ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 701 ਵੰਨ ਸਟੌਪ ਕੇਂਦਰਾਂ ਰਾਹੀਂ 3 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਹਾਇਤਾ ਉਪਲਬਧ ਕਰਵਾਈ ਗਈ

Posted On: 22 MAY 2021 2:04PM by PIB Chandigarh

ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਲਾਗੂ ਕੀਤੀ ਜਾ ਰਹੀ ਵੰਨ ਸਟੌਪ ਸੈਂਟਰ ਯੋਜਨਾ (ਓਐੱਸਸੀ) ਭਾਵ ਇੱਕ ਹੀ ਛੱਤ ਦੇ ਹੇਠਾਂ ਮਦਦ ਪ੍ਰਦਾਨ ਕਰਨ ਦੀ ਯੋਜਨਾ ਨੇ ਹੁਣ ਤੱਕ 3 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਯੋਜਨਾ 1 ਅਪ੍ਰੈਲ, 2015 ਤੋਂ ਪੂਰੇ ਦੇਸ਼ ਵਿੱਚ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਰਾਹੀਂ ਲਾਗੂ ਕੀਤੀ ਜਾ ਰਹੀ ਹੈ ਤਾਕਿ ਹਿੰਸਾ ਤੋਂ ਪ੍ਰਭਾਵਿਤ ਮਹਿਲਾਵਾਂ ਅਤੇ ਨਿਜੀ ਤੇ ਜਨਤਕ ਦੋਵਾਂ ਜਗ੍ਹਾਂ ‘ਤੇ ਇੱਕ ਹੀ ਛੱਤ ਦੇ ਹੇਠਾਂ ਮਹਿਲਾਵਾਂ ਨੂੰ ਏਕੀਕ੍ਰਿਤ ਸਹਾਰਾ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਸ ਦੇ ਤਹਿਤ ਮਹਿਲਾਵਾਂ ਦੇ ਖ਼ਿਲਾਫ਼ ਕਿਸੀ ਵੀ ਪ੍ਰਕਾਰ ਦੀ ਹਿੰਸਾ ਦੇ ਖ਼ਿਲਾਫ਼ ਲੜਣ ਦੇ ਲਈ ਪੁਲਿਸ, ਮੈਡੀਕਲ, ਕਾਨੂੰਨੀ ਸਹਾਇਤਾ ਅਤੇ ਸੁਝਾਅ, ਮਨੋਵਿਗਿਆਨਕ ਸਹਾਇਤਾ ਸਹਿਤ ਕਈ ਸੇਵਾਵਾਂ ਦੇ ਲਈ ਤਤਕਾਲ, ਐਮਰਜੈਂਸੀ ਅਤੇ ਗ਼ੈਰ-ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਤੱਕ, 35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 701 ਓਐੱਸਸੀ ਚਾਲੂ ਕੀਤੇ ਜਾ ਚੁੱਕੇ ਹਨ।

ਕੋਵਿਡ ਮਹਾਮਾਰੀ ਦੇ ਕਾਰਨ ਬਣੀ ਮੌਜੂਦਾ ਸਥਿਤੀ ਵਿੱਚ, ਜੋ ਮਹਿਲਾਵਾਂ ਸੰਕਟ ਦੀ ਸਥਿਤੀ ਵਿੱਚ ਹਨ ਜਾਂ ਹਿੰਸਾ ਤੋਂ ਪ੍ਰਭਾਵਿਤ ਹਨ, ਉਹ ਤੁਰੰਤ ਸਹਾਇਤਾ ਅਤੇ ਸੇਵਾਵਾਂ ਦੇ ਲਈ ਨੇੜਲੇ ਓਐੱਸਸੀ ਨਾਲ ਸੰਪਰਕ ਕਰ ਸਕਦੀਆਂ ਹਨ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਅਤੇ ਸਾਰੇ ਜਿਲ੍ਹਿਆਂ ਦੇ ਡੀਸੀ/ਡੀਐੱਮ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਲੌਕਡਾਊਨ ਮਿਆਦ ਦੇ ਦੌਰਾਨ ਵੰਨ ਸਟੌਪ ਸੈਂਟਰਾਂ ਨੂੰ ਚਾਲੂ ਰੱਖਣ, ਜਿਸ ਵਿੱਚ ਕੋਵਿਡ-19 ਨਾਲ ਲੜਣ ਦੇ ਲਈ ਜ਼ਰੂਰੀ ਸਾਰੀ ਬੁਨਿਆਦੀ ਸਮੱਗਰੀ ਜਿਵੇਂ, ਸੈਨੀਟਾਈਜ਼ਰ, ਸਾਬਣ, ਮਾਸਕ ਆਦਿ ਉਪਲਬਧ ਹੋਣ।

ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇਨ੍ਹਾਂ ਕੇਂਦਰਾਂ ਦੇ ਸੁਚਾਰੂ ਸੰਚਾਲਨ ਦੇ ਲਈ, ਕਾਨੂੰਨੀ ਸਹਾਇਤਾ/ਮੈਡੀਕਲ ਸਹਾਇਤਾ/ਮਨੋਵਿਗਿਆਨਕ- ਸਮਾਜਿਕ ਸਹਾਇਤਾ ਆਦਿ ਪ੍ਰਦਾਨ ਕਰਨ ਦੇ ਲਈ ਪੈਨਲ ਵਿੱਚ ਸ਼ਾਮਲ ਏਜੰਸੀਆਂ/ਵਿਅਕਤੀਆਂ ਦੀ ਨਿਯੁਕਤੀ/ਭਰਤੀ/ਚੋਣ ਦੀ ਜ਼ਿੰਮੇਦਾਰੀ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਿਲ੍ਹਾ ਪ੍ਰਸ਼ਾਸਨ ਦੇ ਕੋਲ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਾਰ ‘ਤੇ ਪ੍ਰਵਾਨ ਅਤੇ ਕ੍ਰਿਯਾਸ਼ੀਲ ਓਐੱਸਸੀ ਦਾ ਵਿਵਰਣ ਨਿਮਨਅਨੁਸਾਰ ਹਨ:

 

ਫੰਕਸ਼ਨਲ ਵੰਨ ਸਟੌਪ ਸੈਂਟਰ

 

ਕ੍ਰਮ ਸੰਖਿਆ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਫੰਕਸ਼ਨਲ ਓਐੱਸਸੀ ਦੀ ਸੰਖਿਆ

1.

ਅੰਡਮਾਨ ਅਤੇ ਨਿਕੋਬਾਰ (ਯੂਟੀ)

03

2.

ਆਂਧਰਾਂ ਪ੍ਰਦੇਸ਼

13

3.

ਅਰੁਣਾਚਲ ਪ੍ਰਦੇਸ਼

24

4.

ਅਸਾਮ

33

5.

ਬਿਹਾਰ

38

6.

ਚੰਡੀਗੜ੍ਹ (ਯੂਟੀ)

01

7.

ਛੱਤੀਸਗੜ੍ਹ

27

8.

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ

02

9.

ਦਿੱਲੀ (ਯੂਟੀ)

11

10.

ਗੋਆ

02

11.

ਗੁਜਰਾਤ

33

12.

ਹਰਿਆਣਾ

22

13.

ਹਿਮਾਚਲ ਪ੍ਰਦੇਸ਼

12

14.

ਜੰਮੂ ਅਤੇ ਕਸ਼ਮੀਰ (ਯੂਟੀ)

18

15.

ਝਾਰਖੰਡ

24

16.

ਕਰਨਾਟਕ

30

17.

ਕੇਰਲ

14

18.

ਲਕਸ਼ਦਵੀਪ (ਯੂਟੀ)

01

19.

ਲੱਦਾਖ (ਯੂਟੀ)

01

20.

ਮਹਾਰਾਸ਼ਟਰ

37

21.

ਮੱਧ ਪ੍ਰਦੇਸ਼

52

22.

ਮਣੀਪੁਰ

16

23.

ਮੇਘਾਲਯ

11

24.

ਮਿਜ਼ੋਰਮ

08

25.

ਨਾਗਾਲੈਂਡ

11

26.

ਓਡੀਸ਼ਾ

31

27.

ਪੰਜਾਬ

22

28.

ਪੁਡੂਚੇਰੀ (ਯੂਟੀ)

04

29.

ਰਾਜਸਥਾਨ

33

30.

ਸਿਕੱਮ

04

31.

ਤਮਿਲ ਨਾਡੂ

34

32.

ਤੇਲੰਗਨਾ

33

33.

ਤ੍ਰਿਪੁਰਾ

08

34.

ਉੱਤਰ ਪ੍ਰਦੇਸ਼

75

35.

ਉੱਤਰਾਖੰਡ

13

TOTAL

 

701

 

ਫੰਕਸ਼ਨਲ ਵੰਨ ਸਟੌਪ ਕੇਂਦਰਾਂ ਦੀ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਾਰ ਨਿਰਦੇਸ਼ਿਕਾ https://wcd.nic.in/schemes/one-stop-centre-scheme-1 ‘ਤੇ ਉਪਲਬਧ ਹੈ।

****

ਬੀਵਾਈ/ਟੀਐੱਫਕੇ


(Release ID: 1721423) Visitor Counter : 238