ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 10 ਅਗਸਤ ਨੂੰ ਉੱਜਵਲਾ 2.0 ਦੀ ਸ਼ੁਰੂਆਤ ਕਰਨਗੇ

Posted On: 08 AUG 2021 4:56PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ 10 ਅਗਸਤ, 2021 ਨੂੰ ਦੁਪਹਿਰ 12:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਮਹੋਬਾ ਵਿਖੇ ਐੱਲਪੀਜੀ ਕਨੈਕਸ਼ਨ ਦੇ ਕੇ ਕੇ ਉੱਜਵਲਾ ਯੋਜਨਾ (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - ਪੀਐੱਮਯੂਵਾਈ) ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ।

 

ਉੱਜਵਲਾ 1.0 ਤੋਂ ਉੱਜਵਲਾ 2.0 ਤੱਕ ਦੀ ਯਾਤਰਾ

 

ਸਾਲ 2016 ਵਿੱਚ ਲਾਂਚ ਕੀਤੀ ਗਈ ਉੱਜਵਲਾ ਯੋਜਨਾ 1.0 ਦੇ ਦੌਰਾਨਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀਆਂ 5 ਕਰੋੜ ਮਹਿਲਾਵਾਂ ਨੂੰ ਐੱਲਪੀਜੀ ਕਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਸੀ। ਇਸ ਤੋਂ ਬਾਅਦਅਪ੍ਰੈਲ 2018 ਵਿੱਚਇਸ ਸਕੀਮ ਦਾ ਵਿਸਤਾਰ ਕੀਤਾ ਗਿਆ ਜਿਸ ਵਿੱਚ ਸੱਤ ਹੋਰ ਸ਼੍ਰੇਣੀਆਂ (ਐੱਸਸੀ/ਐੱਸਟੀਪੀਐੱਮਏਵਾਈਏਏਵਾਈਅਤਿ ਪਿਛੜੀਆਂ ਸ਼੍ਰੇਣੀਆਂਟੀ ਗਾਰਡਨਵਣ ਵਾਸੀਟਾਪੂ ਵਾਸੀ) ਦੀਆਂ ਮਹਿਲਾ ਲਾਭਾਰਥੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀਇਸ ਦੇ ਟੀਚੇ ਨੂੰ ਸੋਧ ਕੇ 8 ਕਰੋੜ ਐੱਲਪੀਜੀ ਕਨੈਕਸ਼ਨ ਕਰ ਦਿੱਤਾ ਗਿਆ। ਇਹ ਟੀਚਾ ਨਿਰਧਾਰਿਤ ਮਿਤੀ ਤੋਂ ਸੱਤ ਮਹੀਨੇ ਪਹਿਲਾਂ ਅਗਸਤ 2019 ਵਿੱਚ ਹੀ ਹਾਸਲ ਕਰ ਲਿਆ ਗਿਆ ਸੀ।

 

ਵਿੱਤ ਵਰ੍ਹੇ 2021-22 ਦੇ ਕੇਂਦਰੀ ਬਜਟ ਵਿੱਚ ਪੀਐੱਮਯੂਵਾਈ ਸਕੀਮ ਦੇ ਤਹਿਤ ਇੱਕ ਕਰੋੜ ਅਤਿਰਿਕਤ ਐੱਲਪੀਜੀ ਕਨੈਕਸ਼ਨਾਂ ਦੀ ਵਿਵਸਥਾ ਦਾ ਐਲਾਨ ਕੀਤਾ ਗਿਆ ਸੀ। ਇਹ ਇੱਕ ਕਰੋੜ ਅਤਿਰਿਕਤ ਪੀਐੱਮਯੂਵਾਈ ਕਨੈਕਸ਼ਨ (ਉੱਜਵਲਾ 2.0 ਦੇ ਅਧੀਨ) ਦਾ ਉਦੇਸ਼ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਜਮ੍ਹਾਂਮੁਕਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨਾ ਹੈਜਿਨ੍ਹਾਂ ਨੂੰ ਪੀਐੱਮਯੂਵਾਈ ਦੇ ਪਹਿਲੇ ਪੜਾਅ ਦੇ ਤਹਿਤ ਸ਼ਾਮਲ ਨਹੀਂ ਕੀਤਾ ਜਾ ਸਕਿਆ ਸੀ।

 

ਉੱਜਵਲਾ 2.0 ਤਹਿਤਪਹਿਲੀ ਰਿਫਿਲ ਅਤੇ ਹੌਟਪਲੇਟ ਲਾਭਾਰਥੀਆਂ ਨੂੰ ਜਮ੍ਹਾਂਮੁਕਤ ਐੱਲਪੀਜੀ ਕਨੈਕਸ਼ਨ ਮੁਫ਼ਤ ਪ੍ਰਦਾਨ ਕੀਤੇ ਜਾਣਗੇ। ਨਾਲ ਹੀਇਸ ਨੂੰ ਦਾਖਲੇ ਦੀ ਪ੍ਰਕਿਰਿਆ ਲਈ ਘੱਟੋ ਘੱਟ ਕਾਗਜ਼ੀ ਕਾਰਵਾਈ ਦੀ ਜ਼ਰੂਰਤ ਹੋਵੇਗੀ। ਉੱਜਵਲਾ 2.0 ਵਿੱਚਪ੍ਰਵਾਸੀਆਂ ਨੂੰ ਰਾਸ਼ਨ ਕਾਰਡ ਜਾਂ ਰਿਹਾਇਸ਼ੀ ਸਬੂਤ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। 'ਫੈਮਿਲੀ ਡੈਕਲੇਰੇਸ਼ਨ' (ਪਰਿਵਾਰ ਬਾਰੇ ਘੋਸ਼ਣਾ) ਅਤੇ 'ਰੈਜ਼ੀਡੈਂਸ ਪਰੂਫ' (ਰਿਹਾਇਸ਼ ਦਾ ਸਬੂਤ) ਦੋਵਾਂ ਲਈਆਪਣੇਆਪ ਵਲੋਂ ਇਕ ਘੋਸ਼ਣਾ ਹੀ ਕਾਫੀ ਹੈ। ਉੱਜਵਲਾ 2.0 ਐੱਲਪੀਜੀ ਤੱਕ ਸਰਬਵਿਆਪਕ ਪਹੁੰਚ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਹਾਇਤਾ ਕਰੇਗਾ।

 

ਇਸ ਅਵਸਰ ਤੇ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।

 

*********

 

ਡੀਐੱਸ/ਐੱਸਐੱਚ


(Release ID: 1743900) Visitor Counter : 351