ਪ੍ਰਧਾਨ ਮੰਤਰੀ ਦਫਤਰ

ਰਾਜ ਸਭਾ ਵਿੱਚ ਨਵੇਂ ਮੰਤਰੀਆਂ ਦਾ ਪਰੀਚੈ ਕਰਵਾਉਂਦੇ ਹੋਏ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

Posted On: 19 JUL 2021 3:15PM by PIB Chandigarh

ਆਦਰਯੋਗ ਸਭਾਪਤੀ ਜੀ,

ਤੁਸੀਂ ਮੈਨੂੰ ਮੰਤਰੀ ਮੰਡਲ ਦੇ ਨਵੇਂ ਮੈਂਬਰਾਂ ਦਾ ਇਸ ਸਦਨ ਵਿੱਚ ਪਰੀਚੈ ਕਰਵਾਉਣ ਦੇ ਲਈ ਆਦੇਸ਼ ਦਿੱਤਾ ਹੈ।

ਅੱਜ ਇੱਕ ਅਜਿਹਾ ਅਵਸਰ ਹੈ ਸਦਨ ਦਾ ਜਦਕਿ ਦੇਸ਼ ਦੇ ਪਿੰਡ ਦੇ background ਵਾਲੇ ਕਿਸਾਨ ਪਰਿਵਾਰ ਦੇ ਬੱਚੇ ਅੱਜ ਮੰਤਰੀ ਬਣ ਕੇ ਇਸ ਸਨਮਾਨਯੋਗ ਸਦਨ ਵਿੱਚ ਉਨ੍ਹਾਂ ਦਾ ਪਰੀਚੈ ਹੋ ਰਿਹਾ ਹੈ ਤਾਂ ਕੁਝ ਲੋਕਾਂ ਨੂੰ ਬੜੀ ਪੀੜਾ ਹੋ ਰਹੀ ਹੈ।

https://twitter.com/PMOIndia/status/1417018569036947458

ਅੱਜ ਇਸ ਸਦਨ ਵਿੱਚ ਮਹਿਲਾਵਾਂ ਜੋ ਮੰਤਰੀ ਬਣੀਆਂ ਹਨ, ਉਨ੍ਹਾਂ ਦਾ ਪਰੀਚੈ ਹੋ ਰਿਹਾ ਹੈ। ਉਹ ਕਿਹੜੀ ਮਹਿਲਾ ਵਿਰੋਧੀ ਮਾਨਸਿਕਤਾ ਹੈ ਜਿਸ ਦੇ ਕਾਰਨ ਇਸ ਸਦਨ ਵਿੱਚ ਉਨ੍ਹਾਂ ਦਾ ਨਾਮ ਵੀ ਸੁਣਨ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਪਰੀਚੈ ਵੀ ਕਰਵਾਉਣ ਨੂੰ ਤਿਆਰ ਨਹੀਂ ਹਨ।

ਮਾਣਯੋਗ ਸਭਾਪਤੀ ਜੀ,

ਬਹੁਤ ਬੜੀ ਮਾਤਰਾ ਵਿੱਚ schedule tribe ਦੇ ਸਾਡੇ ਸਾਂਸਦ ਸਾਥੀ ਮੰਤਰੀ ਬਣੇ ਹਨ। ਸਾਡੇ ਆਦਿਵਾਸੀਆਂ ਦੇ ਪ੍ਰਤੀ, ਅਜਿਹੀ ਕਿਹੜੀ ਇਨ੍ਹਾਂ ਦੇ ਪ੍ਰਤੀ ਰੋਸ ਦੀ ਭਾਵਨਾ ਹੈ ਕਿ ਆਦਿਵਾਸੀ ਮੰਤਰੀਆਂ ਦਾ ਪਰੀਚੈ ਇਸ ਸਨਮਾਨਯੋਗ ਸਦਨ ਵਿੱਚ ਹੋਵੇ, ਇਹ ਵੀ ਉਨ੍ਹਾਂ ਨੂੰ ਪਸੰਦ ਨਹੀਂ ਆ ਰਿਹਾ ਹੈ।

ਮਾਣਯੋਗ ਸਭਾਪਤੀ ਜੀ,

ਇਸ ਸਦਨ ਵਿੱਚ ਬਹੁਤ ਬੜੀ ਮਾਤਰਾ ਵਿੱਚ ਦਲਿਤ ਮੰਤਰੀਆਂ ਦਾ ਪਰੀਚੈ ਹੋ ਰਿਹਾ ਹੈ। ਦਲਿਤ ਸਮਾਜ ਦੇ ਪ੍ਰਤੀਨਿਧੀਆਂ ਦਾ ਨਾਮ ਸੁਣਨ ਨੂੰ ਇਹ ਤਿਆਰ ਨਹੀਂ ਹਨ। ਇਹ ਕਿਹੜੀ ਮਾਨਸਿਕਤਾ ਹੈ ਜੋ ਦਲਿਤਾਂ ਦਾ ਗੌਰਵ ਕਰਨ ਨੂੰ ਤਿਆਰ ਨਹੀਂ ਹਨ, ਆਦਿਵਾਸੀਆਂ ਦਾ ਗੌਰਵ ਕਰਨ ਨੂੰ ਤਿਆਰ ਨਹੀਂ, ਕਿਸਾਨ ਦੇ ਬੇਟੇ ਦਾ ਗੌਰਵ ਕਰਨ ਨੂੰ ਤਿਆਰ ਨਹੀਂ। ਇਹ ਕਿਹੜੀ ਮਾਨਸਿਕਤਾ ਹੈ ਜੋ ਮਹਿਲਾਵਾਂ ਦਾ ਗੌਰਵ ਕਰਨ ਨੂੰ ਤਿਆਰ ਨਹੀਂ। ਇਸ ਪ੍ਰਕਾਰ ਦੀ ਵਿਕ੍ਰਿਤ ਮਾਨਸਿਕਤਾ ਪਹਿਲੀ ਵਾਰ ਸਦਨ ਨੇ ਦੇਖੀ ਹੈ।

https://twitter.com/PMOIndia/status/1417018569036947458

ਅਤੇ ਇਸ ਲਈ ਮਾਣਯੋਗ ਸਭਾਪਤੀ ਜੀ,

ਤੁਸੀਂ ਪਰੀਚੈ ਕਰਵਾਉਣ ਦੇ ਲਈ ਜੋ ਅਵਸਰ ਦਿੱਤਾ ਇਸ ਦੇ ਲਈ ਮੈਂ ਤੁਹਾਡਾ ਆਭਾਰੀ ਹਾਂ, ਲੇਕਿਨ ਮਾਣਯੋਗ ਸਭਾਪਤੀ ਜੀ, ਮੰਤਰੀ ਮੰਡਲ ਵਿੱਚ ਨਵਨਿਯੁਕਤ ਮੈਂਬਰਾਂ ਨੂੰ ਰਾਜ ਸਭਾ ਵਿੱਚ introduce ਸਮਝਿਆ ਜਾਵੇ।

https://youtu.be/mTKxv0AT-Jo

****************

ਡੀਐੱਸ/ਵੀਜੇ/ਐੱਨਐੱਸ(Release ID: 1736801) Visitor Counter : 30