ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੈਰਾਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਅਵਨੀ ਲੇਖਰਾ ਨੂੰ ਵਧਾਈਆਂ ਦਿੱਤੀਆਂ
प्रविष्टि तिथि:
31 AUG 2021 12:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਵਿੱਚ ਆਯੋਜਿਤ ਪੈਰਾਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਅਵਨੀ ਲੇਖਰਾ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਵਿਲੱਖਣ ਪ੍ਰਦਰਸ਼ਨ ਅਵਨੀ ਲੇਖਰਾ! ਸਖ਼ਤ ਮਿਹਨਤ ਨਾਲ ਗੋਲਡ ਮੈਡਲ ਜਿੱਤਣ ’ਤੇ ਵਧਾਈਆਂ, ਜਿਸ ਦੇ ਆਪ ਸਹੀ ਹੱਕਦਾਰ ਹੋ ਅਤੇ ਜੋ ਤੁਹਾਡੇ ਅਤਿਅੰਤ ਮਿਹਨਤੀ ਸੁਭਾਅ ਅਤੇ ਨਿਸ਼ਾਨੇਬਾਜ਼ੀ ਦੇ ਪ੍ਰਤੀ ਜਨੂਨ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ। ਇਹ ਸਹੀ ਮਾਅਨਿਆਂ ਵਿੱਚ ਭਾਰਤੀ ਖੇਡਾਂ ਦੇ ਲਈ ਇੱਕ ਵਿਸ਼ੇਸ਼ ਪਲ ਹੈ। ਤੁਹਾਡੇ ਭਾਵੀ ਉਤਕ੍ਰਿਸ਼ਟ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।’’
****
ਡੀਐੱਸ/ਐੱਸਐੱਚ
(रिलीज़ आईडी: 1750727)
आगंतुक पटल : 170
इस विज्ञप्ति को इन भाषाओं में पढ़ें:
Malayalam
,
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada