ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਨ ਤੇ 18-44 ਸਾਲ ਉਮਰ ਸਮੂਹ ਦੇ ਲੋਕਾਂ ਦੇ ਟੀਕਾਕਰਨ ਲਈ ਆਨਲਾਈਨ ਸਮਾਂ ਲੈਣ ਤੋਂ ਇਲਾਵਾ ਹੁਣ ਆਨ-ਸਾਈਟ ਰਜਿਸਟਰੇਸ਼ਨ/ਸਹੂਲਤ ਵਾਲੇ ਸਮੂਹ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਦਿੱਤੀ ਗਈ


ਮੌਜੂਦਾ ਤੌਰ ਤੇ ਇਹ ਫ਼ੀਚਰ ਸਿਰਫ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ) ਤੇ ਹੀ ਉਪਲਬਧ ਹੈ

Posted On: 24 MAY 2021 1:11PM by PIB Chandigarh

ਦੇਸ਼ ਵਿੱਚ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਦੇ ਵੱਜੋਂ ਟੀਕਾਕਰਨ ਅਭਿਆਸ ਦੀ ਨਿਯਮਤ ਤੌਰ 'ਤੇ ਉੱਚ ਪੱਧਰ ਤੇ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ। ਇਕ ਗ੍ਰੇਡਡ, ਪ੍ਰੀ-ਐਂਪਟਿਵ ਅਤੇ ਪ੍ਰੋ-ਐਕਟਿਵ ਪਹੁੰਚ ਨੇ ਸਾਰੇ ਹਿੱਸੇਦਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ ਨਾਲ ਮੌਜੂਦਾ ਹਾਲਤਾਂ ਦੇ ਅਨੁਕੂਲ ਅਭਿਆਸ ਨੂੰ ਮੋਡੀਫਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 

1 ਮਾਰਚ 2021 ਨੂੰ ਰਾਸ਼ਟਰੀ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ, ਆਨਲਾਈਨ ਰਜਿਸਟ੍ਰੇਸ਼ਨ ਅਤੇ ਸਮਾਂ ਲੈਣ ਦੀ ਪੇਸ਼ਕਸ਼ ਸਿਰਫ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਦੀ ਸਹੂਲਤ ਲਈ ਕੋਵਿਨ ਡਿਜੀਟਲ ਪਲੇਟਫਾਰਮ 'ਤੇ ਕੀਤੀ ਗਈ ਸੀ। ਆਨ-ਸਾਈਟ ਰਜਿਸਟਰੇਸ਼ਨ ਅਤੇ ਨਿਯੁਕਤੀ ਦਾ ਫ਼ੀਚਰ ਬਾਅਦ ਵਿੱਚ ਇਹਨਾਂ ਤਰਜੀਹੀ ਸਮੂਹਾਂ ਲਈ ਸ਼ੁਰੂ ਕੀਤਾ ਗਿਆ ਸੀ।  ਇਸ ਤੋਂ ਬਾਅਦ, ਟੀਕਾਕਰਨ ਦੀ ਕਵਰੇਜ ਨੂੰ 1 ਮਈ 2021 ਨੂੰ 18 ਤੋਂ 44 ਸਾਲ ਦੀ ਉਮਰ ਸਮੂਹ ਤੱਕ ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲੇਰੇਟਿਡ ਨੈਸ਼ਨਲ ਕੋਵਿਡ-19 ਟੀਕਾਕਰਣ ਰਣਨੀਤੀ ਦੇ ਲਾਗੂ ਹੋਣ ਨਾਲ ਵਧਾਇਆ ਗਿਆ। ਆਨਲਾਈਨ ਸਮਾਂ ਲੈਣ ਦੀ ਸਹੂਲਤ ਦੀ ਸ਼ੁਰੂਆਤ ਸਿਰਫ 18 ਤੋਂ 44 ਸਾਲ ਦੀ  ਉਮਰ ਸਮੂਹ ਵਿੱਚ ਲੋਕਾਂ ਲਈ ਟੀਕਾਕਰਣ ਕੇਂਦਰਾਂ ਵਿਚ ਭੀੜ-ਭੜੱਕੇ ਨੂੰ ਰੋਕਣ ਵਿਚ ਸਹਾਇਤਾ ਲਈ ਕੀਤੀ ਗਈ ਸੀ। 

ਇਸ ਸੰਦਰਭ ਵਿੱਚ, ਰਾਜਾਂ ਵੱਲੋਂ ਦਿੱਤੀਆਂ ਗਈਆਂ ਵੱਖ ਵੱਖ ਰਿਪ੍ਰਜੈਂਟੇਸ਼ਨਾਂ ਅਤੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ 18-44 ਸਾਲ ਦੀ ਉਮਰ ਸਮੂਹ ਦੇ ਟੀਕਾਕਰਣ ਲਈ ਪ੍ਰਾਪਤ ਕੀਤੀ ਜਾਣਕਾਰੀ ਦੇ ਅਧਾਰ ਤੇ, ਕੇਂਦਰ ਸਰਕਾਰ ਨੇ ਹੁਣ ਹੇਠਾਂ ਦਿੱਤੇ ਨੁਕਤਿਆਂ ਤੇ ਵਿਚਾਰ ਕਰਦਿਆਂ 18-44 ਸਾਲ ਦੇ ਉਮਰ ਸਮੂਹ ਲਈ ਕੋਵਿਨ ਡਿਜ਼ੀਟਲ ਪਲੇਟਫਾਰਮ ਤੇ ਆਨ-ਸਾਈਟ ਰਜਿਸਟ੍ਰੇਸ਼ਨ / ਸਹੂਲਤ ਸਮੂਹ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ:  

(i) ਦਿਨ ਦੇ ਅੰਤ ਤੱਕ, ਆਨਲਾਈਨ ਸਲੋਟਾਂ ਨਾਲ ਵਿਸ਼ੇਸ਼ ਤੌਰ ਤੇ ਆਯੋਜਿਤ ਸੈਸ਼ਨਾਂ ਦੇ ਮਾਮਲੇ ਵਿਚ, ਕੁਝ ਖੁਰਾਕਾਂ ਅਜੇ ਵੀ ਬਿਨਾਂ ਇਸਤੇਮਾਲ ਕੀਤਿਆਂ ਰਹਿ ਸਕਦੀਆਂ ਹਨ ਜੇ ਕਿਸੇ ਕਾਰਨ ਆਨਲਾਈਨ ਸਮਾਂ ਲੈਣ ਵਾਲਾ ਲਾਭਪਾਤਰੀ  ਟੀਕਾਕਰਣ ਦੇ ਦਿਨ ਨਹੀਂ ਪਹੁੰਚਦਾ। ਅਜਿਹੇ ਮਾਮਲਿਆਂ ਵਿੱਚ, ਟੀਕੇ ਦੀ ਬਰਬਾਦੀ ਨੂੰ ਘੱਟ ਕਰਨ ਲਈ ਕੁਝ ਲਾਭਪਾਤਰੀਆਂ ਦੀ ਆਨ-ਸਾਈਟ ਰਜਿਸਟ੍ਰੇਸ਼ਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ।  

(ii) ਇੱਥੋਂ ਤਕ ਕਿ ਭਾਵੇਂ ਕੋਵਿਨ, ਮੋਬਾਈਲ ਨੰਬਰ ਨਾਲ 4 ਲਾਭਪਾਤਰੀਆਂ ਤੱਕ ਦੀ ਰਜਿਸਟਰੇਸ਼ਨ ਅਤੇ ਸਮਾਂ ਲੈਣ, ਅਰੋਗਯਾ ਸੇਤੂ ਅਤੇ ਉਮੰਗ ਵਰਗੀਆਂ ਐਪਲੀਕੇਸ਼ਨਾਂ ਰਾਹੀਂ ਅਤੇ ਕਾਮਨ ਸਰਵਿਸ ਸੈਂਟਰਾਂ ਆਦਿ ਵਰਗੇ ਫ਼ੀਚਰ ਉਪਲਬਧ ਕਰਵਾਉਂਦਾ ਹੈ, ਪਰ ਉਨ੍ਹਾਂ, ਜਿਨ੍ਹਾਂ ਨੂੰ ਸਹਿਯੋਗੀ ਸਮੂਹ ਸੁਵਿਧਾ ਦੀ ਜਰੂਰਤ ਹੈ ਅਤੇ ਉਹ ਜੋ ਇੰਟਰਨੈੱਟ ਜਾਂ ਸਮਾਰਟ ਫੋਨਾਂ ਜਾਂ ਮੋਬਾਈਲ ਫੋਨਾਂ ਦੀ ਪਹੁੰਚ ਤੋਂ ਬਿਨਾਂ ਹਨ, ਉਨ੍ਹਾਂ ਦੇ ਟੀਕਾਕਰਨ ਲਈ ਅਜੇ ਵੀ ਸੀਮਤ ਪਹੁੰਚ ਹੋ ਸਕਦੀ ਹੈ।  

ਇਸ ਲਈ, ਆਨ-ਸਾਈਟ ਰਜਿਸਟਰੇਸ਼ਨ ਅਤੇ ਸਮਾਂ ਲੈਣ ਦਾ ਫ਼ੀਚਰ ਹੁਣ ਕੋਵਿਨ ਤੇ 18-44 ਸਾਲ ਦੇ ਉਮਰ ਸਮੂਹ ਲਈ ਸਮਰੱਥ ਬਣਾਇਆ ਜਾ ਰਿਹਾ ਹੈ। 

ਹਾਲਾਂਕਿ, ਇਹ ਫ਼ੀਚਰ ਮੌਜੂਦਾ ਸਮੇਂ ਵਿੱਚ ਸਿਰਫ ਸਰਕਾਰੀ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀ) ਲਈ ਸਮਰੱਥ ਬਣਾਇਆ ਜਾ ਰਿਹਾ ਹੈ। 

