ਆਯੂਸ਼
ਸੱਤ ਕੇਂਦਰੀ ਮੰਤਰੀ ‘ਆਜਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਭਲਕੇ ਯੋਗ-ਬ੍ਰੇਕ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ
Posted On:
31 AUG 2021 6:09PM by PIB Chandigarh
ਆਜ਼ਾਦੀ ਦੇ 75ਵੇਂ ਵਰੇ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਜਸ਼ਨਾਂ ਦੇ ਹਿੱਸੇ ਵਜੋਂ, ਕੇਂਦਰੀ ਆਯੁਸ਼ ਮੰਤਰੀ ਅਤੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ, ਛੇ ਕੇਂਦਰੀ ਮੰਤਰੀਆਂ ਦੇ ਨਾਲ ਵਿਗਿਆਨ ਭਵਨ ਵਿਖੇ ਭਲਕੇ (1 ਸਤੰਬਰ, 2021) ਸਮਾਗਮ ਦੌਰਾਨ ਵਾਈ-ਬ੍ਰੇਕ ਮੋਬਾਈਲ ਐਪਲੀਕੇਸ਼ਨ ਲਾਂਚ ਕਰਨਗੇ। ਆਯੁਸ਼ ਮੰਤਰਾਲੇ ਨੇ 30 ਅਗਸਤ ਤੋਂ 5 ਸਤੰਬਰ ਤੱਕ ਹਫ਼ਤਾ ਭਰ ਚੱਲਣ ਵਾਲੇ ਪ੍ਰੋਗਰਾਮ ਵਿੱਚ ਕਈ ਸਮਾਗਮਾਂ ਅਤੇ ਮੁਹਿੰਮਾਂ ਦੀ ਯੋਜਨਾ ਬਣਾਈ ਹੈ।
ਇਸ ਲਾਂਚ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਪ੍ਰਮੁੱਖ ਹਸਤੀਆਂ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁੱਖ ਲਕਸ਼ਮਣਭਾਈ ਮਾਂਡਵੀਯਾ, ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਕਿਰਨ ਰਿਜਿਜੂ, ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਕੇਂਦਰੀ ਰਾਜ ਮੰਤਰੀ (ਆਈ/ਸੀ), ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ, ਪ੍ਰਿਥਵੀ ਵਿਗਿਆਨ, ਡੀਓਪੀਟੀ ਅਤੇ ਪੀਐੱਮਓ ਸ਼੍ਰੀ ਜਿਤੇਂਦਰ ਸਿੰਘ, ਕੇਂਦਰੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਮੀਨਾਕਸ਼ੀ ਲੇਖੀ, ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ ਕਾਲੁਭਾਈ ਸ਼ਾਮਲ ਹਨ ।
5 ਮਿੰਟ ਦੇ 'ਯੋਗਾ ਬ੍ਰੇਕ ਪ੍ਰੋਟੋਕੋਲ' ਵਿੱਚ ਕੰਮ ਦੇ ਸਥਾਨ 'ਤੇ ਵਿਅਕਤੀਆਂ ਦੀ ਉਤਪਾਦਕਤਾ ਵਧਾਉਣ ਲਈ ਕੰਮ 'ਤੇ ਤਣਾਅ ਘਟਾਉਣ, ਤਾਜ਼ਗੀ ਅਤੇ ਮੁੜ-ਕੇਂਦ੍ਰਤ ਕਰਨ ਲਈ ਤਿਆਰ ਕੀਤੇ ਗਏ ਬਹੁਤ ਉਪਯੋਗੀ ਯੋਗ ਅਭਿਆਸ ਸ਼ਾਮਲ ਹਨ। "ਯੋਗਾ ਬ੍ਰੇਕ" (ਵਾਈ-ਬ੍ਰੇਕ) ਦੀ ਧਾਰਨਾ ਵਿਸ਼ਵ ਭਰ ਦੇ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਢੁਕਵੀਂ ਹੈ। ਇਸ ਨੂੰ ਉੱਘੇ ਮਾਹਰਾਂ ਵਲੋਂ ਇੱਕ ਪਰਖੇ ਗਏ ਪ੍ਰੋਟੋਕੋਲ ਦੇ ਅਧੀਨ ਸਾਵਧਾਨੀ ਨਾਲ ਵਿਕਸਤ ਕੀਤਾ ਗਿਆ ਹੈ।
ਪ੍ਰੋਟੋਕੋਲ ਵਿੱਚ ਹੇਠ ਲਿਖੇ ਅਨੁਸਾਰ ਕੁਝ ਸਧਾਰਨ ਯੋਗ ਅਭਿਆਸ ਸ਼ਾਮਲ ਹਨ:
ਤਦਾਸਨ- ਉਰਧਵਾ-ਹਸਤੋਤਨਾਸਨ- ਤਦਾਸਨ
ਸਕੰਧ ਚੱਕਰ- ਉੱਤਮਨੰਦੁਕਸਨ - ਕਾਟੀ ਚੱਕਰਾਸਨ
ਅਰਧਚਕ੍ਰਾਸਨ, ਪ੍ਰਸਾਰਿਤਪਦੋਤਨਾਸਨ- ਡੂੰਘਾ ਸਾਹ
ਨਾੜੀਸ਼ੋਧਨ ਪ੍ਰਾਣਾਯਾਮ
ਭਰਮਰੀ ਪ੍ਰਾਣਾਯਾਮ- ਧਿਆਨ
ਇਹ ਮੋਡੀਊਲ ਜਨਵਰੀ, 2020 ਵਿੱਚ ਵੱਖ-ਵੱਖ ਹਿੱਸੇਦਾਰਾਂ ਦੇ ਨਾਲ ਤਾਲਮੇਲ ਵਿੱਚ ਛੇ ਪ੍ਰਮੁੱਖ ਮੈਟਰੋ ਸ਼ਹਿਰਾਂ ਵਿੱਚ ਪਾਇਲਟ ਪ੍ਰੋਜੈਕਟ ਦੇ ਅਧਾਰ 'ਤੇ ਲਾਂਚ ਕੀਤਾ ਗਿਆ ਸੀ। ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਉਟ ਆਫ਼ ਯੋਗ ਵਲੋਂ ਦੇਸ਼ ਦੀਆਂ ਛੇ ਪ੍ਰਮੁੱਖ ਯੋਗ ਸੰਸਥਾਵਾਂ ਦੇ ਸਹਿਯੋਗ ਨਾਲ ਕੁੱਲ 15 ਦਿਨਾਂ ਦਾ ਅਜ਼ਮਾਇਸ਼ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਵੱਖ -ਵੱਖ ਪ੍ਰਾਈਵੇਟ ਅਤੇ ਸਰਕਾਰੀ ਸੰਸਥਾਵਾਂ ਦੇ ਕੁੱਲ 717 ਪ੍ਰਤੀਭਾਗੀਆਂ ਨੇ ਭਾਗ ਲਿਆ ਅਤੇ ਇਹ ਅਜ਼ਮਾਇਸ਼ ਇੱਕ ਵੱਡੀ ਸਫਲਤਾ ਰਹੀ।
ਭਲਕੇ ਲਾਂਚ ਸਮਾਰੋਹ ਦੇ ਦੌਰਾਨ, ਐੱਮਡੀਐੱਨਆਈਵਾਈ ਦੇ ਡਾਇਰੈਕਟਰ, ਡਾ. ਈਸ਼ਵਰ ਵੀ ਬਸਵਰਦੀ, ਵਲੋਂ ਪੰਜ ਮਿੰਟ ਦੇ ਯੋਗ ਪ੍ਰੋਟੋਕੋਲ/ਲਾਈਵ ਡੈਮੋ 'ਤੇ ਇੱਕ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਐਪਲੀਕੇਸ਼ਨ 'ਤੇ ਤਕਨੀਕੀ ਪੇਸ਼ਕਾਰੀਆਂ ਡਾ. ਲੀਨਾ ਛੱਤਰੇ, ਓਐੱਸਡੀ (ਆਯੁਸ਼ ਗਰਿੱਡ) ਐੱਮਓਏ ਵਲੋਂ ਦਿੱਤੀਆਂ ਜਾਣਗੀਆਂ।
ਉੱਘੇ ਯੋਗ ਪ੍ਰੈਕਟੀਸ਼ਨਰ, ਵਿਦਵਾਨ, ਨੀਤੀ ਨਿਰਮਾਤਾ, ਨੌਕਰਸ਼ਾਹ, ਯੋਗ ਉਤਸ਼ਾਹੀ ਅਤੇ ਸਹਿਯੋਗੀ ਵਿਗਿਆਨ ਦੇ ਮਾਹਰਾਂ ਸਮੇਤ ਲਗਭਗ 600 ਭਾਗੀਦਾਰ ਐਪ ਦੇ ਲਾਂਚ ਵਿੱਚ ਹਿੱਸਾ ਲੈਣ ਜਾ ਰਹੇ ਹਨ।
***
ਐੱਮਵੀ/ਐੱਸਕੇ
(Release ID: 1750911)
Visitor Counter : 152