ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੇ ਅਵਸਰ ’ਤੇ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ


ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਇੱਕ ਮਹਾਨ ਭਾਰਤ ਭਗਤ ਵੀ ਸਨ: ਪ੍ਰਧਾਨ ਮੰਤਰੀ



ਇਹ ਸਾਡਾ ਸੰਕਲਪ ਹੈ ਕਿ ਯੋਗ ਤੇ ਆਯੁਰਵੇਦ ਦੇ ਸਾਡੇ ਗਿਆਨ ਦਾ ਲਾਭ ਪੂਰੀ ਦੁਨੀਆ ਨੂੰ ਮਿਲੇ: ਪ੍ਰਧਾਨ ਮੰਤਰੀ



ਇਹ ਕਲਪਨਾ ਕਰਨਾ ਔਖਾ ਹੈ ਕਿ ਜੇ ਭਗਤੀ–ਕਾਲ ਦੀ ਸਮਾਜਿਕ ਕ੍ਰਾਂਤੀ ਨਾ ਹੁੰਦੀ, ਤਾਂ ਭਾਰਤ ਪਤਾ ਨਹੀਂ ਕਿੱਥੇ ਹੁੰਦਾ, ਕਿਸ ਰੂਪ ’ਚ ਹੁੰਦਾ: ਪ੍ਰਧਾਨ ਮੰਤਰੀ



ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਨੇ ਭਕਤੀ ਵੇਦਾਂਤ ਨੂੰ ਦੁਨੀਆ ਦੀ ਚੇਤਨਾ ਨਾਲ ਜੋੜਨ ਦਾ ਕੰਮ ਕੀਤਾ: ਪ੍ਰਧਾਨ ਮੰਤਰੀ

Posted On: 01 SEP 2021 5:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੇ ਅਵਸਰ ਤੇ  ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ। ਕੇਂਦਰੀ ਸੱਭਿਆਚਾਰਟੂਰਿਜ਼ਮ ਤੇ ਉੱਤਰਪੂਰਬੀ ਖੇਤਰ ਵਿਕਾਸ (ਡੋਨਰ) ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਹੋਰ ਪਤਵੰਤੇ ਸੱਜਣ ਇਸ ਮੌਕੇ ਮੌਜੂਦ ਸਨ।

 

ਇਸ ਅਵਸਰ ਤੇ  ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਰਸੋਂ ਜਨਮਅਸ਼ਟਮੀ ਅਤੇ ਅੱਜ ਸ੍ਰੀਲ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਮੌਕੇ ਸੁਖਾਵੇਂ ਸੰਯੋਗ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਅਜਿਹਾ ਹੈ ਜਿਵੇਂ ਸਾਧਨਾ ਦੀ ਸੁਖ ਅਤੇ ਸੰਤੋਖ ਨਾਲੋਨਾਲ ਮਿਲ ਜਾਵੇ।’ ਉਨ੍ਹਾਂ ਇਹ ਵੀ ਕਿਹਾ ਕਿ ਇਹ ਮੌਕਾ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵਮਨਾਉਣ ਦੇ ਵਿਚਕਾਰ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਹ ਭਾਵਨਾ ਹੈ ਕਿ ਸ੍ਰੀਲ ਪ੍ਰਭੂਪਾਦ ਸਵਾਮੀ ਦੇ ਲੱਖਾਂ ਪੈਰੋਕਾਰ ਅਤੇ ਕ੍ਰਿਸ਼ਨ ਜੀ ਦੇ ਲੱਖਾਂਕਰੋੜਾਂ ਭਗਤ ਅੱਜ ਦੁਨੀਆ ਭਰ ਵਿੱਚ ਅਨੁਭਵ ਕਰ ਰਹੇ ਹਨ।"

 

