ਗ੍ਰਹਿ ਮੰਤਰਾਲਾ

ਕੋਵਿਡ 19 ਕਾਰਨ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਦੇ ਭਾਰਤੀ ਵੀਜ਼ੇ ਜਾਂ ਇੱਥੇ ਰੁਕਣ ਦੀ ਮਿਆਦ ਨੂੰ 31—08—2021 ਤੱਕ ਵੈਧ ਸਮਝਿਆ ਜਾਵੇਗਾ

Posted On: 04 JUN 2021 3:14PM by PIB Chandigarh

ਮਾਰਚ 2020 ਤੋਂ ਕੋਵਿਡ 19 ਮਹਾਮਾਰੀ ਕਾਰਨ ਵਪਾਰਕ ਉਡਾਨ ਸੰਚਾਲਨਾਂ ਦੀ ਗੈਰ ਉਪਲਬੱਧੀ ਕਰਕੇ ਕਈ ਵਿਦੇਸ਼ੀ ਨਾਗਰਿਕ ਜੋ ਮਾਰਚ 2020 ਤੋਂ ਪਹਿਲਾਂ ਭਾਰਤ ਵਿੱਚ ਵੈਧ ਭਾਰਤੀ ਵੀਜ਼ਾ ਤੇ ਇੱਥੇ ਆਏ ਸਨ ਤੇ ਉਦੋਂ ਦੇ ਇੱਥੇ ਹੀ ਹਨ, ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਲਾਕਡਾਊਨ ਕਾਰਨ ਭਾਰਤ ਵਿੱਚ ਆਪਣੇ ਵੀਜਿ਼ਆਂ ਨੂੰ ਵਧਾਉਣ ਲਈ ਆਈਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਿਹ ਮੰਤਰਾਲੇ ਨੇ 20—06—2020 ਨੂੰ ਇੱਕ ਹੁਕਮ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ , ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਇੱਥੇ ਰੁਕਣ ਦੀ ਮਿਆਦ ਜੋ 30—06—2020 ਨੂੰ ਖ਼ਤਮ ਹੋਵੇਗੀ, ਨੂੰ ਆਮ ਅੰਤਰਰਾਸ਼ਟਰੀ ਉਡਾਨ ਸੰਚਾਲਨਾਂ ਦੇ ਸ਼ੁਰੂ ਹੋਣ ਦੀ ਤਰੀਖ਼ ਤੋਂ ਅੱਗੇ 30 ਦਿਨ ਮੁਫ਼ਤ ਅਧਾਰ ਤੇ ਵਧਾ ਦਿੱਤੀ ਗਈ ਸੀ ਪਰ ਅਜਿਹੇ ਵਿਦੇਸ਼ੀ ਨਾਗਰਿਕ ਆਪਣੇ ਵੀਜਿ਼ਆਂ ਅਤੇ ਇੱਥੇ ਰੁਕਣ ਦੀ ਮਿਆਦ ਨੂੰ ਮਹੀਨਾਵਾਰ ਅਧਾਰ ਤੇ ਅੱਗੇ ਵਧਾਉਂਦੇ ਰਹੇ ਹਨ ।
ਇਸ ਮੁੱਦੇ ਨੂੰ ਐੱਮ ਐੱਚ ਏ ਦੁਆਰਾ ਆਮ ਵਪਾਰ ਉਡਾਨ ਸੰਚਾਲਨਾਂ ਦੇ ਨਾ ਸ਼ੁਰੂ ਹੋਣ ਦੀ ਰੌਸ਼ਨੀ ਵਿੱਚ ਵਿਚਾਰਿਆ ਗਿਆ ਹੈ ਅਤੇ ਇਸ ਦੇ ਅਨੁਸਾਰ ਹੀ ਫੈਸਲਾ ਕੀਤਾ ਗਿਆ ਹੈ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਭਾਰਤੀ ਵੀਜ਼ਾ ਜਾਂ ਇੱਥੇ ਰਹਿਣ ਦੀ ਮਿਆਦ ਨੂੰ ਮੁਫ਼ਤ ਦੇ ਅਧਾਰ ਤੇ 31—08—2021 ਤੱਕ ਵੈਧ ਸਮਝਿਆ ਜਾਵੇਗਾ ਤੇ ਉਹਨਾਂ ਦੇ ਇੱਥੇ ਰੁਕਣ ਜਾਂ ਰੁਕਣ ਦੀ ਮਿਆਦ ਜਾਂ ਭਾਰਤੀ ਵੀਜ਼ੇ ਤੇ ਕੋਈ ਟੈਕਸ ਜਾਂ ਜੁਰਮਾਨਾ ਨਹੀਂ ਲਗਾਇਆ ਜਾਵੇਗਾ । ਇਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਵੀਜਿ਼ਆਂ ਨੂੰ ਵਧਾਉਣ ਲਈ ਐੱਫ ਆਰ ਆਰ ਓ / ਐੱਫ ਆਰ ਓ ਨੂੰ ਕੋਈ ਅਰਜ਼ੀ ਦੇਣ ਦੀ ਲੋੜ ਨਹੀਂ ਹੋਵੇਗੀ ।
ਅਜਿਹੇ ਵਿਦੇਸ਼ੀ ਨਾਗਰਿਕ ਸਬੰਧਿਤ ਐੱਫ ਆਰ ਆਰ ਓ / ਐੱਫ ਆਰ ਓ ਨੂੰ ਦੇਸ਼ ਛੱਡਣ ਤੋਂ ਪਹਿਲਾਂ ਆਗਿਆ ਲੈਣ ਲਈ ਅਰਜ਼ੀ ਦੇ ਸਕਦੇ ਹਨ , ਜਿਸ ਦੀ ਪ੍ਰਵਾਨਗੀ ਬਿਨਾਂ ਕਿਸੇ ਜੁਰਮਾਨੇ ਜਾਂ ਟੈਕਸ ਤੋਂ ਮੁਫ਼ਤ ਦੇ ਅਧਾਰ ਤੇ ਦੇ ਦਿੱਤੀ ਜਾਵੇਗੀ ।

 

***********************

ਐੱਨ ਡਬਲਯੁ / ਆਰ ਕੇ / ਪੀ ਕੇ / ਏ ਵਾਈ
 



(Release ID: 1724542) Visitor Counter : 223