ਪੰਚਾਇਤੀ ਰਾਜ ਮੰਤਰਾਲਾ
ਸਰਕਾਰ ਨੇ ਸਵਾਮੀਤਵ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ
ਪੰਚਾਇਤੀ ਰਾਜ ਸੰਸਥਾਨਾਂ ਨੂੰ ਮਜ਼ਬੂਤ ਬਣਾਉਣ ਲਈ ਹੋਰ ਮੰਤਰਾਲਿਆਂ/ਵਿਭਾਗਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ: ਗਿਰੀਰਾਜ ਸਿੰਘ
ਮੰਤਰੀਆਂ ਨੂੰ ਯੋਜਨਾਵਾਂ ਨੂੰ ਲਾਗੂ ਕਰਨ ਦੀ ਸਥਿਤੀ ਅਤੇ ਮੰਤਰਾਲੇ ਦੇ ਅਨੇਕ ਵਿਸ਼ਿਆਂ ਤੋਂ ਜਾਣੂ ਕਰਾਇਆ ਗਿਆ ਅਤੇ ਉਨ੍ਹਾਂ ’ਤੇ ਵਿਚਾਰ ਚਰਚਾ ਹੋਈ
Posted On:
13 JUL 2021 3:42PM by PIB Chandigarh
ਪੰਚਾਇਤੀ ਰਾਜ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਅਤੇ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਸਵਾਮੀਤਵ ਯੋਜਨਾ ਅਤੇ ਈ-ਪੰਚਾਇਤ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਹੋਰ ਮੰਤਰਾਲਿਆਂ/ਲਾਈਨ ਵਿਭਾਗਾਂ ਯਾਨੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲਾ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਗ੍ਰਾਮੀਣ ਵਿਕਾਸ ਮੰਤਰਾਲਾ, ਜਲ ਸ਼ਕਤੀ ਮੰਤਰਾਲਾ, ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰਾਲਾ ਆਦਿ ਨਾਲ ਤਾਲਮੇਲ ਕਰਕੇ ਪੰਚਾਇਤੀ ਰਾਜ ਸੰਸਥਾਨਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਉਪਾਅ ਕੀਤੇ ਜਾ ਸਕਦੇ ਹਨ।
2022 ਵਿੱਚ ਆਗਾਮੀ 75ਵੇਂ ਅਜ਼ਾਦੀ ਦਿਵਸ ਸਮਾਰੋਹ (ਅਜ਼ਾਦੀ ਕਾ ਅੰਮ੍ਰਿਤ ਮਹੋਤਸਵ) ਨੂੰ ਦੇਖਦੇ ਹੋਏ ਪੰਚਾਇਤੀ ਰਾਜ ਮੰਤਰੀ ਨੇ ਗ੍ਰਾਮ ਸਭਾ ਦੀਆਂ ਬੈਠਕਾਂ ਨੂੰ ਸੰਸਥਾਗਤ ਰੂਪ ਦਿੱਤੇ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹੀਆਂ ਬੈਠਕਾਂ ਵਿੱਚ ਵਿਆਪਕ ਚਰਚਾਵਾਂ ਲਈ ਏਜੰਡੇ/ਫੋਕਸ ਖੇਤਰਾਂ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਪੰਚਾਇਤੀ ਰਾਜ ਸੰਸਥਾਵਾਂ ਨਾਲ ਆਪਣੇ ਗਹਿਰੇ ਅਨੁਭਵਾਂ ਬਾਰੇ ਦੱਸਿਆ ਅਤੇ ਪੰਚਾਇਤਾਂ ਵੱਲੋਂ ਆਪਣਾ ਮਾਲੀਆ ਜੁਟਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।
