ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਵੱਲੋਂ ਕੌਮਾਂਤਰੀ ਭਾਈਚਾਰੇ ਤੋਂ ਪ੍ਰਾਪਤ ਕੋਵਿਡ -19 ਸਮੱਗਰੀ ਦੀ ਅਸਰਦਾਰ ਢੰਗ ਨਾਲ ਵੰਡ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਨਿਰੰਤਰ ਜਾਰੀ


ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਭਾਰਤ ਦੀ ਕੁੱਲ ਟੀਕਾਕਰਨ ਕਵਰੇਜ 16.49 ਕਰੋੜ ਤੋਂ ਪਾਰ ਹੋਈ

ਟੀਕਾਕਰਨ ਮੁਹਿੰਮ ਦੇ ਫੇਜ਼ -3 ਤਹਿਤ 18-44 ਸਾਲ ਦੇ ਉਮਰ ਸਮੂਹ ਦੇ 11.8 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ

ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3.31 ਲੱਖ ਤੋਂ ਵੱਧ ਸਿਹਤਯਾਬੀ ਦੇ ਮਾਮਲੇ ਦਰਜ

ਕੁੱਲ ਐਕਟਿਵ ਮਾਮਲਿਆਂ ਦਾ ਇਕ ਚੌਥਾਈ ਹਿੱਸਾ ਸਿਰਫ 10 ਜ਼ਿਲ੍ਹਿਆਂ ਵਿਚ ਕੇਂਦ੍ਰਿਤ ਹੈ

Posted On: 07 MAY 2021 11:14AM by PIB Chandigarh

ਅੰਤਰਰਾਸ਼ਟਰੀ ਭਾਈਚਾਰਾ ਮਹਾਮਾਰੀ ਦੀ ਦੂਸਰੀ ਲਹਿਰ ਤਹਿਤ ਕੋਵਿਡ 19 ਕੇਸਾਂ ਦੀ ਗਿਣਤੀ ਵਿੱਚ ਅਚਾਨਕ ਹੋਏ ਭਾਰੀ ਵਾਧੇ ਦੀਆਂ ਚੁਣੌਤੀਆਂ ਅਤੇ ਜਰੂਰਤਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕੌਮਾਤਰੀਂ ਪੱਧਰ 'ਤੇ ਕੋਵਿਡ 19 ਸੰਬੰਧਿਤ ਸਹਾਇਤਾ ਪ੍ਰਭਾਵਸ਼ਾਲੀ ਢੰਗ ਅਤੇ ਤੇਜ਼ ਰਫਤਾਰ ਨਾਲ ਜਰੂਰਤ ਅਨੁਸਾਰ ਵੰਡਣ ਲਈ  ਨਿਰਧਾਰਤ ਕਰਕੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਨੂੰ ਭੇਜੀ ਜਾਵੇ । ਇਹ ਇੱਕ ਨਿਰੰਤਰ ਜਾਰੀ ਅਭਿਆਸ ਹੈ। ਇਸ ਨਾਜ਼ੁਕ ਪੜਾਅ ਦੇ ਦੌਰਾਨ, ਕੇਂਦਰ ਸਰਕਾਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਮਜ਼ਬੂਤ ਬਣਾਉਣ ਲਈ ਵੱਖ ਵੱਖ ਤਰੀਕਿਆਂ ਅਤੇ ਪਹਿਲਕਦਮੀਆਂ ਰਾਹੀਂ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ।

ਦੂਜੇ ਪਾਸੇ, ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 16.49 ਕਰੋੜ ਨੂੰ ਪਾਰ ਕਰ ਗਈ ਹੈ; ਕਿਉਂਜੋ ਦੇਸ਼ ਭਰ ਵਿੱਚ ਟੀਕਾਕਰਨ ਮੁਹਿੰਮ ਦੇ ਫੇਜ਼ -3 ਤੋਂ ਬਾਅਦ ਇਸ ਮੁੰਹਿਮ ਵਿੱਚ ਹੋਰ ਵਾਧਾ ਦਰਜ ਹੋਇਆ ਹੈ।

 

18ਤੋਂ 44 ਸਾਲ ਦੀ ਉਮਰ ਵਰਗ  ਦੇ 11,80,798 ਲਾਭਪਾਤਰੀਆਂ ਨੇ 30 ਰਾਜਾਂ / ਕੇਂਦਰ ਸ਼ਾਸਤ ਰਾਜਾਂ ਵਿੱਚ  ਆਪਣੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਹਾਸਿਲ ਕੀਤੀ ਹੈ । ਇਹ ਰਾਜ ਹਨ- ਅੰਡੇਮਾਨ ਤੇ ਨਿਕੋਬਾਰ ਟਾਪੂ (330), ਆਂਧਰਾ ਪ੍ਰਦੇਸ਼ (16), ਅਸਾਮ (220), ਬਿਹਾਰ (284), ਚੰਡੀਗੜ੍ਹ (2), ਛੱਤੀਸਗੜ੍ਹ (1,026), ਦਿੱਲੀ (1,83,679), ਗੋਆ (741), ਗੁਜਰਾਤ (2, 24,109), ਹਰਿਆਣਾ (1,69,409), ਹਿਮਾਚਲ ਪ੍ਰਦੇਸ਼ (14), ਜੰਮੂ ਅਤੇ ਕਸ਼ਮੀਰ (21,249), ਝਾਰਖੰਡ (77), ਕਰਨਾਟਕ (7,068), ਕੇਰਲ (22), ਲੱਦਾਖ (86), ਮੱਧ ਪ੍ਰਦੇਸ਼ (9,823), ਮਹਾਰਾਸ਼ਟਰ (2,15,274), ਮੇਘਾਲਿਆ (2), ਨਾਗਾਲੈਂਡ (2), ਉੜੀਸਾ (28,327), ਪੁਡੂਚੇਰੀ (1), ਪੰਜਾਬ (2,187), ਰਾਜਸਥਾਨ (2,18,795), ਤਮਿਲਨਾਡੂ (8,419), ਤੇਲੰਗਾਨਾ (440), ਤ੍ਰਿਪੁਰਾ (2), ਉੱਤਰ ਪ੍ਰਦੇਸ਼ (86,420), ਉਤਰਾਖੰਡ (17) ਅਤੇ ਪੱਛਮੀ ਬੰਗਾਲ (2,757) ।

 ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 24,11,300 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ  16,49,73,058  ਖੁਰਾਕਾਂ ਦਿੱਤੀਆਂ ਗਈਆਂ ਹਨ । ਇਨ੍ਹਾਂ ਵਿੱਚ 95,01,643 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 63,92,248 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 1,37,64,363   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ75,39,007 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 11,80,798  ਲਾਭਪਾਤਰੀ ਸ਼ਾਮਲ ਹਨ (ਪਹਿਲੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 5,33,28,112 (ਪਹਿਲੀ ਖੁਰਾਕ ) ਅਤੇ 1,35,91,594    (ਦੂਜੀ ਖੁਰਾਕ), ਅਤੇ 45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 5,43,12,908 (ਪਹਿਲੀ ਖੁਰਾਕ) ਅਤੇ 53,62,385  (ਦੂਜੀਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

95,01,643

ਦੂਜੀ ਖੁਰਾਕ

63,92,248

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,37,64,363

ਦੂਜੀ ਖੁਰਾਕ

75,39,007

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

11,80,798

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,43,12,908

ਦੂਜੀ ਖੁਰਾਕ

53,62,385

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,33,28,112

ਦੂਜੀ ਖੁਰਾਕ

1,35,91,594

 

ਕੁੱਲ

16,49,73,058

 

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.84 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

 

 

 

ਪਿਛਲੇ 24 ਘੰਟਿਆਂ ਦੌਰਾਨ 23 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

ਟੀਕਾਰਕਨ ਮੁਹਿੰਮ ਦੇ 111 ਵੇਂ ਦਿਨ (6 ਮਈ 2021) ਨੂੰ, 23,70,298 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ

10,60,064 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 18,938 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 13,10,234 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

ਤਾਰੀਖ: 06 ਮਈ 2021 (111 ਵੇਂ ਦਿਨ)

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

19,925

ਦੂਜੀ ਖੁਰਾਕ

37,117

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

99,336

ਦੂਜੀ ਖੁਰਾਕ

1,09,909

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

2,67,054

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

4,73,186

ਦੂਜੀ ਖੁਰਾਕ

5,04,194

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

2,00,563

ਦੂਜੀ ਖੁਰਾਕ

6,59,014

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

10,60,064

ਦੂਜੀ ਖੁਰਾਕ

13,10,234

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,76,12,351 ਤੇ ਪੁੱਜ ਗਈ ਹੈ ।

ਕੌਮੀ ਰਿਕਵਰੀ ਦੀ ਦਰ 81.95 ਫੀਸਦ ਦਰਜ ਕੀਤੀ ਜਾ ਰਹੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,31,507 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 72.47 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

 

ਪਿਛਲੇ 24 ਘੰਟਿਆਂ ਦੌਰਾਨ 4,14,188 ਨਵੇਂ ਕੇਸ ਸਾਹਮਣੇ ਆਏ ਹਨ।

ਦਸ  ਰਾਜਾਂ - ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਹਰਿਆਣਾ, ਪੱਛਮੀ ਬੰਗਾਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚੋਂ 71.81 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 62,194 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 49,058 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 42,464 ਨਵੇਂ ਮਾਮਲੇ ਦਰਜ ਹੋਏ ਹਨ ।

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 36,45,164 ਤੇ ਪਹੁੰਚ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 16.96 ਫੀਸਦ ਬਣਦਾ ਹੈ । ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਚ 78,766 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ ।

12 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 81.04 ਫੀਸਦ ਦਾ ਯੋਗਦਾਨ ਪਾ ਰਹੇ ਹਨ ।

ਕੁੱਲ ਐਕਟਿਵ ਮਾਮਲਿਆਂ ਦਾ 25 ਫੀਸਦ ਹਿੱਸਾ ਸਿਰਫ 10 ਜ਼ਿਲ੍ਹਿਆਂ ਵਿਚ ਕੇਂਦ੍ਰਿਤ ਹੈ

ਐਕਟਿਵ ਕੇਸ ਕੁੱਲ ਕੇਸਾਂ ਚੋਂ 16.96 ਫੀਸਦ ਬਣ ਰਹੇ ਹਨ ਜਦੋਂ ਕਿ ਰਿਕਵਰੀ ਦੀ ਦਰ 81.95 ਫੀਸਦ ਤੋਂ ਵੱਧ ਦਰਜ ਹੋ ਰਹੀ ਹੈ।

 

ਕੌਮੀ ਪੱਧਰ 'ਤੇ ਕੁੱਲ ਮੌਤ ਦਰ  ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.09 ਫ਼ੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 3,915 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 74.48 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (853) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਉੱਤਰ ਪ੍ਰਦੇਸ਼ ਵਿੱਚ ਰੋਜ਼ਾਨਾ 350 ਮੌਤਾਂ ਦਰਜ ਕੀਤੀਆਂ ਗਈਆਂ ਹਨ ।

4 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ । ਇਹ ਹਨ - ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ,  ਅਰੁਣਾਚਲ ਪ੍ਰਦੇਸ਼, ਲੱਦਾਖ (ਯੂਟੀ) ਅਤੇ ਮਿਜੋਰਮ ।

 

 

****************

 ਐਮ.ਵੀ.



(Release ID: 1716833) Visitor Counter : 177