ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੀਕਾਕਰਨ ਬਾਰੇ ਮਿੱਥ ਬਨਾਮ ਸੱਚ


ਕੋਵੀਸ਼ੀਲਡ ਖੁਰਾਕ ਦਾ ਵਕਫਾ਼ ਵਧਾਉਣ ਬਾਰੇ ਫੈਸਲਾ ਐਡਨੋਵੈਕਟਰ ਟੀਕਿਆਂ ਦੇ ਵਿਹਾਰ ਸਬੰਧੀ ਮੌਲਿਕ ਵਿਗਿਆਨਕ ਕਾਰਨਾਂ ਤੇ ਅਧਾਰਿਤ ਸੀ

ਐੱਨ ਟੀ ਏ ਜੀ ਆਈ ਦੇ ਕੋਵਿਡ 19 ਵਰਕਿੰਗ ਗਰੁੱਪ ਅਤੇ ਸਟੈਡਿੰਗ ਟੈਕਨੀਕਲ ਸਬ ਕਮੇਟੀ ( ਐੱਸ ਟੀ ਐੱਸ ਸੀ ) ਦੀਆਂ ਮੀਟਿੰਗਾਂ ਵਿੱਚ ਦਰਜ ਵੇਰਵਾ ਇਹ ਸਪਸ਼ਟ ਦਰਸਾਉਂਦਾ ਹੈ ਕਿ ਕੋਵੀਸ਼ੀਲਡ ਲਈ 12 ਤੋਂ 16 ਹਫ਼ਤਿਆਂ ਦੇ ਵਕਫੇ਼ ਬਾਅਦ ਖੁਰਾਕ ਦੀ ਸਿਫਾਰਸ਼ ਸਰਬਸੰਮਤੀ ਨਾਲ ਕੀਤੀ ਗਈ ਸੀ ਅਤੇ ਕਿਸੇ ਵੀ ਮੈਂਬਰ ਵੱਲੋਂ ਅਸਹਿਮਤੀ ਨਹੀਂ ਪ੍ਰਗਟਾਈ ਗਈ

Posted On: 16 JUN 2021 1:40PM by PIB Chandigarh

ਕੋਵੀਸ਼ੀਲਡ ਟੀਕੇ ਦੀਆਂ ਦੋਨੋਂ ਖੁਰਾਕਾਂ ਵਿਚਾਲੇ ਵਕਫ਼ਾ 6—8 ਹਫ਼ਤਿਆਂ ਤੋਂ ਵਧਾ ਕੇ 12—16 ਹਫ਼ਤੇ ਤੱਕ ਵਧਾਉਣ ਬਾਰੇ ਕੁਝ ਮੀਡੀਆ ਰਿਪੋਰਟਾਂ ਛਪੀਆਂ ਹਨ , ਜਿਹਨਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਸ ਫੈਸਲੇ ਦੇ ਸਬੰਧ ਵਿੱਚ ਤਕਨੀਕੀ ਮਾਹਰਾਂ ਵਿਚਾਲੇ ਅਸਹਿਮਤੀ ਸੀ ।
ਇਹ ਨੋਟ ਕੀਤਾ ਜਾ ਸਕਦਾ ਹੈ ਕਿ ਵਕਫ਼ੇ ਨੂੰ ਵਧਾਉਣ ਬਾਰੇ ਫੈਸਲਾ ਐਡਨੋਵੈਕਟਰ ਟੀਕਿਆਂ ਦੇ ਵਿਹਾਰ ਸਬੰਧੀ ਵਿਗਿਆਨਕ ਕਾਰਨਾਂ ਤੇ ਅਧਾਰਿਤ ਸੀ ਅਤੇ ਐੱਨ ਟੀ ਏ ਜੀ ਆਈ ਵਿੱਚ ਕੋਵਿਡ 19 ਵਰਕਿੰਗ ਗਰੁੱਪ ਅਤੇ ਸਟੈਡਿੰਗ ਟੈਕਨੀਕਲ ਸਬ ਕਮੇਟੀ (ਐੱਸ ਟੀ ਐੱਸ ਸੀ) ਦੀਆਂ ਮੀਟਿੰਗਾਂ ਵਿੱਚ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਿਸੇ ਮੈਂਬਰ ਨੇ ਵੀ ਕੋਈ ਅਸਹਿਮਤੀ ਪ੍ਰਗਟ ਨਹੀਂ ਕੀਤੀ ।
ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮੁਨਾਈਜੇਸ਼ਨ ਦੇ ਕੋਵਿਡ 19 ਵਰਕਿੰਗ ਗਰੁੱਪ ਦੀ 22ਵੀਂ ਮੀਟਿੰਗ 10 ਮਈ 2021 ਨੂੰ ਹੋਈ ਸੀ । ਕੋਵਿਡ 19 ਵਰਕਿੰਗ ਗਰੁੱਪ ਵਿੱਚ ਹੇਠ ਲਿਖੇ ਮੈਂਬਰ ਸ਼ਾਮਲ ਸਨ ।
ਡਾਕਟਰ ਐਨ ਕੇ ਅਰੋੜਾ, ਐਗਜ਼ੈਕਟਿਵ ਡਾਇਰੈਕਟਰ ਆਈ ਐੱਨ ਸੀ ਐੱਲ ਈ ਐੱਨ
ਡਾਕਟਰ ਰਾਕੇਸ਼ ਅੱਗਰਵਾਲ, ਐੱਨ ਟੀ ਏ ਜੀ ਆਈ ਮੈਂਬਰ, ਡਾਇਰੈਕਟਰ, ਜੇ ਆਈ ਪੀ ਐੱਮ ਈ ਆਰ, ਪੁਡੂਚੇਰੀ
ਡਾਕਟਰ ਗਗਨਦੀਪ ਕੰਗ, ਐੱਨ ਟੀ ਏ ਜੀ ਆਈ ਮੈਂਬਰ, ਪ੍ਰੋਫੈਸਰ, ਸੀ ਐੱਮ ਸੀ, ਵੈਲੂਰ
ਡਾਕਟਰ ਅਮੂਲਿਆ ਪਾਂਡਾ , ਐੱਨ ਟੀ ਏ ਜੀ ਆਈ ਮੈਂਬਰ, ਡਾਇਰੈਕਟਰ, ਐੱਨ ਆਈ ਆਈ
ਡਾਕਟਰ ਜੇ ਪੀ ਮੁਲਾਇਲ, ਐੱਨ ਟੀ ਏ ਜੀ ਆਈ ਮੈਂਬਰ, ਰਿਟਾਇਰਡ ਪ੍ਰਿੰਸੀਪਲ, ਸੀ ਐੱਮ ਸੀ,ਵੈਲੂਰ
ਡਾਕਟਰ ਨਵੀਨ ਖੰਨਾ , ਗਰੁੱਪ ਲੀਡਰ, ਆਈ ਸੀ ਜੀ ਈ ਬੀ
ਡਾਕਟਰ ਵੀ ਜੀ ਸੋਮਾਨੀ, ਡੀ ਸੀ ਜੀ ਆਈ, ਸੀ ਡੀ ਐੱਸ ਸੀ ਓ
ਡਾਕਟਰ ਪ੍ਰਦੀਪ ਹਲਦਰ, ਸਲਾਹਕਾਰ, ਆਰ ਸੀ ਐੱਚ, ਐੱਮ ਓ ਐੱਫ ਈ ਡਬਲਯੂ
ਇਸ ਕੋਵਿਡ 19 ਵਰਕਿੰਗ ਗਰੁੱਪ ਨੇ ਕੌਮੀ ਟੀਕਾਕਰਨ ਨੀਤੀ ਤਹਿਤ ਵਰਤੇ ਜਾ ਰਹੇ ਕੋਵੀਸ਼ੀਲਡ ਲਈ ਖੁਰਾਕ ਅੰਤਰਾਲ  ਵਿੱਚ ਪਰਿਵਰਤਣ ਕਰਨ ਸਬੰਧੀ ਇੱਕ ਪ੍ਰਸਤਾਵ ਵਿਚਾਰਿਆ ਸੀ । ਇਸ ਨੇ "ਅਸਲ ਜਿ਼ੰਦਗੀ ਸਬੂਤਾਂ ਤੇ ਅਧਾਰਿਤ ਵਿਸ਼ੇਸ਼ ਕਰਕੇ ਯੁਨਾਇਟੇਡ ਕਿੰਗਡਮ (ਯੂਕੇ) ਤੋਂ , ਕੋਵਿਡ 19 ਵਰਕਿੰਗ ਗਰੁੱਪ ਕੋਵੀਸ਼ੀਲਡ ਵੈਕਸਿਨ ਦੀਆਂ ਦੋਹਾਂ ਖੁਰਾਕਾਂ ਵਿੱਚ  12—16 ਹਫਤਿਆਂ ਵਿੱਚ ਖੁਰਾਕਾਂ ਵਿੱਚ ਅੰਤਰਾਲ ਵਧਾਉਣ ਲਈ ਸਹਿਮਤ ਹੋ ਗਿਆ ਸੀ, ਦੀ ਸਿਫਾਰਸ਼ ਕੀਤੀ ਸੀ"।
ਕੋਵਿਡ 19 ਵਰਕਿੰਗ ਗਰੁੱਪ ਦੀ ਇਸ ਸਿਫਾਰਸ਼ ਤੇ ਵਧੇਰੇ ਵਿਚਾਰ ਵਟਾਂਦਰੇ ਲਈ ਐੱਨ ਟੀ ਏ ਜੀ ਆਈ ਦੀ ਸਟੇਂਡਿੰਗ ਟੈਕਨੀਕਲ ਸਬ ਕਮੇਟੀ ਦੀ 31ਵੀਂ ਮੀਟਿੰਗ ਵਿੱਚ , ਜੋ 13 ਮਈ 2021 ਨੂੰ ਬਾਇਓ ਤਕਨਾਲੋਜੀ ਵਿਭਾਗ ਦੇ ਸਕੱਤਰ ਅਤੇ ਸਕੱਤਰ , ਡੀ ਐੱਚ ਆਰ ਤੇ ਡੀ ਜੀ , ਐੱਸ ਆਈ ਸੀ ਐੱਮ ਆਰ ਦੀ ਸਾਂਝੀ ਪ੍ਰਧਾਨਗੀ ਹੇਠ ਅੱਗੋਂ ਵਿਚਾਰਿਆ ਗਿਆ ।
ਐੱਸ ਟੀ ਐੱਸ ਸੀ ਦੇ ਹੇਠ ਲਿਖੇ ਮੈਂਬਰ ਹਨ :—
ਡਾਕਟਰ ਰਾਮ ਸਵਰੂਪ , ਸਕੱਤਰ ਬਾਇਓ ਤਕਨਾਲੋਜੀ ਵਿਭਾਗ
ਡਾਕਟਰ ਬਲਰਾਮ ਭਾਰਗਵ, ਸਕੱਤਰ ਸਿਹਤ ਖੋਜ ਵਿਭਾਗ ਅਤੇ ਡੀ ਜੀ ਆਈ ਸੀ ਐੱਮ ਆਰ
ਡਾਕਟਰ ਜੇ ਪੀ ਮੁਲਾਇਲ, ਐੱਨ ਟੀ ਏ ਜੀ ਆਈ ਮੈਂਬਰ, ਰਿਟਾਇਰਡ। ਪ੍ਰਿੰਸੀਪਲ, ਸੀਐਮਸੀ,ਵੈਲੂਰ
ਡਾਕਟਰ ਗਗਨਦੀਪ ਕੰਗ, ਐੱਨ ਟੀ ਏ ਜੀ ਆਈ ਮੈਂਬਰ, ਪ੍ਰੋਫੈਸਰ, ਸੀ ਐੱਮ ਸੀ, ਵੈਲੂਰ
ਡਾਕਟਰ ਇੰਦਰਾਨੀ ਗੁਪਤਾ , ਪ੍ਰੋਫੈਸਰ ਇੰਸਟੀਚਿਊਟ ਫਾਰ ਇਕਨੋਮਿਕ ਗਰੋਥ , ਦਿੱਲੀ
ਡਾਕਟਰ ਰਾਕੇਸ਼ ਅੱਗਰਵਾਲ, ਐੱਨ ਟੀ ਏ ਜੀ ਆਈ ਮੈਂਬਰ, ਡਾਇਰੈਕਟਰ, ਜੇ ਆਈ ਪੀ ਐੱਮ ਈ ਆਰ, ਪੁਡੂਚੇਰੀ
ਡਾਕਟਰ ਮੈਥਿਊਜ਼ ਵਰਗੀਜ਼ , ਮੁਖੀ , ਔਰਥੋਪਿਆਡਿਕਸ ਵਿਭਾਗ , ਸੇਂਟ ਸਟੀਫਨ ਹਸਪਤਾਲ ਨਵੀਂ ਦਿੱਲੀ
ਡਾਕਟਰ ਸਤਿੰਦਰ ਅਨੇਜਾ , ਪ੍ਰੋਫੈਸਰ ਸ਼ਾਰਦਾ ਯੂਨੀਵਰਸਿਟੀ ਨੋਇਡਾ
ਡਾਕਟਰ ਨੀਰਜਾ ਭਾਟਲਾ ਪ੍ਰੋਫੈਸਰ ਏਮਜ਼ ਨਵੀਂ ਦਿੱਲੀ
ਡਾਕਟਰ ਐੱਮ ਡੀ ਗੁਪਤੇ , ਪ੍ਰਿੰਸੀਪਲ ਐਡਵਾਇਜ਼ਰ ਟੀ ਐੱਚ ਐੱਸ ਟੀ ਆਈ — ਡੀ ਬੀ ਟੀ
ਡਾਕਟਰ ਅਰੁਣ ਅਗਰਵਾਲ , ਪ੍ਰੋਫੈਸਰ , ਪੀ ਜੀ ਆਈ ਐੱਮ ਈ ਆਰ ਚੰਡੀਗੜ੍ਹ
ਡਾਕਟਰ ਲਲਿਤ ਧਰ ਪ੍ਰੋਫੈਸਰ ਵੀਰੋਲੋਜੀ , ਏਮਜ਼ ਨਵੀਂ ਦਿੱਲੀ
ਐੱਨ ਟੀ ਏ ਜੀ ਆਈ ਦੀ ਐੱਸ ਟੀ ਐੱਸ ਸੀ ਨੇ ਹੇਠ ਲਿਖੀ ਸਿਫਾਰਸ਼ ਕੀਤੀ ਸੀ ।
"ਕੋਵਿਡ 19 ਵਰਕਿੰਗ ਗਰੁੱਪ ਦੀ ਸਿਫਾਰਸ਼ ਤੇ ਅਧਾਰਿਤ ਕੋਵੀਸ਼ੀਲਡ ਟੀਕਿਆਂ ਦੀਆਂ ਦੋਨਾਂ ਖੁਰਾਕਾਂ ਵਿਚਾਲੇ ਘੱਟੋ ਘੱਟ 3 ਮਹੀਨੇ ਦੇ ਵਕਫ਼ੇ ਦੀ ਸਿਫਾਰਸ਼ ਕੀਤੀ ਜਾਂਦੀ ਹੈ"।
ਦੋਨਾਂ ਮੀਟਿੰਗਾਂ ਵਿੱਚ — ਕੋਵਿਡ 19 ਵਰਕਿੰਗ ਗਰੁੱਪ ਅਤੇ ਐੱਸ ਟੀ ਐੱਸ ਸੀ , ਤਿੰਨਾਂ ਮੈਂਬਰਾਂ ਵਿੱਚੋਂ ਕਿਸੇ ਨੇ ਵੀ ਅਸਹਿਮਤੀ ਪ੍ਰਗਟ ਨਹੀਂ ਕੀਤੀ ਸੀ, ਜਿਹਨਾਂ ਦੇ ਨਾਵਾਂ ਦਾ ਹਵਾਲਾ ਰਾਇਟਰਸ ਦੀ ਖ਼ਬਰ ਰਿਪੋਰਟ ਵਿੱਚ ਦਿੱਤਾ ਗਿਆ ਹੈ , ਜਿਵੇਂ ਡਾਕਟਰ ਮੈਥਿਊਜ਼ ਵਰਗੀਜ਼, ਡਾਕਟਰ ਐੱਮ ਡੀ ਗੁਪਤੇ , ਡਾਕਟਰ ਜੇ ਪੀ ਮੁਲਾਇਲ ਹੋਰ ਇਹ ਵੀ ਰਿਕਾਰਡ ਵਿੱਚ ਦਰਜ ਹੈ ਕਿ ਡਾਕਟਰ ਮੈਥਿਊਜ਼ ਵਰਗੀਜ ਨੇ ਆਪਣੀ ਅਖਾਉਤੀ ਅਸਹਿਮਤੀ ਬਾਰੇ ਰਾਇਟਰਸ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰ ਕੀਤਾ ਹੈ ।

 

************************

 

ਐੱਮ ਵੀ



(Release ID: 1727744) Visitor Counter : 164