ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 : ਭਰਮ ਬਨਾਮ ਤੱਥ


ਬੱਚਿਆਂ ਵਿੱਚ ਕੋਵਿਡ 19 ਅਕਸਰ ਅਸਿੰਪਟੋਮੈਟਿਕ ਹੁੰਦਾ ਹੈ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪੈਂਦੀ : ਡਾਕਟਰ ਵੀ ਕੇ ਪੌਲ, ਮੈਂਬਰ ਨੀਤੀ ਆਯੋਗ

ਉਹ ਬੱਚੇ ਜਿਹਨਾਂ ਨੂੰ ਜਾਂ ਤਾਂ ਹੋਰ ਬਿਮਾਰੀਆਂ ਜਾਂ ਉਹਨਾਂ ਦੀ ਇਮਊਨਿਟੀ ਘੱਟ ਹੈ ਦੇ ਮੁਕਾਬਲੇ , ਸਿਹਤਮੰਦ ਬੱਚੇ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਤੋਂ ਬਿਨਾਂ ਹਲਕੀ ਬਿਮਾਰੀ ਤੋਂ ਬਾਅਦ ਠੀਕ ਹੋ ਜਾਂਦੇ ਹਨ : ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ ਏਮਜ਼, ਨਵੀਂ ਦਿੱਲੀ

2 ਤੋਂ 18 ਸਾਲ ਦੇ ਬੱਚਿਆਂ ਵਿੱਚ ਕੋਵੈਕਸੀਨ ਤਜ਼ਰਬੇ ਸ਼ੁਰੂ ਕਰ ਦਿੱਤੇ ਗਏ ਹਨ : ਡਾਕਟਰ ਐੱਨ ਕੇ ਅਰੋੜਾ , ਐੱਨ ਟੀ ਏ ਜੀ ਆਈ ਦੇ ਕੋਵਿਡ 19 ਵਰਕਿੰਗ ਗਰੁੱਪ ਦੇ ਚੇਅਰਪਰਸਨ

ਕੇਂਦਰੀ ਸਿਹਤ ਮੰਤਰਾਲੇ ਦੁਆਰਾ “ਬੱਚਿਆਂ (18 ਸਾਲ ਤੋਂ ਘੱਟ ਉਮਰ) ਦੇ ਕੋਵਿਡ 19 ਪ੍ਰਬੰਧਨ” ਬਾਰੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ

Posted On: 30 JUN 2021 3:32PM by PIB Chandigarh

ਭਾਰਤ ਸਰਕਾਰ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਵਿੱਚ ਹੁਣ ਸਭ ਤੋਂ ਮੋਹਰੇ ਹੈ । ਮਹਾਮਾਰੀ ਨਾਲ ਲੜਨ ਬਾਰੇ ਭਾਰਤ ਸਰਕਾਰ ਦੀ ਪੰਜਨੁਕਾਤੀ ਰਣਨੀਤੀ (ਟੈਸਟ , ਟਰੈਕ , ਟ੍ਰੀਟ ਅਤੇ ਕੋਵਿਡ ਐਪਰੋਪ੍ਰਿਏਟ ਬਿਹੇਵੀਅਰ ਸਮੇਤ) ਟੀਕਾਕਰਨ ਦਾ ਇੱਕ ਅਨਿੱਖੜਵਾਂ ਹਿੱਸਾ ਹੈ ।
ਦੇਸ਼ ਵਿੱਚ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਮੀਡੀਆ ਵਿੱਚ ਕੋਵਿਡ 19 ਦੁਆਰਾ ਬੱਚਿਆਂ ਤੇ ਬੁਰੇ ਪ੍ਰਭਾਵ ਅਤੇ ਹੋਰ ਆਉਣ ਵਾਲੀਆਂ ਲਹਿਰਾਂ ਜੇ ਕੋਈ ਹਨ, ਬਾਰੇ ਮੀਡੀਆ ਵਿੱਚ ਕਈ ਸਵਾਲ ਖੜੇ ਕੀਤੇ ਗਏ ਹਨ ।
ਮਾਹਰਾਂ ਨੇ ਪਹਿਲਾਂ ਹੀ ਕਈ ਪਲੇਟਫਾਰਮਾਂ ਤੇ ਇਹਨਾਂ ਡਰਾਂ ਤੇ ਭਰਮਾਂ ਨੂੰ ਦੂਰ ਕੀਤਾ ਹੈ ।
ਡਾਕਟਰ ਵੀ ਕੇ ਪੌਲ , ਮੈਂਬਰ (ਸਿਹਤ) ਨੀਤੀ ਆਯੋਗ ਨੇ 01 ਜੂਨ 2021 ਨੂੰ ਕੋਵਿਡ 19 ਬਾਰੇ ਕੇਂਦਰੀ ਸਿਹਤ ਮੰਤਰਾਲੇ ਦੀ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਸੀ ਕਿ ਬੱਚਿਆਂ, ਜਿਹਨਾਂ ਨੂੰ ਲਾਗ ਲੱਗ ਸਕਦੀ ਹੈ, ਨੂੰ ਇਲਾਜ ਅਤੇ ਪ੍ਰਭਾਵਸ਼ਾਲੀ ਸਿਹਤ ਸੰਭਾਲ ਮੁਹੱਈਆ ਕਰਨ ਲਈ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਦੇ ਸੰਦਰਭ ਵਿੱਚ ਕਾਫੀ ਪ੍ਰਬੰਧ ਕੀਤੇ ਗਏ ਹਨ । ਉਹਨਾਂ ਅੱਗੇ ਕਿਹਾ ਕਿ ਬੱਚਿਆਂ ਵਿੱਚ ਕੋਵਿਡ 19 ਅਕਸਰ ਅਸਿੰਪਟੋਮੈਟਿਕ ਹੁੰਦਾ ਹੈ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੁੰਦੀ , ਪਰ ਇਹ ਸੰਭਵ ਹੈ ਕਿ ਬੱਚਿਆਂ ਦੀ ਇੱਕ ਛੋਟੀ ਫੀਸਦ ਜਿਹਨਾਂ ਨੂੰ ਲਾਗ ਲੱਗਦੀ ਹੈ, ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਪੈ ਸਕਦੀ ਹੈ ।
(https://pib.gov.in/PressReleasePage.aspx?PRID=1723469 ) 

 

m_-5343400034344080424gmail-Picture 1

 

08 ਜੂਨ 2021 ਨੂੰ ਕੋਵਿਡ 19 ਬਾਰੇ ਮੀਡੀਆ ਬ੍ਰੀਫਿੰਗ ਦੌਰਾਨ ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) , ਨਵੀਂ ਦਿੱਲੀ ਨੇ ਕਿਹਾ ਕਿ ਭਾਰਤ ਜਾਂ ਵਿਸ਼ਵ ਵਿੱਚ ਕੋਈ ਅਜਿਹਾ ਡਾਟਾ ਨਹੀਂ ਹੈ, ਜੋ ਇਹ ਦਸਦਾ ਹੋਵੇ ਕਿ ਆਉਣ ਵਾਲੀਆਂ ਲਹਿਰਾਂ ਦੌਰਾਨ ਬੱਚਿਆਂ ਵਿੱਚ ਇਹ ਲਾਗ ਗੰਭੀਰ ਹੋਵੇਗੀ । ਇਸ ਮੁੱਦੇ ਬਾਰੇ ਅੱਗੇ ਸਪਸ਼ਟੀਕਰਨ ਦਿੰਦਿਆਂ ਉਹਨਾਂ ਕਿਹਾ ਕਿ ਉਹ ਬੱਚੇ ਜਿਹਨਾਂ ਨੂੰ ਜਾਂ ਤਾਂ ਹੋਰ ਬਿਮਾਰੀਆਂ ਜਾਂ ਉਹਨਾਂ ਦੀ ਇਮਊਨਿਟੀ ਘੱਟ ਹੈ, ਦੇ ਮੁਕਾਬਲੇ , ਸਿਹਤਮੰਦ ਬੱਚੇ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਤੋਂ ਬਿਨਾਂ ਹਲਕੀ ਬਿਮਾਰੀ ਤੋਂ ਬਾਅਦ ਠੀਕ ਹੋ ਜਾਂਦੇ ਹਨ ।
(https://www.pib.gov.in/PressReleasePage.aspx?PRID=1725366 )
ਡਾਕਟਰ ਐੱਨ ਕੇ ਅਰੋੜਾ, ਚੇਅਰਪਰਸਨ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਗਰੁੱਪ ਦੇ ਕੋਵਿਡ 19 ਬਾਰੇ ਵਰਕਿੰਗ ਗਰੁੱਪ , ਨੇ 25 ਜੂਨ 2021 ਨੂੰ ਕਿਹਾ ਸੀ ਕਿ 2 ਤੋਂ 18 ਸਾਲ ਦੇ ਬੱਚਿਆਂ ਵਿੱਚ ਕੋਵੈਕਸੀਨ ਤਜ਼ਰਬੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਹਨਾਂ ਦੇ ਨਤੀਜੇ ਇਸ ਸਾਲ ਸਤੰਬਰ ਤੋਂ ਅਕਤੂਬਰ ਵਿੱਚ ਪ੍ਰਾਪਤ ਹੋਣਗੇ । ਉਹਨਾਂ ਕਿਹਾ ਕਿ ਬੱਚਿਆਂ ਨੂੰ ਲਾਗ ਲੱਗ ਸਕਦੀ ਹੈ ਪਰ ਉਹ ਜਿ਼ਆਦਾ ਗੰਭੀਰ ਬਿਮਾਰ ਨਹੀਂ ਹੋਣਗੇ । 
 (https://pib.gov.in/PressReleseDetailm.aspx?PRID=1730219 )
ਆਉਣ ਵਾਲੀਆਂ ਕੋਵਿਡ 19 ਲਹਿਰਾਂ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸਿਹਤ ਲਈ ਲੋੜਾਂ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦਿਆਂ, ਕੇਂਦਰੀ ਸਿਹਤ ਮੰਤਰਾਲੇ ਦੁਆਰਾ 18 ਜੂਨ 2021 ਨੂੰ “ਬੱਚਿਆਂ (18 ਸਾਲ ਤੋਂ ਘੱਟ ਉਮਰ) ਦੇ ਕੋਵਿਡ 19 ਪ੍ਰਬੰਧਨ” ਬਾਰੇ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਇਹ ਦਸਤਾਵੇਜ਼ ਕੋਵਿਡ 19 ਲਾਗ , ਰੋਕਥਾਮ ਅਤੇ ਕੰਟਰੋਲ (ਆਈ ਪੀ ਸੀ) , ਮਾਸਕ ਵਰਤਣ ਲਈ ਸਲਾਹ ਸਮੇਤ ਲੱਛਣ , ਵੱਖ ਵੱਖ ਇਲਾਜ , ਨਿਗਰਾਨੀ ਅਤੇ ਪ੍ਰਬੰਧਨ ਬਾਰੇ ਵਿਸਥਾਰਿਤ ਸੇਧ ਮੁਹੱਈਆ ਕਰਦਾ ਹੈ ।
(https://www.mohfw.gov.in/pdf/GuidelinesforManagementofCOVID19inCHILDREN18June2021final.pdf )
ਕੇਂਦਰੀ ਸਿਹਤ ਮੰਤਰਾਲਾ ਅਤੇ ਵੱਖ ਵੱਖ ਮਾਹਿਰ ਵਾਇਰਸ ਦੀ ਟਰਾਂਸਮਿਸ਼ਨ ਚੇਨ ਨੂੰ ਤੋੜਨ ਲਈ ਬਾਲਗਾਂ ਦੇ ਨਾਲ ਨਾਲ ਬੱਚਿਆਂ ਲਈ ਕੋਵਿਡ ਉਚਿਤ ਵਿਹਾਰ ਦੀ ਲੋੜ ਤੇ ਲਗਾਤਾਰ ਜ਼ੋਰ ਦੇ ਚੁੱਕਿਆ ਹੈ ।

 

******************

 

ਐੱਮ ਵੀ



(Release ID: 1731686) Visitor Counter : 184