ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ ਨੇ ਈ-ਫੋਟੋ ਪ੍ਰਦਰਸ਼ਨੀ "ਮੇਕਿੰਗ ਆਵ੍ ਦ ਕੰਸਟੀਟਿਊਸ਼ਨ (ਸੰਵਿਧਾਨ ਦਾ ਨਿਰਮਾਣ)" ਅਤੇ ਵਰਚੁਅਲ ਫਿਲਮ ਪੋਸਟਰ ਪ੍ਰਦਰਸ਼ਨੀ "ਚਿੱਤਰਾਂਜਲੀ@75" ਦੀ ਸ਼ੁਰੂਆਤ ਕੀਤੀ
ਸਰਕਾਰ 'ਨੋ ਯੂਅਰ ਕੰਸਟੀਟਿਊਸ਼ਨ (ਆਪਣੇ ਸੰਵਿਧਾਨ ਨੂੰ ਜਾਣੋ) ਮੁਹਿੰਮ ਚਲਾਏਗੀ: ਸ਼੍ਰੀ ਠਾਕੁਰ
ਚਿਤ੍ਰਾਂਜਲੀ@75 ਪ੍ਰਦਰਸ਼ਨੀ ਸੁਤੰਤਰਤਾ ਸੈਨਾਨੀਆਂ ਦੀਆਂ ਪਵਿੱਤਰ ਯਾਦਾਂ ਨੂੰ ਤਾਜ਼ਾ ਕਰੇਗੀ; ਮੰਤਰਾਲਾ ਭਵਿੱਖ ਵਿੱਚ ਅਜਿਹੀਆਂ ਫਿਲਮਾਂ ਨੂੰ ਲੋਕਾਂ ਤੱਕ ਪਹੁੰਚਾਏਗਾ: ਸ਼੍ਰੀ ਠਾਕੁਰ
ਭਾਰਤੀ ਫਿਲਮਾਂ ਪਾਸ ਭਾਰਤ ਦੀ ਸੌਫਟ ਪਾਵਰ ਨੂੰ ਅੱਗੇ ਵਧਾਉਣ ਦਾ ਵਿਲੱਖਣ ਅਵਸਰ ਹੈ: ਸ਼੍ਰੀ ਜੀ ਕਿਸ਼ਨ ਰੈੱਡੀ
'ਮੇਕਿੰਗ ਆਵ੍ ਦ ਕੰਸਟੀਟਿਊਸ਼ਨ' (ਸੰਵਿਧਾਨ ਦਾ ਨਿਰਮਾਣ) ਪ੍ਰਦਰਸ਼ਨੀ ਸਾਡੀ ਅਜ਼ਾਦੀ ਦੀ ਯਾਤਰਾ ਦੇ ਮੀਲ ਪੱਥਰ ਦਾ ਜਸ਼ਨ ਮਨਾਉਂਦੀ ਹੈ, ਇਸ ਨੂੰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 11 ਖੇਤਰੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਜਾਵੇਗਾ
Posted On:
27 AUG 2021 4:05PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ, ਕੇਂਦਰੀ ਸੰਸਦੀ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਕੇਂਦਰੀ ਵਿਦੇਸ਼ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸੁਸ਼੍ਰੀ ਮੀਨਾਕਸ਼ੀ ਲੇਖੀ ਨਾਲ ਮਿਲ ਕੇ ਈ-ਫੋਟੋ ਪ੍ਰਦਰਸ਼ਨੀ "ਮੇਕਿੰਗ ਆਵ੍ ਦ ਕੰਸਟੀਟਿਊਸ਼ਨ" ਅਤੇ ਵਰਚੁਅਲ ਫਿਲਮ ਪੋਸਟਰ ਪ੍ਰਦਰਸ਼ਨੀ "ਚਿੱਤਰਾਂਜਲੀ@75" ਦਾ ਉਦਘਾਟਨ ਕੀਤਾ।
