਇਸ ਸੰਬੰਧ ਵਿੱਚ ਉਹਨਾਂ ਨੇ ਸੂਬਿਆਂ ਨੂੰ ਵਿਸ਼ੇਸ਼ ਦਿਨਾਂ ਤੇ ਵਿਸ਼ੇਸ਼ ਭਾਈਚਾਰੇ , ਜੋ ਸਿੱਧੇ ਤਰ੍ਹਾਂ ਲੋਕਾਂ ਨਾਲ ਮਿਲਦੇ ਜੁਲਦੇ ਹਨ , ਜਿਵੇਂ ਬਜ਼ਾਰਾਂ ਵਿੱਚ ਸਬਜ਼ੀ ਵੇਚਣ ਵਾਲੇ ਜਾਂ ਇੱਕ ਖਾਸ ਖੇਤਰ ਵਿੱਚ ਰਿਕਸ਼ਾ ਚਲਾਉਣ ਵਾਲਿਆਂ ਲਈ ਵਿਸ਼ੇਸ਼ ਟੀਕਾਕਰਣ ਮੁਹਿੰਮ ਚਲਾਉਣ ਲਈ ਵੀ ਸੁਝਾਅ ਦਿੱਤਾ । ਉਹਨਾਂ ਨੇ ਸੂਬਾ ਸਿਹਤ ਮੰਤਰੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੈਕਸੀਨ ਬਨਾਉਣ ਵਾਲਿਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਤਾਂ ਕਿ ਮਹੀਨਾ ਦਰ ਮਹੀਨਾ ਟੀਕਾ ਉਤਪਾਦਨ ਵਧਾਉਣ ਵਿੱਚ ਕਿਸੇ ਤਰ੍ਹਾਂ ਦੀ ਆਉਣ ਵਾਲੀ ਰੁਕਾਵਟ ਦਾ ਹੱਲ ਕੀਤਾ ਜਾ ਸਕੇ । ਉਹਨਾਂ ਸੂਬਿਆਂ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ ਪ੍ਰੋਟੋਕੋਲਜ਼ ਦੀ ਲਗਾਤਾਰ ਪਾਲਣਾ ਕੀਤੀ ਜਾਵੇ ਅਤੇ ਦੇਸ਼ ਵਿੱਚ ਸੁਧਰੀ ਸਥਿਤੀ ਕਾਰਨ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਦਿੱਤੀ ਜਾਵੇ ।
ਸਹਿਯੋਗ ਸੰਘਵਾਦ ਦੇ ਢਾਂਚੇ ਬਾਰੇ ਡਾਕਟਰ ਪਵਾਰ ਨੇ ਆਉਂਦੇ ਤਿੰਨਾਂ ਸਾਲਾਂ ਵਿੱਚ ਟੀ ਬੀ ਨੂੰ ਖ਼ਤਮ ਕਰਨ ਲਈ ਆਪਣੇ ਯਤਨਾਂ ਨੂੰ ਕਈ ਗੁਣਾ ਵਧਾ ਕੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਕੋਵਿਡ ਮਹਾਮਾਰੀ ਜਿਵੇਂ ਟੀ ਬੀ ਅਤੇ ਕੋਵਿਡ ਦੀ 22 ਡਾਇਰੈਕਸ਼ਨਲ ਸਕਰੀਨਿੰਗ ਅਤੇ ਟੀ ਬੀ ਦਵਾਈਆਂ ਦੀ ਘਰਾਂ ਵਿੱਚ ਸਪੁਰਦਗੀ ਵਰਗੇ ਚੁੱਕੇ ਗਏ ਵੱਖ ਵੱਖ ਕਦਮਾਂ ਦੀ ਪ੍ਰਸ਼ੰਸਾ ਕੀਤੀ । ਉਹਨਾਂ ਨੇ ਸਿਹਤ ਪ੍ਰਸ਼ਾਸਕਾਂ ਦੀ ਸਾਰੀ ਟੀਮ ਨੂੰ ਜ਼ੋਰ ਦੇ ਕੇ ਹਿੰਦੂਸਤਾਨ ਪੱਧਰ ਤੇ ਐਕਟਿਵ ਕੇਸਾਂ ਦਾ ਪਤਾ ਲਾਉਣ ਤੇ ਜ਼ੋਰ ਦਿੱਤਾ ਅਤੇ ਕਿਹਾ ,"ਜਨ ਜਨ ਕੋ ਜਗਾਨਾ ਹੈ , ਟੀ ਬੀ ਕੋ ਭਗਾਨਾ ਹੈ"।
ਟੀ ਬੀ ਪ੍ਰੋਗਰਾਮ ਨਾਲ ਕੰਮ ਕਰ ਰਹੇ ਸਾਰੇ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਜੋ ਇਸ ਈਵੈਂਟ ਵਿੱਚ ਸਿ਼ਰਕਤ ਕਰ ਰਹੇ ਸਨ , ਨੇ ਆਪੋ ਆਪਣੇ ਪਿਛਲੇ ਕੁਝ ਸਾਲਾਂ ਦੇ ਕੰਮ ਦਾ ਅਸਰ ਅਤੇ ਟੀ ਬੀ ਨੂੰ 2025 ਤੱਕ ਖ਼ਤਮ ਕਰਨ ਲਈ ਮੁਹਿੰਮ ਦੇ ਸਮਰਥਨ ਲਈ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ।

https://ci5.googleusercontent.com/proxy/WLtn3RI5E0GYFg4SoKO-Cf3FLXR20tdGDxnG6Jnj6lQA99YSnDYuiniy3GAOEriaNHsq73usRT6ZLZ3gZkIjdKU8EFs64agioyUZj69mbytsS51wtuwq2C6C1w=s0-d-e1-ft#https://static.pib.gov.in/WriteReadData/userfiles/image/image004H4WI.jpg

ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ , ਮਿਸ ਆਰਤੀ ਅਹੁਜਾ , ਵਧੀਕ ਸਕੱਤਰ (ਸਿਹਤ) , ਡਾਕਟਰ ਮਨੋਹਰ ਅਗਨਾਨੀ , ਵਧੀਕ ਸਕੱਤਰ (ਸਿਹਤ) ਅਤੇ ਮੰਤਰਾਲੇ ਦੇ ਹੋਰ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਈਵੈਂਟ ਵਿੱਚ ਸਿ਼ਰਕਤ ਕੀਤੀ ।

 

 

ਐੱਮ ਵੀ / ਏ ਐੱਲ

 


ਐੱਚ ਐੱਫ ਡਬਲਯੁ / ਐੱਚ ਐੱਫ ਐੱਮ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਟੀ ਬੀ ਮੀਟਿੰਗ / 02 ਸਤੰਬਰ 2021 / 4


(Release ID: 1751561) Visitor Counter : 292