ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਅਗਸਤ ਨੂੰ ‘ਆਤਮਨਿਰਭਰ ਨਾਰੀਸ਼ਕਤੀ ਸੇ ਸੰਵਾਦ’ ਵਿੱਚ ਹਿੱਸਾ ਲੈਣਗੇ

Posted On: 11 AUG 2021 1:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਅਗਸਤ, 2021 ਨੂੰ ‘ਆਤਮਨਿਰਭਰ ਨਾਰੀਸ਼ਕਤੀ ਸੇ ਸੰਵਾਦ’ ਵਿੱਚ ਹਿੱਸਾ ਲੈਣਗੇ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 12.30 ਵਜੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਨਾਲ ਜੁੜੇ ਮਹਿਲਾ ਸੈਲਫ ਹੈਲਪ ਗਰੁੱਪ ਦੀਆਂ ਮੈਂਬਰਾਂ ਦੇ ਨਾਲ ਗੱਲਬਾਤ ਕਰਨਗੇ। ਇਸ ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਦੀ ਸਫ਼ਲਤਾ ਦੀ ਕਹਾਣੀ ਦਾ ਸੰਖੇਪ ਵੇਰਵਾ ਅਤੇ ਘੱਟ ਤੇ ਛੋਟੀ ਜੋਤ ਵਾਲੀ ਖੇਤੀ ਤੋਂ ਪੈਦਾ ਹੋਣ ਵਾਲੀ ਆਜੀਵਿਕਾ ਬਾਰੇ ਇੱਕ ਪੁਸਤਿਕਾ ਵੀ ਜਾਰੀ ਕਰਨਗੇ।

 

ਪ੍ਰਧਾਨ ਮੰਤਰੀ ਚਾਰ ਲੱਖ ਸੈਲਫ ਹੈਲਪ ਗਰੁੱਪਾਂ ਨੂੰ 1,625 ਕਰੋੜ ਰੁਪਏ ਦੀ ਨਵੀਂ ਸਹਾਇਤਾ ਰਾਸ਼ੀ ਵੀ ਜਾਰੀ ਕਰਨਗੇ। ਇਸ ਦੇ ਇਲਾਵਾ ਉਹ ਪੀਐੱਮਐੱਫਐੱਮਈ (ਪੀਐੱਮ ਫਾਰਮਲਾਈਜੇਸ਼ਨ ਆਵ੍ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਜ਼) ਦੇ ਤਹਿਤ ਆਉਣ ਵਾਲੇ 7,500 ਸੈਲਫ ਹੈਲਪ ਗਰੁੱਪਾਂ ਨੂੰ 25 ਕਰੋੜ ਰੁਪਏ ਦੀ ਆਰੰਭਿਕ ਧਨਰਾਸ਼ੀ (seed money) ਵੀ ਜਾਰੀ ਕਰਨਗੇ। ਇਹ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਯੋਜਨਾ ਹੈ। ਇਸੇ ਤਰ੍ਹਾਂ ਮਿਸ਼ਨ ਦੇ ਤਹਿਤ ਆਉਣ ਵਾਲੇ 75 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਨੂੰ 4.13 ਕਰੋੜ ਰੁਪਏ ਪ੍ਰਦਾਨ ਕਰਨਗੇ।

 

ਇਸ ਮੌਕੇ ‘ਤੇ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ, ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਸ਼੍ਰੀ ਫੱਗਣ ਸਿੰਘ ਕੁਲਸਤੇ, ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੀ ਮੌਜੂਦ ਰਹਿਣਗੇ।

 

 

ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (DAY-NRLM) ਬਾਰੇ:

 

ਇਸ ਮਿਸ਼ਨ ਦਾ ਉਦੇਸ਼ ਹੈ ਕਿ ਗ੍ਰਾਮੀਣ ਇਲਾਕਿਆਂ ਦੇ ਗ਼ਰੀਬ ਗ੍ਰਾਮੀਣ ਪਰਿਵਾਰਾਂ ਨੂੰ ਸੈਲਫ ਹੈਲਪ ਗਰੁੱਪਾਂ ਨਾਲ ਜੋੜਨਾ। ਇਹ ਕ੍ਰਮਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਪਿੰਡ ਦੇ ਗ਼ਰੀਬਾਂ ਨੂੰ ਲੰਬੇ ਸਮੇਂ ਤੱਕ ਸਹਾਇਤਾ ਦਿੱਤੀ ਜਾਂਦੀ ਹੈ, ਤਾਕਿ ਉਹ ਹੋਰ ਤਰ੍ਹਾਂ ਨਾਲ ਵੀ ਆਪਣੀ ਆਜੀਵਿਕਾ ਪ੍ਰਾਪਤ ਕਰ ਸਕਣ, ਆਪਣੀ ਆਮਦਨ ਅਤੇ ਜੀਵਨ ਦੇ ਪੱਧਰ ਵਿੱਚ ਸੁਧਾਰ ਲਿਆ ਸਕਣ। ਮਿਸ਼ਨ ਦੀਆਂ ਕਈ ਪਹਿਲਾਂ ਨੂੰ ਕੰਮ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਟ੍ਰੇਨਿੰਗ ਪ੍ਰਾਪਤ ਕਰਕੇ ਆਪਣੇ ਸਮੁਦਾਇ ਦੀਆਂ ਆਗੂ ਬਣ ਗਈਆਂ ਹਨ, ਜਿਵੇਂ ਕ੍ਰਿਸ਼ੀ ਸਖੀ, ਪਸ਼ੂ ਸਖੀ, ਬੈਂਕ ਸਖੀ, ਬੀਮਾ ਸਖੀ, ਬੈਂਕ ਸੰਵਾਦ ਸਖੀ ਆਦਿ। ਮਿਸ਼ਨ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਸ਼ਕਤੀ ਸੰਪੰਨ ਵੀ ਬਣਾ ਰਿਹਾ ਹੈ। ਮਿਸ਼ਨ ਘਰੇਲੂ ਹਿੰਸਾ, ਮਹਿਲਾ ਸਿੱਖਿਆ ਅਤੇ ਲਿੰਗਕ ਮੁੱਦਿਆਂ, ਪੋਸ਼ਣ, ਸਵੱਛਤਾ, ਸਿਹਤ ਆਦਿ ਨਾਲ ਜੁੜੇ ਮੁੱਦਿਆਂ ਦੇ ਪ੍ਰਤੀ ਜਾਗਰੂਕ ਬਣਾ ਰਿਹਾ ਹੈ ਅਤੇ ਉਨ੍ਹਾਂ ਦੀ ਸਮਝ ਤੇ ਵਿਵਹਾਰ ਨੂੰ ਵਿਕਸਿਤ ਕਰ ਰਿਹਾ ਹੈ।

 

*****

 

ਡੀਐੱਸ/ਏਕੇਜੀ


(Release ID: 1744971)