ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਬਾਰੇ ਅਪਡੇਟ


ਭਾਰਤ ਸਰਕਾਰ ਵਿਸ਼ਵ ਭਰ ਤੋਂ ਮਿਲ ਰਹੀ ਸਹਾਇਤਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਟੈਰੀਟਰੀ ਕੇਅਰ ਸੰਸਥਾਵਾਂ ਨੂੰ ਕੋਵਿਡ ਪ੍ਰਬੰਧਨ ਲਈ ਵਿਵਹਾਰਿਤ ਢੰਗ ਤੇ ਵੰਡ ਅਤੇ ਤੇਜ਼ੀ ਨਾਲ ਪਹੁੰਚਾ ਰਹੀ ਹੈ

ਹੁਣ ਤੱਕ 9,200 ਆਕਸੀਜਨ ਕੰਸਨਟ੍ਰੇਟਰਜ਼ , 5,243 ਆਕਸੀਜਨ ਸਿਲੰਡਰ , 19 ਆਕਸੀਜਨ ਜਨਰੇਸ਼ਨ ਪਲਾਂਟ , 5,913 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ 3.44 ਲੱਖ ਰੇਮਡੇਸਿਵਿਰ ਟੀਕੇ ਡਿਲਿਵਰ / ਡਿਸਪੈਚ ਕੀਤੇ ਗਏ ਹਨ

Posted On: 11 MAY 2021 3:42PM by PIB Chandigarh

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਖਿਲਾਫ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ / ਵੱਖ ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਪ੍ਰਾਪਤ ਹੋ ਰਹੇ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਨ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ । ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ “ਹਾਲ ਆਫ ਗੋਰਮਿੰਟ” ਪਹੁੰਚ ਤਹਿਤ ਇੱਕ ਸੁਚੱਜੀ ਅਤੇ ਨਿਯਮਿਤ ਢੰਗ ਤਰੀਕੇ ਅਪਣਾ ਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਪੁਰਦ ਕਰ ਰਹੇ ਹਨ ।
ਕੁਲ ਮਿਲਾ ਕੇ 9,200 ਆਕਸੀਜਨ ਕੰਸਨਟ੍ਰੇਟਰਜ਼, 5,243 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 5,913 ਵੈਂਟੀਲੇਟਰਜ਼ , ਬੀ ਆਈ ਪੀ ਏ ਪੀ , ਤਕਰੀਬਨ 3.44 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 10 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਭੇਜੇ ਗਏ ਹਨ ।
10 ਮਈ 2021 ਨੂੰ ਸੰਯੁਕਤ ਅਰਬ ਅਮਾਰਾਤ , ਇਜ਼ਰਾਈਲ , ਅਮਰੀਕਾ , ਨੀਦਰਲੈਂਡ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਨੇ ।
1।   ਵੈਂਟੀਲੇਟਰਜ਼ , ਬੀ ਆਈ ਪੀ ਏ ਪੀ , ਸੀ ਪੀ ਏ ਪੀ (610)
2।   ਆਕਸੀਜ਼ਨ ਕੰਸਨਟ੍ਰੇਟਰਜ਼ (300)
3.  ਫੈਵੀਪਿਰਾਵੀਰ — 12,600 ਪੱਤੇ (ਹਰੇਕ ਪੱਤੇ ਵਿੱਚ 40 ਗੋਲੀਆਂ ਹਨ)।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਦੀ ਸਮੁੱਚੀ ਨਿਗਰਾਨੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਰੋਜ਼ਾਨਾ ਅਧਾਰ ਤੇ ਕੀਤੀ ਜਾ ਰਹੀ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

https://ci5.googleusercontent.com/proxy/4Eufb2WyVfiM98XEmNS3QQJMAsv7pmG5jO2IimWElib3hMN9xLZPg4OO-LICiKjhHPKYLJJubjq1vAW9sN-xCFxTUHMZ9IhhwNAcKgRB4kloNp3QV_tnN7zALQ=s0-d-e1-ft#https://static.pib.gov.in/WriteReadData/userfiles/image/image0015CWT.jpg

ਫੋਟੋ—1 : ਬਰਤਾਨੀਆ ਤੋਂ 500 ਲੀਟਰ ਪ੍ਰਤੀ ਮਿੰਟ ਮਿਕਦਾਰ ਦੇਣ ਯੋਗ ਆਕਸੀਜਨ ਜਨਰੇਟਰ ਪ੍ਰਾਪਤ ਹੋਇਆ , ਜਿਸ ਨੂੰ ਬੀਤੀ ਰਾਤ ਦਿੱਲੀ ਤੋਂ ਰੇਲ ਰਾਹੀਂ ਚਿਰਾਂਗ , ਅਸਮ ਭੇਜ ਦਿੱਤਾ ਗਿਆ ਹੈ ।

https://ci6.googleusercontent.com/proxy/VV7bj50mOhfg3-1Px0Txi9usteF8RcQDhhdNC40IWQVk0nwHsODRGOl9iVgnZEvUZ_T4lqSntb5wtRqmFvpHrTz6zNfwAu5gD0kgupnSMGJ08QBqZUEMqp56-A=s0-d-e1-ft#https://static.pib.gov.in/WriteReadData/userfiles/image/image002KUAC.jpg

ਫੋਟੋ—2 : ਕੁਵੈਤ ਤੋਂ ਮੈਡੀਕਲ ਰਾਹਤ ਜਿਸ ਵਿੱਚ 2 ਆਈ ਐੱਸ ਓ ਆਕਸੀਜਨ ਟੈਂਕਰ 40 ਮੀਟ੍ਰਿਕ ਟਨ ਤਰਲ ਆਕਸੀਜਨ ਸਮੇਤ , 200 ਆਕਸੀਜਨ ਸਿਲੰਡਰ ਅਤੇ 4 ਉੱਚ ਪ੍ਰਵਾਹ ਆਕਸੀਜਨ ਕੰਸਨਟ੍ਰੇਟਰਜ਼ ਬੀਤੀ ਸ਼ਾਮ ਆਈ ਐੱਨ ਐੱਸ ਕੋਲਕਾਤਾ ਲੈ ਕੇ ਮੈਂਗਲੋਰ ਬੰਦਰਗਾਹ ਪਹੁੰਚਿਆ , ਜਿਸ ਨੂੰ ਵੱਖ ਵੱਖ ਰਾਜਾਂ ਵਿੱਚ ਵੰਡਿਆ ਜਾਵੇਗਾ ।

https://ci3.googleusercontent.com/proxy/3VwyHLtPOBE6jNwwdBmfKnXXSgD9j6HnFvajgol6F5IBegU-rGOHL2KqyAFvp03jrOoQu5q3jwoZJBb7SJA0_LS_T0RlccD0c5_DLfonbOa-4NGUiSpWaIXQsw=s0-d-e1-ft#https://static.pib.gov.in/WriteReadData/userfiles/image/image003OP8Y.jpg



ਫੋਟੋ—3 : ਸਿੰਗਾਪੁਰ ਤੋਂ ਮੈਡੀਕਲ ਰਾਹਤ ਜਿਸ ਵਿੱਚ 3,600 ਆਕਸੀਜਨ ਸਿਲੰਡਰ ਨੇ , ਨੂੰ ਆਈ ਐੱਨ ਐੱਸ ਐਰਾਵਤ ਬੀਤੀ ਰਾਤ ਲੈ ਕੇ ਵਿਸ਼ਾਖਾਪਟਨਮ ਬੰਦਰਗਾਹ ਪਹੁੰਚਿਆ , ਜੋ ਸੂਬਿਆਂ ਨੂੰ ਵੰਡੇ ਜਾਣਗੇ ।

 

******************************

ਐੱਮ ਵੀ



(Release ID: 1717751) Visitor Counter : 161