ਇਹ ਸਮਾਗਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੁਆਰਾ ਵਿਭਿੰਨ ਮੀਡੀਆ ਇਕਾਈਆਂ ਦੇ ਨਾਲ ਮਿਲ ਕੇ ਮਨਾਏ ਜਾ ਰਹੇ 'ਆਈਕੋਨਿਕ ਹਫ਼ਤੇ' ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਨਵੇਂ ਭਾਰਤ ਦੀ ਯਾਤਰਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸੁਤੰਤਰਤਾ ਸੰਗ੍ਰਾਮ ਦੇ ‘ਅਨਸੰਗ ਹੀਰੋਜ਼' (ਗੁਮਨਾਮ ਨਾਇਕਾਂ) ਸਮੇਤ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਦਾ ਆਊਟਰੀਚ ਗਤੀਵਿਧੀਆਂ ਰਾਹੀਂ 'ਵੱਡੇ ਪੱਧਰ' ‘ਤੇ ਜਸ਼ਨ ਮਨਾਉਣਾ ਹੈ।
ਸਮਾਗਮ ਵਿੱਚ ਬੋਲਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਈ-ਫੋਟੋ ਪ੍ਰਦਰਸ਼ਨੀ ਦਾ ਉਦੇਸ਼ ਸੰਵਿਧਾਨ ਦੇ ਨਿਰਮਾਣ ਦੀ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਇਹ ਪ੍ਰਦਰਸ਼ਨੀ, ਜਨ-ਭਾਗੀਦਾਰੀ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਜੋ ਦੇਸ਼ ਦੇ ਨੌਜਵਾਨਾਂ ਨੂੰ ਨਾ ਸਿਰਫ ਸੰਵਿਧਾਨ ਬਾਰੇ ਜਾਣਨ ਲਈ ਉਤਸ਼ਾਹਤ ਕਰੇਗੀ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਫਰਜ਼ਾਂ ਦੀ ਭਾਵਨਾ ਬਾਰੇ ਵੀ ਜਾਗਰੂਕ ਕਰੇਗੀ।
ਸ਼੍ਰੀ ਠਾਕੁਰ ਨੇ ਐਲਾਨ ਕੀਤਾ ਕਿ ਭਾਰਤ ਦੇ ਸੰਵਿਧਾਨ ਦੇ ਸੰਸਥਾਪਕ ਸਿਧਾਂਤਾਂ ਦੇ ਪ੍ਰਚਾਰ ਦੇ ਪ੍ਰਯਤਨਾਂ ਵਿੱਚ ਹਿੱਸਾ ਲੈਣ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਬਹੁਤ ਛੇਤੀ ਹੀ 'ਆਪਣੇ ਸੰਵਿਧਾਨ ਨੂੰ ਜਾਣੋ' ਪ੍ਰੋਗਰਾਮ ਸ਼ੁਰੂ ਕਰੇਗੀ।
ਮੰਤਰੀ ਨੇ ਅੱਗੇ ਕਿਹਾ, “ਅਸੀਂ ਇਸ ਸੰਕਲਨ ਨੂੰ ਆਪਣੀ ਪਰਿਵਰਤਨਸ਼ੀਲ ਡਿਜੀਟਲ ਕ੍ਰਾਂਤੀ ਦੇ ਅਨੁਕੂਲ ਡਿਜੀਟਲ ਫਾਰਮੈਟ ਵਿੱਚ ਜਾਰੀ ਕੀਤਾ ਹੈ। ਇਹ ਕਿਤਾਬ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ ਗਿਆਰਾਂ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਵਿਲੱਖਣ ਸੰਗ੍ਰਹਿ ਸਾਡੀ ਅਜ਼ਾਦੀ ਦੀ ਯਾਤਰਾ ਦੇ ਵਿਭਿੰਨ ਮੀਲ ਪੱਥਰਾਂ ਦਾ ਜਸ਼ਨ ਮਨਾਏਗਾ।” ਇਸ ਵਰਚੁਅਲ ਪ੍ਰਦਰਸ਼ਨੀ ਵਿੱਚ ਈ-ਸਰਟੀਫਿਕੇਟ ਦੀ ਵਿਵਸਥਾ ਦੇ ਨਾਲ ਇੱਕ ਇੰਟਰਐਕਟਿਵ ਕੁਵਿਜ਼ ਦੇ ਨਾਲ ਵੀਡੀਓ ਅਤੇ ਭਾਸ਼ਣਾਂ ਦਾ ਸੰਗ੍ਰਹਿ ਵੀ ਹੈ।
