ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਨ - ਗਲਤ ਧਾਰਨਾਵਾਂ ਬਨਾਮ ਸੱਚ


ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੁਲਾਈ ਵਿਚ ਉਪਲਬਧ ਹੋਣ ਵਾਲੀਆਂ ਟੀਕਾ ਖੁਰਾਕਾਂ ਬਾਰੇ ਬਹੁਤ ਪਹਿਲਾਂ ਹੀ ਉਪਯੁਕਤ ਢੰਗ ਨਾਲ ਸੂਚਿਤ ਕਰ ਦਿੱਤਾ ਗਿਆ ਸੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਟੀਕੇ ਦੀਆਂ ਹੋਰ ਖੁਰਾਕਾਂ ਦੀ ਜ਼ਰੂਰਤ ਬਾਰੇ ਕੇਂਦਰੀ ਸਿਹਤ ਮੰਤਰਾਲਾ ਨੂੰ ਸੂਚਿਤ ਕਰਨ

Posted On: 06 JUL 2021 6:29PM by PIB Chandigarh

ਹਾਲ ਵਿਚ ਹੀ ਕੁਝ ਮੀਡੀਆ ਰਿਪੋਰਟਾਂ ਵਿਚ ਦੋਸ਼ ਲਗਾਇਆ ਗਿਆ ਸੀ ਕਿ ਰਾਜਸਥਾਨ ਵਿਚ ਪਿਛਲੇ ਦੋ ਦਿਨਾਂ ਤੋਂ ਕੋਵਿਡ-19 ਟੀਕਿਆਂ ਦੀ ਘਾਟ ਹੈ ਜਿਸ ਕਾਰਣ ਕੁਝ ਟੀਕਾਕਰਨ ਕੇਂਦਰ ਬੰਦ ਕਰਨੇ ਪਏ ਹਨ।

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਾਲ ਨਿਜੀ ਹਸਪਤਾਲਾਂ ਨੂੰ ਜੁਲਾਈ 2021 ਦੇ ਮਹੀਨੇ ਦੌਰਾਨ ਉਪਲਬਧ ਕਰਵਾਈਆਂ ਜਾਣ ਵਾਲੀਆਂ ਟੀਕੇ ਦੀਆਂ ਕੁਲ ਖੁਰਾਕਾਂ ਬਾਰੇ ਅਡਵਾਂਸ ਵਿਚ ਹੀ ਸੂਚਿਤ ਕਰ ਦਿੱਤਾ ਗਿਆ ਸੀ। ਰਾਜਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕੋਵਿਡ ਟੀਕਿਆਂ ਦੀ ਉਪਲਬਧਤਾ ਦੇ ਆਧਾਰ ਤੇ ਆਪਣੇ ਕੋਵਿਡ-19 ਟੀਕਾਕਰਨ ਸੈਸ਼ਨਾਂ ਦੀ ਯੋਜਨਾ ਬਣਾਉਣ।

 

1 ਜੁਲਾਈ, 2021 ਨੂੰ ਰਾਜਸਥਾਨ ਕੋਲ ਟੀਕੇ ਦੀਆਂ ਅਣਵਰਤੀਆਂ 1.69 ਲੱਖ ਖੁਰਾਕਾਂ ਬਕਾਇਆ ਪਈਆਂ ਸਨ। ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਅਧੀਨ ਰਾਜ ਨੇ ਭਾਰਤ ਸਰਕਾਰ ਵਲੋਂ 1 ਅਤੇ 6 ਜੁਲਾਈ ਦਰਮਿਆਨ 8.89 ਲੱਖ ਟੀਕਾ ਖੁਰਾਕਾਂ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਰਾਜਸਥਾਨ ਜੁਲਾਈ, 2021 ਦੇ ਬਾਕੀ ਰਹਿੰਦੇ ਹਿੱਸੇ ਦੌਰਾਨ 39 ਲੱਖ 51 ਹਜ਼ਾਰ ਵਾਧੂ ਖੁਰਾਕਾਂ ਪ੍ਰਾਪਤ ਕਰੇਗਾ। ਇਸ ਤਰ੍ਹਾਂ ਜੁਲਾਈ, 2021 ਦੇ ਪੂਰੇ ਮਹੀਨੇ ਵਿਚ ਰਾਜਸਥਾਨ ਨੂੰ ਟੀਕੇ ਦੀਆਂ 50 ਲੱਖ 90 ਹਜ਼ਾਰ ਤੋਂ ਵੱਧ ਖੁਰਾਕਾਂ ਪ੍ਰਾਪਤ ਹੋਣਗੀਆਂ। ਇਹ ਮਾਤਰਾ ਟੀਕੇ ਦੀਆਂ ਖੁਰਾਕਾਂ ਦੇ ਉਤਪਾਦਨ ਅਤੇ ਉਪਲਬਧਤਾ ਤੇ ਹੋਰ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਜਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਕੋਵਿਡ ਟੀਕੇ ਦੀਆਂ ਹੋਰ ਜ਼ਿਆਦਾ ਖੁਰਾਕਾਂ ਦੀ ਜ਼ਰੂਰਤ ਬਾਰੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੂੰ ਸੰਕੇਤ ਦੇਣ।

 

ਕਿਉਂਕਿ ਟੀਕੇ ਇਕ ਬਾਇਓਲੌਜਿਕਲ ਉਤਪਾਦ ਹਨ, ਇਸ ਦੀ ਨਿਰਮਾਣ ਪ੍ਰਕ੍ਰਿਆ ਸਮਾਂ ਲੈਂਦੀ ਹੈ। ਇਕ ਵਾਰ ਉਤਪਾਦਨ ਹੋਣ ਤੇ ਟੀਕਿਆਂ ਦੀ ਗੁਣਵੱਤਾ ਅਤੇ ਸੁਰੱਖਿਆ ਟੈਸਟ ਕੀਤੀ ਜਾਂਦੀ ਹੈ। ਇਸ ਤਰ੍ਹਾਂ ਨਿਰਮਾਣ ਪ੍ਰਕ੍ਰਿਆ ਤੋਂ ਟੀਕੇ ਦਾ ਉਤਪਾਦਨ ਸਮਾਂ ਲੈਂਦਾ ਹੈ ਅਤੇ ਫੌਰੀ ਤੌਰ ਤੇ ਇਸ ਦੀ ਸਪਲਾਈ ਨਹੀਂ ਕੀਤੀ ਜਾ ਸਕਦੀ।

 ---------------------------  

ਐਮਵੀ

HFW/ COVID-19 vaccine shortage Rajasthan /6thJuly 2021/4



(Release ID: 1733236) Visitor Counter : 163