ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਮੰਤਰੀ ਸਮੂਹ ਦੀ 29ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸੂਬਿਆਂ ਵੱਲੋਂ ਅਨੁਕੂਲ ਤਰੀਕੇ ਨਾਲ ਅਨਲਾਕ ਕਰਨ ਦੇ ਮੱਦੇਨਜ਼ਰ ਮੰਤਰੀ ਸਮੂਹ ਨੇ ਕੋਵਿਡ ਉਚਿਤ ਵਿਹਾਰ ਦੇ ਮਹੱਤਵ ਨੂੰ ਦੁਹਰਾਇਆ ਹੈ

ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ , ਪਾਕੇਟਾਂ ਤੇ ਚਿੰਤਾ ਨੂੰ ਉਜਾਗਰ ਕੀਤਾ ਗਿਆ

Posted On: 28 JUN 2021 2:48PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਇੱਕ ਮੰਤਰੀ ਸਮੂਹ ਦੀ ਕੋਵਿਡ 19 ਬਾਰੇ 29ਵੀਂ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉਹਨਾਂ ਨਾਲ ਸ਼੍ਰੀ ਹਰਦੀਪ ਐੱਸ ਪੁਰੀ , ਸ਼ਹਿਰੀ ਹਵਾਬਾਜ਼ੀ ਮੰਤਰੀ , ਸ਼੍ਰੀ ਨਿੱਤਿਯਾਨੰਦ ਰਾਏ , ਰਾਜ ਮੰਤਰੀ , ਗ੍ਰਿਹ ਮੰਤਰਾਲੇ ਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ , ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਵੀ ਸ਼ਾਮਲ ਹੋਏ, ਡਾਕਟਰ ਵਿਨੋਦ ਕੇ ਪੌਲ , ਮੈਂਬਰ (ਸਿਹਤ) ਨੀਤੀ ਆਯੋਗ ਵੀ ਵਰਚੁਅਲੀ ਹਾਜ਼ਰ ਸਨ । 

0 0

ਮੰਤਰੀ ਸਮੂਹ ਨੇ ਉਹਨਾਂ ਸਾਰਿਆਂ , ਜਿਹਨਾਂ ਨੇ ਕੋਵਿਡ ਪ੍ਰਬੰਧਨ ਲਈ ਅਣਥੱਕ ਮੇਹਨਤ ਕੀਤੀ ਹੈ ਅਤੇ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਦੀ ਰਫ਼ਤਾਰ ਅਤੇ ਕਵਰੇਜ ਨੂੰ ਵਧਾਇਆ ਹੈ , ਦੀ ਪ੍ਰਸ਼ੰਸਾ ਰਿਕਾਰਡ ਵਿੱਚ ਦਰਜ ਕੀਤੀ ।
ਡਾਕਟਰ ਹਰਸ਼ ਵਰਧਨ ਨੇ ਸ਼ੁਰੂ ਵਿੱਚ ਕੋਵਿਡ 19 ਬਾਰੇ ਭਾਰਤ ਦੇ ਯਤਨਾਂ ਦੀ ਇੱਕ ਸੰਖੇਪ ਤਸਵੀਰ ਪੇਸ਼ ਕੀਤੀ । ਉਹਨਾਂ ਕਿਹਾ ,"ਪਿਛਲੇ 24 ਘੰਟਿਆਂ ਦੌਰਾਨ ਸਾਡੇ ਕੋਲ ਕੇਵਲ 46,148 ਕੇਸ ਆਏ ਹਨ । ਜਿਸ ਨਾਲ ਐਕਟਿਵ ਕੇਸ ਦੇਸ਼ ਵਿੱਚ ਕਾਫੀ ਘੱਟ ਕੇ 5,72,994 ਰਹਿ ਗਏ ਹਨ । ਸਿਹਤਯਾਬ ਦਰ ਹੌਲੀ—ਹੌਲੀ ਵੱਧ ਰਹੀ ਹੈ , ਅੱਜ ਇਹ 96.80% ਤੇ ਹੀ ਖੜ੍ਹੀ ਹੈ । ਪਿਛਲੇ 24 ਘੰਟਿਆਂ ਵਿੱਚ 58,578 ਕੋਰੋਨਾ ਮਰੀਜ਼ ਠੀਕ ਹੋਏ ਹਨ । ਅੱਜ ਲਗਾਤਾਰ ਇਹ 46ਵਾਂ ਦਿਨ ਹੈ ਜਦੋਂ ਰੋਜ਼ਾਨਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਨਵੇਂ ਕੋਰੋਨਾ ਕੇਸਾਂ ਨਾਲੋਂ ਜਿ਼ਆਦਾ ਆ ਰਹੀ ਹੈ । ਸਾਡੇ ਕੇਸਾਂ ਦੀ ਮੌਤ ਦਰ ਵੀ 1.30% ਹੈ, ਰੋਜ਼ਾਨਾ ਪਾਜ਼ੀਟਿਵਿਟੀ ਦਰ 2.94% ਅਤੇ ਹਫਤਾਵਾਰੀ ਪਾਜ਼ੀਟਿਵਿਟੀ ਦਰ 2.94% ਹੈ , ਜੋ ਲਗਾਤਾਰ 21 ਦਿਨਾਂ ਤੋਂ ਹੁਣ ਤੱਕ 5% ਤੋਂ ਹੇਠਾਂ ਚੱਲੀ ਆ ਰਹੀ ਹੈ"। 
ਕੋਵਿਡ 19 ਟੀਕਾਕਰਨ ਮੁਹਿੰਮ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਮਹਿਸੂਸ ਕੀਤਾ ਤੇ ਕਿਹਾ ,"ਭਾਰਤ ਨੇ ਕੋਵਿਡ 19 ਟੀਕਾਕਰਨ ਵਿੱਚ ਇੱਕ ਹੋਰ ਮੀਲ ਪੱਥਰ ਪ੍ਰਾਪਤ ਕੀਤਾ ਹੈ ਅਤੇ ਹੁਣ ਤੱਕ ਦਿੱਤੀਆਂ ਗਈਆਂ ਕੁਲ ਕੋਵਿਡ ਟੀਕਾ ਖੁਰਾਕਾਂ ਦੀ ਗਿਣਤੀ ਯੂ ਐੱਸ ਏ ਵਿੱਚ ਦਿੱਤੀਆਂ ਗਈਆਂ ਟੀਕਾ ਖੁਰਾਕਾਂ ਤੋਂ ਵੱਧ ਹੈ । ਯੂ ਐੱਸ ਨੇ 14 ਦਸੰਬਰ 2020 ਨੂੰ ਕੋਵਿਡ ਖਿਲਾਫ ਟੀਕਾਕਰਨ ਸ਼ੁਰੂ ਕੀਤਾ ਸੀ । ਜਦਕਿ ਭਾਰਤ ਵਿੱਚ ਇਹ ਮੁਹਿੰਮ 16 ਜਨਵਰੀ 2021 ਨੂੰ ਲਾਂਚ ਕੀਤੀ ਗਈ ਸੀ । ਕੋਵਿਡ ਟੀਕਾਕਰਨ ਦੀ ਨਵੀਂ ਨੀਤੀ ਤਹਿਤ ਭਾਰਤ ਸਰਕਾਰ ਨੇ ਦੇਸ਼ ਵਿੱਚ ਟੀਕਾ ਉਤਪਾਦਕਾਂ ਦੁਆਰਾ ਬਣਾਏ ਜਾ ਰਹੇ ਟੀਕਿਆਂ ਦਾ 75% ਖਰੀਦ ਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਫ੍ਰੀ ਸਪਲਾਈ ਕੀਤਾ ਹੈ । ਅੱਜ ਸਵੇਰੇ 8 ਵਜੇ ਤੱਕ ਅਸੀਂ 32,36,63,297 ਆਪਣੇ ਦੇਸ਼ ਦੇ ਨਾਗਰਿਕਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਨੂੰ ਟੀਕਾ ਖੁਰਾਕਾਂ ਦੇ ਚੁੱਕੇ ਹਾਂ । ਇਹਨਾਂ ਵਿੱਚ 1,01,98,257 ਸਿਹਤ ਸੰਭਾਲ ਕਾਮੇ , ਜਿਹਨਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ 72,07,617 ਸਿਹਤ ਸੰਭਾਲ ਕਾਮੇ ਹਨ , ਜਿਹਨਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ, 1,74,42,767 ਪਹਿਲੀ ਕਤਾਰ ਦੇ ਕਾਮੇ (ਪਹਿਲੀ ਖੁਰਾਕ) , ਅਤੇ 93,99,319 ਪਹਿਲੀ ਕਤਾਰ ਦੇ ਕਾਮੇ (ਦੂਜੀ ਖੁਰਾਕ), ਅਤੇ 18 ਤੋਂ 44 ਸਾਲ ਉਮਰ ਗਰੁੱਪ ਦੇ 8,46,51,696 (ਪਹਿਲੀ ਖੁਰਾਕ) ਅਤੇ 19,01,190 (ਦੂਜੀ ਖੁਰਾਕ) , 45 ਸਾਲ ਤੋਂ 60 ਸਾਲ ਦੀ ਉਮਰ ਦੇ 8,71,11,445 (ਪਹਿਲੀ ਖੁਰਾਕ) , ਅਤੇ 45 ਸਾਲਾਂ ਤੋਂ ਉੱਪਰ ਤੇ 60 ਸਾਲਾਂ ਦੇ 1,48,12,349 (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਵਾਲੇ 6,75,29,713 (ਪਹਿਲੀ ਖੁਰਾਕ) ਅਤੇ 60 ਸਾਲ ਤੋਂ ਵੱਧ 2,34,08,944 (ਦੂਜੀ ਖੁਰਾਕ) ਵਾਲੇ ਸ਼ਾਮਲ ਹਨ "।
ਉਹਨਾਂ ਨੇ ਮੰਤਰੀ ਸਮੂਹ ਦੇ ਮੈਂਬਰਾਂ ਨੂੰ ਮਯੂਕਰੋਮਾਈਕੋਸਿਸ ਲਾਗ ਦੀ ਚਾਲ , ਜੋ ਕੋਵਿਡ 19 ਦੇ ਇਸ ਪੜਾਅ ਦੌਰਾਨ ਉਭਰੀ ਹੈ, ਬਾਰੇ ਜਾਣੂੰ ਕਰਵਾਇਆ । ਕੁਲ 40,845 ਕੇਸ ਦਰਜ ਕੀਤੇ ਗਏ ਹਨ , ਜਿਹਨਾਂ ਵਿੱਚੋਂ 31,344 ਕੇਸ ਰੀਨੋਸੈਰੀਬਰਲ ਕਿਸਮ ਦੇ ਹਨ । ਇਸ ਲਾਗ ਤੋਂ ਮਰਨ ਵਾਲਿਆਂ ਦੀ ਗਿਣਤੀ 3,129 ਹੈ । ਕੁਲ ਗਿਣਤੀ ਵਿੱਚੋਂ 34,940 ਮਰੀਜ਼ ਕੋਵਿਡ ਦੇ (85.5%), 26,187 (64.11%) ਸ਼ੂਗਰ ਤੇ ਹੋਰ ਬਿਮਾਰੀਆਂ ਦੇ ਹਨ , ਜਦਕਿ 21,523 (52.69%) ਉਹ ਹਨ , ਜਿਹਨਾਂ ਨੂੰ ਇਹ ਲਾਗ ਸਟੀਰੋਇਡਸ ਕਾਰਨ ਲੱਗੀ ਹੈ । 13,083 ਮਰੀਜ਼ 18—45 ਸਾਲ ਉਮਰ ਵਰਗ (32%) , 17,464 45 ਤੋਂ 60 ਉਮਰ ਵਰਗ ਦੇ (42%) , ਜਦਕਿ 10,082 (24%) ਮਰੀਜ਼ 60 ਤੋਂ ਵੱਧ ਉਮਰ ਦੇ ਹਨ । 

0

ਮੰਤਰੀ ਸਮੂਹ ਨੇ ਕੋਵਿਡ ਉਚਿਤ ਵਿਹਾਰ ਦੇ ਮਹੱਤਵ ਨੂੰ ਜ਼ੋਰ ਨਾਲ ਦੁਹਰਾਇਆ । ਆਈ ਈ ਸੀ ਮੁਹਿੰਮਾਂ ਦੁਆਰਾ ਲਗਾਤਾਰ ਜਾਗਰੂਕਤਾ ਦੇ ਵੱਡੇ ਪੱਧਰ ਨੂੰ ਵੀ ਉਜਾਗਰ ਕੀਤਾ । ਡਾਕਟਰ ਵੀ ਕੇ ਪੌਲ ਨੇ ਮਾਸਕ ਪਾਉਣ ਅਤੇ ਹੱਥ ਹਾਈਜੀਨ ਦੇ ਫਾਇਦਿਆਂ ਤੇ ਜ਼ੋਰ ਦਿੱਤਾ ।
ਡਾਕਟਰ ਬਲਰਾਮ ਭਾਰਗਵ , ਸਕੱਤਰ (ਸਿਹਤ ਖੋਜ) ਤੇ ਡੀਜੀ (ਆਈ ਸੀ ਐੱਮ ਆਰ) ਨੇ ਚਿਤਾਵਨੀ ਦਿੱਤੀ ਕਿ ਦੇਸ਼ ਦੇ 80 ਜਿ਼ਲਿ੍ਆਂ ਵਿੱਚ ਅਜੇ ਵੀ ਪਾਜ਼ੀਟਿਵਿਟੀ ਉੱਚੀ ਹੈ , ਇਸ ਲਈ ਕੋਵਿਡ 19 ਦੀ ਦੂਜੀ ਲਹਿਰ ਅਜੇ ਘੱਟ ਨਹੀਂ ਹੋਈ ਹੈ । ਉਹਨਾਂ ਨੇ ਇਸ ਪੱਧਰ ਤੇ ਕਿਸੇ ਤਰ੍ਹਾਂ ਦੀ ਢਿੱਲਮੱਠ ਕਰਨ ਦੇ ਖਿਲਾਫ ਸਲਾਹ ਦਿੱਤੀ । ਉਹਨਾਂ ਨੇ ਦੱਸਿਆ ਕਿ ਟੀਕੇ ਕੋਵਿਡ 19 ਵੇਰੀਐਂਟ ਦੇ ਐਲਫਾ , ਬੀਟਾ , ਗਾਮਾ , ਡੈਲਟਾ ਵੇਰੀਐਂਟਸ ਖਿਲਾਫ ਪ੍ਰਭਾਵਸ਼ਾਲੀ ਪਾਏ ਗਏ ਹਨ ।
ਡਾਕਟਰ ਸੁਜੀਤ ਕੇ ਸਿੰਘ , ਡਾਇਰੈਕਟਰ (ਐੱਨ ਸੀ ਡੀ ਸੀ) ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ ਦੀ ਚਾਲ ਬਾਰੇ ਇੱਕ ਵਿਸਥਾਰਿਤ ਰਿਪੋਰਟ ਪੇਸ਼ ਕੀਤੀ । ਉਹਨਾਂ ਹਰੇਕ ਸੂਬੇ ਵਿੱਚ ਮਹਾਮਾਰੀ ਬਾਰੇ ਖੋਜਾਂ ਦੇ ਅਧਾਰਿਤ ਮੁਲਾਂਕਣ ਪੇਸ਼ ਕੀਤਾ । ਜਿਸ ਵਿੱਚ ਨਾਜ਼ੁਕ ਪੈਮਾਨਿਆਂ , ਜਿਵੇਂ ਕੇਸਾਂ ਵਿੱਚ ਵਾਧਾ , ਵਿਸ਼ੇਸ਼ ਜਿ਼ਲਿ੍ਆਂ ਵਿੱਚ ਕੇਸਾਂ ਤੇ ਧਿਆਨ ਅਤੇ ਹੋਰ ਰੁਝਾਨ ਜਿਵੇਂ ਮੌਤ ਦਰ ਅਤੇ ਪ੍ਰਭਾਵਸ਼ਾਲੀ ਸੂਬਿਆਂ ਵਿੱਚ ਲਾਗ ਪੈਦਾ ਕਰਨ ਵਾਲੇ ਕੋਵਿਡ 19 ਵੇਰੀਐਂਟਸ ਸ਼ਾਮਲ ਸਨ ।
ਐਕਟਿਵ ਕੇਸ ਲਗਾਤਾਰ ਮੁੱਖ ਤੌਰ ਤੇ ਮਹਾਰਾਸ਼ਟਰ , ਕੇਰਲ , ਤਾਮਿਲਨਾਡੂ , ਪੱਛਮ ਬੰਗਾਲ ਅਤੇ ਉਡੀਸਾ ਵਿੱਚ ਕੇਂਦਰਿਤ ਹਨ , ਜੋ ਰਾਸ਼ਟਰੀ ਕੋਵਿਡ ਵਾਧਾ ਦਰ ਤੋਂ ਜਿ਼ਆਦਾ ਵਾਧਾ ਦਰ ਦਰਜ ਕਰ ਰਹੇ ਹਨ । ਜਦਕਿ 19 ਸੂਬਿਆਂ ਵਿੱਚ ਮੌਤ ਦਰ ਅੰਕੜਿਆਂ ਦੇ ਇੱਕ ਅੰਕੜੇ (10 ਤੋਂ ਘੱਟ) ਦਰਜ ਕੀਤੀ ਗਈ ਹੈ, 4 ਸੂਬਿਆਂ ਕੇਰਲ , ਕਰਨਾਟਕ , ਮਹਾਰਾਸ਼ਟਰ ਅਤੇ ਤਾਮਿਲਨਾਡੂ ਰੋਜ਼ਾਨਾ 100 ਤੋਂ ਵੱਧ ਮੌਤਾਂ ਦਰਜ ਕਰ ਰਹੇ ਹਨ ।
ਮਿਸ ਨੀਰਜਾ ਸ਼ੇਖਰ , ਵਧੀਕ ਸਕੱਤਰ ਸੂਚਨਾ ਤੇ ਪ੍ਰਸਾਰਣ ਨੇ ਮੰਤਰੀ ਸਮੂਹ ਨੂੰ ਟੀਕੇ ਬਾਰੇ ਹਿਚਕਿਚਾਹਟ ਵਰਗੇ ਮੁੱਦਿਆਂ ਨੂੰ ਵੱਖ ਵੱਖ ਮਾਧਿਅਮਾਂ ਰਾਹੀਂ ਕਿਵੇਂ ਨਜੀਠਿਆ ਜਾ ਰਿਹਾ ਹੈ, ਤੋਂ ਜਾਣੂੰ ਕਰਵਾਇਆ ।
ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਸਿਹਤ), ਸ਼੍ਰੀ ਹਰਸ਼ ਵਰਧਨ ਸਿ਼੍ਰੰਗਲਾ , ਵਿਦੇਸ਼ ਸਕੱਤਰ , ਮਿਸ ਐੱਸ ਅਪਰਨਾ , ਸਕੱਤਰ (ਫਾਰਮਾ) , ਡਾਕਟਰ ਬਲਰਾਮ ਭਾਰਗਵ , ਸਕੱਤਰ (ਸਿਹਤ ਖੋਜ) ਤੇ ਡੀਜੀ (ਆਈ ਸੀ ਐੱਮ ਆਰ) , ਸ਼੍ਰੀ ਅਜੇ ਸੇਠ ਸਕੱਤਰ ਆਰਥਿਕ ਮਾਮਲਿਆਂ ਦੇ ਵਿਭਾਗ , ਸ਼੍ਰੀ ਅਪੁਰਵਾ ਚੰਦਰ , ਸਕੱਤਰ (ਕਿਰਤ) , ਸ਼੍ਰੀ ਵਿਕਾਸ਼ ਸ਼ੀਲ , ਵਧੀਕ ਸਕੱਤਰ (ਸਿਹਤ) , ਸ਼੍ਰੀ ਰਾਕੇਸ਼ ਸਨਵਾਲ , ਵਧੀਕ ਸਕੱਤਰ , ਨੀਤੀ ਆਯੋਗ , ਮਿਸ ਨੀਰਜਾ ਸ਼ੇਖਰ , ਵਧੀਕ ਸਕੱਤਰ ਸੂਚਨਾ ਤੇ ਪ੍ਰਸਾਰਣ , ਡਾਕਟਰ ਸੁਨੀਲ ਕੁਮਾਰ , ਡੀ ਜੀ ਐੱਚ ਐੱਸ (ਐੱਮ ਓ ਐੱਫ ਈ ਡਬਲਯੁ) , ਡਾਕਟਰ ਸੁਜੀਤ ਕੇ ਸਿੰਘ , ਡਾਇਰੈਕਟਰ ਐੱਨ ਸੀ ਡੀ ਸੀ , ਫੌਜੀ ਸੈਨਾਵਾਂ (ਆਰਮਡ ਫੋਰਸਿਸ ਮੈਡੀਕਲ ਸਰਵਿਸਿਸ) , ਆਈ ਟੀ ਬੀ ਪੀ ਦੇ ਪ੍ਰਤੀਨਿੱਧ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਵੀਡੀਓ ਕਾਨਫਰੰਸ ਰਾਹੀਂ ਇਸ ਮੀਟਿੰਗ ਵਿਚ ਸ਼ਾਮਲ ਹੋਏ ।

 

**********************

 

ਐੱਮ ਵੀ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ 29ਵੀਂ ਗਰੁੱਪ ਸਮੂਹ ਮੀਟਿੰਗ / 28 ਜੂਨ 2021 / 4



(Release ID: 1730933) Visitor Counter : 193