ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਲਮੀ ਕੋਵਿਡ ਸਹਾਇਤਾ ਜਿਸ ਵਿੱਚ ਆਕਸੀਜਨ ਕੰਸਨਟ੍ਰੇਟਰ, ਸਿਲੰਡਰ, ਆਕਸੀਜਨ ਜਨਰੇਸ਼ਨ ਪਲਾਂਟ ਅਤੇ 3.4 ਲੱਖ ਤੋਂ ਵੱਧ ਰੇਮੇਡੀਸੀਵਿਰ ਟੀਕੇ ਸ਼ਾਮਲ ਹਨ, ਭਾਰਤ ਸਰਕਾਰ ਵੱਲੋਂ ਤੇਜ਼ੀ ਨਾਲ ਕੋਵਿਡ -19 ਦਾ ਮੁਕਾਬਲਾ ਕਰਨ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾ ਰਿਹਾ ਹੈ


61 ਦਿਨਾਂ ਬਾਅਦ, ਪਿਛਲੇ 24 ਘੰਟਿਆਂ ਦੇ ਦੌਰਾਨ ਰੋਜ਼ਾਨਾ ਸਿਹਤਯਾਬੀ ਦੇ ਅੰਕੜੇ ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨੂੰ ਪਛਾੜ ਰਹੇ ਹਨ

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਹਿਲੀ ਵਾਰ ਦੋ ਮਹੀਨਿਆਂ ਬਾਅਦ 30,016 ਦੀ ਗਿਰਾਵਟ ਦਰਜ ਕੀਤੀ ਗਈ

ਹੁਣ ਤੱਕ 18-44 ਸਾਲ ਦੇ ਉਮਰ ਵਰਗ ਵਿੱਚ 25.5 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ

Posted On: 11 MAY 2021 11:40AM by PIB Chandigarh

ਭਾਰਤ ਨੂੰ ਗਲੋਬਲ ਸਹਾਇਤਾ ਦੇ ਹਿੱਸੇ ਵਜੋਂ ਹੁਣ ਤੱਕ 8,900 ਆਕਸੀਜਨ ਕੰਸਨਟ੍ਰੇਟਰ;

5,043 ਆਕਸੀਜਨ ਸਿਲੰਡਰ; 18 ਆਕਸੀਜਨ ਜਨਰੇਸ਼ਨ ਪਲਾਂਟ; 5,698 ਵੈਂਟੀਲੇਟਰ /

ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 3.4 ਲੱਖ ਤੋਂ ਵੱਧ  ਰੇਮੇਡੇਸੀਵਿਰ ਟੀਕੇ  ਪ੍ਰਾਪਤ ਹੋਏ ਹਨ

ਅਤੇ ਇਨਾਂ ਨੂੰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੁਤ ਬਣਾਉਣ ਅਤੇ

ਇਸ ਨਾਜ਼ੁਕ ਪੜਾਅ ਦੌਰਾਨ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਕਰਨ ਲਈ ਭੇਜਿਆ ਗਿਆ ਹੈ ।  ਕੇਂਦਰ ਸਰਕਾਰ

ਇਹ  ਸੁਨਿਸ਼ਚਿਤ ਕਰ ਰਹੀ ਹੈ ਕਿ ਗਲੋਬਲ ਸਹਾਇਤਾ ਦੀ ਤੇਜ਼ੀ ਨਾਲ ਕਸਟਮ ਕਲੀਅਰੈਂਸ ਨੂੰ ਯਕੀਨੀ

ਬਣਾਉਣ ਮਗਰੋਂ ਹਵਾਈ ਅਤੇ ਸੜਕੀ ਰਸਤੇ ਦੀ ਵਰਤੋਂ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇ ।

 

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ,  ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ -19 ਟੀਕਾ

ਖੁਰਾਕਾਂ ਦੀ ਕੁੱਲ ਗਿਣਤੀ  17.27 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।  ਦੇਸ਼ ਵਿਆਪੀ ਟੀਕਾਕਰਨ

ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ ਹੋਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ।

 

ਦੋ ਮਹੀਨਿਆਂ (61 ਦਿਨਾਂ) ਤੋਂ ਬਾਅਦ ਪਹਿਲੀ ਵਾਰ, ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ  30,016 ਕੇਸਾਂ ਦੀ ਸ਼ੁਧ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਸ ਤੋਂ ਇਲਾਵਾ, 61 ਦਿਨਾਂ ਬਾਅਦ, ਨਵੀਂ ਰਿਕਵਰੀ ਪਿਛਲੇ 24 ਘੰਟਿਆਂ ਦੌਰਾਨ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਛਾੜਦੀ ਨਜ਼ਰ ਆ ਰਹੀ ਹੈ ।

ਭਾਰਤ ਵਿੱਚ ਰੋਜ਼ਾਨਾ ਨਵੇਂ ਮਾਮਲਿਆਂ ਅਤੇ ਰਿਕਵਰੀ ਦੇ ਰੁਝਾਨ ਨੂੰ  ਹੇਠਾਂ ਦੇਖਿਆਂ ਜਾ ਸਕਦਾ ਹੈ -

 

 

 

ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 25,15,519 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  17,27,10,066  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 95,64,242 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 65,05,744 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,40,54,058   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 78,53,514 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 25,59,339  ਲਾਭਪਾਤਰੀ (ਪਹਿਲੀ ਖੁਰਾਕ)

ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,55,10,630 (ਪਹਿਲੀ ਖੁਰਾਕ ) ਅਤੇ 

71,95,632   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,38,06,205  (ਪਹਿਲੀ ਖੁਰਾਕ)

ਅਤੇ 1,56,60,702   (ਦੂਜੀ ਖੁਰਾਕ) ਸ਼ਾਮਲ ਹਨ ।

 

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

95,64,242

ਦੂਜੀ ਖੁਰਾਕ

65,05,744

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,40,54,058

ਦੂਜੀ ਖੁਰਾਕ

78,53,514

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

25,59,339

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,55,10,630

ਦੂਜੀ ਖੁਰਾਕ

71,95,632

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,38,06,205

ਦੂਜੀ ਖੁਰਾਕ

1,56,60,702

 

ਕੁੱਲ

17,27,10,066

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.7 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

 

 

 

 ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 5,24,731 ਲਾਭਪਾਤਰੀਆਂ ਨੇ ਆਪਣੀ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ 3 ਗੇੜ ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 25,59,339 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦਿਤੀਆਂ ਗਈਆਂ ਹਨ I ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਰਾਜ

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

1059

2

ਆਂਧਰਾ ਪ੍ਰਦੇਸ਼

812

3

ਅਸਾਮ

1,06,750

4

ਬਿਹਾਰ

1,79,507

5

ਚੰਡੀਗੜ੍ਹ

2

6

ਛੱਤੀਸਗੜ੍ਹ

1,026

7

ਦਿੱਲੀ

3,66,391

8

ਗੋਆ

1,228

9

ਗੁਜਰਾਤ

3,24,192

10

ਹਰਿਆਣਾ

2,94,109

11

ਹਿਮਾਚਲ ਪ੍ਰਦੇਸ਼

14

12

ਜੰਮੂ ਅਤੇ ਕਸ਼ਮੀਰ

29,139

13

ਝਾਰਖੰਡ

94

14

ਕਰਨਾਟਕ

21,485

15

ਕੇਰਲ

397

16

ਲੱਦਾਖ

86

17

ਮੱਧ ਪ੍ਰਦੇਸ਼

48,910

18

ਮਹਾਰਾਸ਼ਟਰ

5,10,518

19

ਮੇਘਾਲਿਆ

2

20

ਨਾਗਾਲੈਂਡ

4

21

ਓਡੀਸ਼ਾ

50,062

22

ਪੁਡੂਚੇਰੀ

1

23

ਪੰਜਾਬ

4,163

24

ਰਾਜਸਥਾਨ

4,13,411

25

ਤਾਮਿਲਨਾਡੂ

16,735

26

ਤੇਲੰਗਾਨਾ

500

27

ਤ੍ਰਿਪੁਰਾ

2

28

ਉੱਤਰ ਪ੍ਰਦੇਸ਼

1,67,308

29

ਉਤਰਾਖੰਡ

14,340

30

ਪੱਛਮੀ ਬੰਗਾਲ

7,092

ਕੁੱਲ

25,59,339

 

