ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਟੀਕਾਕਰਨ ਦੇ ਪਡ਼ਾਅ-3 ਦਾ ਅੱਪਡੇਟ


ਕੋ-ਵਿਨ ਡਿਜੀਟਲ ਪਲੇਟਫਾਰਮ ਤੇ ਇਕ ਨਵਾਂ ਸਕਿਓਰਟੀ ਫੀਚਰ ਜੋਡ਼ਿਆ ਗਿਆ


ਔਨਲਾਈਨ ਬੁਕਿੰਗਾਂ ਐਪੋਇੰਟਮੈਂਟਾਂ ਲਈ ਘੱਟੋ ਘੱਟ ਗਲਤੀਆਂ ਦਾ "4 ਡਿਜਿਟ ਸਕਿਓਰਟੀ ਕੋਡ" 8 ਮਈ, 2021 ਤੋਂ ਕਾਰਜਸ਼ੀਲ ਹੋਵੇਗਾ

Posted On: 07 MAY 2021 12:53PM by PIB Chandigarh

ਕੁਝ ਮਾਮਲਿਆਂ ਵਿਚ ਇਹ ਨੋਟਿਸ ਕੀਤਾ ਗਿਆ ਹੈ ਕਿ ਜਿਹਡ਼ੇ ਨਾਗਰਿਕਾਂ ਨੇ ਕੋ-ਵਿਨ ਪੋਰਟਲ ਰਾਹੀਂ ਕੋਵਿਡ ਟੀਕਾਕਰਨ ਲਈ ਆਪਣੀ ਐਪੋਇੰਟਮੈਂਟ ਬੁੱਕ ਕਰਵਾਈ ਹੈ ਪਰ ਉਹ ਨਿਰਧਾਰਤ ਮਿਤੀ ਤੇ ਵਾਸਤਵਿਕ ਰੂਪ ਵਿਚ ਟੀਕਾਕਰਨ ਲਈ ਨਹੀਂ ਪਹੁੰਚੇ ਹਨ ਉਨ੍ਹਾਂ ਨੇ ਐਸਐਮਐਸ ਰਾਹੀਂ ਨੋਟੀਫਿਕੇਸ਼ਨ ਪ੍ਰਾਪਤ ਕੀਤਾ ਹੈ ਕਿ ਉਨ੍ਹਾਂ ਨੂੰ ਵੈਕਸੀਨ ਦੀ ਇਕ ਖੁਰਾਕ ਦੇ ਦਿੱਤੀ ਗਈ ਹੈ। ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਵੱਡੀ ਪੱਧਰ ਤੇ ਵੈਕਸੀਨੇਟਰ ਦਾ ਅਕਾਊਂਟ ਗਲਤ ਤਰੀਕੇ ਨਾਲ ਨਾਗਰਿਕ ਦੇ ਟੀਕਾਕਰਨ ਵਜੋਂ ਮਾਰਕ ਕੀਤਾ ਗਿਆ ਹੈ ਯਾਨੀਕਿ ਇਹ ਵੈਕਸੀਨੇਟਰ ਦੀ ਗਲਤ ਡੇਟਾ ਐਂਟਰੀ ਦਾ ਇਕ ਮਾਮਲਾ ਹੈ।

 

ਅਜਿਹੀਆਂ ਗਲਤੀਆਂ ਨੂੰ ਘੱਟ ਤੋਂ ਘੱਟ ਕਰਨ ਅਤੇ ਨਾਗਰਿਕਾਂ ਨੂੰ ਇਸ ਦੇ ਨਤੀਜੇ ਵਜੋਂ ਪੈਦਾ ਹੋਈ ਪ੍ਰੇਸ਼ਾਨੀ ਨੂੰ ਵੇਖਦਿਆਂ ਕੋ-ਵਿਨ ਪ੍ਰਣਾਲੀ "4 ਡਿਜਿਟ ਸਕਿਓਰਟੀ ਕੋਡ" ਦਾ ਇਕ ਨਵਾਂ ਫੀਚਰ 8 ਮਈ, 2021 ਤੋਂ ਕੋ-ਵਿਨ ਐਪਲਿਕੇਸ਼ਨ ਤੇ ਸ਼ੁਰੂ ਕਰਨ ਜਾ ਰਹੀ ਹੈ। ਹੁਣ ਤਸਦੀਕ ਤੋਂ ਬਾਅਦ ਜੇਕਰ ਲਾਭਪਾਤਰੀ ਵੈਕਸੀਨ ਖੁਰਾਕ ਦਿੱਤੇ ਜਾਣ ਤੋਂ ਪਹਿਲਾਂ ਯੋਗ ਪਾਇਆ ਜਾਂਦਾ ਹੈ ਤਾਂ ਤਸਦੀਕ ਕਰਨ ਵਾਲਾ / ਵੈਕਸੀਨੇਟਰ ਲਾਭਪਾਤਰੀ ਤੋਂ ਉਸ ਦੇ ਭਾਵੇਂ ਉਹ ਔਰਤ ਹੋਵੇ ਜਾਂ ਮਰਦ 4 ਡਿਜਿਟ ਕੋ਼ਡ ਪੁੱਛੇਗਾ ਅਤੇ ਉਸ ਤੋਂ ਬਾਅਦ ਕੋ-ਵਿਨ ਪ੍ਰਣਾਲੀ ਤੇ ਉਸ ਦੀ ਐਂਟਰੀ ਕਰੇਗਾ ਤਾਕਿ ਵੈਕਸੀਨੇਸ਼ਨ ਦੀ ਸਥਿਤੀ ਦਾ ਸਹੀ ਰਿਕਾਰਡ ਰੱਖਿਆ ਜਾ ਸਕੇ।

 

ਇਹ ਨਵਾਂ ਫੀਚਰ ਸਿਰਫ ਉਨ੍ਹਾਂ ਨਾਗਰਿਕਾਂ ਲਈ ਲਾਗੂ ਹੋਵੇਗਾ ਜਿਨ੍ਹਾਂ ਨੇ ਵੈਕਸੀਨੇਸ਼ਨ ਸਲਾਟ ਲਈ ਔਨਲਾਈਨ ਬੁਕਿੰਗ ਕੀਤੀ ਹੈ। "4 ਡਿਜਿਟ ਸਕਿਓਰਟੀ ਕੋਡ" ਐਪੋਇੰਟਮੈਂਟ ਲਈ ਦਿੱਤੀ ਗਈ ਸਲਿੱਪ ਤੇ ਪ੍ਰਿੰਟ ਹੋਵੇਗਾ ਅਤੇ ਵੈਕਸੀਨੇਟਰ ਨੂੰ ਇਸ ਦਾ ਪਤਾ ਨਹੀਂ ਹੋਵੇਗਾ। "4 ਡਿਜਿਟ ਸਕਿਓਰਟੀ ਕੋਡ" ਐਪੋਆਇੰਟਮੈਂਟ ਦੀ ਸਫਲਤਾਪੂਰਵਕ ਬੁਕਿੰਗ ਤੋਂ ਬਾਅਦ ਲਾਭਪਾਤਰੀ ਨੂੰ ਭੇਜੇ ਗਏ ਕਨਫਰਮੇਸ਼ਨ ਐਸਐਮਐਸ ਵਿਚ ਵੀ ਭੇਜਿਆ ਜਾਵੇਗਾ। ਐਪੋਇੰਟਮੈਂਟ ਪ੍ਰਾਪਤੀ ਸਲਿੱਪ ਸੁਰੱਖਿਅਤ ਵੀ ਕੀਤੀ ਜਾ ਸਕਦੀ ਹੈ ਅਤੇ ਮੋਬਾਇਲ ਤੋਂ ਵੀ ਵਿਖਾਈ ਦੇਵੇਗੀ।

 

ਇਹ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਅਜਿਹੇ ਨਾਗਰਿਕਾਂ ਲਈ ਜਿਨ੍ਹਾਂ ਨੇ ਔਨਲਾਈਨ ਐਪੋਇੰਟਮੈਂਟ ਬੁੱਕ ਕੀਤੀ ਹੈ, ਇਕ ਨਾਗਰਿਕ ਦੀ ਟੀਕਾਕਰਨ ਸਥਿਤੀ ਦੇ ਸੰਬੰਧ ਵਿਚ ਡੇਟਾ ਐਂਟਰੀਆਂ ਸਹੀ ਢੰਗ ਨਾਲ ਰਿਕਾਰਡ ਕੀਤੀਆਂ ਜਾਣ ਅਤੇ ਉਨ੍ਹਾਂ ਨਾਗਰਿਕਾਂ ਨੂੰ ਹੀ ਕੇਂਦਰ ਵਿਚ ਸੇਵਾਵਾਂ ਪ੍ਰਾਪਤ ਹੋਣ ਜਿਨ੍ਹਾਂ ਨੇ ਔਨਲਾਈਨ ਐਪੋਇੰਟਮੈਂਟ ਬੁੱਕ ਕੀਤੀ ਹੈ ਅਤੇ ਜਿਥੋਂ ਉਨ੍ਹਾਂ ਨੇ ਐਪੋਇੰਟਮੈਂਟ ਲਈ ਹੈ। ਵੈਕਸੀਨੇਸ਼ਨ ਕਵਰੇਜ ਦੀ ਸਹੂਲਤ ਲਈ ਕੋ-ਵਿਨ ਵਿਚ ਉਪਲਬਧ ਲਚਕਤਾਵਾਂ ਦੀ ਫਰਜ਼ੀ ਅਤੇ ਗਲਤ ਢੰਗ ਨਾਲ ਵਰਤੋਂ ਦੇ ਮੌਕਿਆਂ ਨੂੰ ਘਟਾਏਗੀ।

