ਮੰਤਰੀ ਮੰਡਲ
ਕੇਂਦਰੀ ਕੈਬਨਿਟ ਨੇ ਇਸਪਾਤ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੋਕਿੰਗ ਕੋਲ ਦੇ ਸਬੰਧ ਵਿੱਚ ਆਪਸੀ ਸਹਿਯੋਗ ’ਤੇ ਭਾਰਤ ਅਤੇ ਰੂਸੀ ਸੰਘ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
14 JUL 2021 4:06PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਕੋਕਿੰਗ ਕੋਲ ਦੇ ਸਬੰਧ ਵਿੱਚ ਆਪਸੀ ਸਹਿਯੋਗ ’ਤੇ ਭਾਰਤ ਗਣਰਾਜ ਦੇ ਇਸਪਾਤ ਮੰਤਰਾਲਾ ਅਤੇ ਰੂਸੀ ਸੰਘ ਦੇ ਊਰਜਾ ਮੰਤਰਾਲਾ ਦੇ ਦਰਮਿਆਨ ਸਹਿਮਤੀ ਪੱਤਰ (ਐੱਮਓਯੂ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੋਕਿੰਗ ਕੋਲ ਦੀ ਵਰਤੋਂ ਇਸਪਾਤ ਨਿਰਮਾਣ ਵਿੱਚ ਕੀਤੀ ਜਾਂਦੀ ਹੈ।
ਲਾਭ :
ਇਸ ਸਹਿਮਤੀ ਪੱਤਰ (ਐੱਮਓਯੂ) ਨਾਲ ਪੂਰੇ ਇਸਪਾਤ ਖੇਤਰ ਨੂੰ ਇਨਪੁੱਟ ਲਾਗਤ ਘੱਟ ਹੋਣ ਦਾ ਲਾਭ ਮਿਲੇਗਾ । ਇਸ ਨਾਲ ਦੇਸ਼ ਵਿੱਚ ਇਸਪਾਤ ਦੀ ਲਾਗਤ ਵਿੱਚ ਕਮੀ ਆਵੇਗੀ ਅਤੇ ਸਮਾਨਤਾ ਅਤੇ ਸਮਾਵੇਸ਼ਨ ਨੂੰ ਹੁਲਾਰਾ ਮਿਲੇਗਾ ।
ਭਾਰਤ ਅਤੇ ਰੂਸ ਦੇ ਦਰਮਿਆਨ ਕੋਕਿੰਗ ਕੋਲ ਖੇਤਰ ਵਿੱਚ ਸਹਿਯੋਗ ਦੇ ਲਈ, ਇਹ ਸਹਿਮਤੀ ਪੱਤਰ ( ਐੱਮਓਯੂ) ਇੱਕ ਸੰਸਥਾਗਤ ਵਿਵਸਥਾ ਪ੍ਰਦਾਨ ਕਰੇਗਾ ।
ਇਸ ਸਹਿਮਤੀ ਪੱਤਰ (ਐੱਮਓਯੂ) ਦਾ ਉਦੇਸ਼ ਇਸਪਾਤ ਖੇਤਰ ਵਿੱਚ ਭਾਰਤ ਸਰਕਾਰ ਅਤੇ ਰੂਸ ਸਰਕਾਰ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਸਹਿਯੋਗ ਵਿੱਚ ਸ਼ਾਮਲ ਗਤੀਵਿਧੀਆਂ ਦਾ ਉਦੇਸ਼ ਕੋਕਿੰਗ ਕੋਲ ਦੇ ਸਰੋਤ ਵਿੱਚ ਵਿਵਿਧਤਾ ਲਿਆਉਣਾ ਹੈ।
****
ਡੀਐੱਸ
(रिलीज़ आईडी: 1735563)
आगंतुक पटल : 250
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam