ਪ੍ਰਧਾਨ ਮੰਤਰੀ ਦਫਤਰ
ਜੰਮੂ ਤੇ ਕਸ਼ਮੀਰ ਬਾਰੇ ਅੱਜ ਦੀ ਬੈਠਕ ਜੰਮੂ ਤੇ ਕਸ਼ਮੀਰ ਨੂੰ ਵਿਕਸਿਤ ਅਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ’ਚ ਇੱਕ ਅਹਿਮ ਕਦਮ ਹੈ: ਪ੍ਰਧਾਨ ਮੰਤਰੀ
ਜੰਮੂ ਤੇ ਕਸ਼ਮੀਰ ਵਿੱਚ ਬੁਨਿਆਦੀ ਪੱਧਰ ਦੀ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਸਾਡੀ ਪ੍ਰਾਥਮਿਕਤਾ ਹੈ: ਪ੍ਰਧਾਨ ਮੰਤਰੀ
ਹੱਦਬੰਦੀ ਤੇਜ਼ ਰਫ਼ਤਾਰ ਨਾਲ ਕਰਨੀ ਹੋਵੇਗੀ, ਤਾਂ ਜੋ ਜੰਮੂ ਤੇ ਕਸ਼ਮੀਰ ਨੂੰ ਇੱਕ ਚੁਣੀ ਹੋਈ ਸਰਕਾਰ ਮਿਲ ਸਕੇ: ਪ੍ਰਧਾਨ ਮੰਤਰੀ
Posted On:
24 JUN 2021 8:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ ਤੇ ਕਸ਼ਮੀਰ ਦੇ ਸਿਆਸੀ ਆਗੂਆਂ ਨਾਲ ਅੱਜ ਦੀ ਬੈਠਕ ਨੂੰ, ਜੰਮੂ–ਕਸ਼ਮੀਰ ਨੂੰ ਵਿਕਸਿਤ ਅਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਅਹਿਮ ਕਦਮ ਕਰਾਰ ਦਿੱਤਾ ਹੈ, ਜਿੱਥੇ ਸਰਬ–ਪੱਖੀ ਵਿਕਾਸ ਹੋਵੇਗਾ।
ਬੈਠਕ ਤੋਂ ਬਾਅਦ ਟਵੀਟਸ ਦੀ ਇੱਕ ਲੜੀ ’ਚ ਪ੍ਰਧਾਨ ਮੰਤਰੀ ਨੇ ਕਿਹਾ।
“ਅੱਜ ਦੀ ਬੈਠਕ ਜੰਮੂ–ਕਸ਼ਮੀਰ ਨੂੰ ਵਿਕਸਿਤ ਤੇ ਪ੍ਰਗਤੀਸ਼ੀਲ ਬਣਾਉਣ ਦੀਆਂ ਚਲ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਅਹਿਮ ਕਦਮ ਹੈ, ਜਿੱਥੇ ਸਰਬ–ਪੱਖੀ ਵਿਕਾਸ ਹੋਵੇਗਾ।
ਜੰਮੂ ਤੇ ਕਸ਼ਮੀਰ ਵਿੱਚ ਬੁਨਿਆਦੀ ਜਮਹੂਰੀਅਤ ਨੂੰ ਮਜ਼ਬੂਤ ਕਰਨਾ ਸਾਡੀ ਪ੍ਰਾਥਮਿਕਤਾ ਹੈ। ਹੱਦਬੰਦੀ ਤੇਜ਼ ਰਫ਼ਤਾਰ ਨਾਲ ਕਰਨੀ ਹੋਵੇਗੀ, ਤਾਂ ਜੋ ਚੋਣਾਂ ਕਰਵਾਈਆਂ ਜਾ ਸਕਣ ਅਤੇ ਜੰਮੂ ਤੇ ਕਸ਼ਮੀਰ ਨੂੰ ਇੱਕ ਚੁਣੀ ਹੋਈ ਸਰਕਾਰ ਮਿਲ ਸਕੇ, ਜੋ ਜੰਮੂ ਤੇ ਕਸ਼ਮੀਰ ਦੇ ਵਿਕਾਸ–ਪੰਧ ਨੂੰ ਮਜ਼ਬੂਤੀ ਦੇ ਸਕੇ।
ਸਾਡੀ ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਮੇਜ਼ ਦੁਆਲੇ ਬੈਠ ਕੇ ਵਿਚਾਰਾਂ ਦਾ ਅਦਾਨ–ਪ੍ਰਦਾਨ ਕਰਨ ਦੀ ਯੋਗਤਾ ਹੈ। ਮੈਂ ਜੰਮੂ ਤੇ ਕਸ਼ਮੀਰ ਦੇ ਆਗੂਆਂ ਨੂੰ ਦੱਸਿਆ ਕਿ ਇਹ ਲੋਕ ਹਨ, ਖ਼ਾਸ ਕਰਕੇ ਨੌਜਵਾਨਾਂ, ਜਿਨ੍ਹਾਂ ਨੂੰ ਜੰਮੂ ਤੇ ਕਸ਼ਮੀਰ ਦੀ ਸਿਆਸੀ ਲੀਡਰਸ਼ਿਪ ਸੌਂਪਣੀ ਹੋਵੇਗੀ ਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀਆਂ ਇੱਛਾਵਾਂ ਬਾਕਾਇਦਾ ਪੂਰੀਆਂ ਹੋਣ।”
*****
ਡੀਐੱਸ
(Release ID: 1730191)
Visitor Counter : 173
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam