ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 50.86 ਕਰੋੜ ਤੋਂ ਪਾਰ


ਭਾਰਤ ਨੇ ਆਪਣੀ ਸਭ ਤੋਂ ਉੱਚੀ ਰਿਕਵਰੀ ਦਰ 97.40 ਫੀਸਦ ਹਾਸਲ ਕੀਤੀ

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 35,499 ਨਵੇਂ ਕੇਸ ਰਿਪੋਰਟ ਕੀਤੇ ਗਏ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,02,188) ਹੋਈ; ਕੁੱਲ ਕੇਸਾਂ ਦਾ ਸਿਰਫ 1.26 ਫੀਸਦ

ਰੋਜ਼ਾਨਾ ਪੌਜ਼ੀਟਿਵਿਟੀ ਦਰ (2.59 ਫੀਸਦ); ਪਿਛਲੇ 14 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ

Posted On: 09 AUG 2021 10:15AM by PIB Chandigarh

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ ਕੱਲ੍ਹ 50.86 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। 

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ ਮਿਲਾ ਕੇ 50,86,64,759 ਵੈਕਸੀਨ ਖੁਰਾਕਾਂ 

58,79,068 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 16,11,590 

ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। 

 

These include:

ਇਨ੍ਹਾਂ ਵਿੱਚ ਸ਼ਾਮਲ ਹਨ- 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,32,881

ਦੂਜੀ ਖੁਰਾਕ

79,82,037

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,82,17,136

ਦੂਜੀ ਖੁਰਾਕ

1,17,58,909

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

17,67,66,853

ਦੂਜੀ ਖੁਰਾਕ

1,20,24,776

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,18,71,679

ਦੂਜੀ ਖੁਰਾਕ

4,26,95,084

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,84,79,044

ਦੂਜੀ ਖੁਰਾਕ

3,85,36,360

ਕੁੱਲ

50,86,64,759

 

ਕੋਵਿਡ -19 ਟੀਕਾਕਰਣ ਦੇ ਨਵੇਂ ਸਰਵਵਿਆਪੀਕਰਣ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਥਾਰ ਕਰਨ ਅਤੇ 

ਗਤੀ ਵਧਾਉਣ ਲਈ ਵਚਨਬੱਧ ਹੈ।

 

ਇੱਕ ਹੋਰ ਸਾਰਥਕ ਵਿਕਾਸ ਤਹਿਤ, ਭਾਰਤ ਦੀ ਰਿਕਵਰੀ ਦਰ ਵੱਧ ਕੇ ਪਿਛਲੇ 24 ਘੰਟਿਆਂ

ਵਿੱਚ 97.40 ਫੀਸਦ ਤੱਕ ਪਹੁੰਚ ਗਈ ਹੈ। ਇਹ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ

ਵੱਲੋਂ ਪ੍ਰਾਪਤ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਉੱਚੀ ਦਰ ਬਣਦੀ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,11,39,457 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 39,686

ਮਰੀਜ਼ ਠੀਕ ਹੋਏ ਹਨ। 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 35,499 ਨਵੇਂ ਕੇਸ ਸਾਹਮਣੇ ਆਏ ਹਨ।

 

ਦੇਸ਼ ਵਿੱਚ ਪਿਛਲੇ 43 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ।

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,02,188 ਹੋ ਗਈ ਹੈ ਅਤੇ

ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਕੇਸਾਂ ਦਾ ਸਿਰਫ 1.26 ਫੀਸਦ ਬਣਦੇ ਹਨ ।

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 13,71,871 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

48 ਕਰੋੜ ਤੋਂ ਵੱਧ  (48,17,67,232)  ਟੈਸਟ ਕੀਤੇ ਗਏ ਹਨ। 

 

 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ

ਕੇਸਾਂ ਦੀ ਪੌਜ਼ੀਟੀਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪੌਜ਼ੀਟੀਵਿਟੀ

ਦਰ ਇਸ ਸਮੇਂ 2.35 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 2.59 ਫੀਸਦ ‘ਤੇ

ਹੈ।  ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ  ਪਿਛਲੇ 14 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ ਅਤੇ

63 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ।

 

******

ਐਮ.ਵੀ. 



(Release ID: 1744011) Visitor Counter : 210