ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੁੱਲ ਟੀਕਾਕਰਨ ਕਵਰੇਜ ਦਾ ਅੰਕੜਾ 18 ਕਰੋੜ ਖੁਰਾਕਾਂ ਤੋਂ ਪਾਰ


ਹੁਣ ਤੱਕ 18-44 ਸਾਲ ਉਮਰ ਸਮੂਹ ਦੇ 42 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ

ਪਿਛਲੇ ਪੰਜ ਦਿਨਾਂ ਵਿੱਚ ਚੌਥੀ ਵਾਰ 24-ਘੰਟਿਆਂ ਦੀ ਰਿਕਵਰੀ ਨੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛਡਿਆ

ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 31,091 ਦੀ ਗਿਰਾਵਟ

ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ 19 ਦਾ ਮੁਕਾਬਲਾ ਕਰਨ ਲਈ ਮੈਡੀਕਲ ਕੇਅਰ ਦੀ ਆਲਮੀ ਸਹਾਇਤਾ ਤੇਜ਼ੀ ਨਾਲ ਅਲਾਟ ਕਰਕੇ ਸਹਿਜ ਤੇ ਸਪਸ਼ਟ ਵੰਡ ਨਿਰੰਤਰ ਜਾਰੀ ਹੈ

Posted On: 15 MAY 2021 11:22AM by PIB Chandigarh

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ  ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ -19 ਟੀਕਾ  ਖੁਰਾਕਾਂ ਦੀ ਕੁੱਲ ਗਿਣਤੀ  18 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।   

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 26,02,435 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  18,04,57,579  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 96,27,650 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 66,22,040  ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,43,65,871   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 81,49,613  ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 42,58,756   ਲਾਭਪਾਤਰੀ (ਪਹਿਲੀ ਖੁਰਾਕ)

ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,68,05,772 (ਪਹਿਲੀ ਖੁਰਾਕ ) ਅਤੇ

87,56,313   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,43,17,646  (ਪਹਿਲੀ ਖੁਰਾਕ)

ਅਤੇ 1,75,53,918   (ਦੂਜੀ ਖੁਰਾਕ) ਸ਼ਾਮਲ ਹਨ ।

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

96,27,650

ਦੂਜੀ ਖੁਰਾਕ

66,22,040

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,43,65,871

ਦੂਜੀ ਖੁਰਾਕ

81,49,613

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

42,58,756

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,68,05,772

ਦੂਜੀ ਖੁਰਾਕ

87,56,313

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,43,17,646

ਦੂਜੀ ਖੁਰਾਕ

1,75,53,918

 

ਕੁੱਲ

18,04,57,579

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.73 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 3,28,216 ਲਾਭਪਾਤਰੀਆਂ ਨੇ ਆਪਣੀ ਕੋਵਿਡ

ਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ  ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ

24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 42,58,756 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦਿਤੀਆਂ

ਗਈਆਂ ਹਨ I ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ

ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

1,176

2

ਆਂਧਰਾ ਪ੍ਰਦੇਸ਼

2,624

3

ਅਸਾਮ

1,60,139

4

ਬਿਹਾਰ

5,08,034

5

ਚੰਡੀਗੜ੍ਹ

974

6

ਛੱਤੀਸਗੜ੍ਹ

                           1,028

7.

ਦਾਦਰਾ ਅਤੇ ਨਗਰ ਹਵੇਲੀ

1,663

8.

ਦਮਨ ਅਤੇ ਦਿਊ

2,036

9

ਦਿੱਲੀ

5,26,232

10

ਗੋਆ

1,858

11

ਗੁਜਰਾਤ

4,50,980

12

ਹਰਿਆਣਾ

3,99,946

13

ਹਿਮਾਚਲ ਪ੍ਰਦੇਸ਼

14

14

ਜੰਮੂ ਅਤੇ ਕਸ਼ਮੀਰ

30,642

15

ਝਾਰਖੰਡ

32,469

16

ਕਰਨਾਟਕ

1,08,059

17

ਕੇਰਲ

1,364

18

ਲੱਦਾਖ

86

19

ਮੱਧ ਪ੍ਰਦੇਸ਼

1,36,369

20

ਮਹਾਰਾਸ਼ਟਰ

6,40,922

21

ਮੇਘਾਲਿਆ

1,920

22

ਨਾਗਾਲੈਂਡ

4

23

ਓਡੀਸ਼ਾ

1,23,086

24

ਪੁਡੂਚੇਰੀ

2

25

ਪੰਜਾਬ

6,403

26

ਰਾਜਸਥਾਨ

6,14,253

27

ਤਾਮਿਲਨਾਡੂ

28,241

28

ਤੇਲੰਗਾਨਾ

500

29

ਤ੍ਰਿਪੁਰਾ

2

30

ਉੱਤਰ ਪ੍ਰਦੇਸ਼

3,66,239

31

ਉਤਰਾਖੰਡ

88,277

32

ਪੱਛਮੀ ਬੰਗਾਲ

23,214

ਕੁੱਲ

42,58,756

 

ਪਿਛਲੇ 24 ਘੰਟਿਆਂ ਦੌਰਾਨ 11 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ । ਟੀਕਾਰਕਨ ਮੁਹਿੰਮ ਦੇ 119 ਵੇਂ ਦਿਨ (14 ਮਈ 2021) ਨੂੰ, 11,03,625 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ 6,29,445 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 11,628 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 4,74,180 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

ਤਾਰੀਖ: 14 ਮਈ 2021 (119 ਵੇਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

8,861

ਦੂਜੀ ਖੁਰਾਕ

16,604

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

39,258

ਦੂਜੀ ਖੁਰਾਕ

31,058

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,28,316

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

1,83,313

ਦੂਜੀ ਖੁਰਾਕ

2,04,871

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

69,697

ਦੂਜੀ ਖੁਰਾਕ

2,21,647

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

6,29,445

ਦੂਜੀ ਖੁਰਾਕ

4,74,180

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,04,32,898‘ਤੇ ਪੁੱਜ ਗਈ ਹੈ । 

ਕੌਮੀ ਰਿਕਵਰੀ ਦੀ ਦਰ 83.83 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,53,299 ਸਿਹਤਯਾਬੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

 ਪਿਛਲੇ ਪੰਜ ਦਿਨਾਂ ਵਿੱਚ ਚੌਥੀ ਵਾਰ ਭਾਰਤ ਦੇ ਰੋਜ਼ਾਨਾ ਰਿਕਵਰੀ ਦੇ ਮਾਮਲਿਆਂ ਨੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛਡਿਆ

ਹੈ ।

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 70.49 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 36,73,802 ਤੇ ਪਹੁੰਚ ਗਈ ਹੈ । 

ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 15.07 ਫੀਸਦ ਬਣਦਾ ਹੈ ।

ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ  31,091 ਮਾਮਲਿਆਂ ਦੀ ਸ਼ੁਧ ਗਿਰਾਵਟ ਦਰਜ ਕੀਤੀ ਗਈ ਹੈ।

 

 11 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 77.26 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 

ਹੇਠਾਂ ਦਿੱਤਾ ਗ੍ਰਾਫ ਪਿਛਲੇ 24 ਘੰਟਿਆਂ ਵਿੱਚ ਰਾਜਾਂ ਲਈ ਐਕਟਿਵ ਮਾਮਲਿਆਂ ਵਿੱਚ ਹੋਏ ਬਦਲਾਅ ਨੂੰ ਦੱਸਦਾ ਹੈ।

 

 

ਪਿਛਲੇ 15 ਦਿਨਾਂ  ਦੌਰਾਨ ਸੂਬਿਆਂ ਦੇ ਐਕਟਿਵ ਮਾਮਲਿਆਂ ਵਿੱਚ ਦਰਜ ਕੀਤੀ ਗਈ ਤਬਦੀਲੀ ਨੂੰ ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਦਰਸਾਇਆ ਗਿਆ ਹੈ।

 

 

 ਭਾਰਤ ਸਰਕਾਰ, ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ  ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ 

ਸਹਾਇਤਾ ਅਲਾਟ ਕਰ ਰਹੀ ਹੈ ਅਤੇ ਵੰਡ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ । ਹੁਣ ਤੱਕ 10,796 

ਆਕਸੀਜਨ ਕੰਸਨਟ੍ਰੇਟਰ; 11,835 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 6,497 ਵੈਂਟੀਲੇਟਰ /ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 4.2 ਲੱਖ ਤੋਂ ਵੱਧ  ਰੇਮੇਡੇਸੀਵੀਅਰ 

ਟੀਕੇ ਹਵਾਈ ਅਤੇ ਸੜਕੀ ਰਸਤੇ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਭੇਜੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 3,26,098 ਨਵੇਂ ਕੇਸ ਸਾਹਮਣੇ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ ,ਦਸ  ਰਾਜਾਂ ਵਿੱਚੋਂ 74.85 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

 

ਕਰਨਾਟਕ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 41,779 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ

ਮਹਾਰਾਸ਼ਟਰ ਵਿੱਚੋਂ 39,923 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 34,694 ਨਵੇਂ ਮਾਮਲੇ

ਦਰਜ ਹੋਏ ਹਨ ।

 

ਕੌਮੀ ਪੱਧਰ 'ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.09 ਫ਼ੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,890 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 72.19 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (695) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਕਰਨਾਟਕ 

ਵਿੱਚ ਰੋਜ਼ਾਨਾ 373 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

****

ਐਮ.ਵੀ. 


(Release ID: 1718978) Visitor Counter : 208