ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੋਵਿਡ–19 ਦੇ ਪ੍ਰਬੰਧ ਬਾਰੇ ਸਮੁੱਚੇ ਦੇਸ਼ ਦੇ ਰਾਜਾਂ ਤੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ

Posted On: 17 MAY 2021 7:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 18 ਮਈ ਨੂੰ ਸਵੇਰੇ 11 ਵਜੇ ਮਹਾਮਾਰੀ ਨਾਲ ਨਿਪਟਣ ਲਈ ਦੇਸ਼ ਦੇ ਰਾਜਾਂ ਤੇ ਜ਼ਿਲ੍ਹਿਆਂ ਦੇ ਫ਼ੀਲਡ ਅਧਿਕਾਰੀਆਂ ਨਾਂਲ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕਰਨਗੇ।

 

ਇਨ੍ਹਾਂ ’ਚੋਂ ਬਹੁਤੇ ਜ਼ਿਲ੍ਹਿਆਂ ਵਿੱਚ ਕੇਸਾਂ ਵਿੱਚ ਵੱਡਾ ਵਾਧਾ ਅਤੇ ਸੰਕ੍ਰਮਣ ਦਾ ਫੈਲਣਾ ਦੇਖਿਆ ਗਿਆ ਹੈ।

 

ਵਿਭਿੰਨ ਰਾਜਾਂ ਤੇ ਜ਼ਿਲ੍ਹਿਆਂ ਵਿੱਚ ਕੋਵਿਡ–19 ਦੇ ਖ਼ਿਲਾਫ਼ ਜੰਗ ਫ਼ੀਲਡ ਪੱਧਰ ਦੇ ਅਧਿਕਾਰੀਆਂ ਵੱਲੋਂ ਮੂਹਰੇ ਹੋ ਕੇ ਲੜੀ ਜਾ ਰਹੀ ਹੈ। ਉਨ੍ਹਾਂ ’ਚੋਂ ਬਹੁਤਿਆਂ ਨੇ ਵੱਡੀ ਪਹਿਲ ਵਿਖਾਈ ਹੈ ਤੇ ਉਹ ਕਲਪਨਾਤਮਕ ਸਮਾਧਾਨ ਲੈ ਕੇ ਸਾਹਮਣੇ ਆਏ ਹਨ। ਅਜਿਹੀਆਂ ਪਹਿਲਾਂ ਦੀ ਬਿਹਤਰ ਸ਼ਲਾਘਾ ਨਾਲ ਪ੍ਰਭਾਵਸ਼ਾਲੀ ਰਿਸਪਾਂਸ ਯੋਜਨਾ ਵਿਕਸਿਤ ਕਰਨ, ਟੀਚਾਗਤ ਰਣਨੀਤੀ ਲਾਗੂ ਕਰਨ ਅਤੇ ਲੋੜੀਂਦੇ ਨੀਤੀ ਦਖ਼ਲ ਦੇਣ ਵਿੱਚ ਸਹਾਇਤਾ ਮਿਲੇਗੀ। ਬਹੁਤ ਸਾਰੇ ਪ੍ਰਭਾਵੀ ਕਦਮ ਚੁੱਕੇ ਗਏ ਹਨ – ਜੋ ਵਾਇਰਸ ਫੈਲਣ ਉੱਤੇ ਕਾਬੂ ਪਾਉਣ ਲਈ ਸਖ਼ਤ ਕੰਟੇਨਮੈਂਟ ਉਪਾਅ ਯਕੀਨੀ ਬਣਾਉਣ ਤੋਂ ਲੈ ਕੇ ਦੂਜੀ ਲਹਿਰ ਨਾਲ ਨਿਪਟਣ ਲਈ ਸਿਹਤ–ਸੰਭਾਲ਼ ਸੁਵਿਧਾਵਾਂ ਦੀ ਤਿਆਰੀ ਕਰਨ, ਸਿਹਤ–ਸੰਭਾਲ਼ ਕਾਰਜ–ਬਲ ਦੇ ਉਪਲਬਧਤਾ ਯਕੀਨੀ ਬਣਾਉਣ ਅਤੇ ਲੌਜਿਸਟਿਕਸ ਲਈ ਬੇਰੋਕ ਸਪਲਾਈ–ਲੜੀ ਕਾਇਮ ਰੱਖਣ ਤੱਕ ਨਾਲ ਸਬੰਧਿਤ ਹਨ, ਇਨ੍ਹਾਂ ਜ਼ਿਲ੍ਹਿਆਂ ਵੱਲੋਂ ਸਥਿਤੀ ਨਾਲ ਨਿਪਟਣ ਦੀਆਂ ਆਪਣੀਆਂ ਅਣਥੱਕ ਕੋਸ਼ਿਸ਼ਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਦੀ ਰੀਸ ਪੂਰੇ ਦੇਸ਼ ਵਿੱਚ ਕੀਤੀ ਜਾ ਸਕਦੀ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਨਾਲ ਗੱਲਬਾਤ ਰਾਹੀਂ, ਅਧਿਕਾਰੀ ਖ਼ਾਸ ਕਰਕੇ ਅਰਧ-ਸ਼ਹਿਰੀ ਤੇ ਗ੍ਰਾਮੀਣ ਇਲਾਕਿਆਂ ਵਿੱਚ ਕੋਵਿਡ ਵਿਰੁੱਧ ਚੱਲ ਰਹੀ ਨਿਰੰਤਰ ਵਿੱਚ ਵਾਸਤੇ ਸੁਝਾਅ ਦੇਣ ਅਤੇ ਸਿਫ਼ਾਰਸ਼ਾਂ ਕਰਨ ਦੇ ਨਾਲ–ਨਾਲ ਕੁਝ ਬਿਹਤਰੀਨ ਪਿਰਤਾਂ ਸਾਂਝੀਆਂ ਕਰਨਗੇ।

 

ਕਰਨਾਟਕ, ਬਿਹਾਰ, ਅਸਾਮ, ਚੰਡੀਗੜ੍ਹ, ਤਮਿਲ ਨਾਡੂ, ਉੱਤਰਾਖੰਡ, ਮੱਧ ਪ੍ਰਦੇਸ਼, ਗੋਆ, ਹਿਮਾਚਲ ਪ੍ਰਦੇਸ਼, ਦਿੱਲੀ ਦੇ ਅਧਿਕਾਰੀ ਕੱਲ੍ਹ ਦੀ ਇਸ ਬੈਠਕ ਵਿੱਚ ਹਿੱਸਾ ਲੈਣਗੇ।

 

****

 

ਡੀਐੱਸ/ਐੱਸਐੱਚ



(Release ID: 1719517) Visitor Counter : 189