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭੂਪਾਦ ਸਵਾਮੀ ਨਾ ਕੇਵਲ ਕ੍ਰਿਸ਼ਨ ਜੀ ਦੇ ਅਲੌਕਿਕ ਭਗਤ ਹੈ ਹੀ ਸਨਸਗੋਂ ਉਹ ਭਾਰਤ ਦੇ ਇੱਕ ਮਹਾਨ ਭਗਤ ਵੀ ਸਨ। ਉਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸਗ੍ਰਾਮ ਵਿੱਚ ਸੰਘਰਸ਼ ਕੀਤਾ ਸੀ। ਉਸ ਨੇ ਅਸਹਿਯੋਗ ਅੰਦੋਲਨ ਦੇ ਸਮਰਥਨ ਵਿੱਚ ਸਕੌਟਿਸ਼ ਕਾਲਜ ਤੋਂ ਆਪਣਾ ਡਿਪਲੋਮਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਬਾਰੇ ਸਾਡਾ ਗਿਆਨ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ ਅਤੇ ਭਾਰਤ ਦੀ ਸਥਾਈ ਜੀਵਨ ਸ਼ੈਲੀਆਯੁਰਵੇਦ ਜਿਹਾ ਵਿਗਿਆਨ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾਇਹ ਸਾਡਾ ਸੰਕਲਪ ਹੈ ਕਿ ਪੂਰੇ ਵਿਸ਼ਵ ਨੂੰ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਹੋਰ ਦੇਸ਼ ਵਿੱਚ ਜਾਂਦੇ ਹਾਂ ਅਤੇ ਜਦੋਂ ਉੱਥੇ ਮਿਲਣ ਵਾਲੇ ਲੋਕ ਹਰੇ ਕ੍ਰਿਸ਼ਨ’ ਕਹਿੰਦੇ ਹਨਅਸੀਂ ਬਹੁਤ ਜ਼ਿਆਦਾ ਆਪਣਾਪਣ ਅਤੇ ਮਾਣ ਮਹਿਸੂਸ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਅਹਿਸਾਸ ਉਦੋਂ ਵੀ ਹੋਵੇਗਾ ਜਦੋਂ ਸਾਨੂੰ ਮੇਕ ਇਨ ਇੰਡੀਆ’ ਉਤਪਾਦਾਂ ਪ੍ਰਤੀ ਉਹੀ ਆਪਣਾਪਣ ਮਿਲੇਗਾ। ਅਸੀਂ ਇਸ ਸਬੰਧ ਵਿੱਚ ਇਸਕੌਨ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਗਤੀ ਸੀ ਜਿਸ ਨੇ ਭਾਰਤ ਦੀ ਭਾਵਨਾ ਨੂੰ ਗੁਲਾਮੀ ਦੇ ਸਮੇਂ ਵਿੱਚ ਜਿਉਂਦਾ ਰੱਖਿਆ। ਉਨ੍ਹਾਂ ਕਿਹਾ ਕਿ ਵਿਦਵਾਨ ਇਸ ਗੱਲ ਦਾ ਮੁੱਲਾਂਕਣ ਕਰਦੇ ਹਨ ਕਿ ਜੇ ਭਗਤੀ ਕਾਲ ਦੌਰਾਨ ਕੋਈ ਸਮਾਜਿਕ ਕ੍ਰਾਂਤੀ ਨਾ ਹੁੰਦੀਤਾਂ ਇਹ ਕਲਪਨਾ ਕਰਨੀ ਔਖੀ ਹੈ ਕਿ ਭਾਰਤ ਕਿੱਥੇ ਅਤੇ ਕਿਸ ਰੂਪ ਵਿੱਚ ਹੁੰਦਾ। ਭਗਤੀ ਨੇ ਵਿਸ਼ਵਾਸਸਮਾਜਿਕ ਵਿਵਸਥਾ ਅਤੇ ਅਧਿਕਾਰਾਂ ਦੇ ਭੇਦਭਾਵ ਨੂੰ ਖਤਮ ਕਰਕੇ ਜੀਵ ਨੂੰ ਪਰਮਾਤਮਾ ਨਾਲ ਜੋੜ ਦਿੱਤਾ। ਉਨ੍ਹਾਂ ਮੁਸ਼ਕਿਲ ਦੌਰ ਵਿੱਚ ਵੀਚੈਤਨਯ ਮਹਾਪ੍ਰਭੂ ਜਿਹੇ ਸੰਤਾਂ ਨੇ ਸਾਡੇ ਸਮਾਜ ਨੂੰ ਭਗਤੀ ਭਾਵਨਾ ਨਾਲ ਬੰਨ੍ਹਿਆ ਅਤੇ 'ਆਤਮ ਵਿਸ਼ਵਾਸ 'ਤੇ ਵਿਸ਼ਵਾਸ' ਦਾ ਮੰਤਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸਮੇਂ ਜੇ ਸਵਾਮੀ ਵਿਵੇਕਾਨੰਦ ਜਿਹੇ ਮਨੀਸ਼ੀ ਅੱਗੇ ਆਏ ਜੋ ਵੇਦ-ਵੇਦਾਂਤ ਨੂੰ ਪੱਛਮ ਵੱਲ ਲੈ ਗਏਤਾਂ ਸ੍ਰੀਲ ਪ੍ਰਭੂਪਾਦ ਜੀ ਅਤੇ ਇਸਕੌਨ ਨੇ ਇਹ ਮਹਾਨ ਕਾਰਜ ਦਾ ਬੀੜਾ ਉਠਾਇਆਜਦੋਂ ਵਿਸ਼ਵ ਨੂੰ ਭਗਤੀਯੋਗ ਦੇਣ ਦੀ ਜ਼ਿੰਮੇਵਾਰੀ ਆਈ। ਪ੍ਰਧਾਨ ਮੰਤਰੀ ਨੇ ਕਿਹਾਉਨ੍ਹਾਂ ਨੇ ਭਗਤੀ ਵੇਦਾਂਤ ਨੂੰ ਵਿਸ਼ਵ ਦੀ ਚੇਤਨਾ ਨਾਲ ਜੋੜਨ ਦਾ ਕੰਮ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸੈਂਕੜੇ ਇਸਕੌਨ ਮੰਦਰ ਹਨ ਅਤੇ ਬਹੁਤ ਸਾਰੇ ਗੁਰੂਕੁਲ ਭਾਰਤੀ ਸੰਸਕ੍ਰਿਤੀ ਨੂੰ ਜਿੰਦਾ ਰੱਖ ਰਹੇ ਹਨ। ਇਸਕੌਨ ਨੇ ਦੁਨੀਆ ਨੂੰ ਦੱਸਿਆ ਕਿ ਭਾਰਤ ਲਈ ਵਿਸ਼ਵਾਸ ਦਾ ਅਰਥ ਉਤਸ਼ਾਹਉਤਸ਼ਾਹਖ਼ੁਸ਼ੀ ਅਤੇ ਮਨੁੱਖਤਾ ਵਿੱਚ ਵਿਸ਼ਵਾਸ ਹੈ। ਸ਼੍ਰੀ ਮੋਦੀ ਨੇ ਕੱਛ ਵਿੱਚ ਭੁਚਾਲਉਤਰਾਖੰਡ ਹਾਦਸੇਓਡੀਸ਼ਾ ਅਤੇ ਬੰਗਾਲ ਵਿੱਚ ਚੱਕਰਵਾਤ ਦੌਰਾਨ ਇਸਕੌਨ ਦੁਆਰਾ ਕੀਤੇ ਗਏ ਸੇਵਾ ਕਾਰਜਾਂ ਉੱਤੇ ਚਾਨਣਾ ਪਾਇਆ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੌਰਾਨ ਇਸਕੌਨ ਦੁਆਰਾ ਕੀਤੇ ਗਏ ਪ੍ਰਯਤਨਾਂ ਦੀ ਵੀ ਸ਼ਲਾਘਾ ਕੀਤੀ।

 

 

 

 

 

 

 

 

 

 

 *** *** ***

ਡੀਐੱਸ/ਏਕੇ



(Release ID: 1751270) Visitor Counter : 192