ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਟੌਏ-ਕੈਥੌਨ–2021 ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ
‘ਟੌਏਕੌਨੋਮੀ’ ਵਿੱਚ ਬਿਹਤਰ ਸਥਾਨ ਬਣਾਉਣ ਦਾ ਦਿੱਤਾ ਸੱਦਾ
ਵਿਕਾਸ ਤੇ ਵਾਧੇ ਨੂੰ ਸਭ ਤੋਂ ਵੱਧ ਲੋੜਵੰਦ ਖੇਤਰਾਂ ਤੱਕ ਲਿਜਾਣ ਵਿੱਚ ਖਿਡੌਣਾ ਖੇਤਰ ਦੇ ਮਹੱਤਵ ਉੱਤੇ ਦਿੱਤਾ ਜ਼ੋਰ
ਸਾਨੂੰ ਸਥਾਨਕ ਖਿਡੌਣਿਆਂ ਲਈ ਵੋਕਲ ਹੋਣ ਦੀ ਲੋੜ: ਪ੍ਰਧਾਨ ਮੰਤਰੀ
ਪੂਰੀ ਦੁਨੀਆ ਭਾਰਤ ਦੀਆਂ ਸਮਰੱਥਾਵਾਂ, ਕਲਾ ਤੇ ਸੱਭਿਆਚਾਰ ਅਤੇ ਸਮਾਜ ਬਾਰੇ ਜਾਣਨਾ ਚਾਹੁੰਦੀ ਹੈ, ਖਿਡੌਣੇ ਇਸ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ: ਪ੍ਰਧਾਨ ਮੰਤਰੀ
ਭਾਰਤ ਦੇ ਪਾਸ ਡਿਜੀਟਲ ਗੇਮਿੰਗ ਲਈ ਕਾਫ਼ੀ ਸਮੱਗਰੀ ਤੇ ਸਮਰੱਥਾ ਹੈ: ਪ੍ਰਧਾਨ ਮੰਤਰੀ
ਖਿਡੌਣਾ ਉਦਯੋਗ ਦੇ ਇਨੋਵੇਟਰਸ ਤੇ ਸਿਰਜਕਾਂ ਲਈ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਇੱਕ ਵਿਸ਼ਾਲ ਅਵਸਰ ਹੈ: ਪ੍ਰਧਾਨ ਮੰਤਰੀ
Posted On:
24 JUN 2021 1:10PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਟੌਏਕੈਥੌਨ–2021’ ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ, ਸ੍ਰੀ ਪੀਯੂਸ਼ ਗੋਇਲ ਅਤੇ ਸ੍ਰੀ ਸੰਜੈ ਧੋਤ੍ਰੇ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5–6 ਸਾਲਾਂ ’ਚ ਦੇਸ਼ ਦੇ ਨੌਜਵਾਨ ਹੈਕਾਥੌਨਜ਼ ਦੇ ਮੰਚ ਰਾਹੀਂ ਦੇਸ਼ ਦੀਆਂ ਪ੍ਰਮੁੱਖ ਚੁਣੌਤੀਆਂ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸੋਚ ਦੇਸ਼ ਦੀਆਂ ਸਮਰੱਥਾਵਾਂ ਨੂੰ ਲਾਮਬੰਦ ਕਰਨਾ ਤੇ ਉਨ੍ਹਾਂ ਨੂੰ ਇੱਕ ਮਾਧਿਅਮ ਦੇਣਾ ਹੈ।
ਬੱਚਿਆਂ ਦੇ ਪਹਿਲੇ ਦੋਸਤ ਵਜੋਂ ਖਿਡੌਣਿਆਂ ਦੀ ਅਹਿਮੀਅਤ ਦੇ ਨਾਲ–ਨਾਲ ਪ੍ਰਧਾਨ ਮੰਤਰੀ ਨੇ ਖਿਡੌਣਿਆਂ ਅਤੇ ਗੇਮਿੰਗ ਦੇ ਆਰਥਿਕ ਪੱਖਾਂ ਉੱਤੇ ਵੀ ਜ਼ੋਰ ਦਿੱਤਾ, ਉਨ੍ਹਾਂ ਇਸ ਨੂੰ ‘ਟੌਏਕੌਨੋਮੀ’(Toyconomy) ਦਾ ਨਾਮ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦਾ ਖਿਡੌਣਾ ਬਜ਼ਾਰ ਲਗਭਗ 100 ਅਰਬ ਡਾਲਰ ਦਾ ਹੈ ਅਤੇ ਇਸ ਬਜ਼ਾਰ ਵਿੱਚ ਭਾਰਤ ਦਾ ਹਿੱਸਾ ਸਿਰਫ਼ 1.5 ਫ਼ੀਸਦੀ ਹੈ। ਭਾਰਤ ਆਪਣੇ ਲਗਭਗ 80 ਫ਼ੀਸਦੀ ਖਿਡੌਣੇ ਦਰਾਮਦ ਕਰਦਾ ਹੈ। ਇਸ ਦਾ ਮਤਲਬ ਹੈ ਕਿ ਕਰੋੜਾਂ ਰੁਪਏ ਦੇਸ਼ ਤੋਂ ਬਾਹਰ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਸ਼੍ਰੀ ਮੋਦੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੰਕੜਿਆਂ ਤੋਂ ਵੀ ਅਗਾਂਹ ਇਸ ਖੇਤਰ ਵਿੱਚ ਸਮਾਜ ਦੇ ਲੋੜਵੰਦ ਵਰਗਾਂ ’ਚ ਤਰੱਕੀ ਤੇ ਵਿਕਾਸ ਲਿਆਉਣ ਦੀ ਸਮਰੱਥਾ ਹੈ। ਖਿਡੌਣਾ ਉਦਯੋਗ ਦਾ ਆਪਣਾ ਲਘੂ ਪੱਧਰ ਦਾ ਉਦਯੋਗ ਹੈ, ਜਿਸ ਨਾਲ ਪਿੰਡਾਂ ਵਿੱਚ ਰਹਿੰਦੇ ਕਾਰੀਗਰ, ਦਲਿਤ, ਗ਼ਰੀਬ ਲੋਕ ਤੇ ਕਬਾਇਲੀ ਆਬਾਦੀ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਗਿਣਵਾਇਆ। ਇਨ੍ਹਾਂ ਵਰਗਾਂ ਤੱਕ ਫ਼ਾਇਦਾ ਪਹੁੰਚਾਉਣ ਲਈ, ਸਾਨੂੰ ਸਥਾਨਕ ਖਿਡੌਣਿਆਂ ਪ੍ਰਤੀ ਵੋਕਲ ਹੋਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਖਿਡੌਣਿਆਂ ਨੂੰ ਵਿਸ਼ਵ ਪੱਧਰ ਉੱਤੇ ਪ੍ਰਤੀਯੋਗੀ ਬਣਾਉਣ ਲਈ ਨਵੀਂ–ਨਵੀਂ ਕਿਸਮ ਦੇ ਖਿਡੌਣੇ ਤਿਆਰ ਕਰਨ ਤੇ ਫ਼ਾਈਨਾਂਸਿੰਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ, ਨਵੇਂ ਸਟਾਰਟ–ਅੱਪਸ ਨੂੰ ਉਤਸ਼ਾਹਿਤ ਕਰਨ, ਨਵੀਂ ਟੈਕਨੋਲੋਜੀ ਰਵਾਇਤੀ ਖਿਡੌਣਾ–ਨਿਰਮਾਤਾਵਾਂ ਤੱਕ ਲਿਜਾਣ ਅਤੇ ਨਵੀਂ ਬਜ਼ਾਰ ਮੰਗ ਪੈਦਾ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੌਏ-ਕੈਥੌਨ ਜਿਹੇ ਸਮਾਰੋਹਾਂ ਪਿੱਛੇ ਇਹੀ ਪ੍ਰੇਰਣਾ ਹੈ।
https://twitter.com/PMOIndia/status/1407949633515495425
https://twitter.com/PMOIndia/status/1407949698283937795
ਪ੍ਰਧਾਨ ਮੰਤਰੀ ਨੇ ਇੰਟਰਨੈੱਟ ਦੇ ਸਸਤੇ ਡਾਟਾ ਤੇ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨਾਲ ਪਿੰਡਾਂ ਵਿੱਚ ਕਨੈਕਟੀਵਿਟੀ ਵਧੀ ਹੈ ਅਤੇ ਨਾਲ ਹੀ ਉਨ੍ਹਾਂ ਭਾਰਤ ਵਿੱਚ ਵਰਚੁਅਲ, ਡਿਜੀਟਲ ਤੇ ਔਨਲਾਈਨ ਗੇਮਿੰਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਬਜ਼ਾਰ ਵਿੱਚ ਉਪਲਬਧ ਜ਼ਿਆਦਾਤਰ ਔਨਲਾਈਨ ਤੇ ਡਿਜੀਟਲ ਗੇਮਸ ਭਾਰਤੀ ਧਾਰਨਾਵਾਂ ਉੱਤੇ ਅਧਾਰਿਤ ਨਹੀਂ ਹਨ ਅਤੇ ਬਹੁਤ ਸਾਰੀਆਂ ਗੇਮਸ ਹਿੰਸਾ ਨੂੰ ਹੁਲਾਰਾ ਦਿੰਦੀਆਂ ਹਨ ਅਤੇ ਮਾਨਸਿਕ ਤਣਾਅ ਪੈਦਾ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਤੱਥ ਉਜਾਗਰ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆ ਭਾਰਤ ਦੀਆਂ ਸਮਰੱਥਾਵਾਂ, ਕਲਾ ਤੇ ਸੱਭਿਆਚਾਰ ਅਤੇ ਸਮਾਜ ਬਾਰੇ ਜਾਣਨਾ ਚਾਹੁੰਦੀ ਹੈ। ਖਿਡੌਣੇ ਇਸ ਵਿੱਚ ਇੱਕ ਵੱਡੀ ਭੂਮਿਕਾ ਨਿਭਾ ਸਕਦੇ ਹਨ। ਭਾਰਤ ਦੇ ਪਾਸ ਡਿਜੀਟਲ ਗੇਮਿੰਗ ਲਈ ਕਾਫ਼ੀ ਸਮੱਗਰੀ ਤੇ ਸਮਰੱਥਾ ਹੈ। ਸ਼੍ਰੀ ਮੋਦੀ ਨੇ ਨੌਜਵਾਨ ਇਨੋਵੇਟਰਸ ਤੇ ਸਟਾਰਟ–ਅੱਪਸ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀਆਂ ਸਮਰੱਥਾਵਾਂ ਤੇ ਵਿਚਾਰਾਂ ਦੀ ਸਹੀ ਤਸਵੀਰ ਵਿਸ਼ਵ ਦੇ ਸਾਹਮਣੇ ਪੇਸ਼ ਕਰਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ।
https://twitter.com/PMOIndia/status/1407950717629861890
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਖਿਡੌਣਾ ਉਦਯੋਗ ਦੇ ਇਨੋਵੇਟਰਸ ਤੇ ਸਿਰਜਕਾਂ ਲਈ ਇੱਕ ਵਿਸ਼ਾਲ ਅਵਸਰ ਹੈ। ਬਹੁਤ ਸਾਰੀਆਂ ਘਟਨਾਵਾਂ, ਸਾਡੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਜੋਸ਼ ਤੇ ਲੀਡਰਸ਼ਿਪ ਦੀਆਂ ਕਹਾਣੀਆਂ ਗੇਮਿੰਗ ਧਾਰਨਾਵਾਂ ਵਿੱਚ ਸਿਰਜੀਆਂ ਜਾ ਸਕਦੀਆਂ ਹਨ। ਇਨ੍ਹਾਂ ਇਨੋਵੇਟਰਸ ਦੀ ‘ਫੋਕ ਵਿਦ ਫਿਊਚਰ’(folk with the future) ਨਾਲ ਜੋੜਨ ਵਿੱਚ ਵੱਡੀ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀਆਂ ਦਿਲਚਸਪ ਤੇ ਇੰਟਰੈਕਟਿਵ ਗੇਮਸ ਸਿਰਜਣ ਦੀ ਜ਼ਰੂਰਤ ਹੈ, ਜੋ ‘ਇਨਗੇਜ,ਐਂਟਰਟੇਨ ਅਤੇ ਐਜੂਕੇਟ’(engage, entertain and educate) ਕਰ ਸਕਣ।
https://www.youtube.com/watch?v=SidhJdIRN-4
****
ਡੀਐੱਸ
(Release ID: 1730112)
Visitor Counter : 220
Read this release in:
Telugu
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Kannada
,
Malayalam