ਇਹ ਫ਼ੀਚਰ ਮੌਜੂਦਾ ਤੌਰ ਤੇ ਪ੍ਰਾਈਵੇਟ ਸੀਵੀਸੀਜ਼ ਲਈ ਉਪਲਬਧ ਨਹੀਂ ਹੋਵੇਗਾ, ਅਤੇ ਪ੍ਰਾਈਵੇਟ ਸੀਵੀਸੀਜ਼ ਨੂੰ ਆਪਣੇ ਟੀਕਾਕਰਣ ਦੇ ਸ਼ਡਿਊਲ ਨੂੰ ਸਿਰਫ਼ ਆਨਲਾਈਨ ਸਮਾਂ ਲੈਣ ਲਈ ਸਲਾਟਾਂ ਨਾਲ ਪ੍ਰਕਾਸ਼ਤ ਕਰਨਾ ਪਏਗਾ I

ਇਹ ਫ਼ੀਚਰ ਸਿਰਫ ਸੰਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਵੱਲੋਂ  ਅਜਿਹਾ ਕਰਨ ਦੇ ਫੈਸਲੇ ਤੇ ਵਰਤਿਆ ਜਾਵੇਗਾ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਲਾਜ਼ਮੀ ਤੌਰ 'ਤੇ ਸਥਾਨਕ ਸੰਦਰਭ ਦੇ ਆਧਾਰ ਤੇ 18-44 ਸਾਲ ਦੀ ਉਮਰ ਸਮੂਹ ਲਈ ਆਨ -ਸਾਈਟ ਰਜਿਸਟਰੇਸ਼ਨ / ਸਹੂਲਤ ਵਾਲੇ ਸਮੂਹਾਂ ਦੀ ਰਜਿਸਟਰੇਸ਼ਨ ਅਤੇ ਸਮਾਂ ਲੈਣਾ ਖੋਲ੍ਹਣ ਅਤੇ ਟੀਕੇ ਦੀ ਬਰਬਾਦੀ ਨੂੰ ਘਟਾਉਣ ਲਈ ਇਕ ਵਾਧੂ ਉਪਾਅ ਵਜੋਂ ਅਤੇ 18-44 ਉਮਰ ਸਮੂਹ ਵਿਚ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੀ ਸਹੂਲਤ ਲਈ ਲਾਜ਼ਮੀ ਤੌਰ ਤੇ ਫੈਸਲਾ ਕਰਨਾ ਚਾਹੀਦਾ ਹੈ।   

ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਰੇ ਜ਼ਿਲ੍ਹਾ ਟੀਕਾਕਰਨ ਅਫਸਰਾਂ ਨੂੰ ਸਪਸ਼ਟ ਨਿਰਦੇਸ਼ ਜਾਰੀ ਕਰਨ ਕਿ ਉਹ 18 ਤੋਂ 44 ਸਾਲ ਦੀ ਉਮਰ ਸਮੂਹ ਲਈ ਆਨ-ਸਾਈਟ ਰਜਿਸਟਰੇਸ਼ਨ ਅਤੇ ਸਮਾਂ ਲੈਣਾ ਫ਼ੀਚਰ ਦੇ ਐਕਸਟੈਂਟ ਨਾਲ ਜੁੜੇ ਸੰਬੰਧਤ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਫੈਸਲੇ ਦੀ ਸਖਤੀ ਨਾਲ ਪਾਲਣਾ ਕਰਨ।  

ਸਹੂਲਤ ਸਮੂਹਾਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਰਾਖਵੇਂ ਸੈਸ਼ਨ ਵੀ ਆਯੋਜਿਤ ਕੀਤੇ ਜਾ ਸਕਦੇ ਹਨ। ਜਿਥੇ ਵੀ ਇਸ ਤਰ੍ਹਾਂ ਦੇ ਪੂਰੀ ਤਰ੍ਹਾਂ ਰਾਖਵੇਂ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ, ਉੱਥੇ  ਅਜਿਹੇ ਲਾਭਪਾਤਰੀਆਂ ਨੂੰ ਲੋੜੀਂਦੀ ਗਿਣਤੀ ਵਿਚ ਲਾਮਬੰਦ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਜ਼ਰੂਰੀ ਹਨ। 

ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅੱਗੇ ਸਲਾਹ ਦਿੱਤੀ ਹੈ ਕਿ 18-44 ਸਾਲ ਦੀ ਉਮਰ ਸਮੂਹ ਲਈ ਆਨ-ਸਾਈਟ ਰਜਿਸਟਰੇਸ਼ਨ ਅਤੇ ਸਮਾਂ ਲੈਣ ਨੂੰ ਖੋਲਣ ਵੇਲੇ ਟੀਕਾਕਰਨ ਕੇਂਦਰਾਂ ਵਿਚ ਭੀੜ-ਭੜੱਕਾ ਹੋਣ ਤੋਂ ਬਚਾਉਣ ਲਈ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। 

---------------------------------------- 

ਐਮਵੀ(Release ID: 1721414) Visitor Counter : 172