ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ — IV ਤਹਿਤ 31 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 15.30 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਉਠਾਇਆ


ਪੀ ਐੱਮ ਜੀ ਕੇ ਏ ਵਾਈ — III ਤਹਿਤ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 78.26 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਉਠਾਇਆ

ਅਨਾਜ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਐੱਫ ਸੀ ਆਈ ਦੇਸ਼ ਵਿੱਚ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਨਾਜ ਭੇਜ ਰਹੀ ਹੈ

ਐੱਫ ਸੀ ਆਈ ਦੁਆਰਾ 01 ਅਪ੍ਰੈਲ 2021 ਤੱਕ 4,005 ਅਨਾਜ ਦੇ ਡੱਬੇ ਲੋਡ ਕੀਤੇ ਗਏ ਹਨ

Posted On: 13 JUL 2021 3:29PM by PIB Chandigarh

ਭਾਰਤ ਸਰਕਾਰ ਫੂਡ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ 19 ਮਹਾਮਾਰੀ ਦੌਰਾਨ ਲੋਕਾਂ ਨੂੰ ਮੁਫ਼ਤ ਅਨਾਜ ਵੰਡਣ ਲਈ ਹੁਣ ਤੱਕ ਦਾ ਸੱਭ ਤੋਂ ਵੱਡਾ ਅਭਿਆਸ ਚਲਾ ਰਹੀ ਹੈ । ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੋਰ 5 ਮਹੀਨਿਆਂ — ਜੁਲਾਈ ਤੋਂ ਨਵੰਬਰ 2021 ਤੱਕ ਵਧਾ ਦਿੱਤਾ ਹੈ ਅਤੇ ਪੀ ਐੱਮ ਜੀ ਕੇ ਏ ਵਾਈ — (ਜੁਲਾਈ — ਨਵੰਬਰ 2021) ਤਹਿਤ 198.79 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਹੈ ।
ਪੀ ਐੱਮ ਜੀ ਕੇ ਏ ਵਾਈ — (ਜੁਲਾਈ — ਨਵੰਬਰ 2021) ਤਹਿਤ 31 ਸੂਬਿਆਂ — ਆਂਧਰ ਪ੍ਰਦੇਸ਼, ਏ ਅਤੇ ਐੱਨ, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ, ਡੀ ਤੇ ਐੱਨ ਹਵੇਲੀ / ਦਮਨ ਅਤੇ ਦਿਉ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਲੱਦਾਖ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ , ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੱਛਮ ਬੰਗਾਲ ਅਨਾਜ ਉਠਾ ਰਹੇ ਹਨ ਅਤੇ 12 ਜੁਲਾਈ 2021 ਤੱਕ 15.30 ਲੱਖ ਮੀਟ੍ਰਿਕ ਟਨ ਅਨਾਜ ਉਠਾ ਲਿਆ ਗਿਆ ਹੈ ।
ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਪਹਿਲਾਂ ਹੀ ਪੀ ਐੱਮ ਜੀ ਕੇ ਏ ਵਾਈ — IV ਨੂੰ ਸਫਲਤਾਪੂਰਵਕ ਲਾਗੂ ਕਰਕੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅਨਾਜ ਦੇ ਕਾਫ਼ੀ ਸਟਾਕ ਪਹਿਲਾਂ ਹੀ ਰੱਖੇ ਹਨ । ਇਸ ਵੇਲੇ ਕੇਂਦਰੀ ਪੂਲ ਤਹਿਤ 583 ਲੱਖ ਮੀਟ੍ਰਿਕ ਟਨ ਕਣਕ ਅਤੇ 298 ਲੱਖ ਮੀਟ੍ਰਿਕ ਟਨ ਚੌਲ (ਕੁੱਲ 881 ਲੱਖ ਮੀਟ੍ਰਿਕ ਟਨ ਅਨਾਜ) ਉਪਲਬੱਧ ਹੈ ।
ਪੀ ਐੱਮ ਜੀ ਕੇ ਏ ਵਾਈ — 3 (ਮਈ — ਜੂਨ 2021) ਤਹਿਤ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਸਾਰੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 78.26 ਲੱਖ ਮੀਟ੍ਰਿਕ ਟਨ ਮੁਫ਼ਤ ਅਨਾਜ ਸਪਲਾਈ ਕੀਤਾ ਹੈ । ਐੱਫ ਸੀ ਆਈ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਅਨਾਜ ਭੇਜ ਰਹੀ ਹੈ । ਐੱਫ ਸੀ ਆਈ ਦੁਆਰਾ 01 ਅਪ੍ਰੈਲ 2021 ਤੋਂ 4,005 ਅਨਾਜ  ਰੈਕਸ (ਡੱਬੇ) ਲੋਡ ਕੀਤੇ ਗਏ ਹਨ ।

 

**********************

ਡੀ ਜੇ ਐੱਨ / ਐੱਮ ਐੱਸ


(Release ID: 1735157) Visitor Counter : 235