ਸਮੀਖਿਆ ਬੈਠਕ ਦੌਰਾਨ ਕੇਂਦਰੀ ਵਿੱਤ ਕਮਿਸ਼ਨ (ਸੀਐੱਫਸੀ) ਤਹਿਤ ਸੰਚਾਲਨ ਅਤੇ ਸਾਂਭ ਸੰਭਾਲ ਖਰਚ ਨਾਲ ਸੰਬੰਧਿਤ ਮੁੱਦੇ, ਈ-ਗ੍ਰਾਮਸਵਰਾਜ ਨੂੰ ਲਾਈਨ ਮੰਤਰਾਲਿਆਂ/ਵਿਭਾਗ ਦੇ ਕਦਮਾਂ ਨਾਲ ਸੰਬੰਧਿਤ ਜਾਣਕਾਰੀ ਪਹੁੰਚਾਉਣਾ, ਈ-ਗ੍ਰਾਮਸਵਰਾਜ ਵਰਗੇ ਮੰਤਰਾਲਿਆਂ ਦੇ ਪੋਰਟਲਾਂ/ਡੈਸ਼ਬੋਰਡਜ਼ ਨੂੰ ਵਧਾਉਣ ਅਤੇ ਪ੍ਰੋਤਸਾਹਨ ਲਈ ਸਹਿਯੋਗਾਤਮਕ ਯਤਨ, ਸਥਾਨਕ ਸਰਕਾਰੀ ਡਾਇਰੈਕਟਰੀ (ਐੱਲਜੀਡੀ) ਆਦਿ ਨਿਯਮਤ ਅਧਾਰ ’ਤੇ ਉਚਿੱਤ/ਲਾਜ਼ਮੀ ਸਮੱਗਰੀ ਕਵਰੇਜ ਦੇ ਸੰਦਰਭ ਵਿੱਚ ਗ੍ਰਾਮ ਪੰਚਾਇਤ ਦੇ ਅਨੁਸਾਰ ਇਕੱਤਰੀਕਰਨ ਦੀ ਸੁਵਿਧਾ ਲਈ ਐੱਲਜੀਡੀ ਕੋਡ ਨਾਲ ਯੋਜਨਾ ਲਾਗੂ ਕਰਨ ਦੀ ਜਾਣਕਾਰੀ ਦੀ ਸੀਡਿੰਗ, ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਆਯੋਜਨ, ਸਿਹਤ ਅਤੇ ਪਰਿਵਾਰ ਕਲਿਆਣ, ਮਹਿਲਾ ਅਤੇ ਬਾਲ ਵਿਕਾਸ, ਸਿੱਖਿਆ, ਖੇਤੀਬਾੜੀ, ਪਸ਼ੂਪਾਲਣ ਆਦਿ ਵਿਭਿੰਨ ਲਾਈਨ ਵਿਭਾਗਾਂ ਦੀਆਂ ਯੋਜਨਾਵਾਂ ਨਾਲ ਪੰਚਾਇਤੀ ਰਾਜ ਮੰਤਰਾਲੇ ਦੇ ਪ੍ਰੋਗਰਾਮਾਂ/ਪਹਿਲਾਂ ਦਾ ਤਾਲਮੇਲ, ਗ੍ਰਾਮ ਪੰਚਾਇਤ ਭਵਨਾਂ ਵਿੱਚ ਬਾਇਓਮੈਟ੍ਰਿਕ ਹਾਜ਼ਰੀ ਪ੍ਰਣਾਲੀ ਦਾ ਦਾਇਰਾ, ਕਾਮਨ ਸਰਵਿਸ ਸੈਂਟਰ (ਸੀਐੱਸਸੀ) ਦੀ ਭੂਮਿਕਾ/ਸੇਵਾਵਾਂ ਅਤੇ ਗ੍ਰਾਮ ਪੱਧਰ ਦੇ ਉੱਦਮੀਆਂ ’ਤੇ ਵੀ ਚਰਚਾ ਕੀਤੀ ਗਈ।
ਪੰਚਾਇਤੀ ਰਾਜ ਮੰਤਰਾਲੇ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਪੰਚਾਇਤੀ ਰਾਜ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨਾਲ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ 9 ਜੁਲਾਈ 2021 ਨੂੰ ਪੰਚਾਇਤੀ ਰਾਜ ਮੰਤਰਾਲੇ ਦੇ ਵਿਭਿੰਨ ਪ੍ਰੋਗਰਾਮਾਂ, ਗਤੀਵਿਧੀਆਂ ਅਤੇ ਪਹਿਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ। ਮੰਤਰੀਆਂ ਨੂੰ ਪੰਚਾਇਤੀ ਰਾਜ ਮੰਤਰਾਲੇ ਦੀਆਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕੀਤੇ ਜਾਣ ਦੀ ਸਥਿਤੀ ਤੋਂ ਜਾਣੂ ਕਰਾਇਆ ਗਿਆ। ਬੈਠਕ ਵਿੱਚ ਮੰਤਰਾਲੇ ਦੇ ਸਾਰੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸਮੀਖਿਆ ਬੈਠਕ ਵਿੱਚ ਸਕੱਤਰ ਸ਼੍ਰੀ ਸੁਨੀਲ ਕੁਮਾਰ, ਐਡੀਸ਼ਨਲ ਸਕੱਤਰ ਡਾ. ਚੰਦਰ ਸ਼ੇਖਰ ਕੁਮਾਰ ਅਤੇ ਪੰਚਾਇਤੀ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
**********
ਏਪੀਐੱਸ/ਐੱਮਜੀ/ਆਰਐੱਨਐੱਮ
(Release ID: 1735481)
Visitor Counter : 192