ਪ੍ਰਧਾਨ ਮੰਤਰੀ ਦਫਤਰ

ਮਕਾਨ, ਬਿਜਲੀ, ਪਖਾਨੇ, ਗੈਸ, ਸੜਕ, ਹਸਪਤਾਲ ਅਤੇ ਸਕੂਲ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੇ ਅਭਾਵ ਨੇ ਵਿਸ਼ੇਸ਼ ਤੌਰ ‘ਤੇ ਗ਼ਰੀਬ ਮਹਿਲਾਵਾਂ ਨੂੰ ਪ੍ਰਭਾਵਿਤ ਕੀਤਾ ਹੈ: ਪ੍ਰਧਾਨ ਮੰਤਰੀ


ਸਾਡੀਆਂ ਬੇਟੀਆਂ ਘਰ ਅਤੇ ਰਸੋਈ ਤੋਂ ਬਾਹਰ ਨਿਕਲਕੇ ਰਾਸ਼ਟਰ ਨਿਰਮਾਣ ਵਿੱਚ ਵਿਆਪਕ ਯੋਗਦਾਨ ਤਦ ਹੀ ਕਰ ਸਕਣਗੀਆਂ ਜਦੋਂ ਪਹਿਲਾਂ ਘਰ ਅਤੇ ਰਸੋਈ ਨਾਲ ਜੁੜੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇ: ਪ੍ਰਧਾਨ ਮੰਤਰੀ





ਅੱਜ ਜਦੋਂ ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਪਿਛਲੇ ਸੱਤ ਦਹਾਕਿਆਂ ਦੀ ਪ੍ਰਗਤੀ ਨੂੰ ਦੇਖਦੇ ਹਾਂ ਤਾਂ ਲਗਦਾ ਹੈ ਕਿ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਦਾ ਸਮਾਧਾਨ ਦਹਾਕਿਆਂ ਪਹਿਲਾਂ ਹੋ ਜਾਣਾ ਚਾਹੀਦਾ ਹੈ ਸੀ: ਪ੍ਰਧਾਨ ਮੰਤਰੀ



ਪਿਛਲੇ 6-7 ਵਰ੍ਹਿਆਂ ਵਿੱਚ ਸਰਕਾਰ ਨੇ ਮਹਿਲਾ ਸਸ਼ਕਤੀਕਰਣ ਦੇ ਵਿਭਿੰਨ ਮੁੱਦਿਆਂ ਦੇ ਸਮਾਧਾਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ : ਪ੍ਰਧਾਨ ਮੰਤਰੀ





ਉੱਜਵਲਾ ਯੋਜਨਾ ਨਾਲ ਭੈਣਾਂ ਦੀ ਸਿਹਤ, ਸੁਵਿਧਾ ਅਤੇ ਸਸ਼ਕਤੀਕਰਣ ਨੂੰ ਬੜੀ ਗਤੀ ਮਿਲੀ ਹੈ : ਪ੍ਰਧਾਨ ਮੰਤਰੀ

Posted On: 10 AUG 2021 9:35PM by PIB Chandigarh

 

 

C:\Users\user\Downloads\image001J1PU.jpg

 

