ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਹਰੇਕ ਖਿਡਾਰੀ ਦੀ ਸ਼ਲਾਘਾ ਕੀਤੀ


ਹਰੇਕ ਹਾਕੀ ਪ੍ਰੇਮੀ ਅਤੇ ਖੇਡ ਪ੍ਰਸ਼ੰਸਕ ਦੇ ਲਈ 5 ਅਗਸਤ, 2021 ਦਾ ਦਿਨ ਸਭ ਤੋਂ ਵੱਧ ਯਾਦਗਾਰੀ ਦਿਵਸ ਰਹੇਗਾ : ਪ੍ਰਧਾਨ ਮੰਤਰੀ

ਹਾਕੀ ਦੀ ਹਰੇਕ ਭਾਰਤੀ ਦੇ ਦਿਲੋ-ਦਿਮਾਗ਼ ਵਿੱਚ ਖਾਸ ਜਗ੍ਹਾ ਹੈ

Posted On: 05 AUG 2021 8:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਭਾਰਤ ਦੀ ਪੁਰਸ਼ ਹਾਕੀ ਟੀਮ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਹਾਕੀ ਦੀ ਹਰੇਕ ਭਾਰਤੀ ਦੇ ਦਿਲੋ-ਦਿਮਾਗ਼ ਵਿੱਚ ਖਾਸ ਜਗ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰੇਕ ਹਾਕੀ ਪ੍ਰੇਮੀ ਅਤੇ ਖੇਡ ਪ੍ਰਸ਼ੰਸਕ ਦੇ ਲਈ 5 ਅਗਸਤ, 2021 ਦਾ ਦਿਨ ਸਭ ਤੋਂ ਵੱਧ ਯਾਦਗਾਰੀ ਦਿਵਸ ਰਹੇਗਾ।

 

ਉਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਸਿਲਸਿਲੇਵਾਰ ਟਵੀਟ ਕਰਕੇ ਭਾਰਤੀ ਹਾਕੀ ਟੀਮ ਦੇ ਹਰੇਕ ਖਿਡਾਰੀ ਦੀ ਸ਼ਲਾਘਾ ਕੀਤੀ।

 

 

ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਭਾਰਤ ਨੂੰ ਇਹ ਗੌਰਵਸ਼ਾਲੀ ਜਿੱਤ ਪ੍ਰਾਪਤ ਹੁੰਦੇ ਹੀ ਉਸੇ ਪਲ ਪ੍ਰਤੀਕਿਰਿਆ ਵਿਅਕਤ ਕੀਤੀ।

ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕਰਦੇ ਸਮੇਂ ਭਾਰਤੀ ਹਾਕੀ ਟੀਮ ਦੀ ਗੌਰਵਸ਼ਾਲੀ ਜਿੱਤ ‘ਤੇ ਇੱਕ ਵਾਰ ਫਿਰ ਤੋਂ ਪ੍ਰਸੰਨਤਾ ਪ੍ਰਗਟ ਕੀਤੀ।

*****

ਡੀਐੱਸ


(Release ID: 1743318)