ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਪਾਰ ਦੂਤ ਸ਼੍ਰੀ ਟੋਨੀ ਐਬੌਟ ਦੇ ਦਰਮਿਆਨ ਬੈਠਕ

Posted On: 05 AUG 2021 6:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੌਟ ਨਾਲ ਮੁਲਾਕਾਤ ਕੀਤੀ, ਜੋ ਭਾਰਤ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਪਾਰ ਦੂਤ ਦੇ ਰੂਪ ਵਿੱਚ 2 ਤੋਂ 6 ਅਗਸਤ ਤੱਕ ਦੀ ਭਾਰਤ ਦੀ ਯਾਤਰਾ ‘ਤੇ ਆਏ ਹਨ। 

 

ਦੋਹਾਂ ਨੇਤਾਵਾਂ ਨੇ ਭਾਰਤ-ਆਸਟ੍ਰੇਲੀਆ ਸਮੁੱਚੀ ਰਾਣਨੀਤਕ ਭਾਗੀਦਾਰੀ ਦੀਆਂ ਸਮਰੱਥਾਵਾਂ ਦੇ ਪੂਰਨ ਦੋਹਨ ਦੇ ਲਈ ਦੁਵੱਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।  

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਦਰਮਿਆਨ ਆਰਥਿਕ ਸਹਿਯੋਗ ਵਧਣ ਨਾਲ ਦੋਹਾਂ ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਤੋਂ ਪੈਦਾ ਆਰਥਿਕ ਚੁਣੌਤੀਆਂ ਦਾ ਚੰਗੀ ਤਰ੍ਹਾਂ ਨਾਲ ਸਾਹਮਣਾ ਕਰਨ ਵਿੱਚ ਮਦਦ ਮਿਲੇਗੀ। ਨਾਲ ਹੀ, ਇਸ ਨਾਲ ਉਨ੍ਹਾਂ ਨੂੰ ਇੱਕ ਸਥਾਈ, ਸੁਰੱਖਿਅਤ ਅਤੇ ਸੰਪੰਨ ਭਾਰਤ-ਪ੍ਰਸ਼ਾਂਤ ਖੇਤਰ ਦੇ ਆਪਣੇ ਸਾਂਝੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ। 

 

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਦੇ ਸਮੇਂ ਵਿੱਚ ਭਾਰਤ-ਆਸਟ੍ਰੇਲੀਆ ਸਬੰਧਾਂ ਵਿੱਚ ਯਾਦ ਜ਼ਿਕਰਯੋਗ ਵਿਕਾਸ ‘ਤੇ ਸੰਤੋਖ ਪ੍ਰਗਟ ਕੀਤਾ ਅਤੇ ਇਸ ਸਫ਼ਰ ਵਿੱਚ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਤੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੌਟ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। 

 

ਪ੍ਰਧਾਨ ਮੰਤਰੀ ਨੇ ਬੀਤੇ ਸਾਲ ਪ੍ਰਧਾਨ ਮੰਤਰੀ ਮੌਰਿਸਨ ਦੇ ਨਾਲ ਹੋਏ ਆਪਣੇ ਸ਼ਿਖਰ ਸੰਮੇਲਨ ਨੂੰ ਵੀ ਯਾਦ ਕੀਤਾ ਅਤੇ ਸਥਿਤੀਆਂ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਭਾਰਤ ਵਿੱਚ ਪ੍ਰਧਾਨ ਮੰਤਰੀ ਮੌਰਿਸਨ ਦੀ ਮੇਜ਼ਬਾਨੀ ਦੀ ਆਪਣੀ ਇੱਛਾ ਦੁਹਰਾਈ।

 

4 ਜੂਨ, 2020 ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੇ ਦਰਮਿਆਨ ਸ਼ਿਖਰ ਸੰਮੇਲਨ ਵਿੱਚ ਦੁਵੱਲੇ ਸਬੰਧਾਂ ਨੂੰ ਇੱਕ ਸਮੁੱਚੀ ਰਣਨੀਤਕ ਭਾਗੀਦਾਰੀ ਤੱਕ ਵਧਾਇਆ ਗਿਆ, ਜਿਸ ਦੇ ਤਹਿਤ ਭਾਰਤ ਅਤੇ ਆਸਟ੍ਰੇਲੀਆ ਨੇ ਪਰਸਪਰ ਲਾਭ ਦੇ ਲਈ ਵਪਾਰ ਤੇ ਨਿਵੇਸ਼ ਦੇ ਪ੍ਰਵਾਹ ਨੂੰ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ ਅਤੇ ਇੱਕ ਦੁਵੱਲੇ ਸਮੁੱਚੇ ਆਰਥਿਕ ਸਹਿਯੋਗ ਸਮਝੌਤੇ (ਸੀਈਸੀਏ) ‘ਤੇ ਫਿਰ ਤੋਂ ਜੁੜਨ ਦਾ ਫੈਸਲਾ ਕੀਤਾ। ਟੋਨੀ ਐਬੌਟ ਦੀ ਵਰਤਮਾਨ ਯਾਤਰਾ ਇਸ ਸਾਂਝੀ ਆਕਾਂਖਿਆ ਨੂੰ ਪ੍ਰਦਰਸ਼ਿਤ ਕਰਦੀ ਹੈ।    

 

************

 

ਡੀਐੱਸ/ਐੱਸਐੱਚ



(Release ID: 1742951) Visitor Counter : 158