ਪ੍ਰਧਾਨ ਮੰਤਰ, ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਮਹਿਲਾ ਸਸ਼ਕਤੀਕਰਣ ‘ਤੇ ਸਰਕਾਰ  ਦੇ ਦ੍ਰਿਸ਼ਟੀਕੋਣ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਕਾਨ, ਬਿਜਲੀ, ਪਖਾਨੇ,  ਗੈਸ,  ਸੜਕ,  ਹਸਪਤਾਲ ਅਤੇ ਸਕੂਲ ਜਿਹੀਆਂ ਬੁਨਿਆਦੀ ਸੁਵਿਧਾਵਾਂ ਦੇ ਅਭਾਵ ਨੇ ਮਹਿਲਾਵਾਂ,  ਵਿਸ਼ੇਸ਼ ਤੌਰ ‘ਤੇ ਗ਼ਰੀਬ ਮਹਿਲਾਵਾਂ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕੀਤਾ ਹੈ। ਪ੍ਰਧਾਨ ਮੰਤਰੀ  ਨੇ ਕਿਹਾ,  ਅੱਜ ਜਦੋਂ ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼  ਕਰ ਰਹੇ ਹਾਂ ਅਤੇ ਪਿਛਲੇ ਸੱਤ ਦਹਾਕਿਆਂ ਦੀ ਪ੍ਰਗਤੀ ਨੂੰ ਦੇਖਦੇ ਹਾਂ ਤਾਂ ਲਗਦਾ ਹੈ ਕਿ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਦਹਾਕਿਆਂ ਪਹਿਲਾਂ ਹੋ ਜਾਣਾ ਚਾਹੀਦਾ ਸੀ।  ਉਹ ਅੱਜ ਵੀਡੀਓ ਕਾਨਫਰੰਸਿੰਗ  ਦੇ ਜ਼ਰੀਏ ਉੱਤਰ ਪ੍ਰਦੇਸ਼  ਦੇ ਮਹੋਬਾ ਵਿੱਚ ਉੱਜਵਲਾ 2.0 ਦੀ ਸ਼ੁਰੂਆਤ ਕਰਨ ਦੇ ਬਾਅਦ ਬੋਲ ਰਹੇ ਸਨ। 

 

ਪ੍ਰਧਾਨ ਮੰਤਰੀ  ਨੇ ਕਿਹਾ ਕਿ ਛੱਤ ਦਾ ਟਪਕਣਾ,  ਬਿਜਲੀ ਨਾ ਹੋਣਾ,  ਪਰਿਵਾਰ ਵਿੱਚ ਬਿਮਾਰੀ,  ਪਖਾਨੇ ਲਈ ਹਨੇਰਾ ਹੋਣ ਦਾ ਇੰਤਜ਼ਾਰ,  ਸਕੂਲਾਂ ਵਿੱਚ ਪਖਾਨੇ ਦਾ ਨਾ ਹੋਣਾ ਸਾਡੀਆਂ ਮਾਂ-ਬੇਟੀਆਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਪ੍ਰਧਾਨ ਮੰਤਰੀ  ਨੇ ਇੱਕ ਵਿਅਕਤੀਗਤ ਟਿੱਪਣੀ ਕਰਦੇ ਹੋਏ ਕਿਹਾ ਕਿ ਸਾਡੀ ਪੀੜ੍ਹੀ ਆਪਣੀਆਂ ਮਾਤਾਵਾਂ ਨੂੰ ਧੂੰਏਂ ਅਤੇ ਗਰਮੀ ਤੋਂ ਪੀੜਿਤ ਦੇਖਦੇ ਹੋਏ ਬੜੀ ਹੋਈ ਹੈ। 

 

ਪ੍ਰਧਾਨ ਮੰਤਰੀ  ਨੇ ਸਵਾਲ ਕੀਤਾ ਕਿ ਜੇਕਰ ਸਾਡੀ ਊਰਜਾ ਇਨ੍ਹਾਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਹੀ ਖਰਚ ਹੋ ਜਾਂਦੀ ਹੈ ਤਾਂ ਅਸੀਂ ਆਪਣੀ ਆਜ਼ਾਦੀ  ਦੇ 100 ਸਾਲ  ਦੇ ਵੱਲ ਕਿਵੇਂ ਵਧ ਸਕਦੇ ਹਾਂ।  ਜੇਕਰ ਕੋਈ ਪਰਿਵਾਰ ਜਾਂ ਸਮਾਜ ਬੁਨਿਆਦੀ ਸੁਵਿਧਾਵਾਂ ਦੇ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਉਹ ਵੱਡੇ ਸੁਪਨੇ ਕਿਵੇਂ ਦੇਖ ਸਕਦਾ ਹੈ ਅਤੇ ਉਸ ਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ।  ਸਾਨੂੰ ਇਹ ਮਹਿਸੂਸ ਕਰਨਾ ਹੋਵੇਗਾ ਕਿ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਹੈ ਕਿ ਸਮਾਜ ਆਪਣੇ ਸੁਪਨਿਆਂ ਨੂੰ ਪੂਰਾ ਕਰੇ।  ਪ੍ਰਧਾਨ ਮੰਤਰੀ  ਨੇ ਪੁੱਛਿਆ, ‘ਆਤਮਵਿਸ਼ਵਾਸ  ਦੇ ਬਿਨਾ ਕੋਈ ਰਾਸ਼ਟਰ ਆਤਮਨਿਰਭਰ ਕਿਵੇਂ ਬਣ ਸਕਦਾ ਹੈ।' 

 

ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ 2014 ਵਿੱਚ ਇਹ ਸਵਾਲ ਖੁਦ ਤੋਂ ਪੁੱਛੇ ਸਨ।  ਇਹ ਬਿਲਕੁਲ ਸਪਸ਼ਟ ਸੀ ਕਿ ਇਨ੍ਹਾਂ ਸਮੱਸਿਆਵਾਂ ਨੂੰ ਇੱਕ ਨਿਸ਼ਚਿਤ ਸਮਾਂ-ਸੀਮਾ ਦੇ ਅੰਦਰ ਦੂਰ ਕਰਨ ਦੀ ਜ਼ਰੂਰਤ ਹੈ।  ਉਨ੍ਹਾਂ ਨੇ ਕਿਹਾ ਕਿ ਸਾਡੀਆਂ ਬੇਟੀਆਂ ਘਰ ਅਤੇ ਰਸੋਈ ਤੋਂ ਬਾਹਰ ਨਿਕਲ ਕੇ ਰਾਸ਼ਟਰ ਨਿਰਮਾਣ ਵਿੱਚ ਵਿਆਪਕ ਯੋਗਦਾਨ ਤਦ ਹੀ ਕਰ ਸਕਣਗੀਆਂ ਜਦੋਂ ਪਹਿਲਾਂ ਘਰ ਅਤੇ ਰਸੋਈ ਨਾਲ ਜੁੜੀਆਂ ਸਮੱਸਿਆਵਾਂ ਦਾ ਸਮਾਧਾਨ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਇਸ ਲਈ ਪਿਛਲੇ 6-7 ਵਰ੍ਹਿਆਂ  ਦੇ ਦੌਰਾਨ ਸਰਕਾਰ ਨੇ ਮਹਿਲਾ ਸਸ਼ਕਤੀਕਰਣ  ਦੇ ਵਿਭਿੰਨ ਮੁੱਦਿਆਂ ਦੇ ਸਮਾਧਾਨ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ।  ਉਨ੍ਹਾਂ ਨੇ ਅਜਿਹੀਆਂ ਕਈ ਦਖਲਅੰਦਾਜ਼ੀਆਂ ਦਾ ਉਲੇਖ ਕੀਤਾ ਜਿਵੇਂ -   

 

• ਸਵੱਛ ਭਾਰਤ ਮਿਸ਼ਨ ਦੇ ਤਹਿਤ ਦੇਸ਼ ਭਰ ਵਿੱਚ ਕਰੋੜਾਂ ਪਖਾਨੇ ਬਣਾਏ ਗਏ। 

• ਗ਼ਰੀਬ ਪਰਿਵਾਰਾਂ ਦੇ ਲਈ 2 ਕਰੋੜ ਤੋਂ ਅਧਿਕ ਮਕਾਨ ਬਣਾਏ ਗਏ ਜਿਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਦੇ ਨਾਮ ‘ਤੇ ਹਨ। 

• ਗ੍ਰਾਮੀਣ ਸੜਕ। 

• ਸੌਭਾਗਯ ਯੋਜਨਾ ਦੇ ਤਹਿਤ 3 ਕਰੋੜ ਪਰਿਵਾਰਾਂ ਨੂੰ ਬਿਜਲੀ ਕਨੈਕਸ਼ਨ ਮਿਲਿਆ। 

• ਆਯੁਸ਼ਮਾਨ ਭਾਰਤ ਦੇ ਤਹਿਤ 50 ਕਰੋੜ ਲੋਕਾਂ ਨੂੰ ਮੁਫ਼ਤ ਇਲਾਜ ਦੇ ਲਈ 5 ਲੱਖ ਰੁਪਏ ਤੱਕ ਦਾ ਕਵਰ ਮਿਲ ਰਿਹਾ ਹੈ। 

• ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਗਰਭ ਅਵਸਥਾ ਦੇ ਦੌਰਾਨ ਟੀਕਾਕਰਣ ਅਤੇ ਪੋਸ਼ਣ ਦੇ ਲਈ ਰਕਮ ਦਾ ਸਿੱਧਾ ਟ੍ਰਾਂਸਫਰ। 

• ਕੋਰੋਨਾ ਕਾਲ ਵਿੱਚ ਮਹਿਲਾਵਾਂ ਦੇ ਜਨਧਨ ਖਾਤੇ ਵਿੱਚ ਸਰਕਾਰ ਦੀ ਤਰਫੋਂ 30 ਹਜ਼ਾਰ ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। 

• ਜਲ ਜੀਵਨ ਮਿਸ਼ਨ ਦੇ ਤਹਿਤ ਸਾਡੀਆਂ ਭੈਣਾਂ ਨੂੰ ਨਲ ਜ਼ਰੀਏ ਜਲ ਮਿਲ ਰਿਹਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੇ ਮਹਿਲਾਵਾਂ ਦੇ ਜੀਵਨ ਵਿੱਚ ਵਿਆਪਕ ਬਦਲਾਅ ਲਿਆਂਦਾ ਹੈ।  

ਪ੍ਰਧਾਨ ਮੰਤਰੀ  ਨੇ ਕਿਹਾ ਕਿ ਉੱਜਵਲਾ ਯੋਜਨਾ ਨਾਲ ਭੈਣਾਂ  ਦੀ ਸਿਹਤ,  ਸੁਵਿਧਾ ਅਤੇ ਸਸ਼ਕਤੀਕਰਣ ਨੂੰ ਕਾਫ਼ੀ ਬਲ ਮਿਲਿਆ ਹੈ।  ਇਸ ਯੋਜਨਾ  ਦੇ ਪਹਿਲੇ ਪੜਾਅ ਵਿੱਚ ਗ਼ਰੀਬ, ਦਲਿਤ,  ਵੰਚਿਤ,  ਪਿਛੜੇ ਅਤੇ ਆਦਿਵਾਸੀ ਪਰਿਵਾਰਾਂ  ਦੀਆਂ 8 ਕਰੋੜ ਮਹਿਲਾਵਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦਿੱਤਾ ਗਿਆ ਸੀ।  ਉਨ੍ਹਾਂ ਨੇ ਕਿਹਾ ਕਿ ਕੋਰੋਨਾ ਆਲਮੀ ਮਹਾਮਾਰੀ  ਦੇ ਦੌਰ ਵਿੱਚ ਇਸ ਮੁਫ਼ਤ ਗੈਸ ਕਨੈਕਸ਼ਨ  ਦੇ ਲਾਭ ਨੂੰ ਮਹਿਸੂਸ ਕੀਤਾ ਗਿਆ।  ਜਦੋਂ ਕਾਰੋਬਾਰ ਰੁਕ ਗਿਆ ਸੀ ਅਤੇ ਆਵਾਜਾਈ ‘ਤੇ ਪ੍ਰਤੀਬੰਧ ਲਗਿਆ ਸੀ ਤਾਂ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਮਹੀਨਿਆਂ ਤੱਕ ਮੁਫ਼ਤ ਗੈਸ ਸਿਲੰਡਰ ਮਿਲਿਆ।  ਪ੍ਰਧਾਨ ਮੰਤਰੀ  ਨੇ ਪੁੱਛਿਆ,  ‘ਕਲਪਨਾ ਕਰੋ,  ਜੇਕਰ ਉੱਜਵਲਾ ਨਹੀਂ ਹੁੰਦੀ ਤਾਂ ਇਨ੍ਹਾਂ ਵਿਚਾਰੀਆਂ ਭੈਣਾਂ ਦਾ ਕੀ ਹਾਲ ਹੁੰਦਾ।'

 

 

************


ਡੀਐੱਸ



(Release ID: 1744973) Visitor Counter : 188