ਪਿਛਲੇ 24 ਘੰਟਿਆਂ ਦੌਰਾਨ 25 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

 

 

ਟੀਕਾਰਕਨ ਮੁਹਿੰਮ ਦੇ 115 ਵੇਂ ਦਿਨ (10 ਮਈ 2021) ਨੂੰ, 25,03,756 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ

10,75,948 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 18,542 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 14,27,808 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

ਤਾਰੀਖ: 10 ਮਈ 2021 (115 ਵੇਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

16,754

ਦੂਜੀ ਖੁਰਾਕ

33,931

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

79,417

ਦੂਜੀ ਖੁਰਾਕ

96,884

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,24,731

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,25,342

ਦੂਜੀ ਖੁਰਾਕ

6,26,213

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

1,29,704

ਦੂਜੀ ਖੁਰਾਕ

6,70,780

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

10,75,948

ਦੂਜੀ ਖੁਰਾਕ

14,27,808

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,90,27,304 ‘ਤੇ ਪੁੱਜ ਗਈ ਹੈ ।

ਕੌਮੀ ਰਿਕਵਰੀ ਦੀ ਦਰ 82.75 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,56,082 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 72.28 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

ਪਿਛਲੇ 24 ਘੰਟਿਆਂ ਦੌਰਾਨ 3,29,942 ਨਵੇਂ ਕੇਸ ਸਾਹਮਣੇ ਆਏ ਹਨ।

 ਪਿਛਲੇ 24 ਘੰਟਿਆਂ ਦੌਰਾਨ ,ਦਸ  ਰਾਜਾਂ ਵਿੱਚੋਂ 69.88 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

 

ਕਰਨਾਟਕ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 39,305 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚੋਂ 37,236 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਤਾਮਿਲਨਾਡੂ ਵਿੱਚ 28,978 ਨਵੇਂ ਮਾਮਲੇ ਦਰਜ ਹੋਏ ਹਨ ।

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 37,15,221 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 16.16 ਫੀਸਦ ਬਣਦਾ ਹੈ ।

 ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਹਿਲੀ ਵਾਰ ਦੋ ਮਹੀਨਿਆਂ (61 ਦਿਨਾਂ) ਤੋਂ ਬਾਅਦ 30,016 ਮਾਮਲਿਆਂ ਦੀ ਸ਼ੁਧ ਗਿਰਾਵਟ ਦਰਜ ਕੀਤੀ ਗਈ ਹੈ।

13 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 82.68 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 

ਦੇਸ਼ ਵਿਚ ਕੁੱਲ ਐਕਟਿਵ ਮਾਮਲਿਆਂ ਵਿਚੋਂ 24.44 ਫੀਸਦ  ਹੇਠਾਂ ਦੱਸੇ ਅਨੁਸਾਰ 10 ਜ਼ਿਲ੍ਹਿਆਂ ਵਿਚੋਂ ਸਾਹਮਣੇ ਆਏ ਹਨ-

 

 

ਕੌਮੀ ਪੱਧਰ 'ਤੇ  ਮੌਤ ਦਰ  ਮੌਜੂਦਾ ਸਮੇਂ ਵਿੱਚ  1.09 ਫ਼ੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,876 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 73.09 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਕਰਨਾਟਕ ਵਿੱਚ ਸਭ ਤੋਂ ਵੱਧ (596) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਰੋਜ਼ਾਨਾ 549 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

 

 

****

 

ਐਮ.ਵੀ.


(Release ID: 1717725) Visitor Counter : 237