ਵਰਚੁਅਲ ਪੋਸਟਰ ਪ੍ਰਦਰਸ਼ਨੀ ਬਾਰੇ ਬੋਲਦੇ ਹੋਏ ਮੰਤਰੀ ਨੇ ਕਿਹਾ, “ਚਿੱਤਰਾਂਜਲੀ@75 ਭਾਰਤੀ ਸਿਨੇਮਾ ਦੇ 75 ਵਰ੍ਹਿਆਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਹ ਸਾਡੇ ਸੁਤੰਤਰਤਾ ਸੈਨਾਨੀਆਂ, ਸਾਡੇ ਸਮਾਜ ਸੁਧਾਰਕਾਂ ਅਤੇ ਸਾਡੇ ਸੈਨਿਕਾਂ ਦੀ ਬਹਾਦਰੀ ਦੀਆਂ ਪਵਿੱਤਰ ਯਾਦਾਂ ਨੂੰ ਤਾਜ਼ਾ ਕਰੇਗੀ। ਅਸੀਂ ਆਪਣੀ ਪੋਸਟਰ ਪ੍ਰਦਰਸ਼ਨੀ ਵਿੱਚ 75 ਅਜਿਹੀਆਂ ਮਕਬੂਲ ਫਿਲਮਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ।” ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਮੰਤਰਾਲਾ ਨਾ ਸਿਰਫ ਪੋਸਟਰਾਂ, ਬਲਕਿ ਇਹ ਫਿਲਮਾਂ ਵੀ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਦੇ ਪ੍ਰਯਤਨ ਕਰੇਗਾ।
ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਅਜਿਹੇ ਵਿਸਤ੍ਰਿਤ ਸਮਾਗਮ ਦੇ ਆਯੋਜਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਡੇ ਪ੍ਰਧਾਨ ਮੰਤਰੀ ਦਾ ਵਿਜ਼ਨ ਹੈ ਕਿ ਅੰਮ੍ਰਿਤ ਮਹੋਤਸਵ ਸਰਕਾਰੀ ਸਮਾਗਮ ਨਹੀਂ ਹੋਣਾ ਚਾਹੀਦਾ ਬਲਕਿ ਲੋਕਾਂ ਦਾ ਸਮਾਗਮ ਹੋਣਾ ਚਾਹੀਦਾ ਹੈ, ਜਿਸ ਦਾ ਮੁੱਖ ਸੂਤਰ ਜਨ-ਭਾਗੀਦਾਰੀ ਹੈ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਜ਼ਰੀਏ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ 2047 ਵਿੱਚ ਇੱਕ ਮਜ਼ਬੂਤ, ਸ਼ਕਤੀਸ਼ਾਲੀ ਅਤੇ ਆਤਮਵਿਸ਼ਵਾਸੀ ਭਾਰਤ ਦੀ ਕਲਪਨਾ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ ਜਦੋਂ ਕਿ ਅਸੀਂ ਆਜ਼ਾਦੀ ਦੇ ਸੌ ਸਾਲ ਮਨਾਵਾਂਗੇ।
ਸ਼੍ਰੀ ਰੈੱਡੀ ਨੇ ਕਿਹਾ, “ਚਿੱਤਰੰਜਲੀ@75 ਲੋਕਾਂ ਨੂੰ ਸਾਡੇ ਸੁਤੰਤਰਤਾ ਸੈਨਾਨੀਆਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੀ ਯਾਦ ਦਿਵਾਏਗੀ। ਇਹ ਸਾਡੀਆਂ ਫਿਲਮਾਂ ਨੂੰ ਸਾਡੀ ਸੱਭਿਆਚਾਰਕ ਵਿਰਾਸਤ ਦੇ ਹਿੱਸੇ ਵਜੋਂ ਦੇਖਣ ਦਾ ਅਵਸਰ ਹੈ। ਭਾਰਤੀ ਫਿਲਮਾਂ ਪਾਸ ਭਾਰਤ ਦੀ ਸੌਫਟ ਪਾਵਰ ਨੂੰ ਅੱਗੇ ਵਧਾਉਣ ਦਾ ਅਨੌਖਾ ਮੌਕਾ ਹੈ। ਮੈਨੂੰ ਯਕੀਨ ਹੈ ਕਿ ਫੋਟੋ ਅਤੇ ਪੋਸਟਰ ਪ੍ਰਦਰਸ਼ਨੀ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਉਤਸ਼ਾਹ ਦੇਵੇਗੀ।”
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰ ਨੇ ਕਿਹਾ ਕਿ ਇਹ ਸਮਾਗਮ ਸਾਡੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਦੇਸ਼ ਦੇ ਨੌਜਵਾਨਾਂ ਤੱਕ ਲਿਜਾਣ ਦੀ ਦਿਸ਼ਾ ਵਿੱਚ ਇੱਕ ਪ੍ਰਯਤਨ ਹੈ।
ਸ਼੍ਰੀ ਠਾਕੁਰ ਦੇ ਨਾਲ ਸ਼੍ਰੀ ਰੈੱਡੀ, ਡਾ. ਐੱਲ ਮੁਰੂਗਨ, ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੁਸ਼੍ਰੀ ਮੀਨਾਕਸ਼ੀ ਲੇਖੀ ਨੇ ਇਸ ਮੌਕੇ ਪ੍ਰਦਰਸ਼ਨੀ ਵਿੱਚ ਸ਼ਾਮਲ ਚਿੱਤਰਾਂ ਦੇ ਇੱਕ ਕੋਲਾਜ ਦਾ ਉਦਘਾਟਨ ਵੀ ਕੀਤਾ।
****
ਚਿਤ੍ਰਾਂਜਲੀ@75 ਬਾਰੇ ਜਾਣਕਾਰੀ:
ਵਿਜ਼ੁਅਲ ਦਸਤਾਵੇਜ਼ਾਂ ਦਾ ਇੱਕ ਪੈਨੋਰਮਾ, ਇਹ ਵਰਚੁਅਲ ਪ੍ਰਦਰਸ਼ਨੀ ਸੁਤੰਤਰਤਾ ਸੈਨਾਨੀਆਂ ਅਤੇ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਦੀ ਵਡਿਆਈ ਕਰਦਿਆਂ ਭਾਰਤੀ ਸਿਨੇਮਾ ਦੀ ਯਾਤਰਾ ਨੂੰ ਦਰਸਾਉਂਦੀ ਹੈ, ਅਜਿਹੀਆਂ ਫਿਲਮਾਂ ਜੋ ਸਮਾਜ ਦੀਆਂ ਅੰਤਰਧਾਰਾਵਾਂ ਨੂੰ ਦਰਸਾਉਂਦੀਆਂ ਹਨ ਅਤੇ ਵਿਭਿੰਨ ਸੁਧਾਰਾਂ ਦੀ ਅਗਵਾਈ ਕਰਦੀਆਂ ਹਨ, ਅਤੇ ਅਜਿਹੀਆਂ ਫਿਲਮਾਂ ਜਿਨ੍ਹਾਂ ਨੇ ਵਰਦੀ ਵਿੱਚ - ਹਥਿਆਰਬੰਦ ਫੌਜਾਂ ਦੇ ਨਾਇਕਾਂ ਨੂੰ ਅਮਰ ਕੀਤਾ ਹੈ।
