ਪ੍ਰਧਾਨ ਮੰਤਰੀ ਦਫਤਰ
ਮਹਿਲਾ ਹਾਕੀ ਵਿੱਚ ਸਾਨੂੰ ਭਾਵੇਂ ਮੈਡਲ ਨਹੀਂ ਮਿਲਿਆ, ਲੇਕਿਨ ਇਸ ਟੀਮ ਵਿੱਚ ਨਵੇਂ ਭਾਰਤ ਦੀ ਭਾਵਨਾ ਨਜ਼ਰ ਆਉਂਦੀ ਹੈ: ਪ੍ਰਧਾਨ ਮੰਤਰੀ
प्रविष्टि तिथि:
06 AUG 2021 10:01AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਮਹਿਲਾ ਹਾਕੀ ਟੀਮ ਮੈਡਲ ਹਾਸਲ ਕਰਨ ਤੋਂ ਭਾਵੇਂ ਰਹਿ ਗਈ, ਲੇਕਿਨ ਇਸ ਟੀਮ ਵਿੱਚ ਨਵੇਂ ਭਾਰਤ ਦੀ ਭਾਵਨਾ ਦੀ ਝਲਕ ਮਿਲਦੀ ਹੈ - ਅਜਿਹਾ ਭਾਰਤ, ਜਿੱਥੇ ਅਸੀਂ ਆਪਣਾ ਬਿਹਤਰੀਨ ਦਿੰਦੇ ਹਾਂ ਅਤੇ ਨਿਤ ਨਵੀਆਂ ਮੰਜ਼ਿਲਾਂ ਹਾਸਲ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਟੋਕੀਓ ਓਲੰਪਿਕਸ 2020 ਵਿੱਚ ਅਸੀਂ ਆਪਣੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦਾਂ ਵਿੱਚ ਸੰਜੋ ਕੇ ਰੱਖਾਂਗੇ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅਸੀਂ #Tokyo2020 ਵਿੱਚ ਆਪਣੀ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਨੇ ਪੂਰੀ ਖੇਡ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ। ਟੀਮ ਦੇ ਹਰੇਕ ਮੈਂਬਰ ਨੂੰ ਜ਼ਬਰਦਸਤ ਸਾਹਸ, ਸਕਿੱਲ ਅਤੇ ਲਚਕ ਦਾ ਵਰਦਾਨ ਪ੍ਰਾਪਤ ਹੈ। ਭਾਰਤ ਨੂੰ ਇਸ ਸਿਰਮੌਰ ਟੀਮ ‘ਤੇ ਮਾਣ ਹੈ।
ਮਹਿਲਾ ਹਾਕੀ ਟੀਮ ਮੈਡਲ ਤੋਂ ਭਾਵੇਂ ਰਹਿ ਗਈ, ਲੇਕਿਨ ਇਸ ਟੀਮ ਵਿੱਚ ਨਵੇਂ ਭਾਰਤ ਦੀ ਭਾਵਨਾ ਨਜ਼ਰ ਆਉਂਦੀ ਹੈ - ਅਜਿਹਾ ਭਾਰਤ, ਜਿੱਥੇ ਅਸੀਂ ਆਪਣਾ ਬਿਹਤਰੀਨ ਦਿੰਦੇ ਹਾਂ ਅਤੇ ਨਿਤ ਨਵੀਆਂ ਉਚਾਈਆਂ ਹਾਸਲ ਕਰਦੇ ਹਾਂ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਟੋਕੀਓ ਓਲੰਪਿਕਸ 2020 (#Tokyo2020) ਵਿੱਚ ਉਨ੍ਹਾਂ ਦੀ ਸਫ਼ਲਤਾ ਭਾਰਤ ਦੀ ਯੁਵਾ ਬੇਟੀਆਂ ਨੂੰ ਪ੍ਰੇਰਣਾ ਦੇਵੇਗੀ ਕਿ ਉਹ ਹਾਕੀ ਨੂੰ ਅਪਣਾਉਣ ਅਤੇ ਇਸ ਵਿੱਚ ਮੁਹਾਰਤ ਪ੍ਰਾਪਤ ਕਰਨ। ਇਸ ਟੀਮ ‘ਤੇ ਮਾਣ ਹੈ।”
***
ਡੀਐੱਸ/ਐੱਸਐੱਚ
(रिलीज़ आईडी: 1743176)
आगंतुक पटल : 231
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam