ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਸੂਬਿਆਂ ਨੂੰ ਕਿਹਾ : ਯੂਨੀਕ ਦਿਵਯਾਂਗ ਪਛਾਣ ਕਾਰਡ (ਯੂ ਡੀ ਆਈ ਡੀ) ਹੁਣ ਕੋਵਿਨ 2.0 ਤੇ ਪੰਜੀਕਰਨ ਕਰਨ ਲਈ ਫੋਟੋ ਆਈ ਡੀ ਵਜੋਂ ਪ੍ਰਵਾਣ ਹੈ


ਕੇਂਦਰ ਸਰਕਾਰ ਆਪਣੀ ਸਰਵ ਵਿਆਪੀ ਟੀਕਾਕਰਨ ਪ੍ਰਕਿਰਿਆ ਨੂੰ ਸੁਚੱਜਾ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ

Posted On: 07 JUN 2021 3:37PM by PIB Chandigarh

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਨੂੰ ਪ੍ਰਭਾਵੀ ਅਤੇ ਸਹਿਜ ਤੌਰ ਤੇ ਯਕੀਨੀ ਬਣਾਉਣ ਲਈ "ਸਮੁੱਚੀ ਸਰਕਾਰ" ਪਹੁੰਚ ਤਹਿਤ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਲਈ ਸਹਿਯੋਗ ਦੇ ਰਹੀ ਹੈ । ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਲਾਭਪਾਤਰੀਆਂ ਦੀਆਂ ਵੱਖ ਵੱਖ ਸ਼੍ਰੇਣੀਆਂ ਲਈ ਟੀਕਾਕਰਨ ਪ੍ਰਕਿਰਿਆ ਨੂੰ ਸੁਚੱਜਾ ਬਣਾਉਣ ਲਈ ਕੋਵਿਨ ਡਿਜੀਟਲ ਪਲੇਟਫਾਰਮ ਵਿਕਸਿਤ ਕੀਤਾ ਹੈ । ਕੋਵਿਨ, ਕੋਵਿਡ ਟੀਕਾਕਰਨ ਵੰਡ ਪ੍ਰਣਾਲੀ ਲਈ ਢੰਗ ਤਰੀਕਿਆਂ ਦੇ ਪੈਮਾਨਿਆਂ ਨੂੰ ਵਧਾਉਣਾ ਅਤੇ ਪ੍ਰਭਾਵੀ ਢੰਗ ਨਾਲ ਰੋਲਆਊਟ ਕਰਨ ਲਈ ਤਕਨਾਲੋਜੀ ਰੀਡ ਦੀ ਹੱਡੀ ਮੁਹੱਈਆ ਕਰਦਾ ਹੈ ।
ਕੇਂਦਰ ਸਰਕਾਰ ਆਪਣੀ ਸਰਵ ਵਿਆਪੀ ਟੀਕਾਕਰਨ ਪ੍ਰਕਿਰਿਆ ਨੂੰ ਸੁਚੱਜਾ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ । ਇਸ ਪਿਛੋਕੜ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਅੱਜ ਲਿਖਿਆ ਹੈ ਕਿ ਉਹ ਕੋਵਿਨ 2.0 ਤੇ ਪੰਜੀਕਰਨ ਕਰਨ ਲਈ ਯੂਨੀਕ ਦਿਵਯਾਂਗ ਪਛਾਣ ਕਾਰਡ (ਯੂ ਡੀ ਆਈ ਡੀ) ਨੂੰ ਇੱਕ ਫੋਟੋ ਆਈ ਡੀ ਵਜੋਂ ਸ਼ਾਮਲ ਕਰਨ I 02 ਮਾਰਚ 2021 ਨੂੰ ਜਾਰੀ ਕੋਵਿਨ 2.0 ਲਈ ਦਿਸ਼ਾ ਨਿਰਦੇਸ਼ਾਂ ਦੇ ਇੱਕ ਨੋਟ ਵਿੱਚ 7 ਫੋਟੋ ਆਈ ਡੀਜ਼ ਕਾਰਡ ਨਿਰਧਾਰਿਤ ਕੀਤੇ ਗਏ ਸਨ , ਜੋ ਟੀਕਾਕਰਨ ਤੋਂ ਪਹਿਲਾਂ ਲਾਭਪਾਤਰੀਆਂ ਦੀ ਪ੍ਰਮਾਣਿਕਤਾ ਲਈ ਹਨ ।
ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖੀ ਚਿੱਠੀ ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਯੂ ਡੀ ਆਈ ਡੀ ਕਾਰਡ ਜੋ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ ਬਾਰੇ ਵਿਭਾਗ ਵੱਲੋਂ ਉਹਨਾਂ ਨੂੰ   ਦਿਵਿਆਂਗਤਾ ਲਈ ਜਾਰੀ ਕੀਤਾ ਗਿਆ ਸੀ , ਉਸ ਵਿੱਚ ਉਹ ਸਾਰੀ ਜ਼ਰੂਰੀ ਵਿਸ਼ੇਸ਼ਤਾਵਾਂ ਹਨ , ਜਿਵੇਂ — ਨਾਂ , ਜਨਮ ਦਾ ਸਾਲ ,  ਲਿੰਗ ਅਤੇ ਵਿਅਕਤੀ ਦੀ ਫੋਟੋ ਅਤੇ ਉਹ ਕੋਵਿਡ 19 ਟੀਕਾਕਰਨ ਲਈ ਪਛਾਣ ਦੀ ਵਰਤੋਂ ਲਈ ਸਾਰੇ ਢੰਗ ਤਰੀਕਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ।
ਇਸ ਲਈ, ਦਿਵਿਆਂਗ ਵਿਅਕਤੀਆਂ ਨੂੰ ਟੀਕਾਕਰਨ ਲਈ ਪਹੁੰਚ ਦੇਣ ਸਬੰਧੀ ਹੋਰ ਸਹੂਲਤ ਦੇਣ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਕੋਵਿਡ 19 ਟੀਕਾਕਰਨ ਲਈ ਯੂ ਡੀ ਆਈ ਡੀ ਨੂੰ ਨਿਰਧਾਰਤ ਫੋਟੋ ਆਈ ਡੀ ਦਸਤਾਵੇਜ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ । ਅਜਿਹੀਆਂ ਲੋੜੀਂਦੀਆਂ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਜਲਦੀ ਹੀ ਕੋਵਿਨ ਤੇ ਉਪਲਬੱਧ ਹੋਣਗੀਆਂ ।
ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੀਕਾਕਰਨ ਪਹੁੰਚ ਲਈ ਯੂ ਡੀ ਆਈ ਡੀ ਕਾਰਡ ਦੀ ਵਰਤੋਂ ਨੂੰ ਪ੍ਰਮਾਣਿਤ ਫੋਟੋ ਆਈ ਡੀ ਵਜੋਂ ਵੱਡੀ ਪੱਧਰ ਤੇ ਪ੍ਰਚਾਰ ਕਰਨ ਲਈ ਸਲਾਹ ਦਿੱਤੀ ਹੈ ।
ਯੂ ਡੀ ਆਈ ਡੀ ਦਾ ਇੱਕ ਸੈਂਪਲ ਹੇਠਾਂ ਦਿੱਤਾ ਗਿਆ ਹੈ ।

 



https://ci5.googleusercontent.com/proxy/Ld77NiBPbDdMZ26kAe7aBpdAvjCN9lUnvGopeXMtTZ7k0DLxD37OHxhjW1gPmR35zS3BrsIb0IIiOYqe8uQHbQOXkTT4GBzTvkfv8pTMKPjvVzKivEgoGIJ_Gg=s0-d-e1-ft#https://static.pib.gov.in/WriteReadData/userfiles/image/image001L62N.jpg

********************

ਐੱਮ ਵੀ
 


(Release ID: 1725100) Visitor Counter : 187