ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉਭਰਦੇ ਕਲਾਕਾਰ ਦੀ ਪ੍ਰਸ਼ੰਸਾ, ਕਿਹਾ- ਪੇਂਟਿੰਗ ਦੀ ਤਰ੍ਹਾਂ ਤੁਹਾਡੇ ਵਿਚਾਰਾਂ ਵਿੱਚ ਵੀ ਸੁੰਦਰਤਾ
ਟੀਕਾਕਰਣ ਅਭਿਯਾਨ, ਅਨੁਸ਼ਾਸਨ ਅਤੇ 130 ਕਰੋੜ ਭਾਰਤੀਆਂ ਦੇ ਸਮੁੱਚੇ ਯਤਨ ਇਸ ਮਹਾਮਾਰੀ ਦੇ ਖਿਲਾਫ ਸਾਡੀ ਲੜਾਈ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ: ਪ੍ਰਧਾਨ ਮੰਤਰੀ
ਬੰਗਲੁਰੂ ਦੇ ਵਿਦਿਆਰਥੀ ਸਟੀਵੇਨ ਹੈਰਿਸਨੇ ਇੱਕ ਚਿੱਠੀ ਦੇ ਨਾਲ ਪ੍ਰਧਾਨ ਮਤੰਰੀ ਦੀ ਦੋ ਖੂਬਸੂਰਤ ਪੇਂਟਿੰਗ ਬਣਾਕੇ ਉਨ੍ਹਾਂ ਨੂੰ ਭੇਜੀ ਸੀ
ਸਮਾਜ ਵਿੱਚ ਪੋਜ਼ੀਟਿਵਿਟੀ ਫੈਲਾਉਣ ਦੇ ਸਟੀਵੇਨ ਦੇ ਯਤਨਾਂ ਤੋਂ ਦੂਜੇ ਲੋਕਾਂ ਨੂੰ ਵੀ ਪ੍ਰੇਰਣਾ ਮਿਲੇਗੀ:ਪ੍ਰਧਾਨ ਮੰਤਰੀ
Posted On:
26 AUG 2021 5:40PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲੁਰੂ ਦੇ ਵਿਦਿਆਰਥੀ ਸਟੀਵੇਨ ਹੈਰਿਸ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਦੁਆਰਾ ਬਣਾਈ ਗਈ ਪੇਂਟਿੰਗ ਨੂੰ ਸਰਾਹਿਆ ਹੈ। ਦਰਅਸਲ, ਇਸ 20 ਸਾਲ ਦੇ ਉਭਰਦੇ ਕਲਾਕਾਰ ਨੇ ਇੱਕ ਚਿੱਠੀ ਦੇ ਨਾਲ ਪ੍ਰਧਾਨ ਮੰਤਰੀ ਦੀ ਦੋ ਖੂਬਸੂਰਤ ਪੇਂਟਿੰਗ ਬਣਾਕੇ ਉਨ੍ਹਾਂ ਨੂੰ ਭੇਜੀ ਸੀ। ਇਸ ਦੇ ਜਵਾਬ ਵਿੱਚ ਹੁਣ ਪੀਐੱਮ ਮੋਦੀ ਨੇ ਪੱਤਰ ਲਿਖ ਕੇ ਸਟੀਵੇਨ ਦਾ ਹੌਸਲਾ ਵਧਾਇਆ ਹੈ।
ਪ੍ਰਧਾਨ ਮੰਤਰੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਰਚਨਾਤਮਕ ਖੇਤਰ ਵਿੱਚ ਯੁਵਾਵਾਂ ਦੀ ਲਗਨ ਅਤੇ ਮਿਹਨਤ ਨੂੰ ਦੇਖਣਾ ਬਹੁਤ ਹੀ ਸੁਖਦ ਹੈ। ਪੀਐੱਮ ਨੇ ਸਟੀਵੇਨ ਦੀ ਤਾਰੀਫ ਕਰਦੇ ਹੋਏ ਲਿਖਿਆ ਕਿ ਤੁਹਾਡੀ ਪੇਂਟਿੰਗ ਵਿੱਚ ਤੁਹਾਡੇ ਵਿੱਚ ਚੀਜਾਂ ਨੂੰ ਗਹਿਰਾਈ ਨਾਲ ਅਨੁਭਵ ਕਰਨ ਦੀ ਪ੍ਰਤਿਭਾ ਦਾ ਪਤਾ ਚਲਦਾ ਹੈ। ਤੁਸੀਂ ਜਿਸ ਬਾਰੀਕੀ ਨਾਲ ਸੂਖਮ ਭਾਵਾਂ ਨੂੰ ਕੈਨਵਾਸ ‘ਤੇ ਉਤਾਰਿਆ ਹੈ, ਉਸ ਨੂੰ ਦੇਖ ਕੇ ਮਨ ਆਨੰਦਮਈ ਹੋ ਜਾਂਦਾ ਹੈ।
