ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਬੀਤੇ 24 ਘੰਟਿਆਂ ਵਿੱਚ 88.13 ਲੱਖ ਤੋਂ ਵੱਧ ਵੈਕਸੀਨ ਖੁਰਾਕਾਂ ਦੇ ਕੇ ਇੱਕ ਦਿਨ ਵਿੱਚ ਟੀਕਾਕਰਣ ਦਾ ਸਭ ਤੋਂ ਉੱਚਾ ਸਿਖਰ ਪ੍ਰਾਪਤ ਕੀਤਾ
ਸਾਰੇ ਬਾਲਗ ਭਾਰਤੀਆਂ ਵਿੱਚੋਂ 46% ਨੂੰ ਪਹਿਲੀ ਖੁਰਾਕ ਮਿਲੀ ਹੈ ਜਦੋਂ ਕਿ 13% ਸਾਰੇ ਬਾਲਗ ਭਾਰਤੀਆਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ
Posted On:
17 AUG 2021 1:18PM by PIB Chandigarh
ਇੱਕ ਮਹੱਤਵਪੂਰਣ ਪ੍ਰਾਪਤੀ ਵਿੱਚ, ਬੀਤੇ ਦਿਨ 16 ਅਗਸਤ 2021 ਨੂੰ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਤਹਿਤ ਲਗਭਗ 88 ਲੱਖ (88,13,919) ਖੁਰਾਕਾਂ ਦਿੱਤੀਆਂ ਗਈਆਂ।
7 ਜੂਨ, 2021 ਨੂੰ ਟੀਕਾਕਰਣ ਦੇ ਮੌਜੂਦਾ ਪੜਾਅ ਦਾ ਐਲਾਨ ਕਰਦਿਆਂ, ਮਾਨਯੋਗ ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਇਹ ਸੱਦਾ ਵੀ ਦਿੱਤਾ ਸੀ ਕਿ ਉਹ ਆਪਣੇ ਆਪ ਨੂੰ ਟੀਕਾ ਲਗਵਾਉਣ ਅਤੇ ਦੂਜਿਆਂ ਨੂੰ ਉਤਸ਼ਾਹਿਤ ਕਰਨ ਜੋ ਕੋਵਿਡ 19 ਟੀਕਾ ਲੈਣ ਦੇ ਯੋਗ ਹਨ। ਅੱਜ ਦੀ ਉਪਲੱਬਧੀ ਭਾਰਤ ਦੇ ਲੋਕਾਂ ਵੱਲੋਂ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਸਰਕਾਰ ਵਿੱਚ ਉਨ੍ਹਾਂ ਦੇ ਭਰੋਸੇ ਨੂੰ ਪ੍ਰਦਰਸ਼ਿਤ ਕਰਦੀ ਹੈ। ਕੇਂਦਰ ਸਰਕਾਰ ਦੇਸ਼ ਵਿਆਪੀ ਕੋਵਿਡ ਟੀਕਾਕਰਣ ਅਭਿਆਨ ਦੀ ਗਤੀ ਨੂੰ ਤੇਜ ਕਰਨ ਅਤੇ ਇਸ ਦੇ ਦਾਇਰੇ ਨੂੰ ਵਧਾਉਣ ਲਈ ਵਚਨਬੱਧ ਹੈ। ਹੋਰ ਟੀਕਿਆਂ ਦੀ ਉਪਲਬਧਤਾ ਰਾਹੀਂ ਟੀਕਾਕਰਣ ਮੁਹਿੰਮ ਨੂੰ ਵਧਾਇਆ ਗਿਆ ਹੈ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬਿਹਤਰ ਯੋਜਨਾਬੰਦੀ ਦੇ ਯੋਗ ਬਣਾਉਣ ਅਤੇ ਟੀਕੇ ਦੀ ਸਪਲਾਈ ਲੜੀ ਨੂੰ ਸੁਚਾਰੂ ਬਣਾਉਣ ਲਈ ਟੀਕੇ ਦੀ ਮੁਹਿੰਮ ਨੂੰ 15 ਦਿਨਾਂ ਦੀ ਅਗਾਉਂ ਦਿੱਖ ਨਾਲ ਤੇਜ਼ ਕੀਤਾ ਗਿਆ ਹੈ।
88.13 ਲੱਖ ਤੋਂ ਵੱਧ ਖੁਰਾਕਾਂ ਦੇਣ ਨਾਲ, ਟੀਕਾਕਰਣ ਦੀ ਸੰਚਤ ਕਵਰੇਜ ਵਧ ਕੇ 55.47 ਕਰੋੜ (55,47,30,609) ਹੋ ਗਈ ਹੈ। ਇਹ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਸਾਰੇ ਬਾਲਗ ਭਾਰਤੀਆਂ ਦੇ 46% ਨੂੰ ਦਰਸਾਉਂਦਾ ਹੈ। ਸਾਰੇ ਬਾਲਗ ਭਾਰਤੀਆਂ ਵਿੱਚੋਂ 13% ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ ਅਤੇ ਉਹ ਕੋਵਿਡ -19 ਤੋਂ ਸੁਰੱਖਿਅਤ ਹਨ।
-------
ਐਮ.ਵੀ
(Release ID: 1746725)
Visitor Counter : 203
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Tamil
,
Telugu
,
Kannada
,
Malayalam