ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

1.96 ਲੱਖ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲ, ਰੋਜ਼ਾਨਾ ਨਵੇਂ ਮਾਮਲੇ 40 ਦਿਨਾਂ ਬਾਅਦ 2 ਲੱਖ ਦੇ ਹੇਠਾਂ ਦਰਜ


ਐਕਟਿਵ ਮਾਮਲਿਆਂ ਦੀ ਗਿਣਤੀ 25,86,782 'ਤੇ ਆਈ

ਰੋਜ਼ਾਨਾ ਪੌਜ਼ੀਟੀਵਿਟੀ ਦਰ ਇਸ ਸਮੇਂ 9.54 ਫ਼ੀਸਦ ਰਹਿ ਗਈ ਹੈ

ਕੌਮੀ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਹੁਣ ਤੱਕ ਲਗਭਗ 20 ਕਰੋੜ ਟੀਕਾ ਖੁਰਾਕਾਂ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ

ਪਿਛਲੇ 24 ਘੰਟਿਆਂ ਦੌਰਾਨ 18-44 ਉਮਰ ਸਮੂਹ ਲਈ 12.82 ਲੱਖ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ, ਜਿਹੜਾ 1 ਮਈ 2021 ਤੋਂ ਬਾਅਦ ਸਭ ਤੋਂ ਵੱਧ ਹੈ

Posted On: 25 MAY 2021 11:27AM by PIB Chandigarh

ਕੋਵਿਡ -19 ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਵਿੱਚ ਨਜ਼ਰ ਆ ਰਹੇ ਉਤਸ਼ਾਹਜਨਕ ਸੰਕੇਤ ਵਜੋਂ, ਰੋਜ਼ਾਨਾ ਨਵੇਂ ਦਰਜ ਕੀਤੇ ਗਏ ਮਾਮਲੇ 40 ਦਿਨ ਪਹਿਲਾਂ ਵਾਲੇ ਪੱਧਰ ਤੋਂ ਹੇਠਾਂ ਦੇਖਣ ਨੂੰ ਮਿਲ ਰਹੇ ਹਨ ਤੇ ਹੁਣ 2 ਲੱਖ ਤੋਂ ਹੇਠਾਂ ਆ ਗਏ ਹਨ (14 ਅਪ੍ਰੈਲ 2021 ਨੂੰ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸ 1,84,372 ਸਨ). ਪਿਛਲੇ 24 ਘੰਟਿਆਂ ਵਿੱਚ 1,96,427 ਰੋਜ਼ਾਨਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

 https://static.pib.gov.in/WriteReadData/userfiles/image/image0013Q26.png

 

ਸਮੁੱਚੇ ਤੌਰ 'ਤੇ , ਐਕਟਿਵ ਮਾਮਲਿਆਂ ਦੀ ਗਿਣਤੀ ਵੀ ਹੁਣ ਘੱਟ ਕੇ 25,86,782 ਰਹਿ ਗਈ ਹੈ। ਐਕਟਿਵ ਕੇਸ 10 ਮਈ 2021 ਨੂੰ ਆਪਣੇ ਆਖਰੀ ਸਿਖਰ ਤੋਂ ਘਟ ਰਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 1,33,934 ਦੀ ਕੁੱਲ ਗਿਰਾਵਟ ਦੇਖਣ ਨੂੰ ਮਿਲੀ ਹੈ ।. ਇਹ ਹੁਣ ਦੇਸ਼ ਦੇ ਕੁਲ ਪੌਜ਼ੀਟਿਵ ਮਾਮਲਿਆਂ ਦਾ 9.60 ਫ਼ੀਸਦ ਬਣਦਾ ਹੈ।

 

 https://static.pib.gov.in/WriteReadData/userfiles/image/image0029U5A.png

ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 12 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ।  ਪਿਛਲੇ 24 ਘੰਟਿਆਂ ਦੌਰਾਨ 3,26,850 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,40,54,861 ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ ਹੋਰ ਵਾਧੇ ਦੇ ਨਾਲ 89.26 ਫੀਸਦ ਨੂੰ ਛੂਹ ਰਿਹਾ ਹੈ ।

 https://static.pib.gov.in/WriteReadData/userfiles/image/image003ARO9.pnghttps://static.pib.gov.in/WriteReadData/userfiles/image/image004FHRR.png

ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ  ਕੁੱਲ 20,58,112 ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ ਕੁਲ ਮਿਲਾਕੇ 33,25,94,176 ਟੈਸਟ ਕੀਤੇ ਜਾ ਚੁੱਕੇ ਹਨ। ਕੁੱਲ ਪੌਜ਼ੀਟੀਵਿਟੀ ਦਰ ਅੱਜ 9.54 ਫੀਸਦ  ਤੇ ਖੜ੍ਹੀ ਹੈ ।

 https://static.pib.gov.in/WriteReadData/userfiles/image/image005FWKM.png

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 28,41,151 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ 19,85,38,999  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 97,79,304 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 67,18,723 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,50,79,964   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 83,55,982 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-44 ਉਮਰ ਵਰਗ ਦੇ ਅਧੀਨ 1,19,11,759 ਲਾਭਪਾਤਰੀ (ਪਹਿਲੀ ਖੁਰਾਕ) ਸ਼ਾਮਲ

ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 6,15,48,484 (ਪਹਿਲੀ ਖੁਰਾਕ ) ਅਤੇ

99,15,278   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,69,15,863

(ਪਹਿਲੀ ਖੁਰਾਕ) ਅਤੇ 1,83,13,642   (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

97,79,304

ਦੂਜੀ ਖੁਰਾਕ

67,18,723

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,50,79,964

ਦੂਜੀ ਖੁਰਾਕ

83,55,982

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,19,11,759

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

6,15,48,484

ਦੂਜੀ ਖੁਰਾਕ

99,15,278

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,69,15,863

ਦੂਜੀ ਖੁਰਾਕ

 1,83,13,642

 

ਕੁੱਲ

19,85,38,999

 

 

ਪਿਛਲੇ 24 ਘੰਟਿਆਂ ਦੌਰਾਨ 18-44 ਉਮਰ ਸਮੂਹ ਲਈ 12.82 ਲੱਖ ਟੀਕਾਕਰਨ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ, ਜਿਹੜਾ 1 ਮਈ 2021 ਤੋਂ ਬਾਅਦ ਸਭ ਤੋਂ ਵੱਧ ਹੈ,  ਜਦੋਂ ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲਰੇਟਿਡ ਨੈਸ਼ਨਲ ਕੋਵਿਡ -19 ਟੀਕਾਕਰਨ ਰਣਨੀਤੀ ਲਾਗੂ ਕੀਤੀ ਗਈ ਸੀ ।

 

 

****

ਐਮ.ਵੀ.


(Release ID: 1721734) Visitor Counter : 245