ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਜੀ-7 ਦੇ 47ਵੇਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ

Posted On: 10 JUN 2021 6:34PM by PIB Chandigarh

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਸੱਦੇ ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਅਤੇ 13 ਜੂਨ ਨੂੰ ਜੀ-7 ਸੰਮੇਲਨ ਦੇ ਆਊਟਰੀਚ ਸੈਸ਼ਨਾਂ ਵਿੱਚ ਵਰਚੁਅਲ ਫਾਰਮੈਟ ਵਿੱਚ ਹਿੱਸਾ ਲੈਣਗੇ

ਬ੍ਰਿਟੇਨ ਕੋਲ ਇਸ ਸਮੇਂ ਜੀ-7 ਦੀ ਪ੍ਰਧਾਨਗੀ ਹੈ ਅਤੇ ਉਨ੍ਹਾਂ ਨੇ ਆਸਟ੍ਰੇਲੀਆ, ਗਣਤੰਤਰ ਕੋਰੀਆ ਅਤੇ ਦੱਖਣੀ ਅਫ਼ਰੀਕਾ ਦੇ ਨਾਲ ਭਾਰਤ ਨੂੰ ਵੀ ਜੀ-7 ਸੰਮੇਲਨ ਲਈ ਮਹਿਮਾਨ ਦੇਸ਼ਾਂ ਵਜੋਂ ਸੱਦਾ ਦਿੱਤਾ ਹੈ। ਬੈਠਕ ਹਾਈਬ੍ਰਿਡ ਮੋਡ ਵਿੱਚ ਹੋਵੇਗੀ

 

ਸਿਖਰ ਸੰਮੇਲਨ ਦੀ ਥੀਮ ਟਿਕਾਊ ਸਮਾਜਿਕ ਉਦਯੋਗਿਕ ਬਹਾਲੀਹੈ ਅਤੇ ਬ੍ਰਿਟੇਨ ਨੇ ਆਪਣੀ ਪ੍ਰਧਾਨਗੀ ਦੇ ਲਈ ਪ੍ਰਾਥਮਿਕਤਾ ਵਾਲੇ ਚਾਰ ਖੇਤਰਾਂ ਦੀ ਰੂਪ ਰੇਖਾ ਤਿਆਰ ਕੀਤੀ ਹੈ ਜੋ ਇਹ ਹਨ: ਭਵਿੱਖ ਦੀਆਂ ਮਹਾਮਾਰੀਆਂ ਦੇ ਖ਼ਿਲਾਫ਼ ਹੋਰ ਜ਼ਿਆਦਾ ਮਜ਼ਬੂਤੀ ਸੁਨਿਸ਼ਚਿਤ ਕਰਦੇ ਹੋਏ ਕੋਰੋਨਾ ਵਾਇਰਸ ਨਾਲ ਆਲਮੀ ਪੱਧਰ ਤੇ ਉੱਭਰਨ ਦੇ ਯਤਨਾਂ ਦੀ ਅਗਵਾਈ ਕਰਨਾ; ਮੁਫ਼ਤ ਅਤੇ ਨਿਰਪੱਖ ਵਪਾਰ ਦਾ ਸਮਰਥਨ ਕਰਕੇ ਭਵਿੱਖ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣਾ; ਜਲਵਾਯੂ ਪਰਿਵਰਤਨ ਨਾਲ ਨਜਿੱਠਣਾ ਅਤੇ ਸਾਡੀ ਧਰਤੀ ਦੀ ਜੈਵ ਵਿਵਿਧਤਾ ਨੂੰ ਸੁਰੱਖਿਅਤ ਕਰਨਾ; ਅਤੇ ਸਾਂਝੇ ਮੁੱਲਾਂ ਅਤੇ ਖੁੱਲੇ ਸਮਾਜ ਦੀ ਹਿਮਾਇਤ ਕਰਨਾ ਆਗੂਆਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਸਿਹਤ ਅਤੇ ਜਲਵਾਯੂ ਪਰਿਵਰਤਨ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਮਹਾਮਾਰੀ ਤੋਂ ਆਲਮੀ ਪੱਧਰ ਤੇ ਉੱਭਰਨ ਦੇ ਲਈ ਅੱਗੇ ਦੀ ਰਾਹ ਤੇ ਆਪਣੇ-ਆਪਣੇ ਵਿਚਾਰਾਂ ਦੀ ਅਦਲਾ-ਬਦਲੀ ਕਰਨਗੇ

 

ਇਹ ਦੂਸਰੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ-7 ਦੀ ਬੈਠਕ ਵਿੱਚ ਹਿੱਸਾ ਲੈਣਗੇ। ਭਾਰਤ ਨੂੰ ਸਾਲ 2019 ਵਿੱਚ ਜੀ-7 ਦੀ ਫ੍ਰਾਂਸੀਸੀ ਅਗਵਾਈ ਦੁਆਰਾ ਬਿਯਾਰਿਟ੍ਜ਼ ਸੰਮੇਲਨ ਵਿੱਚ ਸਦਭਾਵਨਾ ਸਾਂਝੇਦਾਰੀਦੇ ਰੂਪ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲਵਾਯੂ, ਜੈਵ ਵਿਵਿਧਤਾ ਅਤੇ ਮਹਾਸਾਗਰਅਤੇ ਡਿਜੀਟਲ ਬਦਲਾਅ’ ’ਤੇ ਆਯੋਜਿਤ ਸੈਸ਼ਨਾਂ ਵਿੱਚ ਹਿੱਸਾ ਲਿਆ ਸੀ।

 

***

 

ਡੀਐੱਸ/ ਐੱਸਐੱਚ



(Release ID: 1726177) Visitor Counter : 202