 

ਨਾਗਰਿਕਾਂ ਲਈ ਡਵਾਇਜ਼ਰੀ

 

· ਇਹ ਸਲਾਹ ਦਿੱਤੀ ਜਾਂਦੀ ਹੈ ਕਿ ਨਾਗਰਿਕ ਆਪਣੀ ਐਪੋਇੰਟਮੈਂਟ ਸਲਿੱਪ ਜਾਂ ਰਜਿਸਟਰਡ ਮੋਬਾਇਲ ਫੋਨ ਜਿਸ ਵਿਚ ਐਪੋਇੰਟਮੈਂਟ ਦੀ ਪੁਸ਼ਟੀ ਵਾਲਾ ਐਸਐਮਐਸ ਹੋਵੇ, ਦੀ (ਡਿਜੀਟਲ ਜਾਂ ਫਿਜ਼ਿਕਲ) ਕਾਪੀ ਜ਼ਰੂਰ ਲੈ ਕੇ ਆਵੇ ਤਾਕਿ "4 ਡਿਜਿਟ ਸਕਿਓਰਟੀ ਕੋਡ" ਵੈਕਸੀਨੇਸ਼ਨ ਦੀ ਰਿਕਾਰਡਿੰਗ ਪ੍ਰਕ੍ਰਿਆ ਲਈ ਆਸਾਨੀ ਨਾਲ ਫਰਨਿਸ਼ ਕੀਤਾ ਜਾ ਸਕੇ।

 

· ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਸਕਿਓਰਟੀ ਕੋਡ ਵੈਕਸੀਨ ਦੀ ਖੁਰਾਕ ਦਿੱਤੇ ਜਾਣ ਤੋਂ ਪਹਿਲਾਂ ਤਸਦੀਕ ਕਰਤਾ/ ਵੈਕਸੀਨੇਟਰ ਨੂੰ ਦਿੱਤਾ ਜਾ ਸਕਦਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਵੈਕਸੀਨ ਦੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਡਿਜੀਟਲ ਸਰਟੀਫਿਕੇਟ ਬਣਾਇਆ ਜਾਣਾ ਹੈ।

 

· ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਵੈਕਸੀਨੇਟਰ ਨੂੰ ਜ਼ਰੂਰ ਸਕਿਓਰਟੀ ਕੋਡ ਮੁਹੱਈਆ ਕਰਵਾਏ ਤਾਕਿ ਡਿਜੀਟਲ ਸਰਟੀਫਿਕੇਟ ਸਕਿਓਰਟੀ ਕੋਡ ਨਾਲ ਵੈਕਸੀਨੇਸ਼ਨ ਰਿਕਾਰਡ ਤੋਂ ਬਾਅਦ ਹੀ ਡਿਜੀਟਲ ਸਰਟੀਫਿਕੇਟ ਬਣਾਇਆ ਜਾਵੇਗਾ।

 

· ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਪ੍ਰੋਸੈਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਕਨਫਰਮੇਸ਼ਨ ਐਸਐਮਐਸ ਹਾਸਿਲ ਕਰੇ। ਕਨਫਰਮੇਸ਼ਨ ਐਸਐਮਐਸ ਇਸ ਗੱਲ ਦਾ ਸੰਕੇਤ ਹੈ ਕਿ ਵੈਕਸੀਨੇਸ਼ਨ ਪ੍ਰਕ੍ਰਿਆ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ ਅਤੇ ਡਿਜੀਟਲ ਸਰਟੀਫਿਕੇਟ ਬਣ ਗਿਆ ਹੈ। ਜੇਕਰ ਕੋਈ ਕਨਫਰਮੇਸ਼ਨ ਐਸਐਮਐਸ ਪ੍ਰਾਪਤ ਨਹੀਂ ਕਰਦਾ ਹੈ ਤਾਂ ਉਸ ਨੂੰ ਵੈਕਸੀਨੇਟਰ / ਵੈਕਸੀਨੇਸ਼ਨ ਸੈਂਟਰ ਦੇ ਇਨਚਾਰਜ ਨਾਲ ਸੰਪਰਕ ਵਿਚ ਰਹਿਣਾ ਚਾਹੀਦਾ ਹੈ।

 

***********,

 

ਐਮਵੀ



(Release ID: 1716860) Visitor Counter : 229