ਨਾਲ ਹੀ ਇਸ ਪੱਤਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਸਟੀਵੇਨ ਦੇ ਵਿਚਾਰਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ। ਮੌਜੂਦਾ ਸਮੇਂ ਵਿੱਚ ਲੋਕਾਂ ਦੇ ਬਿਹਤਰ ਸਿਹਤ ਤੇ ਕੁਸ਼ਲ ਮੰਗਲ ਨੂੰ ਲੈ ਕੇ ਸਟੀਵੇਨ ਦੇ ਵਿਚਾਰਾਂ ਦੀ ਪੀਐੱਮ ਨੇ ਪ੍ਰਸ਼ੰਸਾ ਕੀਤੀ ਹੈ। ਨਾਲ ਹੀ ਪ੍ਰਧਾਨ ਮੰਤਰੀ ਨੇ ਲਿਖਿਆ, “ਟੀਕਾਕਰਣ ਅਭਿਯਾਨ, ਅਨੁਸ਼ਾਸਨ ਅਤੇ 130 ਕਰੋੜ ਭਾਰਤੀਆਂ ਦੇ ਸਮੁੱਚੇ ਯਤਨ ਇਸ ਮਹਾਮਾਰੀ ਦੇ ਖਿਲਾਫ ਸਾਡੀ ਲੜਾਈ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਹੈ ਕਿ ਸਮਾਜ ਵਿੱਚ ਪੋਜ਼ੀਟਿਵਿਟੀ ਫੈਲਾਉਣ ਦੇ ਸਟੀਵੇਨ ਦੇ ਯਤਨਾਂ ਤੋਂ ਦੂਜੇ ਲੋਕਾਂ ਨੂੰ ਵੀ ਪ੍ਰੇਰਣਾ ਮਿਲੇਗੀ।
ਇਸ ਤੋਂ ਪਹਿਲਾ ਸਟੀਵੇਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਦੱਸਿਆ ਸੀ ਕਿ ਉਹ ਪਿਛਲੇ 15 ਵਰ੍ਹਿਆਂ ਤੋਂ ਪੇਂਟਿੰਗ ਕਰ ਰਿਹਾ ਹੈ ਅਤੇ ਵੱਖ-ਵੱਖ ਪੱਧਰ ‘ਤੇ 100 ਤੋਂ ਅਧਿਕ ਪੁਰਸਕਾਰ ਵੀ ਜਿੱਤ ਚੁੱਕਿਆ ਹੈ। ਸਟੀਵੇਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਪ੍ਰੇਰਣਾ ਦੱਸਿਆ ਹੈ। ਨਾਲ ਹੀ ਸਟੀਵੇਨ ਨੇ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਭਾਰਤ ਦੇ ਟੀਕਾਕਰਣ ਅਭਿਯਾਨ ਦੀ ਵੀ ਤਾਰੀਫ ਕੀਤੀ ਸੀ।
ਸਟੀਵੇਨ ਹੈਰਿਸ ਦੀ ਦੋ ਪੇਂਟਿੰਗ
************
ਡੀਐੱਸ
(Release ID: 1749333)
Visitor Counter : 207
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam