ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਮਹਾਮਾਰੀ ਦੇ ਖ਼ਿਲਾਫ਼ ਲੜਨ ਲਈ ਉਨ੍ਹਾਂ ਦੇ ਪ੍ਰਯਤਨਾਂ ਲਈ ਕਾਸ਼ੀ ਅਤੇ ਉੱਤਰ ਪ੍ਰਦੇਸ਼ ਦੀ ਸ਼ਲਾਘਾ ਕੀਤੀ

ਕਾਸ਼ੀ ਪੂਰਵਾਂਚਲ ਦਾ ਵੱਡਾ ਮੈਡੀਕਲ ਹੱਬ ਬਣ ਰਿਹਾ ਹੈ: ਪ੍ਰਧਾਨ ਮੰਤਰੀ

ਮਾਂ ਗੰਗਾ ਅਤੇ ਕਾਸ਼ੀ ਦੀ ਸਫ਼ਾਈ ਅਤੇ ਸੁੰਦਰਤਾ ਇੱਕ ਖਾਹਿਸ਼ ਅਤੇ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ

ਖੇਤਰ ਵਿੱਚ 8000 ਕਰੋੜ ਦੀਆਂ ਯੋਜਨਾਵਾਂ ਲਈ ਕੰਮ ਜਾਰੀ ਹੈ: ਪ੍ਰਧਾਨ ਮੰਤਰੀ

ਉੱਤਰ ਪ੍ਰਦੇਸ਼ ਦੇਸ਼ ਦੇ ਨਿਵੇਸ਼ ਦੇ ਪ੍ਰਮੁੱਖ ਖੇਤਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ

ਕਾਨੂੰਨ ਦਾ ਰਾਜ ਅਤੇ ਵਿਕਾਸ 'ਤੇ ਕੇਂਦ੍ਰਿਤ ਕਰਨਾ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ: ਪ੍ਰਧਾਨ ਮੰਤਰੀ

ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਾਇਰਸ ਪ੍ਰਤੀ ਸੁਚੇਤ ਰਹਿਣ ਲਈ ਯਾਦ ਦਿਵਾਇਆ

Posted On: 15 JUL 2021 1:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਈ ਜਨਤਕ ਪ੍ਰੋਜੈਕਟਾਂ ਅਤੇ ਕੰਮਾਂ ਦਾ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਬੀਐੱਚਯੂ ਵਿੱਚ 100 ਬੈੱਡਾਂ ਦਾ ਐੱਮਸੀਐੱਚ ਵਿੰਗ, ਗੋਦੌਲੀਆ ਵਿਖੇ ਮਲਟੀ ਲੈਵਲ ਪਾਰਕਿੰਗ, ਗੰਗਾ ਨਦੀ ਉੱਤੇ ਟੂਰਿਜ਼ਮ ਵਿਕਾਸ ਲਈ ਰੋਅ-ਰੋਅ ਵੈਸਲਸ ਅਤੇ ਵਾਰਾਣਸੀ ਗ਼ਾਜ਼ੀਪੁਰ ਹਾਈਵੇਅ ਤੇ ਤਿੰਨ ਲੇਨ ਫਲਾਈਓਵਰ ਬ੍ਰਿਜ ਸ਼ਾਮਲ ਹਨ। ਇਹ ਲਗਭਗ 744 ਕਰੋੜ ਰੁਪਏ ਦੇ ਪ੍ਰੋਜੈਕਟ ਹਨ।

 

ਉਨ੍ਹਾਂ ਨੇ ਕਈ ਪ੍ਰੋਜੈਕਟਾਂ ਅਤੇ ਜਨਤਕ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ, ਜਿਨ੍ਹਾਂ ਦੀ ਲਾਗਤ ਲਗਭਗ 839 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਸੈਂਟਰ ਫਾਰ ਸਕਿੱਲ ਐਂਡ ਟੈਕਨੀਕਲ ਸਪੋਰਟ ਆਵ੍ ਸੈਂਟਰਲ ਇੰਸਟੀਟਿਊਟ ਆਵ੍ ਪੈਟਰੋ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਆਈਪੀਈਟੀ), ਜਲ ਜੀਵਨ ਮਿਸ਼ਨ ਦੇ ਤਹਿਤ 143 ਗ੍ਰਾਮੀਣ ਪ੍ਰੋਜੈਕਟ ਅਤੇ ਕਰਖਿਯਾਂਵ  ਵਿੱਚ ਅੰਬਾਂ ਅਤੇ ਸਬਜ਼ੀ ਲਈ ਏਕੀਕ੍ਰਿਤ ਪੈਕ ਹਾਊਸ ਸ਼ਾਮਲ ਹਨ।

 

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਮੁਸ਼ਕਿਲ ਨੂੰ ਯਾਦ ਕੀਤਾ ਜਦੋਂ ਰੂਪ ਬਦਲ ਰਹੇ ਕੋਰੋਨਾਵਾਇਰਸ ਨੇ ਵੱਡਾ ਹਮਲਾ ਕੀਤਾ। ਪ੍ਰਧਾਨ ਮੰਤਰੀ ਨੇ ਚੁਣੌਤੀ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਅਤੇ ਕਾਸ਼ੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਹਾਮਾਰੀ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਾਸ਼ੀ ਤੋਂ ਆਈ ਆਪਣੀ ਟੀਮ, ਪ੍ਰਸ਼ਾਸਨ ਅਤੇ ਕੋਰੋਨਾ ਜੋਧਿਆਂ ਦੀ ਪੂਰੀ ਟੀਮ ਦੀ, ਕਾਸ਼ੀ ਵਿੱਚ ਪ੍ਰਬੰਧ ਕਰਨ ਲਈ ਦਿਨ ਰਾਤ ਮਿਹਨਤ ਕਰਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਮੁਸ਼ਕਿਲ ਦਿਨਾਂ ਵਿੱਚ ਵੀ ਕਾਸ਼ੀ ਨੇ ਦਿਖਾਇਆ ਹੈ ਕਿ ਇਹ ਕਦੇ ਨਹੀਂ ਰੁਕਦਾ ਅਤੇ ਕਦੇ ਥੱਕਦਾ ਨਹੀਂ ਹੈ।’’ ਉਨ੍ਹਾਂ ਨੇ ਦੂਜੀ ਲਹਿਰ ਦੌਰਾਨ ਬੇਮਿਸਾਲ ਪ੍ਰਬੰਧਨ ਦੀ ਪਹਿਲਾਂ ਦੀਆਂ ਉਦਾਹਰਣਾਂ ਨਾਲ ਤੁਲਨਾ ਕੀਤੀ ਜਦੋਂ ਜਪਾਨੀ ਐਨਸੇਫਲਾਈਟਿਸ ਕਿਸਮ ਦੀ ਬਿਮਾਰੀ ਨੇ ਤਬਾਹੀ ਮਚਾਈ ਸੀ। ਉਨ੍ਹਾਂ ਕਿਹਾ ਕਿ ਛੋਟੀਆਂ ਚੁਣੌਤੀਆਂ ਵੀ ਮੈਡੀਕਲ ਸੁਵਿਧਾਵਾਂ ਅਤੇ ਰਾਜਨੀਤਕ ਇੱਛਾ ਸ਼ਕਤੀ ਦੀ ਅਣਹੋਂਦ ਵਿੱਚ ਵੱਡੇ ਪੱਧਰ 'ਤੇ ਅਨੁਪਾਤ ਹਾਸਲ ਕਰਨ ਲਈ ਵਰਤੀਆਂ ਜਾਂਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਇੱਕ ਅਜਿਹਾ ਰਾਜ ਹੈ ਜਿਸ ਵਿੱਚ ਸਭ ਤੋਂ ਵੱਧ ਟੈਸਟ ਅਤੇ ਟੀਕੇ ਲਗਾਏ ਜਾਂਦੇ ਹਨ।

 

 

 

ਸ਼੍ਰੀ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਸੁਧਰ ਰਹੇ ਮੈਡੀਕਲ ਢਾਂਚੇ ਦੀ ਗੱਲ ਕੀਤੀ। ਪਿਛਲੇ ਚਾਰ ਸਾਲਾਂ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ ਚਾਰ ਗੁਣਾ ਵੱਧ ਗਈ ਹੈ। ਬਹੁਤ ਸਾਰੇ ਮੈਡੀਕਲ ਕਾਲਜ ਮੁਕੰਮਲ ਹੋਣ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਸ਼੍ਰੀ ਮੋਦੀ ਨੇ ਰਾਜ ਵਿੱਚ ਸਥਾਪਿਤ ਕੀਤੇ ਜਾ ਰਹੇ ਲਗਭਗ 550 ਆਕਸੀਜਨ ਪਲਾਂਟਾਂ ਦੀ ਗੱਲ ਕੀਤੀ ਜਿਨ੍ਹਾਂ ਵਿੱਚੋਂ 14 ਦਾ ਉਦਘਾਟਨ ਅੱਜ ਕੀਤਾ ਗਿਆ। ਉਨ੍ਹਾਂ ਰਾਜ ਸਰਕਾਰ ਵੱਲੋਂ ਬੱਚਿਆਂ ਦੇ ਆਈਸੀਯੂ ਅਤੇ ਆਕਸੀਜਨ ਸੁਵਿਧਾਵਾਂ ਵਿੱਚ ਸੁਧਾਰ ਲਈ ਕੀਤੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਐਲਾਨੇ 23000 ਕਰੋੜ ਰੁਪਏ ਦੇ ਪੈਕੇਜ ਨਾਲ ਉੱਤਰ ਪ੍ਰਦੇਸ਼ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕਾਸ਼ੀ ਸ਼ਹਿਰ ਪੂਰਵਾਂਚਲ ਦਾ ਵੱਡਾ ਮੈਡੀਕਲ ਹੱਬ ਬਣ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਬਿਮਾਰੀਆਂ ਦਾ ਇਲਾਜ ਜਿਨ੍ਹਾਂ ਲਈ ਦਿੱਲੀ ਅਤੇ ਮੁੰਬਈ ਜਾਣਾ ਪੈਂਦਾ ਸੀ, ਹੁਣ ਕਾਸ਼ੀ ਵਿੱਚ ਹੀ ਉਪਲਬਧ ਹੈ। ਅੱਜ ਕਈ ਉਦਘਾਟਨ ਕੀਤੇ ਗਏ ਪ੍ਰੋਜੈਕਟ ਸ਼ਹਿਰ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਸ਼ਹਿਰ ਕਾਸ਼ੀ ਦੇ ਸਾਰ ਨੂੰ ਸੁਰੱਖਿਅਤ ਰੱਖਦੇ ਹੋਏ ਕਈ ਪ੍ਰੋਜੈਕਟ ਵਿਕਾਸ ਦੇ ਪਥ ’ਤੇ ਮੋਹਰੀ ਹਨ। ਉਨ੍ਹਾਂ ਕਿਹਾ ਕਿ ਰਾਜਮਾਰਗਾਂ, ਫਲਾਈਓਵਰਾਂ, ਰੇਲਵੇ ਓਵਰਬ੍ਰਿਜਾਂ, ਜ਼ਮੀਨਦੋਜ਼ ਤਾਰਾਂ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ, ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਵਰਗੇ ਪ੍ਰੋਜੈਕਟਾਂ ਨੂੰ ਸਰਕਾਰ ਵੱਲੋਂ ਬੇਮਿਸਾਲ ਪ੍ਰੋਤਸਾਹਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਵੀ 8000 ਕਰੋੜ ਦੀਆਂ ਯੋਜਨਾਵਾਂ ਲਈ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਗੰਗਾ ਅਤੇ ਕਾਸ਼ੀ ਦੀ ਸਫ਼ਾਈ ਅਤੇ ਸੁੰਦਰਤਾ ਦੀ ਖਾਹਿਸ਼ ਅਤੇ ਪ੍ਰਾਥਮਿਕਤਾ ਹੈ। ਇਸ ਦੇ ਲਈ ਹਰ ਫ੍ਰੰਟ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਵੇਂ ਕਿ ਸੜਕਾਂ, ਸੀਵਰੇਜ ਟਰੀਟਮੈਂਟ, ਪਾਰਕਾਂ ਅਤੇ ਘਾਟਾਂ ਦਾ ਸੁੰਦਰੀਕਰਨ। ਪੰਚਕੋਸੀ ਮਾਰਗ ਨੂੰ ਚੌੜਾ ਕਰਨਾ, ਵਾਰਾਣਸੀ ਗ਼ਾਜ਼ੀਪੁਰ 'ਤੇ ਬ੍ਰਿਜ ਬਹੁਤ ਸਾਰੇ ਪਿੰਡਾਂ ਅਤੇ ਆਸ ਪਾਸ ਦੇ ਸ਼ਹਿਰਾਂ ਦੀ ਸਹਾਇਤਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਸ਼ਹਿਰ ਵਿੱਚ ਵੱਡੀਆਂ ਐੱਲਈਡੀ ਸਕ੍ਰੀਨਾਂ ਲਗਾਈਆਂ ਗਈਆਂ ਹਨ ਅਤੇ ਘਾਟਾਂ 'ਤੇ ਨਵੀਨਤਮ ਟੈਕਨੋਲੋਜੀ ਜਾਣਕਾਰੀ ਬੋਰਡ ਕਾਸ਼ੀ ਆਉਣ ਵਾਲੇ ਯਾਤਰੀਆਂ ਲਈ ਵੱਡੀ ਸਹਾਇਤਾ ਪ੍ਰਦਾਨ ਕਰਨਗੇ। ਇਹ ਐੱਲਈਡੀ ਸਕ੍ਰੀਨ ਅਤੇ ਜਾਣਕਾਰੀ ਬੋਰਡ ਕਾਸ਼ੀ ਦੇ ਇਤਿਹਾਸ, ਆਰਕੀਟੈਕਚਰ, ਸ਼ਿਲਪਕਾਰੀ, ਕਲਾ, ਹਰ ਅਜਿਹੀ ਜਾਣਕਾਰੀ ਨੂੰ ਆਕਰਸ਼ਕ ਢੰਗ ਨਾਲ ਪੇਸ਼ ਕਰਨਗੇ ਜੋ ਸ਼ਰਧਾਲੂਆਂ ਲਈ ਬਹੁਤ ਲਾਭਦਾਇਕ ਹੋਣਗੇ। ਮਾਂ ਗੰਗਾ ਦੇ ਘਾਟ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਵਿਖੇ ਆਰਤੀ ਦਾ ਪ੍ਰਸਾਰਣ ਵੱਡੇ ਪਰਦੇ ਰਾਹੀਂ ਪੂਰੇ ਸ਼ਹਿਰ ਵਿੱਚ ਸੰਭਵ ਹੋ ਸਕੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਰੋਅ-ਰੋਅ ਸੇਵਾ ਅਤੇ ਕਰੂਜ਼ ਸੇਵਾ ਜੋ ਅੱਜ ਉਦਘਾਟਨ ਕੀਤੀ ਗਈ ਹੈ, ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਰੁਦਰਾਕਸ਼ ਸੈਂਟਰ ਜਿਸ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ, ਸ਼ਹਿਰ ਦੇ ਕਲਾਕਾਰਾਂ ਨੂੰ ਵਿਸ਼ਵ ਪੱਧਰੀ ਪਲੈਟਫਾਰਮ ਪ੍ਰਦਾਨ ਕਰੇਗਾ। 

 

 

ਪ੍ਰਧਾਨ ਮੰਤਰੀ ਨੇ ਅਜੋਕੇ ਸਮੇਂ ਵਿੱਚ ਕਾਸ਼ੀ ਦੇ ਵਿੱਦਿਆ ਦੇ ਕੇਂਦਰ ਵਜੋਂ ਵਿਕਾਸ ਦੀ ਗੱਲ ਵੀ ਕੀਤੀ। ਅੱਜ ਕਾਸ਼ੀ ਨੇ ਮਾਡਲ ਸਕੂਲ, ਆਈਟੀਆਈ ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਸੰਸਥਾਵਾਂ ਵੀ ਹਾਸਲ ਕੀਤੀਆਂ। ਸੀਆਈਪੀਈਟੀ ਦਾ ਸੈਂਟਰ ਫਾਰ ਸਕਿਲਿੰਗ ਐਂਡ ਟੈਕਨੀਕਲ ਸਪੋਰਟ ਖੇਤਰ ਦੇ ਉਦਯੋਗਿਕ ਵਿਕਾਸ ਵਿੱਚ ਸਹਾਇਤਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇਸ਼ ਦੀ ਨਿਵੇਸ਼ ਦੀ ਪ੍ਰਮੁੱਖ ਮੰਜ਼ਿਲ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਉੱਤਰ ਪ੍ਰਦੇਸ਼ ਜਿਸ ਲਈ ਵਪਾਰ ਕਰਨਾ ਮੁਸ਼ਕਿਲ ਮੰਨਿਆ ਜਾਂਦਾ ਸੀ, ਅੱਜ ਮੇਕ ਇਨ ਇੰਡੀਆ ਲਈ ਮਨਪਸੰਦ ਜਗ੍ਹਾ ਬਣ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯੋਗੀ ਸਰਕਾਰ ਨੂੰ ਇਸ ਦਾ ਸਿਹਰਾ ਦਿੱਤਾ ਕਿਉਂਕਿ ਅਜੋਕੇ ਸਮੇਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਡਿਫੈਂਸ ਕੌਰੀਡੋਰ, ਪੂਰਵਾਂਚਲ ਐਕਸਪ੍ਰੈੱਸਵੇ, ਬੁੰਦੇਲਖੰਡ ਐਕਸਪ੍ਰੈੱਸਵੇ, ਗੋਰਖਪੁਰ ਲਿੰਕ ਐਕਸਪ੍ਰੈੱਸਵੇ ਅਤੇ ਗੰਗਾ ਐਕਸਪ੍ਰੈੱਸ ਵੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਾਲ ਹੀ ਵਿੱਚ ਇਨ੍ਹਾਂ ਨੂੰ ਅੱਗੇ ਵਧਾਇਆ ਗਿਆ ਹੈ।

 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ 1 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਗਿਆ ਹੈ ਜਿਸ ਦਾ ਫਾਇਦਾ ਹੁਣ ਸਾਡੀਆਂ ਖੇਤੀਬਾੜੀ ਮਾਰਕਿਟਾਂ ਨੂੰ ਵੀ ਮਿਲੇਗਾ। ਇਹ ਦੇਸ਼ ਦੀਆਂ ਖੇਤੀਬਾੜੀ ਮਾਰਕਿਟਾਂ ਦੀ ਪ੍ਰਣਾਲੀ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਹੈ।

 

 

