ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ : ਭਰਮ ਬਨਾਮ ਤੱਥ


ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੁਲਾਈ ਵਿੱਚ ਉਹਨਾਂ ਨੂੰ ਉਪਲਬੱਧ ਹੋਣ ਵਾਲਿਆਂ ਟੀਕਿਆਂ ਦੀਆਂ ਖੁਰਾਕਾਂ ਬਾਰੇ ਅਗਾਊਂ ਦੱਸ ਦਿੱਤਾ ਗਿਆ ਸੀ

ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਜੁਲਾਈ ਵਿੱਚ 12 ਕਰੋੜ ਤੋਂ ਵੱਧ ਟੀਕਾ ਖੁਰਾਕਾਂ ਪ੍ਰਾਪਤ ਕਰਨਗੇ

Posted On: 07 JUL 2021 4:51PM by PIB Chandigarh

ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦੋਸ਼ ਲਾਇਆ ਗਿਆ ਹੈ ਕਿ ਪਿਛਲੇ 1 ਹਫ਼ਤੇ ਦੌਰਾਨ ਉਸ ਤੋਂ ਪਿਛਲੇ ਹਫ਼ਤੇ ਦੇ ਮੁਕਾਬਲੇ 32% ਘੱਟ ਟੀਕਾਕਰਨ ਹੋਇਆ ਹੈ ।

ਇਸ ਸੱਪਸ਼ਟ ਕੀਤਾ ਜਾਂਦਾ ਹੈ ਕਿ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੁਲਾਈ 2021 ਦੌਰਾਨ ਉਪਲਬੱਧ ਖੁਰਾਕਾਂ ਬਾਰੇ ਕਾਫ਼ੀ ਅਗਾਊਂ ਦੱਸਿਆ ਜਾ ਰਿਹਾ ਹੈ । ਇਸ ਵਿੱਚ ਨਿਜੀ ਹਸਪਤਾਲਾਂ ਦੀ ਸਪਲਾਈ ਵੀ ਸ਼ਾਮਲ ਹੈ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ ਟੀਕਿਆਂ ਦੀ ਉਪਲਬੱਧਤਾ ਦੇ ਅਧਾਰ ਤੇ ਕੋਵਿਡ 19 ਟੀਕਾਕਰਨ ਸੈਸ਼ਨਾਂ ਦੀ ਯੋਜਨਾ ਬਣਾਉਣ ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਉਤਪਾਦਕਾਂ ਨਾਲ ਵਿਚਾਰ ਵਟਾਂਦਰੇ ਦੇ ਅਧਾਰ ਤੇ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸੰਚਾਰ ਭੇਜਿਆ ਹੈ ਕਿ ਉਹ ਜੁਲਾਈ 2021 ਮਹੀਨੇ ਵਿੱਚ 12 ਕਰੋੜ ਤੋਂ ਵੱਧ ਕੋਵਿਡ ਟੀਕਾ ਖੁਰਾਕਾਂ ਪ੍ਰਾਪਤ ਕਰਨਗੇ । ਅੱਜ ਸਵੇਰ ਤੱਕ 2.19 ਕਰੋੜ ਖੁਰਾਕਾਂ ਜੁਲਾਈ ਦੀ ਸਪਲਾਈ ਵਿੱਚੋਂ ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ ਭੇਜੀਆਂ ਜਾ ਚੁਕੀਆਂ ਹਨ । ਸੂਬਿਆਂ ਨੂੰ ਉਹਨਾਂ ਨੂੰ ਭੇਜੇ ਜਾਣ ਵਾਲੇ ਟੀਕਿਆਂ ਬਾਰੇ ਕਾਫੀ ਪਹਿਲਾਂ ਦੱਸਿਆ ਜਾ ਰਿਹਾ ਹੈ ।

ਇਸ ਤੋਂ ਅੱਗੇ ਸਾਰੇ ਸੂਬਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵੱਧ ਰਹੀ ਕਵਰੇਜ ਦੇ ਮੱਦੇਨਜ਼ਰ ਉਹਨਾਂ ਵੱਲੋਂ ਲੋੜੀਂਦੀਆਂ ਵਧੇਰੇ ਟੀਕਾ ਖੁਰਾਕਾਂ ਦੀ ਸੰਕੇਤਿਕ ਮੰਗ ਨੂੰ ਸਾਂਝਾ ਕਰਨ ।

 

****************************


ਐੱਮ ਵੀ / ਜੀ ਐੱਸ(Release ID: 1733446) Visitor Counter : 193