ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਮਾਣਯੋਗ ਐੱਮਪੀ, ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਦਰਮਿਆਨ ਫੋਨ ‘ਤੇ ਗੱਲਬਾਤ ਹੋਈ

Posted On: 07 MAY 2021 2:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੈਲੀਫੋਨ ਤੇ ਆਸਟ੍ਰੇਲੀਆ ਦੇ ਮਾਣਯੋਗ ਐੱਮਪੀ, ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਦੀ ਦੂਸਰੀ ਲਹਿਰ ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੇ ਲਈ ਆਸਟ੍ਰੇਲੀਆ ਦੀ ਸਰਕਾਰ ਅਤੇ ਜਨਤਾ ਦੇ ਦੁਆਰਾ ਵੱਡੇ ਪੈਮਾਨੇ ਤੇ ਤੇਜ਼ ਤੇ ਉਦਾਰ ਸਹਾਇਤਾ ਦੇਣ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ

ਦੋਹਾਂ ਨੇਤਾਵਾਂ ਨੇ ਆਲਮੀ ਪੱਧਰ ਤੇ ਕੋਵਿਡ ਨਾਲ ਨਜਿੱਠਣ ਲਈ ਟੀਕੇ ਅਤੇ ਦਵਾਈਆਂ ਦੀ ਸਸਤੀ ਅਤੇ ਨਿਆਂਸੰਗਤ ਪਹੁੰਚ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਤੇ ਸਹਿਮਤੀ ਵਿਅਕਤ ਕੀਤੀ ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਟ੍ਰਿਪਸ (TRIPS) ਦੇ ਤਹਿਤ ਇੱਕ ਅਸਥਾਈ ਛੂਟ ਦੇ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਦੁਆਰਾ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਵਿੱਚ ਕੀਤੀ ਗਈ ਇੱਕ ਪਹਿਲ ਤੇ ਆਸਟ੍ਰੇਲੀਆ ਦਾ ਸਮਰਥਨ ਮੰਗਿਆ

ਦੋਹਾਂ ਨੇਤਾਵਾਂ ਨੇ 4 ਜੂਨ, 2020 ਨੂੰ ਆਯੋਜਿਤ ਵਰਚੁਅਲ ਸਮਿਟ ਦੇ ਬਾਅਦ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਹੋਈ ਪ੍ਰਗਤੀ ਤੇ ਧਿਆਨ ਦਿੱਤਾ ਅਤੇ ਅੱਗੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਦੇ ਤਰੀਕਿਆਂ ਤੇ ਚਰਚਾ ਕੀਤੀ

ਦੋਹਾਂ ਨੇਤਾਵਾਂ ਨੇ ਖੇਤਰੀ ਮੁੱਦਿਆਂ ਤੇ ਵੀ ਚਰਚਾ ਕੀਤੀ ਅਤੇ ਇੱਕ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਅਤੇ ਇੱਕ ਮੁਕਤ, ਖੁੱਲ੍ਹੇ ਅਤੇ ਸਮਾਵੇਸ਼ੀ ਇੰਡੋ-ਪੈਸਿਫਿਕ ਖੇਤਰ ਦੇ ਲਈ ਇਕੱਠੇ ਕੰਮ ਕਰਨ ਦੇ ਮਹੱਤਵ ਨੂੰ ਦੁਹਰਾਇਆ

 

 

 

 

***

 

ਡੀਐੱਸ/ਏਕੇ



(Release ID: 1716862) Visitor Counter : 162