'ਚਿੱਤਰਾਂਜਲੀ@75', ਵਿਭਿੰਨ ਭਾਸ਼ਾਵਾਂ ਦੇ ਸਿਨੇਮਾਘਰਾਂ ਤੋਂ 75 ਫਿਲਮਾਂ ਦੇ ਪੋਸਟਰਾਂ ਅਤੇ ਤਸਵੀਰਾਂ ਜ਼ਰੀਏ ਦੇਸ਼ ਭਗਤੀ ਦੇ ਵੱਖੋ-ਵੱਖਰੇ ਮੂਡ ਪੇਸ਼ ਕਰਦੀ ਹੈ। ਪ੍ਰਦਰਸ਼ਨੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ: 'ਸਮਾਜ ਸੁਧਾਰ ਦਾ ਸਿਨੇਮਾ', 'ਸਿਨੇਮਾ ਦੇ ਲੈਂਨਜ਼ ਰਾਹੀਂ ਆਜ਼ਾਦੀ ਸੰਘਰਸ਼' ਅਤੇ 'ਬਹਾਦਰ ਸੈਨਿਕਾਂ ਨੂੰ ਸਲਾਮੀ'।
ਮੂਕ ਫਿਲਮ ਭਗਤ ਵਿਦੁਰ (1921) ਤੋਂ ਸ਼ੁਰੂ ਕਰਦਿਆਂ, ਸੁਤੰਤਰਤਾ ਸੈਨਾਨੀ ਉਯਾਲਵਾੜਾ ਨਰਸਿਮ੍ਹਾ ਰੈੱਡੀ, ਸਾਈ ਰਾਅ ਨਰਸਿਮ੍ਹਾ ਰੈੱਡੀ (2019) ਦੇ ਜੀਵਨ ਤੋਂ ਪ੍ਰੇਰਿਤ ਹਾਲੀਆ ਤੇਲੁਗੂ ਫਿਲਮ ਤੱਕ, ਇਨ੍ਹਾਂ 75 ਤਸਵੀਰਾਂ ਵਿੱਚ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਦੀਆਂ ਜੀਵਨੀਆਂ ਦੇ ਨਾਲ-ਨਾਲ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀ ਭਾਵਨਾ, ਸਮਾਜਿਕ ਬੁਰਾਈਆਂ ਉੱਤੇ ਜਿੱਤ ਅਤੇ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਨਾਇਕਾਂ ਦੀ ਬਹਾਦਰੀ ਨੂੰ ਦਰਸਾਉਂਦੀਆਂ ਵਿਭਿੰਨ ਭਾਸ਼ਾਵਾਂ ਵਿੱਚ ਫਿਲਮਾਂ ਵੀ ਸ਼ਾਮਲ ਹਨ।
ਪ੍ਰਦਰਸ਼ਨੀ ਨੂੰ ਸਾਂਝਾ ਕਰਨ ਅਤੇ ਡਾਊਨਲੋਡ ਕਰਨ ਦੇ ਵਿਕਲਪਾਂ ਦੇ ਨਾਲ ਉਪਭੋਗਤਾ ਦੇ ਅਨੁਕੂਲ ਬਣਾਇਆ ਗਿਆ ਹੈ।
ਪ੍ਰਦਰਸ਼ਨੀ https://www.nfai.gov.in/virtual-poster-exhibition.php 'ਤੇ ਉਪਲਬਧ ਹੈ।
ਚਿਤ੍ਰਾਂਜਲੀ@75 ਬਾਰੇ ਹੋਰ ਵੇਰਵੇ ਪੜ੍ਹਨ ਲਈ ਇੱਥੇ ਕਲਿਕ ਕਰੋ: Click Here:
ਮੇਕਿੰਗ ਆਵ੍ ਦ ਕੰਸਟੀਟਿਊਸ਼ਨ ਬਾਰੇ ਜਾਣਕਾਰੀ:
ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਦੇ ਅਵਸਰ 'ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਸੁਤੰਤਰਤਾ ਸੰਗ੍ਰਾਮ ਦੇ ਵਿਭਿੰਨ ਪਹਿਲੂਆਂ ‘ਤੇ ਪੂਰੇ ਇੱਕ ਵਰ੍ਹੇ ਲਈ ਈ-ਬੁਕ ਜਾਂ ਈ-ਪੁਸਤਕਾਂ ਦੀ ਇੱਕ ਲੜੀ ਸ਼ੁਰੂ ਕਰ ਰਿਹਾ ਹੈ। ਇਸ ਲੜੀ ਵਿੱਚ ਸਭ ਤੋਂ ਪਹਿਲੀ ਈ-ਬੁਕ ‘ਮੇਕਿੰਗ ਆਵ੍ ਦ ਕੰਸਟੀਟਿਊਸ਼ਨ’ ਹੈ। ਇਸ ਤੋਂ ਬਾਅਦ ਦੇਸ਼ ਦਾ ਏਕੀਕਰਣ, ਸੁਤੰਤਰਤਾ ਅੰਦੋਲਨ ਵਿੱਚ ਮਹਿਲਾਵਾਂ, ਆਦਿਵਾਸੀ ਅੰਦੋਲਨ, ਕ੍ਰਾਂਤੀਕਾਰੀ/ਗਾਂਧੀਵਾਦੀ ਅੰਦੋਲਨ ਆਦਿ ਵਿਸ਼ਿਆਂ ‘ਤੇ ਈ-ਪੁਸਤਕਾਂ ਸ਼ਾਮਲ ਹੋਣਗੀਆਂ।
ਈ-ਬੁੱਕ 'ਮੇਕਿੰਗ ਆਵ੍ ਦ ਕੰਸਟੀਟਿਊਸ਼ਨ', ਜਿਸ ਵਿੱਚ ਸੰਵਿਧਾਨ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਦਰਸਾਇਆ ਗਿਆ ਹੈ, ਵਿੱਚ ਤਕਰੀਬਨ 25 ਦੁਰਲੱਭ ਤਸਵੀਰਾਂ ਸ਼ਾਮਲ ਹਨ। ਇਸ ਵਿੱਚ ਉਨ੍ਹਾਂ ਵੀਡਿਓਜ਼ ਅਤੇ ਭਾਸ਼ਣਾਂ ਦੇ ਲਿੰਕ ਵੀ ਹਨ ਜੋ ਏਆਈਆਰ ਆਰਕਾਈਵਜ਼ (AIR archives) ਅਤੇ ਫਿਲਮ ਡਿਵੀਜ਼ਨ (Films Division) ਤੋਂ ਪ੍ਰਾਪਤ ਕੀਤੇ ਗਏ ਹਨ।
ਈ-ਬੁੱਕ ਵਿੱਚ ਇੱਕ ਐਡੀਸ਼ਨਲ ਇੰਟਰਐਕਟਿਵ/ਆਕਰਸ਼ਕ ਕੁਵਿਜ਼ ਵੀ ਹੈ ਜਿਸ ਵਿੱਚ ਪਾਠਕਾਂ ਦੀ ਸ਼ਮੂਲੀਅਤ ਵਧਾਉਣ ਅਤੇ ਨਾਗਰਿਕਾਂ ਦੀ 'ਜਨਭਾਗੀਦਾਰੀ' ਸੁਨਿਸ਼ਚਤ ਕਰਨ ਲਈ 10 ਪ੍ਰਸ਼ਨਾਂ ਦਾ ਇੱਕ ਸੈਟ ਸ਼ਾਮਲ ਹੈ।
ਇਹ ਈ-ਬੁੱਕ ਹਿੰਦੀ ਅਤੇ ਅੰਗਰੇਜ਼ੀ ਅਤੇ 11 ਹੋਰ ਭਾਸ਼ਾਵਾਂ (ਓਡੀਆ, ਗੁਜਰਾਤੀ, ਮਰਾਠੀ, ਅਸਾਮੀ, ਤੇਲੁਗੂ, ਕੰਨੜ, ਤਮਿਲ, ਮਲਿਆਲਮ, ਪੰਜਾਬੀ, ਬੰਗਾਲੀ, ਉਰਦੂ) ਵਿੱਚ ਉਪਲਬਧ ਹੋਵੇਗੀ। ਇਹ ਲਿੰਕ ਸਥਾਨਕ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਨੂੰ ਖੇਤਰੀ ਪੀਆਈਬੀ/ਆਰਓਬੀ ਦਫ਼ਤਰਾਂ ਦੁਆਰਾ ਉਨ੍ਹਾਂ ਦੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਪ੍ਰਚਾਰ ਕੀਤੇ ਜਾਣ ਤੋਂ ਇਲਾਵਾ ਉਪਲਬਧ ਹੋਣਗੇ।
ਈ-ਸੰਗ੍ਰਹਿ https://constitution-of-india.in/ ‘ਤੇ ਉਪਲਬਧ ਹੈ।
ਵਰਚੁਅਲ ਪ੍ਰਦਰਸ਼ਨੀ ਦੇਖਣ ਲਈ ਇੱਥੇ ਕਲਿਕ ਕਰੋ: Click Here
****
ਸੌਰਭ ਸਿੰਘ
(Release ID: 1749775)
Visitor Counter : 234
Read this release in:
Kannada
,
Malayalam
,
Tamil
,
Telugu
,
Odia
,
English
,
Urdu
,
Marathi
,
Hindi
,
Bengali
,
Gujarati