ਰਸਾਇਣ ਤੇ ਖਾਦ ਮੰਤਰਾਲਾ

ਐਂਫੋਟੇਰੀਸਿਨ-ਬੀ ਦੀਆਂ 106300 ਵਾਧੂ ਸ਼ੀਸ਼ੀਆਂ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਅਲਾਟ ਕੀਤੀਆਂ ਗਈਆਂ- ਸ਼੍ਰੀ ਡੀ. ਵੀ. ਸਦਾਨੰਦ ਗੌੜਾ


ਰਵਾਇਤੀ ਐਂਫੋਟੇਰੀਸਿਨ-ਬੀ ਦੀਆਂ ਵੀ ਕੁੱਲ 53,000 ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ

Posted On: 14 JUN 2021 1:44PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਟਵਿੱਟਰ ਦੇ ਜ਼ਰੀਏ ਐਲਾਨ ਕੀਤਾ ਕਿ ਲਿਪੋਸੋਮਲ ਐਂਫੋਟੇਰੀਸਿਨ-ਬੀ ਦੀ ਮਹੱਤਵਪੂਰਣ ਉਪਲਬਧਤਾ ਨੂੰ ਯਕੀਨੀ ਬਣਾਉਣ ਲਈਅੱਜ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਦਵਾਈ ਦੀਆਂ 106300 ਸ਼ੀਸ਼ੀਆਂ ਵਾਧੂ ਵੰਡੀਆਂ ਗਈਆਂ ਹਨ। 

https://twitter.com/DVSadanandGowda/status/1404323154814652416?s=20

 

ਮੰਤਰੀ ਨੇ ਅੱਗੇ ਕਿਹਾ ਕਿ ਰਵਾਇਤੀ ਐਂਫੋਟੇਰੀਸਿਨ-ਬੀ ਦੀਆਂ ਵੀ ਕੁੱਲ 53,000 ਸ਼ੀਸ਼ੀਆਂ ਅੱਜ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਅਲਾਟ ਕੀਤੀਆਂ ਗਈਆਂ ਹਨ। ਰਵਾਇਤੀ ਐਐਂਫੋਟੇਰੀਸਿਨ-ਬੀ ਦੀ ਵੰਡ ਇਸਦੀ ਸਪਲਾਈ ਨੂੰ ਸੁਚਾਰੂ ਅਤੇ ਮਰੀਜ਼ਾਂ ਦੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ। 

https://twitter.com/DVSadanandGowda/status/1404323643685933059?s=20

----------------------------  

ਐਸ ਐਸ / ਕੇ 


(Release ID: 1727082) Visitor Counter : 171