ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਅੱਜ ਨਿਪੁਣ ਭਾਰਤ ਪ੍ਰੋਗਰਾਮ ਲਾਂਚ ਕੀਤਾ
ਨਿਪੁਣ ਭਾਰਤ ਵਿੱਚ 3 ਤੋਂ 9 ਸਾਲ ਦੇ ਬੱਚਿਆਂ ਦੀਆਂ ਸਿੱਖਿਆ ਦੀਆਂ ਲੋੜਾਂ ਨੂੰ ਕਵਰ ਕਰਨ ਦਾ ਟੀਚਾ ਹੈ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"
ਨਿਪੁਣ ਭਾਰਤ ਸਿੱਖਿਆ ਲਈ ਬੁਨਿਆਦੀ ਪੱਧਰ ਤੇ ਸੰਪੂਰਨ, ਏਕੀਕਰਨ , ਸੰਮਲਿਤ , ਅਨੰਦਯੋਗ ਅਤੇ ਰੁਝਾਨਾਂ ਦੇ ਤਜਰਬੇ ਮੁਹੱਈਆ ਕਰਦਾ ਹੈ — ਕੇਂਦਰੀ ਸਿੱਖਿਆ ਮੰਤਰੀ
Posted On:
05 JUL 2021 4:17PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵਰਚੁਅਲੀ ਸੂਝਬੂਝ ਅਤੇ ਗਿਣਤੀ ਨਾਲ ਪੜਨ ਵਿੱਚ ਕੁਸ਼ਲਤਾ ਲਈ ਇੱਕ ਕੌਮੀ ਪਹਿਲਕਦਮੀ (ਨਿਪੁਣ ਭਾਰਤ) ਲਾਂਚ ਕੀਤਾ । ਇਸ ਦਾ ਮਕਸਦ 2026—27 ਤੱਕ ਗ੍ਰੇਡ 3 ਦੇ ਖ਼ਤਮ ਹੋਣ ਤੱਕ ਦੇਸ਼ ਵਿੱਚ ਹਰੇਕ ਬੱਚੇ ਨੂੰ ਜ਼ਰੂਰੀ ਬੁਨਿਆਦੀ ਸਾਖ਼ਰਤਾ ਅਤੇ ਗਿਣਤੀ ਪ੍ਰਾਪਤੀ ਨੂੰ ਯਕੀਨੀ ਬਣਾਉਣਾ ਹੈ । ਇਸ ਕੌਮੀ ਮਿਸ਼ਨ ਨੂੰ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤ੍ਰ , ਸਕੱਤਰ (ਐੱਸ ਈ ਤੇ ਐੱਲ) ਸ਼੍ਰੀਮਤੀ ਅਨਿਤਾ ਕਰਵਾਲ , ਮੰਤਰਾਲੇ , ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਲਾਂਚ ਕੀਤਾ ਗਿਆ । ਇਸ ਮੌਕੇ ਸੀਨੀਅਰ ਨੀਤੀ ਘਾੜੇ ਅਤੇ ਸੰਸਥਾਵਾਂ ਦੇ ਮੁਖੀ ਵੀ ਹਾਜ਼ਰ ਹੋਏ । ਇਸ ਮੌਕੇ ਇੱਕ ਸ਼ਾਰਟ ਵੀਡੀਓ , ਐਂਥਮ ਅਤੇ ਨਿਪੁਣ ਭਾਰਤ ਦਿਸ਼ਾ ਨਿਰਦੇਸ਼ ਵੀ ਲਾਂਚ ਕੀਤੇ ਗਏ । ਇਹ ਮਿਸ਼ਨ ਕੇਂਦਰੀ ਪ੍ਰਾਯੋਜਿਤ ਸਕੀਮ ਸਮਗਰ ਸਿਕਸ਼ਾ ਤਹਿਤ ਲਾਂਚ ਕੀਤਾ ਗਿਆ ਹੈ, ਬੱਚਿਆਂ ਨੂੰ ਸਕੂਲ ਦੇ ਬੁਨਿਆਦੀ ਸਾਲਾਂ ਵਿੱਚ ਰੱਖਣ ਅਤੇ ਉਹਨਾਂ ਨੂੰ ਪਹੁੰਚ ਮੁਹੱਈਆ ਕਰਨ ਤੇ ਕੇਂਦਰਿਤ ਹੋਵੇਗਾ । ਇਹ ਅਧਿਆਪਕ ਸਮਰੱਥਾ ਉਸਾਰੀ , ਉੱਚ ਗੁਣਵਤਾ ਦੇ ਵਿਕਾਸ ਅਤੇ ਡਾਈਵਰਸਿਟੀਫਾਈਡ ਵਿਦਿਆਰਥੀ ਤੇ ਅਧਿਆਪਕ ਸਰੋਤਾਂ / ਸਿੱਖਿਆ ਸਮੱਗਰੀ ਅਤੇ ਸਿੱਖਿਆ ਨਤੀਜਿਆਂ ਦੀ ਪ੍ਰਾਪਤੀ ਵਿੱਚ ਹਰੇਕ ਬੱਚੇ ਦੀ ਪ੍ਰਗਤੀ ਨੂੰ ਟਰੈਕ ਕਰਨ ਤੇ ਵੀ ਕੇਂਦਰਿਤ ਹੋਵੇਗਾ।
ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਨਿਪੁਣ ਭਾਰਤ ਦਾ ਟੀਚਾ 3 ਤੋਂ 9 ਸਾਲ ਦੇ ਬੱਚਿਆਂ ਦੀਆਂ ਸਿੱਖਿਆ ਲੋੜਾਂ ਨੂੰ ਕਵਰ ਕਰਨਾ ਹੈ । ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਮੂਲ ਭਾਸ਼ਾ , ਸਾਖ਼ਰਤਾ ਅਤੇ ਗਿਣਤੀ ਹੁਨਰ ਦੇ ਵਿਕਾਸ ਲਈ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ । ਜੋ ਉਹਨਾਂ ਨੂੰ ਬੇਹਤਰ ਪੜਨ ਵਾਲਿਆਂ ਅਤੇ ਲੇਖਕਾਂ ਵਜੋਂ ਵਿਕਸਿਤ ਹੋਣ ਲਈ ਸਹਾਇਤਾ ਕਰੇਗਾ । ਇਸ ਲਈ ਉਹਨਾਂ ਨੇ ਅੱਗੇ ਕਿਹਾ ਕਿ ਨਿਪੁਣ ਭਾਰਤ ਸਿੱਖਿਆ ਲਈ ਬੁਨਿਆਦੀ ਪੱਧਰ ਤੇ ਸੰਪੂਰਨ , ਏਕੀਕਰਨ , ਸੰਮਲਿਤ , ਅਨੰਦਯੋਗ ਅਤੇ ਰੁਝਾਨਾਂ ਦੇ ਤਜਰਬੇ ਮੁਹੱਈਆ ਕਰਦਾ ਹੈ ।
ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੌਮੀ ਸਿੱਖਿਆ ਨੀਤੀ 2020 ਵਿੱਚ ਸਾਰੇ ਬੱਚਿਆਂ ਲਈ ਮੂਲ , ਸਾਖਰਤਾ ਅਤੇ ਗਿਣਤੀ ਪ੍ਰਾਪਤ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਤੁਰੰਤ ਕੌਮੀ ਮਿਸ਼ਨ ਲਾਜ਼ਮੀ ਬਣਨਾ ਚਾਹੀਦਾ ਹੈ । ਇਸ ਦੇ ਮੱਦੇਨਜ਼ਰ ਨਿਪੁਣ ਭਾਰਤ ਤਹਿਤ ਵਿਭਾਗ ਨੇ ਇੱਕ ਵਿਆਪਕ ਦਿਸ਼ਾ ਰੇਖਾ ਵਿਕਸਿਤ ਕੀਤੀ ਹੈ । ਉਹਨਾਂ ਅੱਗੇ ਕਿਹਾ ਕਿ ਇਹ ਇਸ ਨੂੰ ਲਚਕਦਾਰ ਅਤੇ ਸਹਿਯੋਗ ਬਣਾਉਣ ਲਈ ਮਾਹਰਾਂ , ਭਾਈਵਾਲਾਂ ਨਾਲ ਵਿਸਥਾਰਿਤ ਸਲਾਹ ਮਸ਼ਵਰਿਆਂ ਦੀ ਇੱਕ ਕੜੀ ਤੋਂ ਬਾਅਦ ਲਾਗੂ ਕੀਤੀ ਗਈ ਹੈ । ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਬੁਨਿਆਦੀ ਸਾਖਰਤਾ ਅਤੇ ਗਿਣਤੀ ਦੇ ਮੁੱਖ ਤਕਨੀਕੀ ਪੱਖਾਂ ਦੇ ਨਾਲ ਨਾਲ ਕੌਮੀ , ਸੂਬਾ , ਜਿ਼ਲ੍ਹਾ , ਬਲਾਕ ਅਤੇ ਸਕੂਲ ਪੱਧਰ ਤੇ ਢੰਗ ਤਰੀਕਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕਰਨ ਲਈ ਪ੍ਰਸ਼ਾਸਕ ਪਹਿਲੂਆਂ ਨੂੰ ਵੀ ਕਵਰ ਕਰਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 2021—22 ਵਿੱਚ ਬੁਨਿਆਦੀ ਸਟੇਜ ਲਈ ਵੱਖ ਵੱਖ ਦਖਲਾਂ ਨੂੰ ਲਾਗੂ ਕਰਨ ਲਈ ਸਮਗਰ ਸਿਕਸ਼ਾ ਸਕੀਮ ਤਹਿਤ 2,688.18 ਕਰੋੜ ਰੁਪਏ ਦੀ ਪ੍ਰਵਾਨਗੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਮਿਆਰੀ ਸਿੱਖਿਆ ਇੱਕ ਮਜ਼ਬੂਤ ਰਾਸ਼ਟਰ ਨਿਰਮਾਣ ਦਾ ਅਧਾਰ ਹੈ ਅਤੇ ਸਾਖ਼ਰਤਾ ਅਤੇ ਅੰਕਾਂ ਦੀ ਕੁਸ਼ਲਤਾ ਵਿੱਚ ਬੁਨਿਆਦੀ ਸਿੱਖਿਆ ਇਸ ਦਾ ਮੁੱਖ ਹਿੱਸਾ ਹੈ । ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਮਿਸ਼ਨ ਸਾਡੀ ਸਕੂਲ ਸਿੱਖਿਆ ਦੇ ਨਜ਼ਰੀਏ ਨੂੰ ਬਦਲ ਦੇਵੇਗਾ ਤੇ 21ਵੀਂ ਸਦੀ ਦੇ ਭਾਰਤ ਤੇ ਜ਼ੋਰਦਾਰ ਪ੍ਰਭਾਵ ਪਾਵੇਗਾ । ਸ਼੍ਰੀ ਧੋਤ੍ਰੇ ਨੇ ਜ਼ੋਰ ਦੇ ਕੇ ਕਿ ਨਿਪੁਣ ਭਾਰਤ ਨਾ ਸਿਰਫ ਸਾਡੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਉੱਚ ਕਲਾਸਾਂ ਵਿੱਚ ਵੱਡੀ ਛਾਲ ਲਗਾਉਣ ਲਈ ਸਹਾਇਤਾ ਕਰੇਗਾ , ਬਲਕਿ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ ਵਿਆਪੀ ਪ੍ਰਤੀਯੋਗੀ ਬਣਾਉਣ ਵਿੱਚ ਵੀ ਇਸ ਦਾ ਵੱਡਾ ਪ੍ਰਭਾਵ ਹੋਵੇਗਾ ।
ਇਸ ਮਿਸ਼ਨ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਮਿਸ਼ਨ ਦੇ ਟੀਚੇ ਲਕਸ਼ੇ ਸੂਚੀ ਜਾਂ ਟੀਚਿਆਂ ਦੇ ਰੂਪ ਵਿੱਚ ਬੁਨਿਆਦੀ ਸਾਖ਼ਰਤਾ ਅਤੇ ਅੰਕਾ ਵਿੱਚ ਨਿਸ਼ਚਿਤ ਕੀਤੇ ਗਏ ਹਨ । ਭਾਵੇਂ ਸਮੁੱਚਾ ਮਕਸਦ ਗਰੇਡ 3 ਦੇ ਅਖੀਰ ਵਿੱਚ ਲੋੜੀਂਦੇ ਸਿੱਖਿਆ ਨਤੀਜਿਆਂ ਨੂੰ ਪ੍ਰਾਪਤ ਕਰਨਾ ਹੈ ਪਰ ਮਾਪਿਆਂ , ਭਾਈਚਾਰਾ ਅਤੇ ਵਲੰਟੀਅਰਾਂ ਵਿੱਚ ਵਧੇਰੇ ਜਾਗਰੂਕਤਾ ਪੈਦਾ ਕਰਨ ਲਈ ਲਕਸ਼ੇ ਨੂੰ ਬਾਲ ਵਾਟੀਕਾ ਤੋਂ ਗਰੇਡ 3 ਤੱਕ ਵਿਕਸਿਤ ਕੀਤਾ ਗਿਆ ਹੈ । ਲਕਸ਼ੇ ਜਾਂ ਟੀਚੇ ਐੱਨ ਸੀ ਆਰ ਟੀ ਦੁਆਰਾ ਵਿਕਸਿਤ ਕੀਤੇ ਸਿੱਖਿਆ ਦੇ ਨਤੀਜਿਆਂ ਅਤੇ ਅੰਤਰਰਾਸ਼ਟਰੀ ਖੋਜ ਤੇ ਓ ਆਰ ਐੱਫ ਅਧਿਅਨ ਤੇ ਅਧਾਰਿਤ ਹਨ । ਉਦਾਹਰਨ ਦੇ ਤੌਰ ਤੇ ਇੱਕ ਬੱਚੇ ਨੂੰ 45 ਤੋਂ 60 ਸ਼ਬਦ ਪ੍ਰਤੀ ਮਿੰਟ ਪੜਨ ਯੋਗ ਹੋਣਾ ਚਾਹੀਦਾ ਹੈ ਅਤੇ ਗਰੇਡ 2 ਤੇ ਗਰੇਡ 3 ਦੇ ਅੰਤ ਤੱਕ ਕ੍ਰਮਵਾਰ ਉਚਿਤ ਉਮਰ ਵਿੱਚ ਅੰਜਾਨ ਪਾਠ ਤੋਂ ਸਪਸ਼ਟ ਰੂਪ ਵਿੱਚ ਘੱਟੋ ਘੱਟ 60 ਸ਼ਬਦ ਪ੍ਰਤੀ ਮਿੰਟ ਠੀਕ ਠੀਕ ਪੜ ਤੇ ਸਮਝ ਸਕਦਾ ਹੋਵੇ ।
ਨਿਪੁਣ ਭਾਰਤ ਦੀ ਸਫਲਤਾ ਮੁੱਖ ਤੌਰ ਤੇ ਅਧਿਆਪਕਾਂ ਤੇ ਨਿਰਭਰ ਕਰੇਗੀ । ਇਸ ਲਈ ਅਧਿਆਪਕਾਂ ਦੀ ਸਮਰੱਥਾ ਵਧਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ । ਐੱਨ ਸੀ ਈ ਆਰ ਟੀ ਦੁਆਰਾ ਨਿਸ਼ਠਾ ਤਹਿਤ ਇੱਕ ਵਿਸ਼ੇਸ਼ ਬੁਨਿਆਦੀ ਸਾਖਰਤਾ ਅਤੇ ਅੰਕਾਂ ਬਾਰੇ ਪੈਕੇਜ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ 25 ਲੱਖ ਅਧਿਆਪਕ ਜੋ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ ਗਰੇਡ ਨੂੰ ਪੜ੍ਹਾ ਰਹੇ ਹਨ, ਨੂੰ ਐੱਫ ਐੱਨ ਐੱਨ ਬਾਰੇ ਇਸ ਸਾਲ ਦੇ ਅੰਤ ਤੱਕ ਸਿਖਲਾਈ ਦਿੱਤੀ ਜਾਵੇਗੀ ।
ਨਿਪੁਣ ਭਾਰਤ ਮਿਸ਼ਨ ਦੇ ਟੀਚਿਆਂ ਅਤੇ ਉਦੇਸ਼ਾਂ ਨੂੰ ਲਾਗੂ ਕਰਨ ਤੋਂ ਹੇਠ ਲਿਖੇ ਨਤੀਜੇ ਆਉਣਗੇ ।
* ਬੁਨਿਆਦੀ ਹੁਨਰ ਬੱਚਿਆਂ ਨੂੰ ਕਲਾਸ ਵਿੱਚ ਰੱਖਣ ਦੇ ਯੋਗ ਬਣਾਉਂਦੇ ਹਨ ਅਤੇ ਡਰਾਪਆਊਟ ਨੂੰ ਘਟਾਉਂਦੇ ਹਨ ਅਤੇ ਪ੍ਰਾਇਮਰੀ ਤੋਂ ਲੈ ਕੇ ਅਪਰ ਪ੍ਰਾਇਮਰੀ ਤੇ ਸੈਕੰਡਰੀ ਪੜਾਅ ਵਿੱਚ ਤਬਦੀਲੀ ਦੀ ਦਰ ਵਿੱਚ ਸੁਧਾਰ ਹੁੰਦਾ ਹੈ ।
* ਗਤੀਵਿਧੀ ਅਧਾਰਿਤ ਸਿਖਲਾਈ ਅਤੇ ਅਨੁਕੂਲ ਸਿਖਲਾਈ ਵਾਤਾਵਰਣ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਕਰੇਗਾ ।
* ਖਿਡੌਣਾ ਅਧਾਰਿਤ ਅਤੇ ਤਜਰਬੇਕਾਰ ਸਿਖਲਾਈ ਵਰਗੀਆਂ ਨਵੀਨਤਾਕਾਰੀ ਕਲਾਸਾਂ ਦੀ ਵਰਤੋਂ ਕਲਾਸਰੂਮ ਗਤੀਵਿਧੀਆਂ ਵਿੱਚ ਕੀਤੀ ਜਾਵੇਗੀ , ਜਿਸ ਨਾਲ ਸਿੱਖਿਆ ਇੱਕ ਆਨੰਦਮਈ ਤੇ ਸਰਗਰਮ ਗਤੀਵਿਧੀ ਬਣਾਈ ਜਾ ਸਕੇਗੀ ।
* ਅਧਿਆਪਕਾਂ ਦੀ ਤੀਬਰ ਸਮਰੱਥਾ ਨਿਰਮਾਣ ਉਹਨਾਂ ਨੂੰ ਸ਼ਕਤੀਸ਼ਾਲੀ ਬਣਾਏਗਾ ਅਤੇ ਵਿਦਿਅਕ ਵਿਧੀ ਦੀ ਚੋਣ ਕਰਨ ਲਈ ਵਧੇਰੇ ਖੁਦਮੁਖਤਿਆਰੀ ਪ੍ਰਦਾਨ ਕਰੇਗਾ ।
* ਸਰੀਰਿਕ ਅਤੇ ਮੋਟਰ ਵਿਕਾਸ , ਸਮਾਜਿਕ ਭਾਵਨਾਤਮਕ ਵਿਕਾਸ , ਸਾਖਰਤਾ ਤੇ ਅੰਕ ਵਿਕਾਸ ਅਤੇ ਬੌਧਿਕ ਵਿਕਾਸ , ਜਿ਼ੰਦਗੀ ਦੇ ਹੁਨਰ , ਜੋ ਅੰਤਰ ਸਬੰਧਿਤ ਅਤੇ ਅੰਤਰ ਨਿਰਭਰ ਹਨ , ਜੋ ਸੰਪੂਰਨ ਪ੍ਰੋਗਰੈੱਸ ਕਾਰਡ ਵਿੱਚ ਦਰਸਾਏ ਜਾਣਗੇ , ਵਰਗੇ ਵੱਖ ਵੱਖ ਵਿਕਾਸ ਦੇ ਡੋਮੇਨਜ਼ ਤੇ ਧਿਆਨ ਕੇਂਦਰਿਤ ਕਰਨ ਨਾਲ ਬੱਚੇ ਦਾ ਸੰਪੂਰਨ ਵਿਕਾਸ ਹੋਵੇਗਾ ।
