ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਕੋਵਿਡ -19 ਦੀਆਂ ਜ਼ਰੂਰੀ ਦਵਾਈਆਂ ਅਤੇ ਉਨ੍ਹਾਂ ਦੇ ਬਫਰ ਸਟਾਕਾਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ
8 ਦਵਾਈਆਂ ਦੇ ਬਫਰ ਸਟਾਕ ਦੀ ਸਮੀਖਿਆ ਕੀਤੀ, ਦੇਸ਼ ਵਿੱਚ ਲੋੜੀਂਦਾ ਭੰਡਾਰ ਅਤੇ ਕੱਚਾ ਮਾਲ ਉਪਲਬਧ ਹੈ
Posted On:
01 SEP 2021 6:21PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਦੇਸ਼ ਵਿੱਚ ਕੋਵਿਡ -19 ਨਾਲ ਸਬੰਧਤ ਜ਼ਰੂਰੀ ਦਵਾਈਆਂ ਦੀ ਸਪਲਾਈ ਅਤੇ ਉਪਲਬਧਤਾ ਦਾ ਜਾਇਜ਼ਾ ਲਿਆ।
ਜਾਇਜ਼ੇ ਦੌਰਾਨ, ਨੋਟ ਕੀਤਾ ਗਿਆ ਕਿ ਸਾਰੀਆਂ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਸਟਾਕ ਉਪਲਬਧ ਹੈ। ਇਨ੍ਹਾਂ ਦਵਾਈਆਂ ਲਈ ਕੱਚਾ ਮਾਲ ਵੀ ਕਾਫ਼ੀ ਮਾਤਰਾ ਵਿੱਚ ਉਪਲਬਧ ਹੈ।
8 ਦਵਾਈਆਂ ਲਈ ਰਣਨੀਤਕ ਬਫਰ ਸਟਾਕ ਬਣਾਇਆ ਗਿਆ ਹੈ, ਇਹ ਸਾਰੇ ਦੇਸ਼ ਵਿੱਚ ਉਪਲਬਧ ਹਨ। ਇੱਥੇ 8 ਦਵਾਈਆਂ ਦੀ ਸੂਚੀ ਹੈ:
1. ਟੌਸੀਲੀਜ਼ੁਮਾਬ
2. ਮਿਥਾਈਲ ਪ੍ਰੈਡੀਨਿਸੋਲੋਨ
3. ਐਨੈਕਸੋਪੀਰੀਨ
4. ਡੈਕਸਾਮੇਥਾਸੋਨ
5. ਰੇਮਡੇਸਿਵਿਰ
6. ਐਮਫੋਟੇਰਿਸਿਨ ਬੀ ਡੀਓਕਸੀਕੋਲੇਟ
7. ਪੋਸਕੋਨਾਜ਼ੋਲ
8. ਇੰਟਰਾਵੇਨਸ ਇਮਯੂਨੋਗਲੋਬਿਲਿਨ (ਆਈਵੀਆਈਜੀ)
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜਾਇਜ਼ਾ ਬੈਠਕ ਵਿੱਚ ਮੌਜੂਦ ਸਨ।
*******
ਐੱਮਵੀ/ਏਐੱਲ/ਜੀਐੱਸ
(Release ID: 1751274)
Visitor Counter : 166