ਉੱਤਰ ਪ੍ਰਦੇਸ਼ ਵਿੱਚ ਤਾਜ਼ਾ ਵਿਕਾਸ ਪ੍ਰੋਜੈਕਟਾਂ ਦੀ ਲੰਬੀ ਸੂਚੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਰਾਜ ਲਈ ਯੋਜਨਾਵਾਂ ਅਤੇ ਵਿੱਤ ਯੋਜਨਾਵਾਂ ਬਣੀਆਂ ਸਨ, ਪਰ ਫਿਰ ਉਨ੍ਹਾਂ ਨੂੰ ਲਖਨਊ ਵਿੱਚ ਰੋਕ ਦਿੱਤਾ ਜਾਂਦਾ ਸੀ। ਵਿਕਾਸ ਦਾ ਨਤੀਜਾ ਸਾਰਿਆਂ ਤੱਕ ਪਹੁੰਚੇ ਇਸ ਲਈ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਊਰਜਾ ਅਤੇ ਉਨ੍ਹਾਂ ਦੇ ਯਤਨਾਂ ਲਈ ਪ੍ਰਸ਼ੰਸਾ ਕੀਤੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਮਾਫੀਆ ਰਾਜ ਅਤੇ ਆਤੰਕਵਾਦ, ਜੋ ਕਿਸੇ ਸਮੇਂ ਕਾਬੂ ਤੋਂ ਬਾਹਰ ਜਾ ਰਹੇ ਸਨ, ਹੁਣ ਕਾਨੂੰਨ ਦੀ ਪਕੜ ਵਿੱਚ ਹਨ। ਭੈਣਾਂ ਅਤੇ ਧੀਆਂ ਦੀ ਸੁਰੱਖਿਆ ਨੂੰ ਲੈ ਕੇ ਜਿਸ ਤਰ੍ਹਾਂ ਮਾਪੇ ਹਮੇਸ਼ਾ ਡਰ ਅਤੇ ਚਿੰਤਾਵਾਂ ਵਿੱਚ ਰਹਿੰਦੇ ਸਨ, ਉਹ ਸਥਿਤੀ ਵੀ ਬਦਲ ਗਈ ਹੈ। ਅੱਜ ਉੱਤਰ ਪ੍ਰਦੇਸ਼ ਵਿੱਚ ਸਰਕਾਰ ਵਿਕਾਸ ਦੁਆਰਾ ਚਲਾਈ ਜਾ ਰਹੀ ਹੈ, ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨਾਲ ਨਹੀਂ। ਇਹੀ ਕਾਰਨ ਹੈ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਸੇ ਕਰਕੇ ਅੱਜ ਨਵੇਂ ਉਦਯੋਗ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰ ਰਹੇ ਹਨ ਅਤੇ ਰੋਜ਼ਗਾਰ ਦੇ ਮੌਕੇ ਵਧ ਰਹੇ ਹਨ।

 

 

 

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਕੋਰੋਨਾ ਨੂੰ ਫਿਰ ਰਫ਼ਤਾਰ ਹਾਸਲ ਨਾ ਕਰਨ ਦੀ ਆਪਣੀ ਜ਼ਿੰਮੇਵਾਰੀ ਬਾਰੇ ਯਾਦ ਦਿਵਾਉਂਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਹੌਲੀ ਗਤੀ ਹੋਣ ਦੇ ਬਾਵਜੂਦ, ਕੋਈ ਵੀ ਲਾਪਰਵਾਹੀ ਇੱਕ ਵਿਸ਼ਾਲ ਲਹਿਰ ਨੂੰ ਸੱਦਾ ਦੇ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਨ ਕਰਨ ਅਤੇ “ਸਭ ਨੂੰ ਵੈਕਸੀਨ, ਮੁਫ਼ਤ ਵੈਕਸੀਨ” ਮੁਹਿੰਮ ਦੇ ਤਹਿਤ ਟੀਕਾ ਲਗਵਾਉਣ ਦਾ ਸੱਦਾ ਦਿੱਤਾ।  

 

 

 

 

*********

 

ਡੀਐੱਸ/ਏਕੇ


(Release ID: 1736017) Visitor Counter : 218