* ਬੱਚਿਆਂ ਦੀ ਸਿੱਖਿਆ ਪ੍ਰਾਪਤ ਕਰਨ ਦੀ ਚਾਲ ਤੇਜ਼ ਹੋਵੇਗੀ, ਜੋ ਉਹਨਾਂ ਦੀ ਬਾਅਦ ਦੀ ਜਿ਼ੰਦਗੀਆਂ ਦੇ ਵਿੱਚ ਨਤੀਜਿਆਂ ਅਤੇ ਰੁਜ਼ਗਾਰ ਤੇ ਸਕਾਰਾਤਮਕ ਅਸਰ ਪਾ ਸਕਦੀ ਹੈ ।
* ਕਿਉਂਕਿ ਲਗਭੱਗ ਹਰੇਕ ਬੱਚਾ ਸ਼ੁਰੂਆਤੀ ਗਰੇਡਾਂ ਵਿੱਚ ਮੌਜੂਦ ਹੁੰਦਾ ਹੈ, ਇਸ ਲਈ ਇਸ ਪੜਾਅ ਤੇ ਧਿਆਨ ਕੇਂਦਰਿਤ ਕਰਨ ਨਾਲ ਸਮਾਜਿਕ ਆਰਥਿਕ ਫਾਇਦਾ ਵੀ ਹੋਵੇਗਾ ।
* ਇਹ ਫਾਇਦੇਮੰਦ ਗਰੁੱਪ ਇਸ ਲਈ ਬਰਾਬਰ ਅਤੇ ਸਮੁੱਚੀ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਯਕੀਨੀ ਬਣਾ ਰਿਹਾ ਹੈ ।
ਇਸ ਲਈ ਨਿਪੁਣ ਭਾਰਤ ਵਿਦਿਆਰਥੀਆਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਹਨਾਂ ਦੇ ਸਕੂਲਾਂ , ਅਧਿਆਪਕਾਂ , ਮਾਪਿਆਂ ਅਤੇ ਭਾਈਚਾਰਿਆਂ ਨੂੰ ਵੀ ਹਰੇਕ ਸੰਭਵ ਤਰੀਕੇ ਨਾਲ ਆਪਣੇ ਬੱਚਿਆਂ ਦੀਆਂ ਸਹੀ ਸੰਭਾਵਨਾਵਾਂ ਨੂੰ ਮਹਿਸੂਸ ਕਰਨ ਵਿੱਚ ਸਹਾਇਤਾ ਅਤੇ ਦੇਸ਼ ਨੂੰ ਨਵੀਂਆਂ ਉਚਾਈਆਂ ਤੱਕ ਲਿਜਾਣ ਲਈ ਬਣਾਇਆ ਗਿਆ ਹੈ ।
Click below to access presentation on NIPUN Bharat:
https://static.pib.gov.in/WriteReadData/specificdocs/documents/2021/jul/doc20217531.pdf
Click below to access NIPUN Bharat Guidelines:
https://www.education.gov.in/sites/upload_files/mhrd/files/NIPUN_BHARAT_GUIDELINES_EN.pdf
https://youtu.be/SKDIJjY33jU
*************
ਕੇ ਪੀ / ਏ ਕੇ
(Release ID: 1732931)
Visitor Counter : 268